ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਮੀਂਹ ਦੇ ਪਾਣੀ ਵਿੱਚ ਤੈਰ ਰਹੀਆਂ ਕਾਰਾਂ ਦਾ ਵਾਇਰਲ ਹੋ ਰਿਹਾ ਇਹ ਵੀਡੀਓ 6 ਸਾਲ ਪੁਰਾਣਾ ਹੈ ਅਤੇ ਵੀਡੀਓ ਦਾ ਪੰਜਾਬ ਵਿਚ ਬਣੇ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਤਿੰਨ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਪੰਜਾਬ ’ਚ ਹੜ੍ਹ ਦੇ ਹਾਲਾਤ ਬਣ ਗਏ ਹਨ।ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਹੁਣ ਹਾਲੀਆ ਸਥਿਤੀ ਨਾਲ ਜੋੜ ਦੇ ਹੋਏ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੀਂਹ ਵਿੱਚ ਸੜਕ ‘ਤੇ ਰੁੜਦੀ ਹੋਈ ਕਾਰਾਂ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਕੁਝ ਲੋਕਾਂ ਨੂੰ ਮੀਂਹ ਦਾ ਅਨੰਦ ਮਾਣਦੇ ਅਤੇ ਕੁਝ ਨੂੰ ਗੱਡੀਆਂ ਨਾਲ ਖੜੇ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਮੋਹਾਲੀ ਵਿੱਚ ਹਾਲ ‘ਚ ਹੋਈ ਮੀਂਹ ਦਾ ਹੈ।
ਵਿਸ਼ਵਾਸ ਨਿਊਜ ਦੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਨਿਕਲਿਆ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲ ਦਾ ਨਹੀਂ ਬਲਕਿ 2017 ਦਾ ਹੈ। ਜਿਸਨੂੰ ਹੁਣ ਹਾਲੀਆ ਮੀਂਹ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਪੇਜ Punjab Khabarnama (ਆਰਕਾਈਵ ਲਿੰਕ ) ਨੇ 9 ਜੁਲਾਈ 2023 ਨੂੰ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਦਾਅਵਾ ਕੀਤਾ, “ਜਦੋਂ ਮੋਹਾਲੀ ਵਿਖੇ ਨੇੜੇ ਰਾਧਾ ਸੁਆਮੀ ਗੋਦਰੇਜ ਚੌਂਕ ਜਦੋਂ ਲੋਕਾਂ ਦੀਆਂ ਗੱਡੀਆਂ ਕਿਸ਼ਤੀਆਂ ਵਾਂਗ ਮੀਂਹ ਕਾਰਨ ਸੜਕਾਂ ਤੇ ਇਕੱਠੇ ਹੋਏ ਪਾਣੀ ਵਿਚ ਤੈਰੀਆਂ, ਤੇ ਲੋਕ ਆਪਣੀਆਂ ਗੱਡੀਆਂ ਨੂੰ ਬਚਾਉਣ ਦੇ ਲਈ ਅਪਣੀ ਗੱਡੀ ਮਗਰ ਭੱਜਦੇ ਦਿਖਾਈ ਦਿੱਤੇ, ਲੋਕਾਂ ਦੀਆਂ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ।”
‘Singh Naad TV’ ਨਾਮ ਦੇ ਫੇਸਬੁੱਕ ਪੇਜ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ, “ਮੋਹਾਲੀ ਵਿੱਚ ਹੜ੍ਹ ਦੇ ਪਾਣੀ ਨੇ ਮਚਾਈ ਤਬਾਹੀ।”
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਗੂਗਲ ‘ਤੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ‘The Tribune’ ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ 21 ਅਗਸਤ 2107 ਨੂੰ ਅਪਲੋਡ ਮਿਲਾ। ਵੀਡੀਓ ਦੇ ਡਿਸਕ੍ਰਿਪਸ਼ਨ ਮੁਤਾਬਕ, ਵੀਡੀਓ ਦੱਖਣੀ ਮੋਹਾਲੀ ਦਾ ਹੈ।
ਸਰਚ ਦੌਰਾਨ ਸਾਨੂੰ ਇਹ ਵੀਡੀਓ ਏਬੀਪੀ ਨਿਊਜ ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ ਵੀ ਅਪਲੋਡ ਮਿਲਾ। 21 ਅਗਸਤ 2107 ਨੂੰ ਅਪਲੋਡ ਵੀਡੀਓ ਰਿਪੋਰਟ ਵਿੱਚ ਇਸਨੂੰ ਚੰਡੀਗੜ੍ਹ ਦਾ ਦੱਸਿਆ ਗਿਆ ਹੈ। ਰਿਪੋਰਟ ਵਿੱਚ ਵਾਇਰਲ ਵੀਡੀਓ ਨੂੰ ਇੱਕ ਮਿੰਟ 1 ਸੈਕੰਡ ਤੋਂ ਲੈ ਕੇ ਇੱਕ ਮਿੰਟ 33 ਸੈਕੰਡ ਵਿੱਚਕਾਰ ਦੇਖਿਆ ਜਾ ਸਕਦਾ ਹੈ।
ਵੀਡੀਓ ਨੂੰ ‘ਦ ਟਾਇਮਸ ਆਫ਼ ਇੰਡੀਆ’ ਨੇ ਵੀ ਆਪਣੇ ਵੇਰੀਫਾਈਡ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤਾ ਸੀ। 21 ਅਗਸਤ 2107 ਨੂੰ ਸ਼ੇਅਰ ਕਿੱਤੇ ਵੀਡੀਓ ਨੂੰ ਚੰਡੀਗੜ੍ਹ ਦਾ ਦੱਸਿਆ ਗਿਆ ਹੈ। ਫੇਸਬੁੱਕ ‘ਤੇ ਕਈ ਯੂਜ਼ਰਸ ਨੇ ਟਾਇਮਸ ਆਫ ਇੰਡੀਆ ਦੇ ਇਸ ਵੀਡੀਓ ਰਿਸ਼ੇਅਰ ਕਰਦੇ ਹੋਏ ਇਸਨੂੰ ਮੋਹਾਲੀ ਦਾ ਹੀ ਦੱਸਿਆ ਹੈ।
ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਮੋਹਾਲੀ ਦੇ ਰਿਪੋਰਟਰ ਲਖਵਿੰਦਰ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ 2017 ਦਾ ਹੈ, ਉਸ ਸਮੇਂ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਵੀ ਇਸ ‘ਤੇ ਖਬਰ ਪ੍ਰਕਾਸ਼ਿਤ ਕੀਤੀ ਸੀ।
ਪੜਤਾਲ ਦੇ ਅੰਤ ਵਿੱਚ ਅਸੀਂ ਪੁਰਾਣੇ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਇਸ ਪੇਜ ਨੂੰ 8 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ ਅਤੇ ਪੇਜ ਨੂੰ 14 ਅਗਸਤ 2017 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਮੀਂਹ ਦੇ ਪਾਣੀ ਵਿੱਚ ਤੈਰ ਰਹੀਆਂ ਕਾਰਾਂ ਦਾ ਵਾਇਰਲ ਹੋ ਰਿਹਾ ਇਹ ਵੀਡੀਓ 6 ਸਾਲ ਪੁਰਾਣਾ ਹੈ ਅਤੇ ਵੀਡੀਓ ਦਾ ਪੰਜਾਬ ਵਿਚ ਬਣੇ ਹਾਲੀਆ ਹੜ੍ਹ ਦੀ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।