ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਹਾਥੀ ਦੇ ਚਿਹਰੇ ਵਾਲੇ ਬੱਚੇ ਦਾ ਇਹ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਨਵਜੰਮੇ ਬੱਚੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਨਜ਼ਰ ਆ ਰਹੇ ਬੱਚੇ ਦੇ ਮੂੰਹ ‘ਤੇ ਨੱਕ ਦੀ ਥਾਂ ਹਾਥੀ ਦੀ ਸੁੰਡ ਹੈ ਅਤੇ ਕੰਨ ਵੀ ਹਾਥੀ ਵਾਂਗ ਵੱਡੇ-ਵੱਡੇ ਹਨ। ਕੁਝ ਯੂਜ਼ਰਸ ਇਸ ਵੀਡੀਓ ਨੂੰ ਅਸਲੀ ਮੰਨ ਕੇ ਇਸ ਨੂੰ ਭਗਵਾਨ ਗਣੇਸ਼ ਦਾ ਅਵਤਾਰ ਦੱਸ ਰਹੇ ਹਨ ਅਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਅਪੀਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈ ਗਈ ਹੈ।
ਫੇਸਬੁੱਕ ਯੂਜ਼ਰ ‘ਭਗਵਾਧਾਰੀ ਅਖਿਲ ਸਿੰਘ – Voice of hindu’ (ਆਰਕਾਈਵ) ਨੇ 13 ਸਤੰਬਰ 2024 ਨੂੰ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ, ਜਿਸ ਵਿੱਚ 2 ਵੀਡੀਓ ਹਨ। ਦੋਵਾਂ ਵਿੱਚ ਹਾਥੀ ਵਰਗੇ ਚਿਹਰੇ ਵਾਲਾ ਬੱਚਾ ਦੇਖਿਆ ਜਾ ਸਕਦਾ ਹੈ। ਪੋਸਟ ਦੇ ਉੱਪਰ ਲਿਖਿਆ ਹੈ, “ਬੱਚੇ ਦੇ ਰੂਪ ਵਿੱਚ ਭਗਵਾਨ ਗਣੇਸ਼ ਨੇ ਲਿਆ ਅਵਤਾਰ, ਚਮਤਕਾਰ ਹੋਇਆ।”
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ਵਿੱਚ 2 ਐਂਗਲ ਹੈ। ਪਹਿਲੇ ਐਂਗਲ ਵਿੱਚ, ਇੱਕ ਹਾਥੀ ਦੇ ਚਿਹਰੇ ਵਰਗਾ ਦਿਖਣ ਵਾਲੇ ਬੱਚੇ ਦਾ ਕਲੋਜ਼-ਅੱਪ ਹੈ, ਜਿਸ ਵਿੱਚ ਇੱਕ ਔਰਤ ਦਾ ਹੱਥ ਦੇਖਿਆ ਜਾ ਸਕਦਾ ਹੈ, ਅਤੇ ਦੂਜੇ ਐਂਗਲ ਵਿੱਚ, ਇਹ ਪੂਰਾ ਫਰੇਮ ਹੈ। ਕੀਵਰਡਸ ਦੇ ਨਾਲ ਗੂਗਲ ਓਪਨ ਸਰਚ ਕਰਨ ‘ਤੇ ਸਾਨੂੰ ਅਜਿਹੇ ਬੱਚੇ ਦੇ ਜਨਮ ਦੀ ਕੋਈ ਖਬਰ ਨਹੀਂ ਮਿਲੀ। ਸਾਨੂੰ ਇਸਦੇ AI ਤੋਂ ਬਣੇ ਹੋਣ ਦਾ ਸ਼ੱਕ ਹੋਇਆ।
ਅਸੀਂ ਦੋਵਾਂ ਐਂਗਲਾਂ ਦੇ ਸਕ੍ਰੀਨਸ਼ੌਟਸ ਲਏ ਅਤੇ ਇਹਨਾਂ ਨੂੰ ਏਆਈ ਤੋਂ ਬਣਾਏ ਕੰਟੇੰਟ ਦੀ ਜਾਂਚ ਕਰਨ ਵਾਲੇ ਟੂਲ ਹੱਗਿੰਗ ਫੇਸ ‘ਤੇ ਜਾਂਚ ਕੀਤੀ।
ਪਹਿਲਾਂ ਅਸੀਂ ਕਲੋਜ਼-ਅੱਪ ਵਾਲੇ ਸਕ੍ਰੀਨਸ਼ੌਟ ਦੀ ਜਾਂਚ ਕੀਤੀ। ਹੱਗਿੰਗ ਫੇਸ AI ਡਿਟੈਕਸ਼ਨ ਟੂਲ ਨੇ ਇਸ ਨੂੰ 99 ਫੀਸਦੀ AI ਤੋਂ ਬਣਾਈ ਗਈ ਦੱਸਿਆ ਹੈ।
ਇਸ ਤੋਂ ਬਾਅਦ ਅਸੀਂ ਫੁੱਲ ਫਰੇਮ ਵਾਲੇ ਸਕ੍ਰੀਨਸ਼ੌਟ ਦੀ ਜਾਂਚ ਕੀਤੀ। ਹੱਗਿੰਗ ਫੇਸ ਏਆਈ ਡਿਟੈਕਸ਼ਨ ਟੂਲ ਨੇ ਇਸ ਨੂੰ 100 ਪ੍ਰਤੀਸ਼ਤ AI ਤੋਂ ਬਣਾਇਆ ਗਿਆ ਦੱਸਿਆ ਹੈ।
ਇਸ ਤੋਂ ਬਾਅਦ ਅਸੀਂ ਇਸ ਵੀਡੀਓ ਦੇ ਓਰਿਜਿਨਲ ਸੌਰਸ ਦਾ ਪਤਾ ਲਗਾਉਣ ਲਈ ਆਪਣੀ ਜਾਂਚ ਨੂੰ ਅੱਗੇ ਵਧਾਇਆ। ਸਾਨੂੰ ਇਹ ਵੀਡੀਓ 8 ਸਤੰਬਰ 2024 ਨੂੰ aliaboutine ਨਾਮ ਦੇ Instagram ਪੇਜ ‘ਤੇ ਅੱਪਲੋਡ ਮਿਲਿਆ। ਇਸ ਅਕਾਊਂਟ ‘ਤੇ AI ਦੁਆਰਾ ਤਿਆਰ ਕੀਤੇ ਗਏ ਕਈ ਵੀਡੀਓ ਅਤੇ ਫੋਟੋਆਂ ਦੇਖੀਆਂ ਜਾ ਸਕਦੀਆਂ ਹਨ। ਇੰਟਰੋ ‘ਚ ਯੂਜ਼ਰ ਨੇ ਖੁਦ ਨੂੰ ਏਆਈ ਆਰਟਿਸਟ ਦੱਸਿਆ ਹੈ।
ਇਸ ਮਾਮਲੇ ‘ਤੇ ਹੋਰ ਪੁਸ਼ਟੀ ਲਈ ਅਸੀਂ ਇੰਸਟਾਗ੍ਰਾਮ ਯੂਜ਼ਰ aliaboutine ਨਾਲ ਸੰਪਰਕ ਕੀਤਾ। ਇਸ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ, ”ਮੈਂ ਇਸ ਗੱਲ ਤੋਂ ਬਹੁਤ ਨਾਰਾਜ ਹਾਂ ਕਿ ਸੋਸ਼ਲ ਮੀਡੀਆ ਯੂਜ਼ਰਸ ਬਿਨਾਂ ਇਜਾਜ਼ਤ ਮੇਰੇ ਵੀਡੀਓ ਦਾ ਇਸਤੇਮਾਲ ਕਰ ਰਹੇ ਹਨ। ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਨੇ ਇਸ ਨੂੰ ਕਿਵੇਂ ਤੋੜਮਰੋੜ ਕੇ ਪੇਸ਼ ਕੀਤਾ ਹੈ। ਮੈਂ ਉਹਨਾਂ ਸਾਰੀਆਂ ਫਰਜ਼ੀ ਪੋਸਟਾਂ ਨੂੰ ਹਟਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਜੋ ਮੇਰੀ ਸਹਿਮਤੀ ਤੋਂ ਬਿਨਾਂ ਮੇਰੇ ਕੰਮ ਦੀ ਵਰਤੋਂ ਕਰ ਰਹੀਆਂ ਹਨ। ਮੈਂ AI ਦੀ ਵਰਤੋਂ ਕਰਕੇ ਇਹ ਵੀਡੀਓ ਬਣਾਈ ਸੀ ਅਤੇ ਮੇਰਾ ਇਰਾਦਾ ਕਦੇ ਵੀ ਕਿਸੇ ਵੀ ਭਾਰਤੀ ਦੇਵਤਾ ਨਾਲ ਸਬੰਧਤ ਕੁਝ ਵੀ ਬਣਾਉਣ ਦਾ ਨਹੀਂ ਸੀ।
ਵਿਸ਼ਵਾਸ ਨਿਊਜ਼ ਨੇ ਪਹਿਲਾਂ ਵੀ ਏਆਈ ਦੁਆਰਾ ਤਿਆਰ ਕੀਤੀਆਂ ਤਸਵੀਰਾਂ ਅਤੇ ਡੀਪਫੇਕ ਵੀਡੀਓਜ਼ ਦੀ ਜਾਂਚ ਕੀਤੀ ਹੈ ਅਤੇ ਉਨ੍ਹਾਂ ਦੀ ਫ਼ੈਕ੍ਟ ਚੈੱਕ ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਭਗਵਾਧਾਰੀ ਅਖਿਲ ਸਿੰਘ – Voice of hindu ਦੇ ਫੇਸਬੁੱਕ ‘ਤੇ 2800 ਤੋਂ ਵੱਧ ਫਾਲੋਅਰਜ਼ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਹਾਥੀ ਦੇ ਚਿਹਰੇ ਵਾਲੇ ਬੱਚੇ ਦਾ ਇਹ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।