Fact Check : ਸੜਕ ਕਿਨਾਰੇ ਬੈਠੇ ਤੇਂਦੂਏ ਦਾ ਇਹ ਵੀਡੀਓ ਪੰਜਾਬ ਦੇ ਸਮਰਾਲਾ ਦਾ ਨਹੀਂ, ਕਰਨਾਟਕ ਦਾ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਇਹ ਵੀਡੀਓ ਕਰਨਾਟਕ ਦੇ ਗਦਗ ਜ਼ਿਲੇ ਦੇ ਬਿੰਕਾਦਕੱਟੀ ਪਿੰਡ ਦਾ ਹੈ। ਵੀਡੀਓ ਦਾ ਪੰਜਾਬ ਦੇ ਸਮਰਾਲਾ ਨਾਲ ਕੋਈ ਸਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਇੱਕ ਤੇਂਦੂਏ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੇ ਸਮਰਾਲਾ ਦੇ ਪਿੰਡ ਮੰਜਾਲੀ ਕਲਾਂ ਦਾ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ। ਇਹ ਵੀਡੀਓ ਕਰਨਾਟਕ ਦੇ ਗਦਗ ਜ਼ਿਲੇ ਦੇ ਬਿਨਕਾਦਕੱਟੀ ਪਿੰਡ ਦੇ ਨੇੜੇ ਦਾ ਹੈ। ਵਾਇਰਲ ਵੀਡੀਓ ਨੂੰ ਹੁਣ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ Johny Thakur ਨੇ 13 ਦਸੰਬਰ ਨੂੰ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, “ਸੜਕਾਂ ‘ਤੇ ਤੇਂਦੂਆ, ਘਰਾਂ ‘ਚ ਸਮਰਾਲਾ ਦੇ ਲੋਕ, ਵੀਡੀਓ ਹੋਈ ਵਾਇਰਲ। ਸਮਰਾਲਾ ਦੇ ਪਿੰਡ ਮੰਜਾਲੀ ਕਲਾਂ ਵਿਖੇ ਤੇਂਦੂਆ ਦੇਖਣ ਤੋਂ ਬਾਅਦ ਲੋਕਾਂ ਚ ਖੌਫ ਦੀ ਲਹਿਰ ਪ੍ਰਸ਼ਾਸਨ ਪਹੁੰਚਿਆ ਮੌਕੇ ਤੇ।”

ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਗੂਗਲ ਇਮੇਜ ‘ਤੇ ਅਪਲੋਡ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਟਾਇਮਸ ਨਾਉ ਨਿਊਜ ਦੀ ਵੈਬਸਾਈਟ ‘ਤੇ ਮਿਲਾ। ਵੀਡੀਓ ਨੂੰ 17 ਅਪ੍ਰੈਲ 2023 ਨੂੰ ਅਪਲੋਡ ਕੀਤਾ ਗਿਆ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ, ”ਵੀਡੀਓ ਕਰਨਾਟਕ ਦੇ ਬਿੰਕਾਦਕੱਟੀ ਪਿੰਡ ਦੇ ਗਦਗ ਹਾਈਵੇਅ ਦੇ ਕੋਲ ਦਾ ਹੈ।”

ਸਰਚ ਦੌਰਾਨ ਸਾਨੂੰ Siraj Noorani ਨਾਮ ਦੇ ਐਕਸ ਯੂਜ਼ਰ ਵਲੋਂ ਵੀ ਵੀਡੀਓ ਸ਼ੇਅਰ ਮਿਲਾ। 17 ਅਪ੍ਰੈਲ 2023 ਨੂੰ ਵੀਡੀਓ ਨਾਲ ਕੈਪਸ਼ਨ ਲਿਖਿਆ ਗਿਆ ਸੀ,NH 67 ‘ਤੇ ਗਦਗ ਬਿੰਕਾਦਕੱਟੀ ਰੋਡ ‘ਤੇ ਤੇਂਦੂਆ ਦੇਖਿਆ ਗਿਆ।

ਪਹਿਲਾ ਵੀ ਇਹ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ਨੂੰ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਨਾਮ ਤੋਂ ਸ਼ੇਅਰ ਕੀਤਾ ਗਿਆ ਸੀ। ਉਸ ਸਮੇਂ ਅਸੀਂ ਕਰਨਾਟਕ ਦੇ ਸਥਾਨਕ ਪੱਤਰਕਾਰ ਯਸਿਰ ਖਾਨ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਸੀ ਕਿ, ਇਹ ਵੀਡੀਓ ਬਿੰਕਾਡਾਕੱਟੀ ਨੇੜੇ ਗਦਗ ਰੋਡ ਦਾ ਹੈ। ਤੁਸੀਂ ਫ਼ੈਕ੍ਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹ ਸਕਦੇ ਹੋ।

ਅਸੀਂ ਪੰਜਾਬ ਦੇ ਸਮਰਾਲਾ ਵਿੱਚ ਤੇਂਦੂਆ ਦਿਖਣ ਬਾਰੇ ਸਰਚ ਕੀਤਾ। ਸਾਨੂੰ 12 ਦਸੰਬਰ 2023 ਨੂੰ ਪੰਜਾਬੀ ਜਾਗਰਣ ਦੀ ਇੱਕ ਖਬਰ ਮਿਲੀ। ਖਬਰ ਵਿੱਚ ਦੱਸਿਆ ਗਿਆ, “ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਕਲਾਂ ਵਿਖੇ ਇਕ ਚੀਤੇ ਨੂੰ ਦੇਖਿਆ ਗਿਆ ਹੈ। ਇਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪੂਰੇ ਪਿੰਡ ’ਚ ਅਨਾਊਂਸਮੈਂਟ ਕਰਵਾ ਕੇ ਪਿੰਡ ਦੇ ਲੋਕਾਂ ਨੂੰ ਵੀ ਆਪਣੇ-ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਹਦਾਇਤ ਪੁਲਿਸ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ।”

ਅੰਤ ਵਿੱਚ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲਗਿਆ ਯੂਜ਼ਰ ਬਠਿੰਡਾ ਦਾ ਰਹਿਣ ਵਾਲਾ ਹੈ। ਯੂਜ਼ਰ ਨੂੰ 5 ਹਜਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਇਹ ਵੀਡੀਓ ਕਰਨਾਟਕ ਦੇ ਗਦਗ ਜ਼ਿਲੇ ਦੇ ਬਿੰਕਾਦਕੱਟੀ ਪਿੰਡ ਦਾ ਹੈ। ਵੀਡੀਓ ਦਾ ਪੰਜਾਬ ਦੇ ਸਮਰਾਲਾ ਨਾਲ ਕੋਈ ਸਬੰਧ ਨਹੀਂ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts