ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਅਤੇ ਭੜਕਾਓ ਪਾਇਆ ਗਿਆ। ਇਸ ਵੀਡੀਓ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਵੀਡੀਓ ਮਹਾਰਾਸ਼ਟਰ ਦਾ ਹੈ ਜਿੱਥੇ ਇੱਕ ਸਫਾਈ ਕਰਮਚਾਰੀ ਨੇ ਦਿਵਯਾਂਗ ਫਲ ਵਿਕ੍ਰੇਤਾ ਦੀ ਕੁਟਾਈ ਕੀਤੀ।ਪੀੜਤ ਵਿਯਕਤੀ ਦਾ ਨਾਮ ਸੱਦਾਮ ਹੁਸੈਨ ਹੈ ਅਤੇ ਮਾਮਲੇ ਵਿੱਚ ਐਫਆਈਆਰਵੀ ਦਰਜ ਕੀਤੀ ਗਈ ਹੈ। ਵੀਡੀਓ ਨੂੰ ਲੁਧਿਆਣਾ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਜਿਸ ਵਿੱਚ ਇੱਕ ਵਿਅਕਤੀ ਨੂੰ ਇੱਕ ਦਿਵਯਾਂਗ ਫਲ ਵਿਕ੍ਰੇਤਾ ਨੂੰ ਬੇਰਿਹਮੀ ਨਾਲ ਕੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਪੰਜਾਬ ਦੇ ਲੁਧਿਆਣਾ ਦਾ ਹੈ ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਨੇ ਸਥਾਨਕ ਫਲ ਵਿਕ੍ਰੇਤਾ ਨੂੰ ਕੁੱਟਿਆ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਅਤੇ ਭੜਕਾਓ ਪਾਇਆ ਗਿਆ। ਇਸ ਵੀਡੀਓ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਵੀਡੀਓ ਮਹਾਰਾਸ਼ਟਰ ਦਾ ਹੈ ਜਿੱਥੇ ਇੱਕ ਸਫਾਈ ਕਰਮਚਾਰੀ ਨੇ ਦਿਵਯਾਂਗ ਫਲ ਵਿਕ੍ਰੇਤਾ ਦੀ ਕੁਟਾਈ ਕੀਤੀ।ਪੀੜਤ ਵਿਯਕਤੀ ਦਾ ਨਾਮ ਸੱਦਾਮ ਹੁਸੈਨ ਹੈ ਅਤੇ ਮਾਮਲੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਹੈ। ਵੀਡੀਓ ਨੂੰ ਲੁਧਿਆਣਾ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ‘Madhu badeyan‘ ਨੇ 4 ਮਈ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ, “ਪ੍ਰਵਾਸੀ ਮਜ਼ਦੂਰਾਂ ਨੇ ਕੁੱਟਿਆ ਪੰਜਾਬੀ ਬੰਦਾ ਭਾਈਏ ਨੇ ਕੁੱਟਣ ਤੋ ਬਾਅਦ ਬਣਾਈ ਵੀਡੀਓ”
ਵਾਇਰਲ ਵੀਡੀਓ ਵਿੱਚ ਕਿਸੇ ਨੂੰ ਇਹ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਇਹ ਵੀਡੀਓ ਲੁਧਿਆਣਾ ਹੈ।
ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਗੂਗਲ ਇਮੇਜ ‘ਤੇ ਅਪਲੋਡ ਕਰਕੇ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਖਬਰ ਕਈ ਨਿਊਜ ਵੈਬਸਾਈਟਾਂ ‘ਤੇ ਅਪਲੋਡ ਮਿਲੀ। ਇੰਡੀਆ ਟੀਵੀ ਦੀ ਵੈਬਸਾਈਟ ‘ਤੇ 5 ਮਈ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਦਾ ਇਸਤੇਮਾਲ ਕੀਤਾ ਗਿਆ ਅਤੇ ਦੱਸਿਆ,”ਮਹਾਰਾਸ਼ਟਰ ਦੇ ਠਾਣੇ ਜ਼ਿਲੇ ‘ਚ ਸਿਰਫ ਚਾਰ ਕੇਲਿਆਂ ਲਈ ਸਰੀਰਕ ਤੌਰ ‘ਤੇ ਕਮਜ਼ੋਰ ਫਲ ਵੇਚਣ ਵਾਲੇ ਦੀ ਕੁੱਟਮਾਰ ਕਰਨ ਦੇ ਦੋਸ਼ ‘ਚ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇੱਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਰੋਪੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੀਰਾ ਭਯੰਦਰ,ਵਸਈ ਵਿਰਾਰ ਪੁਲਿਸ ਸਟੇਸ਼ਨ ਵਿੱਚ ਦਿੱਤੀ ਗਈ ਸ਼ਿਕਾਇਤ ਦੇ ਅਨੁਸਾਰ,1 ਮਈ ਨੂੰ ਭਯੰਦਰ ਦੀ ਇੱਕ ਸੜਕ ਵਿੱਚ ਕੇਲੇ ਵੇਚਦੇ ਦੇ ਦੌਰਾਨ ਸੱਦਾਮ ਹੁਸੈਨ (29) ‘ਤੇ ਹਮਲਾ ਕੀਤਾ ਗਿਆ।”
ਵਾਇਰਲ ਵੀਡੀਓ ਨਾਲ ਜੁੜੀ ਖਬਰ ਸਾਨੂੰ ਜਨਸੱਤਾ ਦੀ ਵੈਬਸਾਈਟ ‘ਤੇ ਵੀ ਮਿਲੀ। 5 ਮਈ 2023 ਨੂੰ ਪ੍ਰਕਾਸ਼ਿਤ ਖਬਰ ਵਿੱਚ ਵੀਡੀਓ ਨੂੰ ਮਹਾਰਾਸ਼ਟਰ ਦਾ ਦੱਸਿਆ ਗਿਆ ਹੈ ਅਤੇ ਜਾਣਕਾਰੀ ਦਿੱਤੀ ਗਈ ਹੈ, ਭਯੰਦਰ ਪੁਲਿਸ ਨੇ ਕੁਟਾਈ ਕਰਨ ਵਾਲੇ ਸਫਾਈ ਕਰਮੀ ਦੇ ਖਿਲਾਫ ਕੇਸ ਦਰਜ ਕਰ ਉਸਨੂੰ ਗਿਰਫ਼ਤਾਰ ਕਰ ਲਿਆ ਹੈ।
ਐਨਡੀਟੀਵੀ ਇੰਡੀਆ ਦੇ ਟਵਿੱਟਰ ਹੰਡਲੇ ‘ਤੇ ਵੀ ਵਾਇਰਲ ਵੀਡੀਓ ਟਵੀਟ ਕੀਤਾ ਗਿਆ ਹੈ। 4 ਮਈ 2023 ਨੂੰ ਕੀਤੇ ਟਵੀਟ ਵਿੱਚ ਵੀਡੀਓ ਨੂੰ ਮਹਾਰਾਸ਼ਟਰ ਦਾ ਦੱਸਿਆ ਗਿਆ ਹੈ।
ਵੱਧ ਜਾਣਕਾਰੀ ਲਈ ਅਸੀਂ ਮਿਡ-ਡੇ ਦੇ ਸੀਨੀਅਰ ਰਿਪੋਰਟਰ ਸਮੀਉੱਲ੍ਹਾ ਖਾਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਭਯੰਦਰ ਦਾ ਹੈ। ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕਰ ਲਈ ਗਈ ਹੈ ਅਤੇ ਪੀੜਤ ਦਾ ਨਾਂ ਸੱਦਾਮ ਹੁਸੈਨ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਮਹਾਰਾਸ਼ਟਰਾ ਦੀ ਘਟਨਾ ਨੂੰ ਪੰਜਾਬ ਦੀ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 6 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਫੇਸਬੁੱਕ ‘ਤੇ ਇਸ ਪੇਜ ਨੂੰ 31 ਅਕਤੂਬਰ 2022 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਅਤੇ ਭੜਕਾਓ ਪਾਇਆ ਗਿਆ। ਇਸ ਵੀਡੀਓ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ। ਵਾਇਰਲ ਵੀਡੀਓ ਮਹਾਰਾਸ਼ਟਰ ਦਾ ਹੈ ਜਿੱਥੇ ਇੱਕ ਸਫਾਈ ਕਰਮਚਾਰੀ ਨੇ ਦਿਵਯਾਂਗ ਫਲ ਵਿਕ੍ਰੇਤਾ ਦੀ ਕੁਟਾਈ ਕੀਤੀ।ਪੀੜਤ ਵਿਯਕਤੀ ਦਾ ਨਾਮ ਸੱਦਾਮ ਹੁਸੈਨ ਹੈ ਅਤੇ ਮਾਮਲੇ ਵਿੱਚ ਐਫਆਈਆਰਵੀ ਦਰਜ ਕੀਤੀ ਗਈ ਹੈ। ਵੀਡੀਓ ਨੂੰ ਲੁਧਿਆਣਾ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।