ਆਈਫਲ ਟਾਵਰ ਦੇ ਨੇੜੇ ਟਰੈਕਟਰਾਂ ਅਤੇ ਘਾਹ ਦੇ ਢੇਰ ਨਾਲ ਪ੍ਰਦਰਸ਼ਨ ਨੂੰ ਦਿਖਾਉਂਦੀ ਵਾਇਰਲ ਤਸਵੀਰ ਅਸਲ ਨਹੀਂ ਹੈ, ਇਹ ਏਆਈ ਟੂਲ ਦੁਆਰਾ ਬਣਾਈ ਗਈ ਹੈ। ਲੋਕ ਇਸ ਫੋਟੋ ਨੂੰ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡਿਆ ‘ਤੇ ਫਰਾਂਸ ‘ਚ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੋੜਦੇ ਹੋਏ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਆਈਫਲ ਟਾਵਰ ਦੇ ਸਾਹਮਣੇ ਟਰੈਕਟਰ ਅਤੇ ਤੂੜੀਆਂ ਦਾ ਢੇਰ ਵੇਖਿਆ ਜਾ ਸਕਦਾ ਹੈ। ਕਈ ਯੂਜ਼ਰਸ ਇਸ ਤਸਵੀਰ ਨੂੰ ਫਰਾਂਸ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਦੱਸਦੇ ਹੋਏ ਅਸਲ ਸਮਝ ਕੇ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਪਾਇਆ। ਵਾਇਰਲ ਤਸਵੀਰ ਅਸਲੀ ਨਹੀਂ ਹੈ, ਸਗੋਂ AI ਤੋਂ ਬਣਾਈ ਗਈ ਹੈ, ਜਿਸ ਨੂੰ ਯੂਜ਼ਰਸ ਸਹੀ ਮੰਨ ਕੇ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਯੂਜ਼ਰ Thakur Singh Sandhu Saab ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਪੰਜਾਬ ਦੇ ਜੱਟ ਕਬੀਲਿਆ ਨੇ ਦੁਨੀਆ ਵਿੱਚ ਵਸਦੇ ਆਪਣੇ ਜੱਟ ਕਬੀਲਿਆ ਨੂੰ ਸ਼ੰਘਰਸ਼ ਕਰਨ ਦੇ ਤਰੀਕੇ ਸਿਖਾਲ ਦਿਤੇ। ਨਹੀ ਤੇ ਪਹਿਲਾ ਸਭ ਸਰਕਾਰਾ ਵਿਰੁੱਧ ਏਕਤਾ ਕਰ ਹੀ ਨਹੀ ਸਕੇ ਸਨ।
ਹੇਠਲੀ ਤਸਵੀਰ ਪੈਰਿਸ (ਫਰਾਂਸ ) ਦੇ ਜੱਟ ਕਬੀਲਿਆ ਵਲੋ ਆਪਣੀਆ ਹੱਕੀ ਮੰਗਾ ਲਈ ਕੀਤੇ ਜਾ ਰਹੇ ਸ਼ੰਘਰਸ਼ ਦੀ ਹੈ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਅਸੀਂ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਇਸ ਦੌਰਾਨ ਸਾਨੂੰ ਕਈ ਥਾਵਾਂ ‘ਤੇ ਤਸਵੀਰ ਮਿਲੀ। ਫੋਰਬਸ ਦੀ ਵੈੱਬਸਾਈਟ ‘ਤੇ 4 ਫਰਵਰੀ 2024 ਨੂੰ ਫੋਟੋ ਨਾਲ ਸਬੰਧਤ ਖ਼ਬਰ ਮਿਲੀ। ਦਿੱਤੀ ਗਈ ਜਾਣਕਾਰੀ ਮੁਤਾਬਕ, ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਤਸਵੀਰ ਨੂੰ AI ਟੂਲ ਨਾਲ ਬਣਾਇਆ ਗਿਆ ਹੈ।
ਸਰਚ ਦੌਰਾਨ ਸਾਨੂੰ ਐਕਸ ਯੂਜ਼ਰ Russian Market ਨਾਮ ਦੇ ਹੈਂਡਲ ‘ਤੇ ਵੀ ਵਾਇਰਲ ਤਸਵੀਰ ਮਿਲੀ। 3 ਫਰਵਰੀ 2024 ਨੂੰ ਸ਼ੇਅਰ ਕੀਤੀ ਗਈ ਤਸਵੀਰ ਵਿੱਚ ਇਸਨੂੰ AI ਕ੍ਰੀਏਟੇਡ ਦੱਸਿਆ ਗਿਆ ਹੈ।
ਹਰ ਜਗ੍ਹਾ ਫੋਟੋ ਦਾ ਕ੍ਰੇਡਿਟ ifonly.ai ਨੂੰ ਦਿੱਤਾ ਗਿਆ ਹੈ, ਜੋ AI ਤਸਵੀਰਾਂ ਨੂੰ ਸਾਂਝਾ ਕਰਦਾ ਹੈ। ਸਾਨੂੰ ifonly ਦੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਕਈ ਏਆਈ ਇਮੇਜ ਮਿਲੀ।
ifonly.ai ਬਾਰੇ ਸਰਚ ਕਰਨ ‘ਤੇ ਸਾਨੂੰ ਪਤਾ ਲੱਗਾ ਕਿ ਇਸ ਦੇ ਆਰਟ ਡਾਇਰੈਕਟਰ ਦਾ ਨਾਂ Vincent Smadja ਹੈ। Vincent (ਆਰਕਾਈਵ ਲਿੰਕ) ਨੇ ਆਪਣੇ ਲਿੰਕਡਇਨ ਅਕਾਊਂਟ ਤੋਂ ਇਸ ਤਸਵੀਰ ਸਬੰਧੀ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ, ਇਹ ਤਸਵੀਰ AI ਟੂਲ ਨਾਲ ਤਿਆਰ ਕੀਤੀ ਗਈ ਹੈ। ਅਤੇ ਇਸ ਨੂੰ ਸਾਂਝਾ ਕਰਦੇ ਸਮੇਂ, ਇਹ ਜ਼ਿਕਰ ਜ਼ਰੂਰ ਕਰੋ ਕਿ ਇਹ AI ਦੁਆਰਾ ਬਣਾਈ ਗਈ ਹੈ।
ਜਾਂਚ ਵਿਚ ਅੱਗੇ ਅਸੀਂ ਏਆਈ ਦੀ ਮਦਦ ਨਾਲ ਬਣਾਈ ਗਈ ਤਸਵੀਰਾਂ ਦੀ ਜਾਂਚ ਕਰਨ ਵਾਲੇ ਟੂਲ ਦੀ ਮਦਦ ਨਾਲ ਇਸ ਤਸਵੀਰ ਨੂੰ ਚੈੱਕ ਕੀਤਾ। isitai ਦੇ ਅਨੁਸਾਰ, ਇਸ ਤਸਵੀਰ ਨੂੰ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ ਲਗਭਗ 66.22 ਪ੍ਰਤੀਸ਼ਤ ਹੈ।
ਅਸੀਂ ਤਸਵੀਰ ਨੂੰ ਲੈ ਕੇ ਏਆਈ ਮਾਹਰ ਅਮਰ ਸਿਨਹਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਤਸਵੀਰ AI ਦੁਆਰਾ ਬਣਾਈ ਗਈ ਹੈ। AI ਦੁਆਰਾ ਬਣਾਈ ਗਈ ਤਸਵੀਰ ਬਿਲਕੁਲ ਅਸਲੀ ਲੱਗਦੀ ਹੈ, ਪਰ ਇਸ ਵਿੱਚ ਕੁਝ ਖਾਮੀਆਂ ਹੁੰਦੀ ਹੈ ਜਿਸ ਨਾਲ ਇਸਦੀ ਸੱਚਾਈ ਪਤਾ ਲੱਗ ਸਕਦੀ ਹੈ।
AI ਨਾਲ ਸਬੰਧਤ ਹੋਰ ਫ਼ੈਕ੍ਟ ਚੈੱਕ ਰਿਪੋਰਟਸ ਨੂੰ ਵਿਸ਼ਵਾਸ ਨਿਊਜ਼ ਦੀ ਵੈੱਬਸਾਈਟ ‘ਤੇ ਪੜ੍ਹੀ ਜਾ ਸਕਦੀ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 4 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਆਪਣੀ ਪ੍ਰੋਫਾਈਲ ‘ਤੇ ਖੁਦ ਨੂੰ ਦੁਬਈ ਦਾ ਨਿਵਾਸੀ ਦੱਸਿਆ ਹੈ।
ਨਤੀਜਾ: ਆਈਫਲ ਟਾਵਰ ਦੇ ਨੇੜੇ ਟਰੈਕਟਰਾਂ ਅਤੇ ਘਾਹ ਦੇ ਢੇਰ ਨਾਲ ਪ੍ਰਦਰਸ਼ਨ ਨੂੰ ਦਿਖਾਉਂਦੀ ਵਾਇਰਲ ਤਸਵੀਰ ਅਸਲ ਨਹੀਂ ਹੈ, ਇਹ ਏਆਈ ਟੂਲ ਦੁਆਰਾ ਬਣਾਈ ਗਈ ਹੈ। ਲੋਕ ਇਸ ਫੋਟੋ ਨੂੰ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।