Fact Check : ਬੋਰੀਆਂ ਲੈ ਜਾਂਦੀ ਔਰਤਾਂ ਦੀ ਇਹ ਤਸਵੀਰ ਇਸਲਾਮਾਬਾਦ ਦੀ ਹੈ, ਭਾਰਤ ਦੀ ਦੱਸਦਿਆਂ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਆਟੇ ਦੀਆਂ ਬੋਰੀਆਂ ਲੈ ਕੇ ਜਾ ਰਹੀਆਂ ਔਰਤਾਂ ਦੀ ਇਹ ਫੋਟੋ ਭਾਰਤ ਦੀ ਨਹੀਂ, ਸਗੋਂ ਪਾਕਿਸਤਾਨ ਦੇ ਇਸਲਾਮਾਬਾਦ ਦੀ ਹੈ। ਜਿਸ ਨੂੰ ਹੁਣ ਭਾਰਤ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਬੋਰੀਆਂ ਲੈ ਜਾਂਦੀ ਦੋ ਔਰਤਾਂ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੁਝ ਯੂਜ਼ਰਸ ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਫੋਟੋ ਭਾਰਤ ਦੀ ਹੈ।

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਦਰਅਸਲ ਇਹ ਤਸਵੀਰ ਪਾਕਿਸਤਾਨ ਦੇ ਇਸਲਾਮਾਬਾਦ ਦੀ ਹੈ, ਜਿਸਨੂੰ ਭਾਰਤ ਦੀ ਦੱਸਿਆ ਜਾ ਰਿਹਾ ਹੈ। ਲੋਕ ਇਸਲਾਮਾਬਾਦ ਦੀ ਪੁਰਾਣੀ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ਹਿੰਦੂ ਰਾਸ਼ਟਰੀ ਸੈਨਾ ਨੇ 14 ਜੂਨ 2024 ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, “500 ਹੋਵੇ ਜਾਂ 8500 ਲਾਈਨ ਵਿੱਚ ਹਮੇਸ਼ਾ ਤਾਜ ਮਹਿਲ ਅਤੇ ਲਾਲ ਕਿਲ੍ਹੇ ਦੀਆਂ ਮਾਲਕਣਾਂ ਹੀ ਖੜ੍ਹੀ ਰਹਿੰਦੀ ਹੈ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਅਸੀਂ ਔਨਲਾਈਨ ਟੂਲ ਦੀ ਵਰਤੋਂ ਕੀਤੀ। ਗੂਗਲ ਲੈਂਸ ‘ਚ ਫੋਟੋ ਨੂੰ ਅਪਲੋਡ ਕਰਕੇ ਸਰਚ ਕਰਨ ਤੋਂ ਬਾਅਦ ਸਾਨੂੰ ਨਿਊਜ਼ 18 ਦੀ ਵੈੱਬਸਾਈਟ ‘ਤੇ ਫੋਟੋ ਨਾਲ ਜੁੜੀ ਰਿਪੋਰਟ ਮਿਲੀ। 10 ਜਨਵਰੀ 2023 ਨੂੰ ਪ੍ਰਕਾਸ਼ਿਤ ਖਬਰ ਮੁਤਾਬਕ, ਇਹ ਪਾਕਿਸਤਾਨ ਦੇ ਇਸਲਾਮਾਬਾਦ ਦੀ ਤਸਵੀਰ ਹੈ। ਫੋਟੋ ਦੇ ਕੈਪਸ਼ਨ ਦੇ ਅਨੁਸਾਰ, “ਇਸਲਾਮਾਬਾਦ ਵਿੱਚ ਸਰਕਾਰ ਨਿਯੰਤਰਿਤ ਕੀਮਤਾਂ ‘ਤੇ ਕਣਕ ਦਾ ਆਟਾ ਖਰੀਦਣ ਤੋਂ ਬਾਅਦ ਔਰਤਾਂ ਕਣਕ ਦੇ ਆਟੇ ਦੀਆਂ ਬੋਰੀਆਂ ਲੈ ਜਾ ਰਹੀ ਹੈ।” ਇਸ ਫੋਟੋ ਦਾ ਕ੍ਰੈਡਿਟ ਨਿਊਜ਼ ਏਜੰਸੀ ਏਐਫਪੀ ਦੇ ਫੋਟੋਗ੍ਰਾਫਰ ਆਮਿਰ ਕੁਰੈਸ਼ੀ ਨੂੰ ਦਿੱਤਾ ਗਿਆ ਹੈ।

ਸਰਚ ਦੌਰਾਨ ਸਾਨੂੰ ਡਾਨ ਨਿਊਜ਼ ਦੇ ਵੈਰੀਫਾਈਡ ਐਕਸ ਹੈਂਡਲ ‘ਤੇ ਵਾਇਰਲ ਤਸਵੀਰ ਮਿਲੀ। 10 ਜਨਵਰੀ 2023 ਨੂੰ ਸ਼ੇਅਰ ਕੀਤੀ ਗਈ ਪੋਸਟ ਵਿੱਚ ਇਸਨੂੰ ਪਾਕਿਸਤਾਨ ਦਾ ਦੱਸਿਆ ਗਿਆ ਹੈ। ਪੋਸਟ ਦੇ ਕੈਪਸ਼ਨ ਦੇ ਅਨੁਸਾਰ, “ਬਾਜ਼ਾਰ ਵਿੱਚ ਆਟੇ ਦੀਆਂ ਅਸਮਾਨ ਛੂੰਦੀ ਕੀਮਤਾਂ ਕਾਰਨ ਲੋਕਾਂ ਨੂੰ 10 ਕਿਲੋ ਸਸਤਾ ਆਟਾ ਖਰੀਦਣ ਲਈ ਘੰਟੋਂ ਲੰਬੀ ਕਤਾਰਾਂ ਵਿੱਚ ਉਡੀਕ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।” ਪੋਸਟ ਵਿੱਚ ਹੋਰ ਵੀ ਕਈ ਤਸਵੀਰਾਂ ਹਨ।

ਪਹਿਲਾਂ ਵੀ ਇਹ ਤਸਵੀਰ ਭਾਰਤ ਦੀ ਦੱਸਦਿਆਂ ਸ਼ੇਅਰ ਕੀਤੀ ਗਈ ਸੀ। ਉਸ ਸਮੇਂ ਅਸੀਂ ਫੋਟੋ ਦੀ ਜਾਂਚ ਕੀਤੀ ਸੀ। ਅਸੀਂ ਪਾਕਿਸਤਾਨ ਦੇ ਅੱਜ ਟੀਵੀ ਦੇ ਸੀਨੀਅਰ ਪ੍ਰੋਡਯੂਸਰ ਆਦਿਲ ਅਲੀ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਇਹ ਤਸਵੀਰ ਪਾਕਿਸਤਾਨ ਦੇ ਇਸਲਾਮਾਬਾਦ ਸ਼ਹਿਰ ਦੀ ਹੈ। ਇਹ ਫੋਟੋ ਕੁਝ ਹਫਤੇ ਪਹਿਲਾਂ ਲਈ ਗਈ ਸੀ। ਇਹ ਔਰਤਾਂ ਸਰਕਾਰੀ ਦੁਕਾਨਾਂ ਤੋਂ ਆਟਾ ਲੈ ਕੇ ਆ ਰਹੀਆਂ ਸਨ।”

ਅੰਤ ਵਿੱਚ ਅਸੀਂ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਇਸ ਪੇਜ ਦੇ 375.2K ਮੈਂਬਰ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਆਟੇ ਦੀਆਂ ਬੋਰੀਆਂ ਲੈ ਕੇ ਜਾ ਰਹੀਆਂ ਔਰਤਾਂ ਦੀ ਇਹ ਫੋਟੋ ਭਾਰਤ ਦੀ ਨਹੀਂ, ਸਗੋਂ ਪਾਕਿਸਤਾਨ ਦੇ ਇਸਲਾਮਾਬਾਦ ਦੀ ਹੈ। ਜਿਸ ਨੂੰ ਹੁਣ ਭਾਰਤ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts