ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਸੀਰੀਆ ਦੇ ਦਮਿਸ਼ਕ ਦਾ ਹੈ ਅਤੇ ਲਗਭਗ ਚਾਰ ਮਹੀਨੇ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਇਸਮਾਈਲ ਹਾਨੀਆ ਦੀ ਮੌਤ ਨਾਲ ਜੋੜਦੇ ਹੋਏ ਫਰਜੀ ਦਾਅਵੇ ਨਾਲ ਫੈਲਾਇਆ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਈਰਾਨ ਦੀ ਰਾਜਧਾਨੀ ਤਹਿਰਾਨ ‘ਚ ਹਮਾਸ ਮੁਖੀ ਇਸਮਾਈਲ ਹਾਨੀਆ ਦੀ ਹੱਤਿਆ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ‘ਚ ਇਮਾਰਤ ਦਾ ਮਲਬਾ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਇਸਮਾਈਲ ਹਾਨੀਆ ‘ਤੇ ਹੋਏ ਹਮਲੇ ਦਾ ਵੀਡੀਓ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਸੀਰੀਆ ਦੇ ਦਮਿਸ਼ਕ ਦਾ ਅਤੇ ਕਰੀਬ ਚਾਰ ਮਹੀਨੇ ਪੁਰਾਣਾ ਹੈ। ਪੁਰਾਣੇਵੀਡੀਓ ਨੂੰ ਇਸਮਾਈਲ ਹਾਨੀਆ ਦੀ ਮੌਤ ਨਾਲ ਜੋੜਦੇ ਹੋਏ ਫਰਜੀ ਦਾਅਵਿਆਂ ਨਾਲ ਫੈਲਾਇਆ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, “ਤਹਿਰਾਨ: ਇਸਮਾਈਲ ਹਾਨੀਆ ਸ਼ਹੀਦ ‘ਤੇ ਹਮਲੇ ਦਾ ਦ੍ਰਿਸ਼। ਸਟਰਾਇਕ ਨਹੀਂ ਇਹ ਇੱਕ ਆਤਮਘਾਤੀ ਕਵਾਡਕਾਪਟਰ ਤੋਂ ਹਮਲਾ ਕੀਤਾ ਗਿਆ ਸੀ।”
ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ।
ਆਪਣੀ ਜਾਂਚ ਸ਼ੁਰੂ ਕਰਨ ਲਈ, ਅਸੀਂ ਸਭ ਤੋਂ ਪਹਿਲਾਂ ਗੂਗਲ ਲੇਂਸ ਰਾਹੀਂ ਵਾਇਰਲ ਵੀਡੀਓ ਨੂੰ ਖੋਜਿਆ। ਸਰਚ ਕਰਨ ‘ਤੇ ਸਾਨੂੰ 2 ਅਪ੍ਰੈਲ 2024 ਨੂੰ ਐਕਸ ਪੋਸਟ ‘ਤੇ ਅੱਪਲੋਡ ਕੀਤਾ ਗਿਆ ਇਹ ਵੀਡੀਓ ਮਿਲਾ। ਇੱਥੇ ਮਿਲੀ ਜਾਣਕਾਰੀ ਮੁਤਾਬਕ, ਇਹ ਵੀਡੀਓ ਦਮਿਸ਼ਕ ‘ਚ ਹੋਏ ਹਮਲੇ ਦਾ ਹੈ।
ਵਾਇਰਲ ਵੀਡੀਓ ਸਾਨੂੰ ਇੱਕ ਹੋਰ X ਹੈਂਡਲ ‘ਤੇ ਵੀ 2 ਅਪ੍ਰੈਲ 2024 ਨੂੰ ਪੋਸਟ ਕੀਤਾ ਗਿਆ ਮਿਲਿਆ। ਦਿੱਤੀ ਗਈ ਜਾਣਕਾਰੀ ਮੁਤਾਬਕ,ਇਹ ਸੀਰੀਆ ਦੇ ਦਮਿਸ਼ਕ ‘ਚ ਈਰਾਨੀ ਦੂਤਾਵਾਸ ‘ਤੇ ਹੋਏ ਹਮਲੇ ਦਾ ਵੀਡੀਓ ਹੈ।
ਇਸ ਦੇ ਆਧਾਰ ‘ਤੇ, ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਨੂੰ 2 ਅਪ੍ਰੈਲ 2024 ਦੀ ਅਲ-ਜਜ਼ੀਰਾ ਦੀ ਇੱਕ ਰਿਪੋਰਟ ਮਿਲੀ। ਦਿੱਤੀ ਗਈ ਜਾਣਕਾਰੀ ਮੁਤਾਬਕ, ਇਜ਼ਰਾਈਲ ਦੇ ਸ਼ੱਕੀ ਲੜਾਕੂ ਜਹਾਜ਼ਾਂ ਨੇ ਸੋਮਵਾਰ ਨੂੰ ਸੀਰੀਆ ‘ਚ ਈਰਾਨੀ ਦੂਤਘਰ ‘ਤੇ ਬੰਬਾਰੀ ਕੀਤੀ। ਈਰਾਨ ਨੇ ਕਿਹਾ ਕਿ ਹਮਲੇ ਵਿਚ ਉਸ ਦੇ ਸੱਤ ਫੌਜੀ ਸਲਾਹਕਾਰ ਮਾਰੇ ਗਏ ਹਨ।
14 ਅਪ੍ਰੈਲ 2024 ਨੂੰ ਸਾਨੂੰ ਨਿਊਯਾਰਕ ਟਾਈਮਜ਼ ਦੀ ਵੈੱਬਸਾਈਟ ‘ਤੇ ਇਸ ਹਮਲੇ ਬਾਰੇ ਇੱਕ ਆਰਟੀਕਲ ਮਿਲਿਆ। ਇੱਥੇ ਆਰਟੀਕਲ ਵਿੱਚ ਉਸੇ ਇਮਾਰਤ ਦੀ ਤਸਵੀਰ ਨਜਰ ਆਈ, ਜੋ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਹੈ। ਇੱਥੇ ਤਸਵੀਰ ਦੇ ਨਾਲ Getty Images ਦਾ ਹਵਾਲਾ ਦਿੱਤਾ ਗਿਆ ਹੈ ਅਤੇ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਦਮਿਸ਼ਕ ਵਿੱਚ ਈਰਾਨੀ ਐਮਬੈਸੀ ‘ਤੇ ਹੋਏ ਬੰਬਾਰੀ ਦੀ ਤਸਵੀਰ ਹੈ।
ਨਿਊਯਾਰਕ ਟਾਈਮਜ਼ ਦੀ ਵੈੱਬਸਾਈਟ ‘ਤੇ ਦਮਿਸ਼ਕ ਸਥਿਤ ਈਰਾਨੀ ਦੂਤਾਵਾਸ ਦੀ ਤਸਵੀਰ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਇਹ ਉਹੀ ਇਮਾਰਤ ਹੈ, ਜੋ ਵਾਇਰਲ ਵੀਡੀਓ ‘ਚ ਵੀ ਦਿੱਖ ਰਹੀ ਹੈ। ਮਤਲਬ ਵਾਇਰਲ ਵੀਡੀਓ ਦਮਿਸ਼ਕ ਦਾ ਪੁਰਾਣਾ ਮਾਮਲਾ ਹੈ।
ਰਿਪੋਰਟਾਂ ਮੁਤਾਬਕ, ‘ਬੁੱਧਵਾਰ ਸਵੇਰੇ ਈਰਾਨ ਦੀ ਰਾਜਧਾਨੀ ਤਹਿਰਾਨ ‘ਚ ਹਮਾਸ ਲੀਡਰ ਇਸਮਾਈਲ ਹਾਨੀਆ ਦੀ ਹੱਤਿਆ ਕਰ ਦਿੱਤੀ ਗਈ।’
ਨਿਊਜ ਸਰਚ ਵਿੱਚ ਸਾਨੂੰ ਈਰਾਨ ਦੀ ਨਿਊਜ਼ ਏਜੰਸੀ ‘ਤੇ ‘ਇਸਲਾਮਿਕ ਰੈਵੋਲਿਊਸ਼ਨਰੀ ਗਾਰਡਰਜ਼ ਕੋਰਪਸ (IRGC)’ ਦਾ ਬਿਆਨ ਮਿਲਿਆ, ਜਿਸ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਸਮਾਈਲ ਹਾਨੀਆ ਦੀ ਹੱਤਿਆ ਉੱਤਰੀ ਤਹਿਰਾਨ ਵਿੱਚ ਕੀਤੀ ਗਈ ਹੈ।
ਵਾਇਰਲ ਵੀਡੀਓ ਨਾਲ ਸਬੰਧਤ ਪੁਸ਼ਟੀ ਲਈ, ਅਸੀਂ ਈਰਾਨ ਦੀ ਫ਼ੈਕ੍ਟ ਚੈਕਰ ਫਾਤਿਮਾ ਕਰੀਮ ਖਾਨ ਨਾਲ ਸੰਪਰਕ ਕੀਤਾ ਅਤੇ ਵਾਇਰਲ ਵੀਡੀਓ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਤਹਿਰਾਨ ਦਾ ਨਹੀਂ ਹੈ। ਨਾ ਹੀ ਇਸ ਵੀਡੀਓ ਦਾ ਇਸਮਾਈਲ ਹਾਨੀਆ ਦੇ ਹਤਿਆ ਨਾਲ ਕੋਈ ਸਬੰਧ ਹੈ।
ਅੰਤ ਵਿੱਚ ਅਸੀਂ ਫਰਜ਼ੀ ਪੋਸਟ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਅਸੀਂ ਪਾਇਆ ਕਿ ਯੂਜ਼ਰ ਪਾਕਿਸਤਾਨ ਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਸੀਰੀਆ ਦੇ ਦਮਿਸ਼ਕ ਦਾ ਹੈ ਅਤੇ ਲਗਭਗ ਚਾਰ ਮਹੀਨੇ ਪੁਰਾਣਾ ਹੈ। ਪੁਰਾਣੇ ਵੀਡੀਓ ਨੂੰ ਇਸਮਾਈਲ ਹਾਨੀਆ ਦੀ ਮੌਤ ਨਾਲ ਜੋੜਦੇ ਹੋਏ ਫਰਜੀ ਦਾਅਵੇ ਨਾਲ ਫੈਲਾਇਆ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।