Fact Check : ਕਾਂਵੜ ਨੂੰ ਫੜੇ ਮੁਸਲਿਮ ਔਰਤਾਂ ਦੀ ਇਹ ਤਸਵੀਰ ਨੌਂ ਸਾਲ ਪੁਰਾਣੀ ਹੈ, ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਾਂਵੜ ਨੂੰ ਫੜੀ ਮੁਸਲਿਮ ਔਰਤਾਂ ਦੀ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਇਹ ਤਸਵੀਰ ਹਾਲ ਦੀ ਨਹੀਂ ਹੈ, ਸਗੋਂ ਨੌਂ ਸਾਲ ਪੁਰਾਣੀ ਹੈ। ਸਾਲ 2015 ਵਿੱਚ ਇੰਦੌਰ ਵਿੱਚ ਮੁਸਲਿਮ ਔਰਤਾਂ ਨੇ ਸਾਵਣ ਦੇ ਆਖਰੀ ਸੋਮਵਾਰ ਨੂੰ ਕਾਂਵੜ ਯਾਤਰਾ ਕੱਢੀ ਸੀ।
- By: Pragya Shukla
- Published: Aug 6, 2024 at 06:00 PM
- Updated: Aug 9, 2024 at 05:17 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡਿਆ ‘ਤੇ ਬੁਰਕਾ ਪਹਿਨੇ ਕਾਂਵੜ ਫੱੜ ਕੇ ਜਾਂਦੀ ਔਰਤਾਂ ਦੀ ਇੱਕ ਤਸਵੀਰ ਤੇਜੀ ਨਾਲ ਵਾਇਰਲ ਹੋ ਰਹੀ ਹੈ। ਫੋਟੋ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ‘ਚ ਪਹਿਲੀ ਵਾਰ ਮੁਸਲਿਮ ਔਰਤਾਂ ਕਾਂਵੜ ਲੈ ਕੇ ਨਿਕਲੀ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਇਹ ਤਸਵੀਰ ਹਾਲੀਆ ਨਹੀਂ, ਸਗੋਂ ਨੌਂ ਸਾਲ ਪੁਰਾਣੀ ਹੈ। ਸਾਲ 2015 ਵਿੱਚ ਇੰਦੌਰ ਵਿੱਚ ਮੁਸਲਿਮ ਔਰਤਾਂ ਨੇ ਸਾਵਣ ਦੇ ਆਖਰੀ ਸੋਮਵਾਰ ਨੂੰ ਕਾਂਵੜ ਯਾਤਰਾ ਕੱਢੀ ਸੀ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਰਣਜੀਤ ਸਿੰਘ ਨੇ 1 ਅਗਸਤ 2024 ਨੂੰ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਿੰਦੀ ਵਿੱਚ ਕੈਪਸ਼ਨ ‘ਚ ਲਿਖਿਆ, “फतवे देना शुरू करो बे..इतिहास में पहली बार कावड़ लेकर निकलीं मुस्लिम ….महिलाएं, बाबा भोले का किया जलाभिषेक साक्षात परमब्रह्म परमेश्वर हैं भगवान शिव,हर धर्म-मजहब-पंथ में इन्ही परमात्मा की इबादत होती है। मामला इंदौर का है।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਵਾਇਰਲ ਤਸਵੀਰ ਅਰੁਣ ਪਰਮਾਰ ਨਾਂ ਦੇ ਫੇਸਬੁੱਕ ਅਕਾਊਂਟ ‘ਤੇ ਮਿਲੀ। ਫੋਟੋ ਨੂੰ 25 ਅਗਸਤ 2015 ਨੂੰ ਸ਼ੇਅਰ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਅਨੁਸਾਰ, ਵਾਇਰਲ ਤਸਵੀਰ ਇੰਦੌਰ ਦੀ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ India.com ਵੈੱਬਸਾਈਟ ‘ਤੇ ਵਾਇਰਲ ਤਸਵੀਰ ਨਾਲ ਜੁੜੀ ਇਕ ਰਿਪੋਰਟ ਮਿਲੀ। ਇਹ ਰਿਪੋਰਟ 25 ਅਗਸਤ 2015 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਮੁਤਾਬਕ, ਸ਼ਰਾਵਣ ਮਹੀਨੇ ਦੇ ਆਖਰੀ ਸੋਮਵਾਰ ਨੂੰ ਮੁਸਲਿਮ ਔਰਤਾਂ ਨੇ ਸਿੱਖ, ਪਾਰਸੀ ਅਤੇ ਈਸਾਈ ਸਮੁਦਾਇ ਦੀਆਂ ਔਰਤਾਂ ਦੇ ਨਾਲ ਮਿਲ ਕੇ ਕਾਂਵੜ ਯਾਤਰਾ ਕੱਢੀ।
ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਅਸੀਂ ਗੂਗਲ ‘ਤੇ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਨਿਊਜ਼ 18 ਦੀ ਵੈੱਬਸਾਈਟ ‘ਤੇ ਦਾਅਵੇ ਨਾਲ ਸਬੰਧਤ ਇਕ ਹੋਰ ਰਿਪੋਰਟ ਮਿਲੀ। ਇਹ ਰਿਪੋਰਟ 24 ਅਗਸਤ 2015 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਮੌਜੂਦ ਜਾਣਕਾਰੀ ਅਨੁਸਾਰ, ਇੰਦੌਰ ਵਿੱਚ ਸਰਵ ਧਰਮ ਏਕਤਾ ਦਾ ਸੁਨੇਹਾ ਦਿੰਦੇ ਹੋਏ ਕਾਂਵੜ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਅਤੇ ਪਾਰਸੀ ਸਾਰੇ ਧਰਮਾਂ ਦੀਆਂ ਔਰਤਾਂ ਸ਼ਾਮਲ ਹੋਣ ਲਈ ਪਹੁੰਚੀਆਂ। ਇਹ ਯਾਤਰਾ ਮਧੂਮਿਲਨ ਚੌਰਾਹੇ ਤੋਂ ਗੀਤਾ ਭਵਨ ਮੰਦਰ ਤੱਕ ਕੱਢੀ ਗਈ ਸੀ।ਇਸ ਯਾਤਰਾ ਵਿੱਚ ਔਰਤਾਂ ਨੇ ਆਪਣੇ ਪਰੰਪਰਿਕ ਪੁਸ਼ਾਕ ਪਾਈ ਸੀ।
ਸਾਨੂੰ ਇਸ ਕਾਂਵੜ ਯਾਤਰਾ ਨਾਲ ਜੁਦਾ ਇੱਕ ਵੀਡੀਓ ਉਮੇਸ਼ ਚੌਧਰੀ ਨਾਮ ਦੇ ਇੱਕ ਯੂਟਿਊਬ ਚੈਨਲ ‘ਤੇ 26 ਅਗਸਤ 2015 ਨੂੰ ਪ੍ਰਕਾਸ਼ਿਤ ਹੋਇਆ ਮਿਲਿਆ।
ਵਧੇਰੇ ਜਾਣਕਾਰੀ ਲਈ ਅਸੀਂ Naiduniya.com,ਇੰਦੌਰ ਦੇ ਡਿਪਟੀ ਨਿਊਜ਼ ਐਡੀਟਰ ਅਰਵਿੰਦ ਦੂਬੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਤਸਵੀਰ ਸਾਲ 2015 ਵਿੱਚ ਕੱਢੀ ਗਈ ਕਾਂਵੜ ਯਾਤਰਾ ਦੀ ਹੈ।
ਅੰਤ ਵਿੱਚ ਅਸੀਂ ਗ਼ਲਤ ਦਾਅਵੇ ਨਾਲ ਫੋਟੋ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ ਲਗਭਗ ਅੱਠ ਹਜ਼ਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੇ ਪ੍ਰੋਫਾਈਲ ‘ਤੇ ਖੁਦ ਨੂੰ ਦਿੱਲੀ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਾਂਵੜ ਨੂੰ ਫੜੀ ਮੁਸਲਿਮ ਔਰਤਾਂ ਦੀ ਵਾਇਰਲ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਇਹ ਤਸਵੀਰ ਹਾਲ ਦੀ ਨਹੀਂ ਹੈ, ਸਗੋਂ ਨੌਂ ਸਾਲ ਪੁਰਾਣੀ ਹੈ। ਸਾਲ 2015 ਵਿੱਚ ਇੰਦੌਰ ਵਿੱਚ ਮੁਸਲਿਮ ਔਰਤਾਂ ਨੇ ਸਾਵਣ ਦੇ ਆਖਰੀ ਸੋਮਵਾਰ ਨੂੰ ਕਾਂਵੜ ਯਾਤਰਾ ਕੱਢੀ ਸੀ।
- Claim Review : ਕਾਂਵੜ ਲੈ ਕੇ ਜਾਂਦੀ ਮੁਸਲਿਮ ਔਰਤਾਂ।
- Claimed By : FB user- ਰਣਜੀਤ ਸਿੰਘ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...