ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਪੁੱਲ ਡਿਗਣ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹੈ, ਬਲਕਿ ਵੀਅਤਨਾਮ ਦਾ ਹੈ, ਜਦੋਂ ਟਾਈਫੂਨ ਯਾਗੀ ਦੇ ਕਾਰਨ ਫੋਂਗ ਚਾਉ ਪੁਲ ਢਹਿ ਗਿਆ ਸੀ। ਵੀਡੀਓ ਨੂੰ ਪੰਜਾਬ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪੁੱਲ ਨੂੰ ਅਚਾਨਕ ਟੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਇੱਕ ਟਰੱਕ ਨੂੰ ਵੀ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਪੰਜਾਬ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹੈ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗਲਤ ਪਾਇਆ। ਅਸਲ ਵਿੱਚ ਵਾਇਰਲ ਵੀਡੀਓ ਵੀਅਤਨਾਮ ਵਿੱਚ ਟਾਈਫੂਨ ਯਾਗੀ ਕਾਰਨ ਹੋਈ ਤਬਾਹੀ ਦਾ ਹੈ, ਜਿਸ ਵਿੱਚ ਫੋਂਗ ਚਾਉ ਪੁਲ ਢਹਿ ਗਿਆ ਸੀ। ਉਸੇ ਵੀਡੀਓ ਨੂੰ ਹੁਣ ਪੰਜਾਬ ਦਾ ਦੱਸਦੇ ਹੋਏ ਵਾਇਰਲ ਕੀਤਾ ਜਾ ਰਿਹਾ ਹੈ। ਵੀਡੀਓ ਦਾ ਭਾਰਤ ਜਾਂ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ Vk Page ਨੇ 10 ਸਤੰਬਰ ਨੂੰ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਉੱਤੇ ਲਿਖਿਆ ਹੋਇਆ ਹੈ,”ਦਸੋ ਪੰਜਾਬ ਦਾ ਆ ਕਿਹੜਾ ਪੁੱਲ ਹੈ, ਲੁਧਿਆਣੇ ਦਾ ਨਾਮ ਕਿੱਸੇ ਨੇ ਨਹੀਂ ਲੈਣਾ।”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸਭਤੋਂ ਪਹਿਲਾਂ ਵੀਡੀਓ ਦੇ ਕਈ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਪੋਸਟ Sky News ਦੇ ਐਕਸ ਹੈਂਡਲ ‘ਤੇ ਮਿਲੀ। 9 ਸਤੰਬਰ 2024 ਨੂੰ ਕੀਤੇ ਗਏ ਟਵੀਟ ਵਿੱਚ ਦੱਸਿਆ, “ਟਾਈਫੂਨ ਯਾਗੀ ਤੋਂ ਬਾਅਦ ਉੱਤਰੀ ਵੀਅਤਨਾਮ ਵਿੱਚ ਇੱਕ ਪੁਲ ਢਹਿ ਗਿਆ, ਜਿਸ ਕਾਰਨ ਵਾਹਨ ਇੱਕ ਨਦੀ ਵਿੱਚ ਗਿਰ ਗਏ।”
ਸਰਚ ਦੌਰਾਨ ਸਾਨੂੰ ਵੀਡੀਓ ਨਾਲ ਜੁੜੀ ਖਬਰ mezklafm.mx ਦੀ ਵੈਬਸਾਈਟ ‘ਤੇ ਮਿਲੀ। 10 ਸਤੰਬਰ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਸ ਘਟਨਾ ਨੂੰ ਵੀਅਤਨਾਮ ਦਾ ਦੱਸਿਆ ਗਿਆ ਹੈ।
ਵੀਡੀਓ ਨਾਲ ਜੁੜੀ ਖਬਰ tv9punjabi.com ਦੀ ਵੈਬਸਾਈਟ ‘ਤੇ ਵੀ ਮਿਲੀ। 11 ਸਤੰਬਰ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਹੈ ਕਿ, ਵੀਅਤਨਾਮ ਵਿੱਚ ਟਾਈਫੂਨ ਯਾਗੀ ਨੇ ਬਹੁਤ ਤਬਾਹੀ ਮਚਾਈ। ਇਸ ਤੂਫਾਨ ਵਿੱਚ ਫੋਂਗ ਚਾਉ ਪੁਲ ਢਹਿ ਗਿਆ ਅਤੇ ਇੱਕ ਟਰੱਕ ਨਦੀ ਵਿੱਚ ਡਿੱਗ ਗਿਆ।
ਵਾਇਰਲ ਵੀਡੀਓ ਨਾਲ ਜੁੜੀ ਹੋਰ ਖਬਰਾਂ ਇੱਥੇ ਪੜ੍ਹੀ ਜਾ ਸਕਦੀ ਹੈ।
ਵੀਡੀਓ ਨੂੰ ਅਸੀਂ ਦੈਨਿਕ ਜਾਗਰਣ ਲੁਧਿਆਣਾ ਦੇ ਚੀਫ ਰਿਪੋਰਟਰ ਭੁਪੇੰਦ੍ਰ ਭਾਟੀਆ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਵੀਡੀਓ ਪੰਜਾਬ ਦਾ ਨਹੀਂ ਹੈ।
ਵੀਡੀਓ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ ਪੰਜਾਬ ਦੇ ਇਨਪੁਟ ਹੈਡ ਵਿਨੀਤ ਭਾਰਦਵਾਜ ਭਾਸਕਰ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ, ਇਹ ਵੀਡੀਓ ਪੰਜਾਬ ਦਾ ਨਹੀਂ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ 4 ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਪੁੱਲ ਡਿਗਣ ਦਾ ਇਹ ਵੀਡੀਓ ਪੰਜਾਬ ਦਾ ਨਹੀਂ ਹੈ, ਬਲਕਿ ਵੀਅਤਨਾਮ ਦਾ ਹੈ, ਜਦੋਂ ਟਾਈਫੂਨ ਯਾਗੀ ਦੇ ਕਾਰਨ ਫੋਂਗ ਚਾਉ ਪੁਲ ਢਹਿ ਗਿਆ ਸੀ। ਵੀਡੀਓ ਨੂੰ ਪੰਜਾਬ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।