ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਸਾਬਿਤ ਹੋਈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਯੂਪੀ ਦਾ ਨਹੀਂ ਬਲਕਿ ਗੁਜਰਾਤ ਦਾ ਹੈ ਜਿੱਥੇ ਪਸ਼ੂਆਂ ਲਈ ਫੰਡ ਨਾ ਮਿਲਣ ਤੋਂ ਨਰਾਜ਼ ਟਰੱਸਟਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਈ ਸਰਕਾਰੀ ਦਫ਼ਤਰਾਂ ਤੇ ਸੜਕਾਂ ਤੇ ਹਜ਼ਾਰਾਂ ਹੀ ਗਾਂਵਾਂ ਨੂੰ ਖੁੱਲ੍ਹਾ ਛੱਡ ਦਿੱਤਾ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਸੋਸ਼ਲ ਮੀਡਿਆ ‘ਤੇ ਵਾਇਰਲ ਇੱਕ ਵੀਡੀਓ ਵਿੱਚ ਕੁਝ ਲੋਕਾਂ ਨੂੰ ਇੱਕ ਇਮਾਰਤ ਦੇ ਗੇਟ ਉੱਤੇ ਚੜੇ ਹੋਏ ਅਤੇ ਗਾਵਾਂ ਦੇ ਝੁੰਡ ਨੂੰ ਗੇਟ ਦੇ ਅੰਦਰ ਵੜਦਿਆਂ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡਿਆ ‘ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਹੈ ਜਿਥੇ ਗਾਂਵਾਂ ਦੇ ਝੁੰਡਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਗੋਰਖਪੁਰ ਨਿਵਾਸ ‘ਚ ਗਾਂਵਾਂ ਨੂੰ ਛੱਡ ਦਿੱਤਾ। ਕਈ ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਸਾਂਝਾ ਕਰ ਰਹੇ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਸਾਬਿਤ ਹੋਈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਯੂਪੀ ਦਾ ਨਹੀਂ ਬਲਕਿ ਗੁਜਰਾਤ ਦਾ ਹੈ ਜਿੱਥੇ ਪਸ਼ੂਆਂ ਲਈ ਫੰਡ ਨਾ ਮਿਲਣ ਤੋਂ ਨਰਾਜ਼ ਟਰੱਸਟਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਈ ਸਰਕਾਰੀ ਦਫ਼ਤਰਾਂ ਅਤੇ ਸੜਕਾਂ ਤੇ ਹਜ਼ਾਰਾਂ ਗਾਂਵਾਂ ਨੂੰ ਖੁੱਲ੍ਹਾ ਛੱਡ ਦਿੱਤਾ ਸੀ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ‘Harprit Thind ‘ ਨੇ 23 ਸਤੰਬਰ ਨੂੰ ਵਾਇਰਲ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ ,’ਸੜਕ ਤੇ ਗਾਂਵਾਂ ਦੇ ਝੁੰਡਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਗਾਵਾਂ ਗੋਰਖਪੁਰ ਯੋਗੀ ਦੇ ਨਿਵਾਸ ਵਲ ਸਿੱਧੀਆਂ ਕੀਤੀਆਂ..’
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ- ਜੁਲਦੇ ਦਾਅਵਿਆਂ ਨਾਲ ਸ਼ੇਅਰ ਕੀਤਾ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਦੇ ਕਈ ਗਰੈਬਸ ਕੱਢੇ ਅਤੇ ਉਹਨਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਰਾਹੀਂ ਸਰਚ ਕੀਤਾ। ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ‘Ritu #सत्यसाधक’ ਨਾਮ ਦੇ ਟਵਿੱਟਰ ਯੂਜ਼ਰ ਵਲੋਂ ਸ਼ੇਅਰ ਕੀਤਾ ਮਿਲਿਆ। 25 ਸਤੰਬਰ 2022 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਗਿਆ ,’ਗੁਜਰਾਤ ਦੀ ਭਾਜਪਾ ਸਰਕਾਰ ਨੇ ਗਊ ਸ਼ੈਲਟਰ ਹੋਮ ਲਈ 500 ਕਰੋੜ ਦੇ ਬਜਟ ਦਾ ਵਾਅਦਾ ਕੀਤਾ ਸੀ ਪਰ ਕਥਿਤ ਤੌਰ ‘ਤੇ ਇੱਕ ਪਾਈ ਵੀ ਜਾਰੀ ਨਹੀਂ ਕੀਤੀ। ਵੱਡੇ ਵਿਰੋਧ ਵਿੱਚ, ਗਊ ਸ਼ੈਲਟਰ ਹੋਮਜ਼ ਦੇ ਟਰੱਸਟੀਆਂ ਨੇ ਸਰਕਾਰ ਵੱਲੋਂ ਫੰਡ ਨਾ ਦੇਣ ਵਿਰੁੱਧ ਗਊਆਂ ਨੂੰ ਛੱਡਿਆ ।
ਸਰਚ ਦੇ ਦੌਰਾਨ ਸਾਨੂੰ ਇੱਕ ਹੋਰ ਟਵਿੱਟਰ ਯੂਜ਼ਰ ਦਲੀਪ ਪਟੇਲ ਦੁਆਰਾ ਵੀ ਵਾਇਰਲ ਵੀਡੀਓ ਸ਼ੇਅਰ ਕੀਤਾ ਮਿਲਿਆ। 23 ਸਤੰਬਰ 2022 ਨੂੰ ਕੀਤੇ ਗਏ ਟਵੀਟ ਦੇ ਕੈਪਸ਼ਨ ਮੁਤਾਬਕ ਇਹ ਵੀਡੀਓ ਗੁਜਰਾਤ ਦੇ ਬਨਾਸਕਾਂਠਾ ਦੀ ਹੈ ਜਿੱਥੇ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਗਾਵਾਂ ਨੂੰ ਐਸਡੀਐਮ ਦਫ਼ਤਰ ਵਿੱਚ ਛੱਡ ਦਿੱਤਾ।
ਵਾਇਰਲ ਵੀਡੀਓ ਨਾਲ ਜੁੜੇ ਹੋਰ ਟਵੀਟ ਨੂੰ ਹੇਂਠਾ ਦੇਖਿਆ ਜਾ ਸਕਦਾ ਹੈ। ਸਬੰਧਿਤ ਕੀਵਰਡ ਨਾਲ ਸਰਚ ਕਰਨ ਨਾਲ ਸਾਨੂੰ ਦੈਨਿਕ ਜਾਗਰਣ ਦੀ ਵੀ ਵਾਇਰਲ ਵੀਡੀਓ ਨਾਲ ਜੁੜੀ ਖਬਰ ਪ੍ਰਕਾਸ਼ਿਤ ਮਿਲੀ। ਖਬਰ ਅਨੁਸਾਰ ,’गुजरात सरकार द्वारा आश्रय गृहों को चलाने के लिए 500 करोड़ रुपये की वित्तीय सहायता देने में विफल रहने के विरोध में 200 से अधिक पंजरापोल (गाय आश्रय गृह) ट्रस्टियों ने हजारों गायों को छोड़ दिया। इस कारण शुक्रवार को उत्तरी गुजरात राजमार्गों पर यातायात जाम हो गया।’ ਵਾਇਰਲ ਵੀਡੀਓ ਨਾਲ ਜੁੜੀ ਖਬਰ ਨੂੰ ਗੁਜਰਾਤ ਦੈਨਿਕ ਜਾਗਰਣ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ।
ਵੱਧ ਜਾਣਕਾਰੀ ਲਈ ਗੁਜਰਾਤ ਜਾਗਰਣ ਵਿੱਚ ਐਸੋਸੀਏਟ ਐਡੀਟਰ ਜੀਵਨ ਕਪੂਰਿਆ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ ਗੁਜਰਾਤ ਦਾ ਹੀ ਹੈ ਅਤੇ ਲੋਕਾਂ ਨੇ ਗੁੱਸੇ ਵਿੱਚ ਕਲੈਕਟਰ ਆਫ਼ਿਸ ਵਿੱਚ ਗਾਵਾਂ ਨੂੰ ਛੱਡ ਦਿੱਤਾ ਸੀ। ਵਾਇਰਲ ਦਾਅਵਾ ਗ਼ਲਤ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਵਾਇਰਲ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸਾਂਝਾ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸੋਸ਼ਲ ਸਕੈਨਿੰਗ ਵਿੱਚ ਪਤਾ ਲਗਿਆ ਕਿ ਵਾਸ਼ਿੰਗਟਨ ਦੇ ਸਿਆਟਲ ਦਾ ਰਹਿਣ ਵਾਲਾ ਹੈ ਅਤੇ ਫੇਸਬੁੱਕ ਤੇ ਯੂਜ਼ਰ ਦੇ 484 ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਸਾਬਿਤ ਹੋਈ। ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਵੀਡੀਓ ਯੂਪੀ ਦਾ ਨਹੀਂ ਬਲਕਿ ਗੁਜਰਾਤ ਦਾ ਹੈ ਜਿੱਥੇ ਪਸ਼ੂਆਂ ਲਈ ਫੰਡ ਨਾ ਮਿਲਣ ਤੋਂ ਨਰਾਜ਼ ਟਰੱਸਟਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਈ ਸਰਕਾਰੀ ਦਫ਼ਤਰਾਂ ਤੇ ਸੜਕਾਂ ਤੇ ਹਜ਼ਾਰਾਂ ਹੀ ਗਾਂਵਾਂ ਨੂੰ ਖੁੱਲ੍ਹਾ ਛੱਡ ਦਿੱਤਾ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।