ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਵਾਇਰਲ ਵੀਡੀਓ ਪੰਜਾਬ ਵਿੱਚ ਹੋਏ ਸ਼ਾਨ-ਏ-ਪੰਜਾਬ ਲਾਈਫ ਟਾਈਮ ਐਵਾਰਡ ਦਾ ਹੈ, ਜਿਸਦੇ ਇੱਕ ਹਿੱਸੇ ਨੂੰ ਕੱਟ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਪੰਜਾਬ ਵਿਧਾਨ ਸਭਾ ਚੋਣ 2022 ਵਿੱਚ 20 ਫਰਵਰੀ ਨੂੰ ਹੋਏ ਮਤਦਾਨ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ 30 ਸੈਕੰਡ ਦੀ ਇੱਕ ਵੀਡੀਓ ਕਲਿਪ ਸਾਂਝੀ ਕਰ ਰਹੇ ਹਨ। ਇਸ ‘ਚ ਸੀਐਮ ਚੰਨੀ ,ਪੰਜਾਬੀ ਸਿੰਗਰ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ , ਪੰਜਾਬੀ ਫ਼ਿਲਮ ਅਦਾਕਾਰ ਯੋਗਰਾਜ ਸਿੰਘ ਅਤੇ ਸਿੰਗਰ ਅਤੇ ਐਕਟਰ ਗਿੱਪੀ ਗਰੇਵਾਲ ਨਾਲ ਪੰਜਾਬੀ ਇੰਡਸਟਰੀ ਦੇ ਹੋਰ ਕਲਾਕਾਰਾਂ ਨੂੰ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਕਲਿਪ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ” ਚੋਣ ਪ੍ਰਚਾਰ ਤੋਂ ਵਿਹਲੇ ਹੋ ਕੇ ਅਕਾਲੀ ਦਲ ਦੀ ਸਰਕਾਰ ਆਉਣ ਦੇ ਜਸ਼ਨ ਮਨਾਉਣ ਵੀ ਲੱਗ ਗਏ। ” ਸੋਸ਼ਲ ਮੀਡਿਆ ਤੇ ਇਸ ਵੀਡੀਓ ਨੂੰ ਤੇਜ਼ੀ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਕਲਿਪ ਦੀ ਜਾਂਚ ਕੀਤੀ । ਅਸੀਂ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਭ੍ਰਮਕ ਪਾਇਆ । ਅਸਲ ਵਿੱਚ ਵਾਇਰਲ ਹੋ ਰਿਹਾ ਵੀਡੀਓ ਸ਼ਾਨ-ਏ-ਪੰਜਾਬ ਲਾਈਫ ਟਾਈਮ ਐਵਾਰਡ ਦਾ ਹੈ , ਜਿਸ ਵਿੱਚ CM ਚੰਨੀ ਨੇ ਪੰਜਾਬੀ ਗਾਇਕਾਂ, ਅਦਾਕਾਰਾਂ ਅਤੇ ਸੰਗੀਤਕਾਰਾਂ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਪੇਜ “ Kaur Vs Singh Kaur ” ਨੇ 19 ਫਰਵਰੀ ਨੂੰ ਇਸ ਵੀਡੀਓ ਕਲਿਪ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ “ਚੋਣ ਪ੍ਰਚਾਰ ਤੋਂ ਵਿਹਲੇ ਹੋ ਕੇ ਅਕਾਲੀ ਦਲ ਦੀ ਸਰਕਾਰ ਆਉਣ ਦੇ ਜਸ਼ਨ ਮਨਾਉਣ ਵੀ ਲੱਗ ਗਏ✌🏻”
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਪੋਸਟ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਪੜਤਾਲ ਦੇ ਲਈ ਅਸੀਂ ਗੂਗਲ ਦੇ InVID ਟੂਲ ਤੋਂ ਕੀ ਫ੍ਰੇਮ ਕੱਢ ਕੇ ਉਸਨੂੰ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ। ਇਸ ਵਿੱਚ ਸਾਨੂੰ ਸੀਐਮ Charanjit Singh Channi ਦੇ ਅਧਿਕਾਰਿਤ ਯੂਟਿਊਬ ਚੈਨਲ ਤੇ 15 ਦਸੰਬਰ 2021 ਨੂੰ ਅਪਲੋਡ ਮਿਲਿਆ। ਐਵਾਰਡ ਸ਼ੋਅ ਦੌਰਾਨ ਜਦੋਂ ਸਿੰਗਰ ਗਿੱਪੀ ਗਰੇਵਾਲ ਨੇ ਆਪਣੀ ਮੂਵੀ ਦਾ ਟ੍ਰੇਲਰ ਲੌਂਚ ਕੀਤਾ ਸੀ , ਉਦੋਂ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਸਾਰਿਆਂ ਨੂੰ ਸਟੇਜ ਤੇ ਬੁਲਾਇਆ ਸੀ। ਸਟੇਜ ਤੇ ਸਾਰਿਆਂ ਨੇ ਡਾਂਸ ਕੀਤਾ ਸੀ। ਵੀਡੀਓ ਵਿੱਚ ਵਾਇਰਲ ਕਲਿਪ ਵਾਲੇ ਹਿੱਸੇ ਨੂੰ 1:15:08 ਤੋਂ ਲੈ ਕੇ 1:15:51 ਵਿੱਚਕਾਰ ਦੇਖਿਆ ਜਾ ਸਕਦਾ ਹੈ।
ਸਰਚ ਵਿੱਚ ਸਾਨੂੰ ਇਸ ਨਾਲ ਜੁੜਿਆ ਪੂਰਾ ਵੀਡੀਓ ਸੀਐਮ ਚੰਨੀ ਦੇ ਫੇਸਬੁੱਕ ਪੇਜ ਤੇ ਵੀ ਮਿਲਿਆ। 15 ਦਸੰਬਰ 2021 ਨੂੰ ਸ਼ੇਅਰ ਕੀਤੇ ਇਸ ਵੀਡੀਓ ਵਿੱਚ 1:16:05 ਤੋਂ ਲੈ ਕੇ 1:17:12 ਵਿੱਚਕਾਰ ਦੇਖ ਸਕਦੇ ਹੋ। ਇਸ ਐਵਾਰਡ ਸ਼ੋ ਤੇ ਸੀਐਮ ਚੰਨੀ ਨੇ ਵੀ ਹੋਰ ਐਕਟਰਾਂ ਨਾਲ ਡਾਂਸ ਕੀਤਾ ਸੀ।
ਤੁਸੀਂ ਯੂਟਿਊਬ ਤੇ ਇਸ ਐਵਾਰਡ ਸ਼ੋਅ ਦੀ ਵੀਡੀਓ ਨੂੰ ਕਈ ਹੋਰ ਚੈਨਲ ਤੇ ਵੀ ਦੇਖ ਸਕਦੇ ਹੋ।
ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਪੰਜਾਬ ਦੇ ਡਿਪਟੀ ਨਿਊਜ਼ ਐਡੀਟਰ ਕਮਲੇਸ਼ ਭੱਟ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਪੋਸਟ ਦੇ ਲਿੰਕ ਨੂੰ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਫਰਜੀ ਹੈ। ਵੀਡੀਓ ਦੇ ਇੱਕ ਹਿੱਸੇ ਨੂੰ ਕੱਟ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਿਆ ਕਿ ਫੇਸਬੁੱਕ ਤੇ ਯੂਜ਼ਰ ਦੇ 484 ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ। ਵਾਇਰਲ ਵੀਡੀਓ ਪੰਜਾਬ ਵਿੱਚ ਹੋਏ ਸ਼ਾਨ-ਏ-ਪੰਜਾਬ ਲਾਈਫ ਟਾਈਮ ਐਵਾਰਡ ਦਾ ਹੈ, ਜਿਸਦੇ ਇੱਕ ਹਿੱਸੇ ਨੂੰ ਕੱਟ ਕੇ ਗ਼ਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।