Fact Check: PM ਮੋਦੀ ਦੀ ਇਹ ਤਸਵੀਰ AI ਟੂਲ ਦੀ ਮਦਦ ਨਾਲ ਬਣਾਈ ਗਈ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਦਰੱਖਤਾਂ ਦੇ ਝੁੰਡ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਛਵੀ ਵਾਲੀ ਤਸਵੀਰ ਅਸਲੀ ਨਹੀਂ ਹੈ। ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਦੀ ਵਰਤੋਂ ਕਰਕੇ ਬਣਾਈ ਗਈ ਹੈ।
- By: Pallavi Mishra
- Published: Sep 26, 2023 at 04:05 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਰੁੱਖਾਂ ਦੇ ਝੁੰਡ ਨੂੰ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ‘ਚ ਇਹ ਦਰੱਖਤ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਵਾਂਗ ਲੱਗ ਰਿਹਾ ਹੈ। ਲੋਕ ਇਸ ਨੂੰ ਅਸਲੀ ਮੰਨ ਕੇ ਸ਼ੇਅਰ ਕਰ ਰਹੇ ਹਨ ਅਤੇ ਦਾਅਵਾ ਕਰ ਰਹੇ ਹਨ ਕਿ ਗੋਕਰਨਾ (ਕਰਨਾਟਕ) ਨੇੜੇ ਇੱਕ ਫਰਾਂਸੀਸੀ ਸੈਲਾਨੀ ਨੇ ਇਹ ਤਸਵੀਰ ਖਿੱਚੀ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਤਸਵੀਰ ਅਸਲੀ ਨਹੀਂ ਹੈ। ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲਸ ਦੀ ਵਰਤੋਂ ਕਰਕੇ ਬਣਾਈ ਗਈ ਹੈ।
ਕੀ ਵਾਇਰਲ ਹੋ ਰਿਹਾ ਹੈ?
ਫੇਸਬੁੱਕ ਯੂਜ਼ਰ Rajanna Koravi ਨੇ ਵਾਇਰਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, “ਗੋਕਰਨਾ (ਕਰਨਾਟਕ) ਦੇ ਨੇੜੇ ਇੱਕ ਫਰਾਂਸੀਸੀ ਸੈਲਾਨੀ ਦੁਆਰਾ ਲਈ ਗਈ ਇੱਕ ਫੋਟੋ। ਦੋਸਤੋ ਤੁਹਾਡਾ ਕੀ ਵਿਚਾਰ ਹੈ?
ਇੱਥੇ ਪੋਸਟ ਦਾ ਆਰਕਾਈਵ ਲਿੰਕ ਵੇਖੋ।
ਪੜਤਾਲ
ਵਾਇਰਲ ਤਸਵੀਰ ਦੀ ਪ੍ਰਮਾਣਿਕਤਾ ਜਾਣਨ ਲਈ, ਅਸੀਂ ਪੋਸਟ ਵਿੱਚ ਸ਼ੇਅਰ ਕੀਤੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਤਸਵੀਰ livemint.com ਅਤੇ ਹਿੰਦੁਸਤਾਨ ਟਾਈਮਜ਼ ਦੀਆਂ ਵੈੱਬਸਾਈਟਾਂ ‘ਤੇ ਪ੍ਰਕਾਸ਼ਿਤ ਖਬਰਾਂ ‘ਚ ਮਿਲੀ। ਰਿਪੋਰਟਾਂ ਮੁਤਾਬਕ ਇਹ ਤਸਵੀਰ ਮਾਧਵ ਕੋਹਲੀ ਨੇ AI ਟੂਲ ਦੀ ਵਰਤੋਂ ਕਰਕੇ ਬਣਾਈ ਸੀ ਅਤੇ ‘X’ ‘ਤੇ ਪੋਸਟ ਕੀਤੀ ਗਈ ਸੀ।
ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ ਮਾਧਵ ਕੋਹਲੀ ਦੇ ‘ਐਕਸ’ ਅਕਾਊਂਟ ‘ਤੇ ਵੀ ਮਿਲੀ, ਜਿੱਥੇ ਉਨ੍ਹਾਂ ਨੇ ਇਕ ਕਮੈਂਟ ਦਾ ਜਵਾਬ ਦਿੰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਨੂੰ AI ਟੂਲ Stable diffusion (ਸਟੇਬਲ ਡਿਫਿਊਜ਼ਨ) ਦੀ ਵਰਤੋਂ ਕਰਕੇ ਬਣਾਇਆ ਹੈ। ਮਾਧਵ ਕੋਹਲੀ ਦੀ ਪ੍ਰੋਫਾਈਲ ਮੁਤਾਬਕ ਉਹ ਇੱਕ ਕਲਾਕਾਰ ਹੈ। ਉਨ੍ਹਾਂ ਨੇ ਆਪਣੇ ਹੈਂਡਲ ‘ਤੇ AI ਦੁਆਰਾ ਤਿਆਰ ਕੀਤੀਆਂ ਕਈ ਹੋਰ ਤਸਵੀਰਾਂ ਵੀ ਅਪਲੋਡ ਕੀਤੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਸਟੇਬਲ ਡਿਫਿਊਜ਼ਨ ਇੱਕ AI ਟੂਲ ਹੈ, ਜੋ ਇਨਪੁਟ ਦੇ ਆਧਾਰ ‘ਤੇ ਤਸਵੀਰਾਂ ਬਣਾਉਂਦਾ ਹੈ। ਸਿੱਧੇ ਸ਼ਬਦਾਂ ਵਿੱਚ ਕਹੀਏ, ਤਾਂ ਜਦੋਂ ਤੁਸੀਂ ਸਟੇਬਲ ਡਿਫਯੂਜਨ ਨੂੰ ਕੋਈ ਇਨਪੁਟ ਦਿੰਦੇ ਹੋ, ਤਾਂ ਇਹ ਮਾਡਲ ਉਸਦੇ ਅਧਾਰ ਤੇ ਇੱਕ ਤਸਵੀਰ ਬਣਾ ਦਿੰਦਾ ਹੈ।
ਅਸੀਂ ਇਸ ਮਾਮਲੇ ਬਾਰੇ ਏਆਈ ਮਾਹਰ ਡਾਕਟਰ ਅਜ਼ਹਰ ਮਾਕਵੇ ਨਾਲ ਗੱਲ ਕੀਤੀ, ਉਨ੍ਹਾਂ ਨੇ ਕਿਹਾ, “ਇਹ ਤਸਵੀਰ AI ਜਨਰੇਟਿਡ ਹੈ। ਤੁਸੀਂ ਦੇਖ ਸਕਦੇ ਹੋ ਕਿ ਪੱਤਿਆਂ ਵਿਚਕਾਰ ਗੈਪ ਹੈ। ਇਸ ਗੈਪ ਦੀ ਮਦਦ ਨਾਲ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੋਫਾਈਲ ਤਿਆਰ ਕਰਨ ਲਈ ਪੱਤੇ ਕੱਢੇ ਗਏ ਹਨ।
ਅੰਤ ਵਿੱਚ ਅਸੀਂ ਗ਼ਲਤ ਦਾਅਵੇ ਨਾਲ ਫੋਟੋ ਸਾਂਝੀ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 4000 ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਹੈ ਕਿ ਦਰੱਖਤਾਂ ਦੇ ਝੁੰਡ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਛਵੀ ਵਾਲੀ ਤਸਵੀਰ ਅਸਲੀ ਨਹੀਂ ਹੈ। ਇਹ ਤਸਵੀਰ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਦੀ ਵਰਤੋਂ ਕਰਕੇ ਬਣਾਈ ਗਈ ਹੈ।
- Claim Review : ਦਰੱਖਤਾਂ ਦੇ ਝੁੰਡ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਵਾਂਗ ਦਿਖਾਈ ਦੇ ਰਹੇ ਹਨ
- Claimed By : Facebook user Rajanna Koravi
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...