Fact Check: ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਆਰੋਪੀ ਕੁਲਵਿੰਦਰ ਕੌਰ ਦੀ ਇਹ ਤਸਵੀਰ ਐਡੀਟੇਡ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਜੇਲ੍ਹ ਵਿੱਚ ਬੰਦ ਕੁਲਵਿੰਦਰ ਕੌਰ ਦੀ ਵਾਇਰਲ ਤਸਵੀਰ ਐਡਿਟ ਕੀਤੀ ਗਈ ਹੈ। ਅਸਲ ਤਸਵੀਰ ਉਸ ਦਿਨ ਦੀ ਹੈ ਜਦੋਂ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ। ਤਸਵੀਰ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

Fact Check: ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਆਰੋਪੀ ਕੁਲਵਿੰਦਰ ਕੌਰ ਦੀ ਇਹ ਤਸਵੀਰ ਐਡੀਟੇਡ ਹੈ

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਕਰਮੀ ਕੁਲਵਿੰਦਰ ਕੌਰ ਦੀ ਜੇਲ ‘ਚ ਖੜ੍ਹੀ ਤਸਵੀਰ ਵਾਇਰਲ ਹੋ ਰਹੀ ਹੈ। ਫੋਟੋ ਨੂੰ ਇਸ ਤਰ੍ਹਾਂ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਤੋਂ ਅਜਿਹਾ ਲੱਗ ਰਿਹਾ ਹੈ ਜਿਵੇਂ ਇਹ ਕੁਲਵਿੰਦਰ ਕੌਰ ਦੇ ਗ੍ਰਿਫਤਾਰੀ ਦੇ ਬਾਅਦ ਦੀ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਤਸਵੀਰ ਐਡਿਟ ਕੀਤੀ ਗਈ ਹੈ। ਅਸਲ ਤਸਵੀਰ ਉਸ ਦਿਨ ਦੀ ਹੈ ਜਦੋਂ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ। ਤਸਵੀਰ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਥ੍ਰੈਡ ਯੂਜ਼ਰ ਨੇ 9 ਜੂਨ 2024 ਨੂੰ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਪਬਲੀਸਿਟੀ ਦੇ ਚੱਕਰ ਵਿੱਚ ਕਰੀਅਰ ਖਰਾਬ ਕਰ ਕੇ,,,ਚਮਚੋ ਦੀ ਨਵੀਂ ਭੂਆ ਬਣੀ KanganaRanawat”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਫੋਟੋ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਸਾਨੂੰ ਅਸਲ ਤਸਵੀਰ ਲੋਕਮਤ ਦੀ ਇੱਕ ਰਿਪੋਰਟ ਵਿੱਚ ਮਿਲੀ। ਇਹ ਰਿਪੋਰਟ 7 ਜੂਨ 2024 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਰਿਪੋਰਟ ਮੁਤਾਬਕ, ਅਸਲ ਤਸਵੀਰ ਚੰਡੀਗੜ੍ਹ ਏਅਰਪੋਰਟ ਦੀ ਹੈ। ਜਦੋਂ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ।

ਸਾਨੂੰ 9 ਜੂਨ 2024 ਨੂੰ ਨਵਭਾਰਤ ਟਾਈਮਜ਼ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ ਅਸਲੀ ਤਸਵੀਰ ਮਿਲੀ। ਰਿਪੋਰਟ ਮੁਤਾਬਕ, ਕੰਗਨਾ ਭਾਰਤੀ ਜਨਤਾ ਪਾਰਟੀ ਦੀ ਸੰਸਦੀ ਦਲ ਦੀ ਬੈਠਕ ‘ਚ ਸ਼ਾਮਲ ਹੋਣ ਲਈ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਤੋਂ ਦਿੱਲੀ ਆ ਰਹੀ ਸੀ। ਇਸ ਦੌਰਾਨ ਚੰਡੀਗੜ੍ਹ ਏਅਰਪੋਰਟ ‘ਤੇ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਥੱਪੜ ਮਾਰੀਆ। ਕੁਲਵਿੰਦਰ ਕੌਰ ਦਾ ਥੱਪੜ ਮਾਰਨ ਤੋਂ ਬਾਅਦ ਕਹਿਣਾ ਸੀ ਕਿ ਉਨ੍ਹਾਂ ਦੀ ਮਾਂ ਕਿਸਾਨ ਅੰਦੋਲਨ ‘ਚ ਧਰਨੇ ‘ਤੇ ਬੈਠੀ ਸੀ ਅਤੇ ਕੰਗਣਾ ਨੇ ਕਿਸਾਨ ਅੰਦੋਲਨ ‘ਤੇ ਬੈਠੇ ਲੋਕਾਂ ਦੇ ਖਿਲਾਫ ਬਿਆਨ ਦਿੱਤਾ ਸੀ। ਇਸ ਨੂੰ ਲੈ ਕੇ ਉਨ੍ਹਾਂ ਦੇ ਮਨ ਵਿੱਚ ਗੁੱਸਾ ਸੀ।

NDTV ਦੀ ਵੈੱਬਸਾਈਟ ‘ਤੇ 7 ਜੂਨ 2024 ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਕੁਲਵਿੰਦਰ ਕੌਰ ਦੇ ਖਿਲਾਫ ਧਾਰਾ 323 ਅਤੇ 341 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਸਸਪੈਂਡ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੋਨਾਂ ਤਸਵੀਰਾਂ ਵਿੱਚ ਅੰਤਰ ਹੇਠਾਂ ਦੇਖਿਆ ਜਾ ਸਕਦਾ ਹੈ।

ਵੱਧ ਜਾਣਕਾਰੀ ਲਈ ਅਸੀਂ ਇਸ ਮਾਮਲੇ ਨੂੰ ਕਵਰ ਕਰਨ ਵਾਲੇ ਦੈਨਿਕ ਜਾਗਰਣ ਚੰਡੀਗੜ੍ਹ ਦੇ ਸੀਨੀਅਰ ਰਿਪੋਰਟਰ ਵਿਕਾਸ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਤਸਵੀਰ ਐਡਿਟ ਕੀਤੀ ਗਈ ਹੈ ਅਤੇ ਚੰਡੀਗੜ੍ਹ ਏਅਰਪੋਰਟ ਦੀ ਹੈ। ਜਦੋਂ ਕੁਲਵਿੰਦਰ ਕੌਰ ਨੇ ਕੰਗਣਾ ਨੂੰ ਥੱਪੜ ਮਾਰਿਆ ਸੀ।

ਅੰਤ ਵਿੱਚ ਅਸੀਂ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਕਿਸੇ ਵਿਚਾਰਧਾਰਾ ਨਾਲ ਸਬੰਧਤ ਪੋਸਟਾਂ ਨੂੰ ਸਾਂਝਾ ਕਰਦਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਜੇਲ੍ਹ ਵਿੱਚ ਬੰਦ ਕੁਲਵਿੰਦਰ ਕੌਰ ਦੀ ਵਾਇਰਲ ਤਸਵੀਰ ਐਡਿਟ ਕੀਤੀ ਗਈ ਹੈ। ਅਸਲ ਤਸਵੀਰ ਉਸ ਦਿਨ ਦੀ ਹੈ ਜਦੋਂ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਿਆ ਸੀ। ਤਸਵੀਰ ਨੂੰ ਐਡਿਟ ਕਰਕੇ ਗ਼ਲਤ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts