Fact Check: ਗੜੇਮਾਰੀ ‘ਚ ਨਮਾਜ਼ ਪੜ੍ਹਦੇ ਮੁਸਲਿਮ ਵਿਅਕਤੀ ਉੱਤੇ ਛਾਤਾ ਲੈ ਕੇ ਖੜੇ ਸਿੱਖ ਆਦਮੀ ਦਾ ਇਹ ਵੀਡੀਓ ਜੰਮੂ ਦਾ ਹੈ

ਗੜੇਮਾਰੀ ਵਿੱਚ ਨਮਾਜ਼ ਪੜ੍ਹਦੇ ਮੁਸਲਿਮ ਵਿਅਕਤੀ ਉੱਤੇ ਛਾਤਾ ਕਰਕੇ ਖੜੇ ਸਿੱਖ ਆਦਮੀ ਦਾ ਵਾਇਰਲ ਵੀਡੀਓ ਮੋਹਾਲੀ ਦਾ ਨਹੀਂ, ਬਲਕਿ ਜੰਮੂ ਨੈਸ਼ਨਲ ਹਾਈਵੇ ਦਾ ਹੈ। ਲੋਕ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਪੰਜਾਬ ਦੇ ਨੇੜਲੇ ਇਲਾਕਿਆਂ ‘ਚ ਪਿਛਲੇ ਦਿਨਾਂ ‘ਚ ਭਾਰੀ ਗੜ੍ਹੇਮਾਰੀ ਹੋਈ। ਜਿਸਨੂੰ ਲੈ ਕੇ ਸੋਸ਼ਲ ਮੀਡਿਆ ‘ਤੇ ਕਈ ਵੀਡੀਓ ਵਾਇਰਲ ਹੋਏ। ਹੁਣ ਇਸ ਨਾਲ ਜੋੜਦੇ ਹੋਏ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇੱਕ ਸਿੱਖ ਵਿਅਕਤੀ ਨੂੰ ਗੜ੍ਹੇਮਾਰੀ ‘ਚ ਨਮਾਜ਼ ਪੜ੍ਹਦੇ ਇੱਕ ਮੁਸਲਿਮ ਵਿਅਕਤੀ ਉੱਤੇ ਛਤਰੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਹੁਣ ਕੁਝ ਲੋਕ ਇਸ ਵੀਡੀਓ ਨੂੰ ਪੰਜਾਬ ਦੇ ਮੋਹਾਲੀ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ ਨੇ ਜਾਂਚ ਵਿਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁਨ ਹੈ। ਵਾਇਰਲ ਕੀਤਾ ਜਾ ਰਿਹਾ ਵੀਡੀਓ ਪੰਜਾਬ ਦੇ ਮੋਹਾਲੀ ਦਾ ਨਹੀਂ, ਬਲਕਿ ਜੰਮੂ ਨੈਸ਼ਨਲ ਹਾਈਵੇ ਦਾ ਹੈ। ਵੀਡੀਓ ਨੂੰ ਕੁਝ ਯੂਜ਼ਰਸ ਮੋਹਾਲੀ ਦਾ ਦੱਸਕੇ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ Punjab 20 News ਨੇ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਮੋਹਾਲੀ ਚ ਮਿਲੀ ਆਪਸੀ ਭਾਈਚਾਰੇ ਦੀ ਖਾਸ ਤਸਵੀਰ, ਮੁਸਲਿਮ ਵੀਰ ਸੜਕ ਤੇ ਅਦਾ ਕਰ ਰੀਆ ਸੀ ਨਮਾਜ, ਆ ਗਿਆ ਮੀਹ ਤੇ ਪੈ ਗਏ ਔਲੇ, ਨਮਾਜ਼ ਵਿੱਚ ਖਲਲ ਨਾ ਪਵੇ ਇਸ ਵਾਸਤੇ ਸਿੱਖ ਵੀਰ ਨੇ ਨਮਾਜ਼ੀ ਤੇ ਲਗਾ ਦਿੱਤੀ ਛਤਰੀ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਕਈ ਰਿਪੋਰਟਸ ਮਿਲੀ। ਸਾਨੂੰ jknewslive ਨਿਊਜ ਦੀ ਵੈਬਸਾਈਟ ‘ਤੇ ਵੀਡੀਓ ਨਾਲ ਜੁੜੀ ਖਬਰ ਮਿਲੀ। 3 ਫਰਵਰੀ 2024 ਨੂੰ ਪ੍ਰਕਾਸ਼ਿਤ ਖਬਰ ਵਿੱਚ ਇਸ ਵੀਡੀਓ ਨੂੰ ਜੰਮੂ ਕਸ਼ਮੀਰ ਦਾ ਦੱਸਿਆ ਗਿਆ ਹੈ।

ਵੀਡੀਓ ਨਾਲ ਜੁੜੀ ਖਬਰ ਸਾਨੂੰ ਸਿਆਸਤ ਡਾਟ ਕੋਮ ਦੀ ਵੈਬਸਾਈਟ ਦੀ ਖਬਰ ਵਿੱਚ ਵੀ ਮਿਲੀ। 3 ਫਰਵਰੀ 2024 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, ਇਹ ਵੀਡੀਓ ਜੰਮੂ ਦਾ ਹੈ, ਜਿੱਥੇ ਨਮਾਜ਼ ਪੜ੍ਹ ਰਹੇ ਮੁਸਲਿਮ ਵਿਯਕਤੀ ਉੱਤੇ ਸਿੱਖ ਆਦਮੀ ਛਾਤਾ ਕਰਕੇ ਖੜਾ ਹੈ।

ਵੀਡੀਓ ਨਾਲ ਜੁੜੀ ਜਾਣਕਾਰੀ ਹੋਰ ਕਈ ਥਾਵਾਂ ‘ਤੇ ਵੇਖੀ ਜਾ ਸਕਦੀ ਹੈ।

ਜਾਂਚ ਵਿੱਚ ਅੱਗੇ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ, ਇਸ ਵਿੱਚ ਸਾਨੂੰ “Amore Moi Cafe” ਲਿਖਿਆ ਨਜ਼ਰ ਆਇਆ। ਗੂਗਲ ‘ਤੇ ਇਸ ਬਾਰੇ ਸਰਚ ਕਰਨ ‘ਤੇ ਸਾਨੂੰ ਪਤਾ ਲੱਗਿਆ ਕਿ ਇਹ ਕੈਫੇ ਜੰਮੂ ਨੈਸ਼ਨਲ ਹਾਈਵੇ ‘ਤੇ ਹੈ। ਗੂਗਲ ਮੈਪ ‘ਤੇ ਇਸ ਬਾਰੇ ਜਾਣਕਾਰੀ ਦੇਖੀ ਜਾ ਸਕਦੀ ਹੈ ਅਤੇ ਇਸ ਨਾਲ ਮਿਲਦੀ-ਜੁਲਦੀ ਤਸਵੀਰਾਂ ਵੀ ਦੇਖੀ ਜਾ ਸਕਦੀ ਹੈ।

ਇਸ ਮਾਮਲੇ ਸਬੰਧੀ ਅਸੀਂ ਦੈਨਿਕ ਜਾਗਰਣ ਦੇ ਜੰਮੂ ਦੇ ਬਿਊਰੋ ਚੀਫ ਨਵੀਨ ਨਵਾਜ਼ ਨਾਲ ਗੱਲ ਕੀਤੀ। ਉਨ੍ਹਾਂ ਨੇ ਵੀਡੀਓ ਨੂੰ ਜੰਮੂ ਦਾ ਦੱਸਿਆ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਇਸ ਪੇਜ ਨੂੰ 8 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸ ਪੇਜ ਨੂੰ 9 ਮਾਰਚ 2019 ਨੂੰ ਬਣਾਇਆ ਗਿਆ ਹੈ।

ਨਤੀਜਾ: ਗੜੇਮਾਰੀ ਵਿੱਚ ਨਮਾਜ਼ ਪੜ੍ਹਦੇ ਮੁਸਲਿਮ ਵਿਅਕਤੀ ਉੱਤੇ ਛਾਤਾ ਕਰਕੇ ਖੜੇ ਸਿੱਖ ਆਦਮੀ ਦਾ ਵਾਇਰਲ ਵੀਡੀਓ ਮੋਹਾਲੀ ਦਾ ਨਹੀਂ, ਬਲਕਿ ਜੰਮੂ ਨੈਸ਼ਨਲ ਹਾਈਵੇ ਦਾ ਹੈ। ਲੋਕ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts