Fact Check: ਇਹ ਵੀਡੀਓ ਸ਼ਹੀਦ ਦੀ ਅੰਤਿਮ ਯਾਤਰਾ ਦਾ ਹੈ ,ਸਿੱਧੂ ਮੂਸੇਵਾਲੇ ਦਾ ਨਹੀਂ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ । ਇਹ ਵੀਡੀਓ ਸਿੱਧੂ ਮੂਸੇਵਾਲੇ ਦੇ ਅੰਤਿਮ ਯਾਤਰਾ ਦਾ ਨਹੀਂ ਹੈ। ਵੀਡੀਓ ਨੂੰ ਝੂਠੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਪਹਿਲਾਂ ਤੋਂ ਹੀ ਇੰਟਰਨੈੱਟ ਤੇ ਮੌਜੂਦ ਹੈ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਮਰਹੂਮ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲੇ ਦੀ 29 ਮਈ 2022 ਨੂੰ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਦੇ ਬਾਅਦ ਤੋਂ ਸੋਸ਼ਲ ਮੀਡੀਆ ਤੇ ਕਈ ਪੁਰਾਣੀਆਂ ਵੀਡੀਓਜ਼ ਅਤੇ ਪੋਸਟਾਂ ਹਾਲੀਆ ਦੱਸਦੇ ਹੋਏ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਹੁਣ ਇਸ ਨਾਲ ਜੋੜਦੇ ਹੋਏ 30 ਸੈਕਿੰਡ ਦੀ ਵੀਡੀਓ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਹ ਸਿੱਧੂ ਮੂਸੇਵਾਲੇ ਦੀ ਅੰਤਿਮ ਯਾਤਰਾ ਦਾ ਵੀਡੀਓ ਹੈ। ਵੀਡੀਓ ਵਿੱਚ ਲੋਕਾਂ ਦੀ ਭੀੜ ਨੂੰ ਵੇਖਿਆ ਜਾ ਸਕਦਾ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਇਸਨੂੰ ਗੁੰਮਰਾਹਕੁੰਨ ਪਾਇਆ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਪਹਿਲਾਂ ਤੋਂ ਹੀ ਇੰਟਰਨੈੱਟ ਤੇ ਮੌਜੂਦ ਹੈ।

ਕੀ ਹੈ ਵਾਇਰਲ ਪੋਸਟ ਵਿੱਚ

ਫੇਸਬੁੱਕ ਯੂਜ਼ਰ ‘‘ਮਨਜੀਤ ਸਿੰਘ’‘ ਨੇ 31 ਮਈ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ”ਸਿੱਧੂ ਮੂਸੇਵਾਲਾ ਅੰਤਿਮ ਯਾਤਰਾ ”। ਸੋਸ਼ਲ ਮੀਡਿਆ ਤੇ ਕਈ ਹੋਰ ਯੂਜ਼ਰਸ ਵੀ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਪਾਇਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵੀਡੀਓ ਨੂੰ ਇਨਵਿਡ ਟੂਲ ਤੇ ਅਪਲੋਡ ਕੀਤਾ ਅਤੇ ਵੀਡੀਓ ਦੇ ਵੱਖ-ਵੱਖ ਸਕ੍ਰੀਨ ਗ੍ਰੈਬਸ ਕੱਢੇ। ਇਸ ਤੋਂ ਬਾਅਦ ਵੱਖ – ਵੱਖ ਸਕ੍ਰੀਨ ਗ੍ਰੈਬਸ ਤੇ ਰਿਵਰਸ ਇਮੇਜ ਸਰਚ ਕੀਤਾ। ਸਾਨੂੰ “Deepu Biography ” ਨਾਮ ਦੇ ਯੂਟਿਊਬ ਚੈਨਲ ਤੇ ਇਹ ਵੀਡੀਓ 4 ਦਸੰਬਰ 2021 ਨੂੰ ਅੱਪਲੋਡ ਮਿਲਿਆ। ਇੱਕ ਮਿੰਟ 35 ਸੈਕਿੰਡ ਦੇ ਇਸ ਵੀਡੀਓ ਵਿੱਚ ਵਾਇਰਲ ਵੀਡੀਓ ਦੇ ਹਿੱਸੇ ਨੂੰ 29 ਸੈਕਿੰਡ ਤੋਂ ਲੈ ਕੇ 47 ਸੈਕਿੰਡ ਤੱਕ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਅਪਲੋਡ ਕਰਕੇ ਲਿਖਿਆ ਹੋਇਆ ਸੀ, “ਸ਼ਹੀਦ ਲੋਕੇਸ਼ ਕੁਮਾਵਤ ਆਰਮੀ ਦਾ ਅੰਤਿਮ ਸੰਸਕਾਰ ਵੱਡੀ ਗਿਣਤੀ ਵਿੱਚ ਲੋਕਾਂ ਦੁਆਰਾ ਕੀਤਾ ਗਿਆ। army Lokesh “

“The Def News ” ਨਾਮ ਦੇ ਯੂਟਿਊਬ ਚੈਨਲ ਤੇ ਵੀ 4 ਦਸੰਬਰ 2021 ਨੂੰ ਸਾਨੂੰ ਇਸ ਨਾਲ ਸਬੰਧਿਤ ਇੱਕ ਵੀਡੀਓ ਮਿਲਿਆ। ਫੇਸਬੁੱਕ ਸਰਚ ਤੇ ਵੀ ਸਾਨੂੰ ਇਹ ਵੀਡੀਓ ਬਹੁਤ ਸਾਰੇ ਫੇਸਬੁੱਕ ਯੂਜ਼ਰਸ ਦੁਆਰਾ ਸ਼ੇਅਰ ਕੀਤਾ ਮਿਲਿਆ। “ਜਯੇਸ਼ ਚੋਟਲੀਆ” ਨਾਮ ਦੇ ਫੇਸਬੁੱਕ ਅਕਾਊਂਟ ਤੇ 3 ਦਸੰਬਰ 2021 ਨੂੰ ਵੀਡੀਓ ਸ਼ੇਅਰ ਕੀਤਾ ਮਿਲਿਆ। ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਸੀ , “ਰਤਲਾਮ ਮੱਧ ਪ੍ਰਦੇਸ਼ ਦੇ ਪਿੰਡ ਮਾਵਤਾ ਦੇ ਲਾਲ ਵੀਰ ਬਲਿਦਾਨੀ ਲੋਕੇਸ਼ ਕੁਮਾਵਤ,ਮਣੀਪੁਰ ਦੇ ਇੰਫਾਲ ਵਿੱਚ ਅੱਤਵਾਦੀਆਂ ਨਾਲ ਲੜਦੇ ਹੋਏ ਬਲਿਦਾਨ ਦੇ ਗਏ। ਨਮਨ ਵੀਰ ਬਲਿਦਾਨੀ ਦੇ ਚਰਨਾਂ ਵਿੱਚ।”

ਜਾਂਚ ਦੌਰਾਨ ਸਾਨੂੰ ਵਾਇਰਲ ਵੀਡੀਓ Army boy 020 ਨਾਂ ਦੇ ਇੱਕ ਫੇਸਬੁੱਕ ਯੂਜ਼ਰ ਦੀ ਪ੍ਰੋਫਾਈਲ ‘ਤੇ ਵੀ ਮਿਲਿਆ। ਯੂਜ਼ਰ ਨੇ ਵੀਡੀਓ ਨੂੰ 27 ਅਕਤੂਬਰ ਨੂੰ ਸ਼ੇਅਰ ਕੀਤਾ ਸੀ। ਕੈਪਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਵਾਇਰਲ ਵੀਡੀਓ ਗੁਜਰਾਤ ਦੇ ਖੇੜਾ ਦੇ ਪਿੰਡ ਵਨਜਾਰੀਆ ਦਾ ਹੈ ਅਤੇ ਸ਼ਹੀਦ ਹਰੀਸ਼ ਸਿੰਘ ਪਰਮਾਰ ਦੇ ਅੰਤਿਮ ਸੰਸਕਾਰ ਦਾ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਿੱਧੂ ਮੂਸੇਵਾਲੇ ਦੇ ਅੰਤਿਮ ਸੰਸਕਾਰ ਬਾਰੇ ਸਰਚ ਕੀਤਾ। ਸਾਨੂੰ ਸਿੱਧੂ ਮੂਸੇਵਾਲੇ ਦੇ ਅੰਤਿਮ ਸੰਸਕਾਰ ਨਾਲ ਸਬੰਧਿਤ ਕਈ ਰਿਪੋਰਟਾਂ ਮਿਲੀਆਂ, ਜਿਸ ਵਿੱਚ ਦੱਸਿਆ ਗਿਆ ਕਿ ਮਾਨਸਾ ਸਥਿਤ ਉਨ੍ਹਾਂ ਦੇ ਖੇਤਾਂ ਚ ਉਨ੍ਹਾਂ ਨੂੰ ਮੁੱਖਅਗਨੀ ਦਿੱਤੀ ਗਈ ਸੀ। ਆਜ ਤੱਕ ਦੇ ਯੂਟਿਊਬ ਚੈਨਲ ਤੇ ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਦੇ ਵੀਡੀਓ ਅਤੇ ਵਾਇਰਲ ਵੀਡੀਓ ‘ਚ ਅੰਤਰ ਸਾਫ ਰੂਪ ਤੋਂ ਦੇਖਿਆ ਜਾ ਸਕਦਾ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਦੇ ਮਾਨਸਾ ਦੇ ਰਿਪੋਰਟਰ ਹਰਕ੍ਰਿਸ਼ਨ ਸ਼ਰਮਾ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਅੰਤਿਮ ਯਾਤਰਾ ਦੀ ਖ਼ਬਰ ਨੂੰ ਕਵਰ ਕੀਤਾ ਹੈ ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਇਹ ਵੀਡੀਓ ਸਿੱਧੂ ਮੂਸੇਵਾਲੇ ਦੀ ਅੰਤਿਮ ਯਾਤਰਾ ਦਾ ਨਹੀਂ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਖੇਤਾਂ ‘ਚ ਕੀਤਾ ਗਿਆ, ਜਦਕਿ ਵਾਇਰਲ ਵੀਡੀਓ ‘ਚ ਸ਼ੈੱਡ ਨਜ਼ਰ ਆ ਰਿਹਾ ਹੈ। ਇਸ ਵੀਡੀਓ ਦਾ ਸਿੱਧੂ ਮੂਸੇਵਾਲਾ ਨਾਲ ਕੋਈ ਸੰਬੰਧ ਨਹੀਂ ਹੈ।

ਇਹ ਵੀਡੀਓ ਅਕਤੂਬਰ 2021 ਤੋਂ ਇੰਟਰਨੈੱਟ ‘ਤੇ ਮੌਜੂਦ ਹੈ। ਲੋਕ ਇਸ ਵੀਡੀਓ ਨੂੰ ਵੱਖ-ਵੱਖ ਦਾਅਵਿਆਂ ਨਾਲ ਸ਼ੇਅਰ ਕਰ ਰਹੇ ਹਨ। ਅਸੀਂ ਸਪੱਸ਼ਟ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਕਰਦੇ ਹਾਂ ਕਿ ਇਹ ਵੀਡੀਓ ਕਿੱਥੋਂ ਦਾ ਹੈ, ਪਰ ਇਹ ਸਪੱਸ਼ਟ ਹੈ ਕਿ ਇਹ ਵੀਡੀਓ ਸਿੱਧੂ ਮੂਸੇਵਾਲੇ ਦੇ ਅੰਤਿਮ ਯਾਤਰਾ ਦਾ ਨਹੀਂ ਹੈ।

ਜਾਂਚ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਾ ਕਿ ਯੂਜ਼ਰ ਹਿਮਾਚਲ ਪ੍ਰਦੇਸ਼ ਦੇ ਬੈਜਨਾਥ ਦਾ ਰਹਿਣ ਵਾਲਾ ਹੈ। ਫੇਸਬੁੱਕ ਤੇ ਯੂਜ਼ਰ ਨੂੰ 258 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ । ਇਹ ਵੀਡੀਓ ਸਿੱਧੂ ਮੂਸੇਵਾਲੇ ਦੇ ਅੰਤਿਮ ਯਾਤਰਾ ਦਾ ਨਹੀਂ ਹੈ। ਵੀਡੀਓ ਨੂੰ ਝੂਠੇ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਪਹਿਲਾਂ ਤੋਂ ਹੀ ਇੰਟਰਨੈੱਟ ਤੇ ਮੌਜੂਦ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts