Fact Check : ਕਿਸ਼ਤੀ ਲੈ ਕੇ ਭੱਜੇ ਨਸ਼ਾ ਤਸਕਰ ਦਾ ਇਹ ਵੀਡੀਓ ਪੁਰਾਣਾ ਹੈ, ਹਾਲੀਆ ਦੱਸਦੇ ਹੋਏ ਕੀਤਾ ਜਾ ਰਿਹਾ ਸ਼ੇਅਰ

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ, ਬਲਕਿ ਸਾਲ 2022 ਦਾ ਹੈ। ਜਿਸਨੂੰ ਹੁਣ ਹਾਲੀਆ ਦੱਸ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਪੁਲਿਸ ਨੂੰ ਇੱਕ ਤਸਕਰ ਨੂੰ ਫੜਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਬਾਅਦ ਵਿੱਚ ਉਹ ਤਸਕਰ ਪੁਲਿਸ ਸਾਹਮਣੇ ਆਪਣੀ ਕਿਸ਼ਤੀ ‘ਚ ਬੈਠ ਕੇ ਫਰਾਰ ਹੋ ਜਾਂਦਾ ਹੈ। ਹੁਣ ਕੁਝ ਲੋਕ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ।

ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਗਿਆ। ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ,ਬਲਕਿ ਸਾਲ 2022 ਹੈ। ਹੁਣ ਗੁਰਦਾਸਪੁਰ ਦੇ ਪੁਰਾਣੇ ਵੀਡੀਓ ਨੂੰ ਹਾਲ-ਫਿਲਹਾਲ ਦਾ ਦੱਸ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਐਕਸ ਯੂਜ਼ਰ ‘Randeep Gill’ ਨੇ (ਆਰਕਾਈਵ ਲਿੰਕ) 28 ਮਾਰਚ ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਆਹ ਚੱਲ ਕੀ ਰਿਹਾ ਹੈ ਪੰਜਾਬ ਵਿੱਚ, ਪਾਰਲੀਮੈਂਟ ਮੈਂਬਰ ਪਾਰਟੀਆਂ ਬਦਲ ਕੇ ਭੱਜ ਰਹੇ ਹਨ ਅਤੇ ਪੁਲਿਸ ਦੇ ਹੱਥਾਂ ਵਿੱਚੋਂ ਸਮਗਲਰ ਭੱਜੀ ਜਾ ਰਹੇ ਨੇ
ਰੱਬ ਰਾਖਾ ਪੰਜਾਬ ਦਾ।।JusticeForSidhuMooseWala FarmersProtest2024 ReleaseSikhPrisoners”

https://twitter.com/Randeep44009128/status/1773184774816866500

ਫੇਸਬੁੱਕ ਯੂਜ਼ਰ Suman Suman ਨੇ (ਆਰਕਾਈਵ ਲਿੰਕ) ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, “पंजाब पुलिस ਪੰਜਾਬ ਪੁਲਸ ਸਮਗਲਰ ਫਰਾਰ!!!. ਹੱਸ ਹੱਸ ਕੇ ਬੱਖਿਯਾ ਦੋਹਰੀਆਂ ਹੋ ਗਾਈਆਂ ਹਨ।”

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ਪੰਜਾਬੀ ਜਾਗਰਣ ਦੀ ਵੈਬਸਾਈਟ ‘ਤੇ ਮਿਲੀ। 22 ਅਕਤੂਬਰ 2022 ਨੂੰ (ਆਰਕਾਈਵ ਲਿੰਕ) ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ, “ਪੰਜਾਬ ਸਰਕਾਰ ਵੱਲੋਂ ਨਸ਼ੇ ਅਤੇ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਇੱਕ ਬਹੁਤ ਹੀ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਆਬਕਾਰੀ ਵਿਭਾਗ ਅਤੇ ਪੁਲਿਸ ਟੀਮ ਵੱਲੋਂ ਦੇਸੀ ਸ਼ਰਾਬ (ਲਾਹਣ) ਬਣਾਉਣ ਦੀ ਤਿਆਰੀ ਕਰ ਰਹੇ ਇਕ ਮੁਲਜ਼ਮ ਨੂੰ ਖਾਲੀ ਡੱਬੇ ਅਤੇ ਗੁੜ ਸਮੇਤ ਕਾਬੂ ਕੀਤਾ ਗਿਆ ਪਰ ਉਹ ਟੀਮ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।”

ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਸਾਨੂੰ ‘ਪੰਜਾਬ ਤੱਕ’ ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਵੀ ਮਿਲਾ। 23 ਅਕਤੂਬਰ 2022 ਨੂੰ (ਆਰਕਾਈਵ ਲਿੰਕ) ਅਪਲੋਡ ਵੀਡੀਓ ਰਿਪੋਰਟ ਨਾਲ ਦੱਸਿਆ ਗਿਆ ਹੈ ਕਿ, “Gurdaspur ‘ਚ Beas ਦਰਿਆ ‘ਚ ਕਿਸ਼ਤੀ ਲੈ ਭੱਜਿਆ ਤਸਕਰ, Police ਵਾਲੇ ਰਹਿ ਗਏ ਆਵਾਜ਼ਾਂ ਮਾਰਦੇ ||”

ਇਟੀਵੀ ਭਾਰਤ ਦੀ ਵੈਬਸਾਈਟ ‘ਤੇ 22 ਅਕਤੂਬਰ 2022 ਨੂੰ (ਆਰਕਾਈਵ ਲਿੰਕ) ਪ੍ਰਕਾਸ਼ਿਤ ਖਬਰ ਮੁਤਾਬਕ, “ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਪੰਜਾਬ ਪੁਲਿਸ ਨਾਲ ਗੈਰ ਕਾਨੂੰਨੀ ਸ਼ਰਾਬ ਮਾਫੀਆ ਉੱਤੇ ਅਚਨਚੇਤ ਛਾਪੇਮਾਰੀ ਕੀਤੀ ਗਈ।ਅਧਿਕਾਰੀਆਂ ਨੂੰ ਦੇਖ ਕੇ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਲੈ ਕੇ ਕਾਲਾ ਧੰਦਾ ਕਰਨ ਵਾਲੇ ਸ਼ਰਾਬ ਤਸਕਰ ਬੇੜੀ ਰਾਹੀਂ ਦਰਿਆ ਪਾਰ ਕਰਕੇ ਫਰਾਰ ਹੋ ਗਏ। ਸ਼ਰਾਬ ਤਸਕਰਾਂ ਵੱਲੋਂ ਬੇੜੀ ਰਾਹੀਂ ਦਰਿਆ ਪਾਰ ਕਰਨ ਦੀਆਂ ਤਸਵੀਰਾਂ ਵੀ ਕੈਮਰੇ ਵਿੱਚ ਕੈਦ ਹੋਈਆਂ ਹਨ। ਪੁਲਿਸ ਵੱਲੋਂ ਇੰਨ੍ਹਾਂ ਤਸਕਰਾਂ ਨੂੰ ਫੜ੍ਹਨ ਲਈ ਕੋਸ਼ਿਸ਼ ਕੀਤੀ ਗਈ ਪਰ ਸਫਲਤਾ ਨਹੀਂ ਮਿਲ ਸਕੀ।”

ਵੀਡੀਓ ਨੂੰ ਲੈ ਕੇ ਅਸੀਂ ਦੈਨਿਕ ਜਾਗਰਣ ਦੇ ਗੁਰਦਾਸਪੁਰ ਪੱਤਰਕਾਰ ਸੁਨੀਲ ਥਾਨੇਵਾਲੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਵੀਡੀਓ ਪੁਰਾਣਾ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਗ਼ਲਤ ਪੋਸਟ ਸ਼ੇਅਰ ਕਰਨ ਵਾਲੇ ਐਕਸ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਨੂੰ 2 ਹਜਾਰ ਤੋਂ ਵੱਧ ਲੋਕ ਐਕਸ ‘ਤੇ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡਿਆ ‘ਤੇ ਵਾਇਰਲ ਕੀਤਾ ਜਾ ਰਿਹਾ ਵੀਡੀਓ ਹਾਲੀਆ ਨਹੀਂ, ਬਲਕਿ ਸਾਲ 2022 ਦਾ ਹੈ। ਜਿਸਨੂੰ ਹੁਣ ਹਾਲੀਆ ਦੱਸ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts