ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਈ-ਰਿਕਸ਼ਾ ‘ਚ ਜਾ ਰਹੇ ਪੁਲਸ ਮੁਲਾਜਮਾਂ ਦਾ ਵਾਇਰਲ ਵੀਡੀਓ ਸਾਲ 2021 ਦਾ ਹੈ, ਜਿਸਨੂੰ ਹੁਣ ਕੁਝ ਲੋਕ ਹਾਲੀਆ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਵੀਡੀਓ ਹਾਲ-ਫਿਲਹਾਲ ਦਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕੁਝ ਪੁਲਸ ਕਰਮੀਆਂ ਨੂੰ ਪਾਣੀ ਨਾਲ ਭਰੀ ਸੜਕ ‘ਤੇ ਈ-ਰਿਕਸ਼ਾ ‘ਚ ਬੈਠ ਕੇ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਿੱਚ ਅੱਗੇ ਈ-ਰਿਕਸ਼ਾ ਪਲਟ ਜਾਂਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਜਿਸ ਤਰ੍ਹਾਂ ਸ਼ੇਅਰ ਕਰ ਰਹੇ ਹਨ, ਉਸ ਤੋਂ ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਵੀਡੀਓ ਹਾਲ ਦਾ ਹੈ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਵੀਡੀਓ ਹਾਲ ਦਾ ਨਹੀਂ ਹੈ, ਬਲਕਿ ਸਾਲ 2021 ਦਾ ਰਾਜਸਥਾਨ ਦੇ ਦੌਸਾ ਜਿਲ੍ਹੇ ਦਾ ਹੈ। ਜਿਸਨੂੰ ਹੁਣ ਹਾਲੀਆ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਸੋਨੀ ਸਿੰਘ ਭੜ੍ਹੌ ਨੇ 20 ਜੁਲਾਈ 2024 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ,”ਉਵਰ ਲੋਡ ਗੱਡੀ ਦੇ ਹਲਾਤ”
ਵੀਡੀਓ ਉੱਤੇ ਲਿਖਿਆ ਹੈ: ਬਿਨਾਂ ਪੈਸੇ ਦਿੱਤੇ ਸੈਰ ਕਰਨ ਦਾ ਨਤੀਜਾ।
ਵਾਇਰਲ ਪੋਸਟ ਦੇ ਆਰਕਾਈਵ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਇਮੇਜ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਰਿਪੋਰਟ ਨਵਭਾਰਤ ਟਾਇਮਸ ਦੇ ਅਧਿਆਕਰਿਕ ਯੂਟਿਊਬ ਚੈਨਲ ‘ਤੇ ਮਿਲੀ। 2 ਅਕਟੂਬਰ 2021 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ, ਵਾਇਰਲ ਵੀਡੀਓ ਦੌਸਾ ਦਾ ਹੈ, ਜਿੱਥੇ ਪਾਣੀ ਨਾਲ ਭਰੀ ਸੜਕ ‘ਤੇ ਈ-ਰਿਕਸ਼ਾ ‘ਚ ਜਾ ਰਹੇ ਪੁਲਸ ਵਾਲਿਆਂ ਨਾਲ ਇਹ ਹਾਦਸਾ ਹੋਇਆ ਸੀ।
ਸਰਚ ਵਿੱਚ ਵੀਡੀਓ ਨਾਲ ਜੁੜੀ ਰਿਪੋਰਟ STVN- INDIA – SAGAR TV NEWS ਦੇ ਅਧਿਆਕਰਿਕ ਯੂਟਿਊਬ ਚੈਨਲ ‘ਤੇ ਵੀ ਮਿਲੀ। 2 ਅਕਟੂਬਰ 2021 ਨੂੰ ਅਪਲੋਡ ਵੀਡੀਓ ਵਿੱਚ ਇਸਨੂੰ ਦੌਸਾ ਦਾ ਦੱਸਿਆ ਗਿਆ ਹੈ।
ਪਹਿਲਾ ਵੀ ਇਹ ਵੀਡੀਓ ਵੱਖ-ਵੱਖ ਦਾਅਵਿਆਂ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋਇਆ ਸੀ। ਉਸ ਸਮੇਂ ਅਸੀਂ ਵੀਡੀਓ ਨੂੰ ਲੈ ਕੇ ਦੈਨਿਕ ਜਾਗਰਣ ਦੇ ਰਾਜਸਥਾਨ ਬਿਊਰੋ ਚੀਫ ਨਰਿੰਦਰ ਸ਼ਰਮਾ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ, ਵਾਇਰਲ ਵੀਡੀਓ ਪੁਰਾਣਾ ਹੈ ਅਤੇ ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਦਾ ਹੈ।
ਹਿੰਦੀ ਭਾਸ਼ਾ ਵਿੱਚ ਕੀਤੀ ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹਿਆ ਜਾ ਸਕਦਾ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਕੀ ਯੂਜ਼ਰ ਨੂੰ 4 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਨਾਭਾ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਈ-ਰਿਕਸ਼ਾ ‘ਚ ਜਾ ਰਹੇ ਪੁਲਸ ਮੁਲਾਜਮਾਂ ਦਾ ਵਾਇਰਲ ਵੀਡੀਓ ਸਾਲ 2021 ਦਾ ਹੈ, ਜਿਸਨੂੰ ਹੁਣ ਕੁਝ ਲੋਕ ਹਾਲੀਆ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਵੀਡੀਓ ਹਾਲ-ਫਿਲਹਾਲ ਦਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।