X
X

Fact Check: ਪਾਕਿਸਤਾਨ ਦੇ ਨਾਮ ‘ਤੇ ਵਾਇਰਲ ਕੀਤੀ ਜਾ ਰਹੀ ਕਬਰ ਦੀ ਇਹ ਤਸਵੀਰ ਹੈਦਰਾਬਾਦ ਦੀ ਹੈ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਪਾਕਿਸਤਾਨ ਦੀ ਦਸਦਿਆਂ ਸਾਂਝੀ ਕੀਤੀ ਜਾ ਰਹੀ ਕਬਰ ਦੀ ਵਾਇਰਲ ਤਸਵੀਰ ਹੈਦਰਾਬਾਦ ਦੀ ਹੈ। ਦਰਅਸਲ, ਬਜ਼ੁਰਗ ਔਰਤ ਦੀ ਕਬਰ ਨੂੰ ਕੂੜੇ ਤੋਂ ਬਚਾਉਣ ਲਈ ਪਰਿਵਾਰਕ ਮੈਂਬਰਾਂ ਨੇ ਲੋਹੇ ਦਾ ਗੇਟ ਲਗਾ ਕੇ ਇਸ ਨੂੰ ਤਾਲਾ ਲਗਾ ਦਿੱਤਾ ਸੀ, ਜਿਸ ਨੂੰ ਕੁਝ ਲੋਕ ਹੁਣ ਪਾਕਿਸਤਾਨ ਦੀ ਦੱਸ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਕਬਰ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯੂਜ਼ਰਸ ਇਸ ਫੋਟੋ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਤਾਲਾਬੰਦ ਕਬਰ ਦੀ ਇਹ ਤਸਵੀਰ ਪਾਕਿਸਤਾਨ ਦੀ ਹੈ, ਜਿੱਥੇ ਧੀਆਂ ਦੀਆਂ ਲਾਸ਼ਾਂ ਨੂੰ ਬਲਾਤਕਾਰੀਆਂ ਤੋਂ ਬਚਾਉਣ ਲਈ ਤਾਲਾ ਲਗਾਇਆ ਗਿਆ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵਾ ਨੂੰ ਗ਼ਲਤ ਪਾਇਆ। ਇਹ ਤਸਵੀਰ ਅਸਲ ਵਿੱਚ ਹੈਦਰਾਬਾਦ ਦੀ ਹੈ, ਜਿਸ ਨੂੰ ਹੁਣ ਕੁਝ ਲੋਕ ਪਾਕਿਸਤਾਨ ਦੀ ਦੱਸ ਕੇ ਸ਼ੇਅਰ ਕਰ ਰਹੇ ਹਨ। ਦਰਅਸਲ ਬਜ਼ੁਰਗ ਔਰਤ ਦੀ ਕਬਰ ਨੂੰ ਕੂੜੇ ਤੋਂ ਬਚਾਉਣ ਲਈ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਤਾਲਾ ਲਗਾ ਦਿੱਤਾ ਸੀ। ਜਿਸ ਨੂੰ ਹੁਣ ਲੋਕ ਫਰਜੀ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ?

ਫੇਸਬੁੱਕ ਯੂਜ਼ਰ ‘‘Bala Raju Reddy’ (ਆਰਕਾਈਵ ਲਿੰਕ) ਨੇ 30 ਮਈ ਨੂੰ ਫੋਟੋ ਪੋਸਟ ਕੀਤੀ ਅਤੇ ਲਿਖਿਆ ਹੈ, ”पाकिस्तान में मृत लड़कियों की लाशों को कब्रों से निकालकर उनके साथ बलात्कार करने की घटनाएं बढ़ती ही जा रही हैं। अपनी बेटियों की लाशों को बलात्कार से बचाने के लिए, पाकिस्तान में अब माता-पिता अपनी बेटियों की कब्रों पर लोहे का दरवाजा और ताला लगा रहे हैं।लाश के साथ _ करने वाले ही पिगम्बर के असली फ़ालोवर है जिसने खुद ऐसा ही किया था—-हमारे देश में भी आज के दिन के लिए एक मुर्दे की मजार को…. भगवान् से भी ऊँचा दर्जा दे दिया गया है…..

मुर्खो की कमी है क्या???… समंदर है समंदर……”

ਪੜਤਾਲ

ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਸਾਨੂੰ ਫੋਟੋ ਨਾਲ ਜੁੜੀਆਂ ਵੀਡੀਓ Deccan24 ਨਾਮ ਦੇ ਫੇਸਬੁੱਕ ਪੇਜ ‘ਤੇ ਮਿਲਿਆ। 1 ਮਈ 2023 ਨੂੰ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਇੱਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, ਇਹ ਕਬਰ ਉਸਦੀ ਮਾਂ ਦੀ ਹੈ। ਕਿਉਂਕਿ ਇਹ ਆਉਣ-ਜਾਣ ਵਾਲਾ ਰਸਤਾ ਹੈ,ਤਾਂ ਲੋਕ ਇਸ ਉੱਤੇ ਪੈਰ ਨਾ ਰੱਖਣ, ਇਹ ਦੇਖਦੇ ਹੋਏ ਕਬਰ ‘ਤੇ ਗਰਿੱਲ ਲਗਾਈ ਗਈ ਸੀ। ਪਰ ਗਰਿੱਲ ਉਠਾ ਕੇ ਕੂੜਾ ਸੁੱਟਿਆ ਗਿਆ ਅਤੇ ਮਾੜੀ-ਮਾੜੀ ਚੀਜ਼ਾਂ ਸੁੱਟੀਆਂ ਗਈਆਂ, ਇਸ ਲਈ ਉਨ੍ਹਾਂ ਨੇ ਇਸ ਨੂੰ ਤਾਲਾ ਲਗਾ ਦਿੱਤਾ।

ਵਾਇਰਲ ਤਸਵੀਰ ਨੂੰ ਲੈ ਕੇ ਸਾਨੂੰ ਨਿਊਜ਼18 ਗੁਜਰਾਤੀ ਦੀ ਇੱਕ ਵੀਡੀਓ ਰਿਪੋਰਟ ਮਿਲੀ। 3 ਮਈ 2023 ਨੂੰ ਅਪਲੋਡ ਵੀਡੀਓ ਵਿੱਚ ਦੱਸਿਆ ਗਿਆ ਕਿ ਅਸਦੁਦੀਨ ਓਵੈਸੀ ਨੇ ਬੰਦ ਕਬਰ ਦੀ ਸੱਚਾਈ ਦੱਸੀ। ਵੀਡੀਓ ‘ਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ਇਹ ਕਬਰ ਹੈਦਰਾਬਾਦ ‘ਚ ਹੈ, ਜਿਸ ਨੂੰ ਪਾਕਿਸਤਾਨ ਦੇ ਨਾਮ ‘ਤੇ ਸ਼ੇਅਰ ਕੀਤਾ ਗਿਆ।

ਵਧੇਰੇ ਜਾਣਕਾਰੀ ਲਈ ਅਸੀਂ ਪਾਕਿਸਤਾਨੀ ਪੱਤਰਕਾਰ ਆਦਿਲ ਅਲੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ ਪਾਕਿਸਤਾਨ ਦੀ ਨਹੀਂ ਹੈ।

ਇਸ ਤੋਂ ਪਹਿਲਾਂ ਵੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਉਸ ਸਮੇਂ ਅਸੀਂ ਹੈਦਰਾਬਾਦ ਦੇ ਮਦਨਾ ਪੇਟ ਸਥਿਤ ਕਬਰਸਤਾਨ ਦੇ ਨੇੜੇ ਰਹਿਣ ਵਾਲੇ ਮੁਹੰਮਦ ਅਬਦੁਲ ਜਲੀਲ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ, ”ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਮੈਂ ਕਬਰਸਤਾਨ ਗਿਆ ਸੀ। ਇਹ ਮੇਰੇ ਘਰ ਦੇ ਨੇੜੇ ਹੀ ਹੈ। ਮੇਰਾ ਘਰ ਹੈਦਰਾਬਾਦ ਵਿੱਚ ਹੈ। ਦਰਅਸਲ, ਮਹਿਲਾ ਦੇ ਪਰਿਵਾਰ ਨੇ ਇਹ ਗੇਟ ਲਗਾਉਣ ਦਾ ਫੈਸਲਾ ਕੀਤਾ ਸੀ।ਇਸ ਕਾਰਨ ਉਥੇ ਕੂੜਾ ਨਹੀਂ ਫੈਲੇਗਾ ਅਤੇ ਨਾ ਹੀ ਕੋਈ ਉਸਨੂੰ ਤੋੜੇਗਾ। ਕਬਰ ਨੂੰ ਸੁਰੱਖਿਅਤ ਰੱਖਣ ਲਈ, ਉਨ੍ਹਾਂ ਨੇ ਇਸ ਨੂੰ ਥੋੜਾ ਹੇਵੀ ਬਣਾ ਦਿੱਤਾ ਅਤੇ ਇਸਨੂੰ ਤਾਲਾ ਲਗਾ ਦਿੱਤਾ।”

ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।

ਅੰਤ ਵਿੱਚ ਅਸੀਂ ਫੇਸਬੁੱਕ ਯੂਜ਼ਰ ‘Bala Raju Reddy’ ਨੂੰ ਸਕੈਨ ਕੀਤਾ। ਇਸ ਦੇ ਮੁਤਾਬਕ, ਯੂਜ਼ਰ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਯੂਜ਼ਰ ਦੇ 2 ਹਜ਼ਾਰ ਦੋਸਤ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਪਾਕਿਸਤਾਨ ਦੀ ਦਸਦਿਆਂ ਸਾਂਝੀ ਕੀਤੀ ਜਾ ਰਹੀ ਕਬਰ ਦੀ ਵਾਇਰਲ ਤਸਵੀਰ ਹੈਦਰਾਬਾਦ ਦੀ ਹੈ। ਦਰਅਸਲ, ਬਜ਼ੁਰਗ ਔਰਤ ਦੀ ਕਬਰ ਨੂੰ ਕੂੜੇ ਤੋਂ ਬਚਾਉਣ ਲਈ ਪਰਿਵਾਰਕ ਮੈਂਬਰਾਂ ਨੇ ਲੋਹੇ ਦਾ ਗੇਟ ਲਗਾ ਕੇ ਇਸ ਨੂੰ ਤਾਲਾ ਲਗਾ ਦਿੱਤਾ ਸੀ, ਜਿਸ ਨੂੰ ਕੁਝ ਲੋਕ ਹੁਣ ਪਾਕਿਸਤਾਨ ਦੀ ਦੱਸ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

  • Claim Review : ਤਾਲਾ ਲੱਗੇ ਕਬਰ ਦੀ ਇਹ ਤਸਵੀਰ ਪਾਕਿਸਤਾਨ ਦੀ ਹੈ।
  • Claimed By : Bala Raju Reddy
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later