ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਾ। ਹਰਸਿਮਰਤ ਕੌਰ ਬਾਦਲ ਦੀ ਵਾਇਰਲ ਤਸਵੀਰ ਐਡੀਟੇਡ ਹੈ, ਜਿਸਨੂੰ ਗ਼ਲਤ ਸੰਦਰਭ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ।
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ‘ਤੇ ਹਰਸਿਮਰਤ ਕੌਰ ਬਾਦਲ ਦੀ ਇੱਕ ਕਥਿਤ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਨ੍ਹਾਂ ਨੂੰ ਇੱਕ ਕਾਗਜ ਫੜੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਕਾਗਜ ਵਿੱਚ ਬਾਦਲ ਪਰਿਵਾਰ ਦੀ ਆਲੋਚਨਾ ਵਾਲੀ ਗੱਲਾਂ ਲਿਖਿਆ ਹੋਇਆ ਹਨ। ਯੂਜ਼ਰਸ ਇਸਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਹਰਸਿਮਰਤ ਬਾਦਲ ਦੀ ਵਾਇਰਲ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿੱਚ ਅਜਿਹਾ ਕੁਝ ਨਹੀਂ ਲਿਖਿਆ, ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ। ਲੋਕ ਫਰਜੀ ਪੋਸਟ ਨੂੰ ਗਲਤ ਸੰਦਰਭ ਵਿੱਚ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਯੂਜ਼ਰ Balveer Singh ਨੇ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ ਹੈ। ਪੋਸਟ ਵਿੱਚ ਲਿਖਿਆ ਹੋਇਆ ਹੈ,”ਬਾਦਲਾਂ ਤੋਂ ਪੰਜਾਬ ਬਚਾਉਣਾ ਹੈ, ਲੁੱਟ ਕੇ ਖਾ ਗਏ। ਬਾਦਲ ਮੁਰਦਾਬਾਦ”
ਪੋਸਟ ਦੇ ਆਰਕਾਇਵਡ ਲਿੰਕ ਨੂੰ ਇੱਥੇ ਵੇਖੋ।
ਵਾਇਰਲ ਤਸਵੀਰ ਦੀ ਪੜਤਾਲ ਲਈ ਅਸੀਂ ਗੂਗਲ ਰਿਵਰਸ ਇਮੇਜ ਦਾ ਇਸਤੇਮਾਲ ਕੀਤਾ। ਸਾਨੂੰ ਅਸਲ ਤਸਵੀਰ ਹਰਸਿਮਰਤ ਕੌਰ ਬਾਦਲ ਦੇ ਫੇਸਬੁੱਕ ਅਕਾਊਂਟ ‘ਤੇ ਮਿਲੀ। 29 ਅਪ੍ਰੈਲ 2024 ਨੂੰ ਵਾਇਰਲ ਫੋਟੋ ਨਾਲ ਕਈ ਹੋਰ ਤਸਵੀਰਾਂ ਵੀ ਸ਼ੇਅਰ ਕੀਤੀ ਗਈ ਹੈ। ਤਸਵੀਰ ਦੇ ਨਾਲ ਲਿਖਿਆ ਹੋਇਆ ਹੈ,”ਕੱਲ ਬਠਿੰਡਾ ਸ਼ਹਿਰ ਵਿੱਖੇ ਹੋਈਆਂ ਵੱਖ ਵੱਖ ਚੋਣ ਮੀਟਿੰਗਾਂ ਵਿੱਚ ਆਪਣੇ ਲੋਕਾਂ ਵਲੋਂ ਮਿਲੇ ਪਿਆਰ ਸਤਿਕਾਰ ਦੀ ਮੈਂ ਹਮੇਸ਼ਾ ਰੀਣੀ ਰਹਾਂਗੀ।
ਜਿੱਥੇ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਨਾਲ ਸੈਂਕੜੇ ਦੀ ਗਿਣਤੀ ਵਿੱਚ ਟਕਸਾਲੀ ਕਾਂਗਰਸੀ ਪਰਿਵਾਰ ਬਿੱਟੂ ਮਹਿਣਾ,ਕੁਲਵੰਤ ਰਾਜੀ,ਜਗਦੀਪ ਸਿੰਘ,ਜਸਵੀਰ ਸਿੰਘ,ਬਲਜੀਤ ਸਿੰਘ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਪਰਿਵਾਰ ਵਿੱਚ ਸ਼ਾਮਲ ਹੋਏ।nimanisewadar #ParliamentElection2024″
ਅਸਲੀ ਤਸਵੀਰ ਸਾਨੂੰ ਲ਼ੋਕ ਸਭਾ ਹਲਕਾ ਬਠਿੰਡਾ ਨਾਮ ਦੇ ਫੇਸਬੁੱਕ ਪੇਜ ‘ਤੇ ਵੀ ਮਿਲੀ। 29 ਅਪ੍ਰੈਲ 2024 ਨੂੰ ਸ਼ੇਅਰ ਤਸਵੀਰ ਵਿੱਚ ਇਸਨੂੰ, ਬਠਿੰਡਾ ਸ਼ਹਿਰ ਦੀ ਦੱਸਿਆ ਗਿਆ ਹੈ, ਜਿੱਥੇ ਹਰਸਿਮਰਤ ਕੌਰ ਬਾਦਲ ਵਲੋ ਵੱਖ ਵੱਖ ਚੋਣ ਮੀਟਿੰਗਾਂ ਕੀਤੀਆਂ ਗਈਆਂ ਸੀ।
ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਪੋਸਟ ਨੂੰ ਸਾਂਝਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੋਸਟ ਫ਼ਰਜ਼ੀ ਹੈ। ਲੋਕ ਐਡੀਟੇਡ ਪੋਸਟ ਸ਼ੇਅਰ ਕਰ ਰਹੇ ਹਨ।
ਅੰਤ ਵਿੱਚ ਅਸੀਂ ਫਰਜੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪ੍ਰੋਫਾਈਲ ‘ਤੇ ਮੌਜੂਦ ਜਾਣਕਾਰੀ ਮੁਤਾਬਕ, ਯੂਜ਼ਰ ਤਲਵੰਡੀ ਸਾਬੂ ਦੀ ਰਹਿਣ ਵਾਲੀ ਹੈ। ਯੂਜ਼ਰ ਨੂੰ ਲਗਭਗ 10 ਹਜਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਾ। ਹਰਸਿਮਰਤ ਕੌਰ ਬਾਦਲ ਦੀ ਵਾਇਰਲ ਤਸਵੀਰ ਐਡੀਟੇਡ ਹੈ, ਜਿਸਨੂੰ ਗ਼ਲਤ ਸੰਦਰਭ ਵਿੱਚ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।