ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਰੋਬੋਟ ਦੇ ਨਾਲ ਐਲੋਨ ਮਸਕ ਦੀ ਤਸਵੀਰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਤਕਨੀਕ ਦੀ ਮਦਦ ਨਾਲ ਬਣਾਈ ਗਈ ਹੈ, ਇਹ ਅਸਲੀ ਫੋਟੋ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਐਲੋਨ ਮਸਕ ਨੂੰ ਇੱਕ ਰੋਬੋਟ ਨੂੰ ਚੁੰਮਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਐਲੋਨ ਮਸਕ ਨੇ ਰੋਬੋਟ ਵਾਲੀ ਗਰਲਫ੍ਰੈਂਡ ਬਣਾਈ ਹੈ ਅਤੇ ਇਹ ਦੋਹਾਂ ਦੇ ਇਕੱਠੇ ਦੀ ਫੋਟੋ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਤਕਨੀਕ ਦੀ ਮਦਦ ਨਾਲ ਬਣਾਈ ਗਈ ਹੈ ਅਤੇ ਇਹ ਅਸਲੀ ਫੋਟੋ ਨਹੀਂ ਹੈ।
ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਟਵਿਟਰ ਦੇ ਸੀਈਓ ਐਲੋਨ ਮਸਕ ਆਪਣੀ ਰੋਬੋਟ ਗਰਲਫ੍ਰੈਂਡ ਕਾਂਟਾਨੇਲਾ ਨਾਲ ਵਿਆਹ ਕਰਨ ਜਾ ਰਹੇ ਹਨ। ਚੀਜ਼ਾਂ ਹੁੰਦੀਆਂ ਹਨ। ਇਸ ਲੜਕੇ ਨੂੰ ਇਸ ਬਨਾਵਟੀ ਔਰਤ ਤੋਂ ਇਲਾਵਾ ਵਿਆਹ ਕਰਨ ਦੇ ਲਈ ਆਪਣੇ ਆਸ-ਪਾਸ ਕੋਈ ਚੰਗੀ ਔਰਤ ਨਹੀਂ ਦੇਖੀ। ਠੀਕ ਹੈ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਆਪਣੀ ਜਾਂਚ ਸ਼ੁਰੂ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਗੂਗਲ ਲੈਂਸ ਦੀ ਵਰਤੋਂ ਕਰਕੇ ਵਾਇਰਲ ਤਸਵੀਰ ਨੂੰ ਸਰਚ ਕੀਤਾ, ਸਰਚ ਵਿੱਚ ਇਹ ਤਸਵੀਰ ‘art_is_2_inspire’ ਨਾਮ ਦੇ ਇੰਸਟਾਗ੍ਰਾਮ ਹੈਂਡਲ ‘ਤੇ ਅਪਲੋਡ ਕੀਤੀ ਹੋਈ ਮਿਲੀ। ਇੱਥੇ ਵਾਇਰਲ ਫੋਟੋ 4 ਮਈ ਨੂੰ ਅਪਲੋਡ ਕੀਤੀ ਗਈ ਹੈ। ਫੋਟੋ ਦੇ ਨਾਲ ਕੈਪਸ਼ਨ ਵਿੱਚ #ai #aiart ਦਾ ਇਸਤੇਮਾਲ ਕੀਤਾ ਗਿਆ ਹੈ।
art_is_2_inspire ਦੇ Instagram ਬਾਇਓ ਦੇ ਅਨੁਸਾਰ, ਇਹ ਇੱਕ “ਡਿਜੀਟਲ ਕ੍ਰੀਏਟਰ” ਹੈ। ਸਾਨੂੰ ਇਸ ਪ੍ਰੋਫਾਈਲ ‘ਤੇ ਹੋਰ ਵੀ AI ਨਿਰਮਿਤ ਤਸਵੀਰਾਂ ਅਪਲੋਡ ਕੀਤੀ ਮਿਲੀ।
ਅਸੀਂ ਵਾਇਰਲ ਤਸਵੀਰ ਦੀ ਪੁਸ਼ਟੀ ਕਰਨ ਲਈ art_is_2_inspire ਨਾਲ ਇੰਸਟਾਗ੍ਰਾਮ ਰਾਹੀਂ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਜਵਾਬ ਹਿੰਦੇ ਹੋਏ ਦੱਸਿਆ, “ਇਹ ਤਸਵੀਰ AI ਦੁਆਰਾ ਤਿਆਰ ਕੀਤੀ ਗਈ ਹੈ ਅਤੇ ਮੈਂ ਆਪ ਇਸਨੂੰ ਬਣਾਇਆ ਹੈ।”
ਏਆਈ ਦੁਆਰਾ ਤਿਆਰ ਕੀਤੀਆਂ ਗਈਆਂ ਤਸਵੀਰਾਂ ਅਕਸਰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਫੈਲਾਈ ਜਾਂਦੀਆਂ ਹਨ, ਜਿਸਦਾ ਵਿਸ਼ਵਾਸ ਨਿਊਜ਼ ਦੁਆਰਾ ਫ਼ੈਕ੍ਟ ਚੈੱਕ ਕੀਤਾ ਗਿਆ ਹੈ। ਰਿਪੋਰਟ ਇੱਥੇ ਪੜ੍ਹੀ ਜਾ ਸਕਦੀ ਹੈ।
ਫਰਜੀ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਵਿੱਚ ਅਸੀਂ ਪਾਇਆ ਕਿ ਯੂਜ਼ਰ ਨੂੰ 5,000 ਤੋਂ ਵੱਧ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਰੋਬੋਟ ਦੇ ਨਾਲ ਐਲੋਨ ਮਸਕ ਦੀ ਤਸਵੀਰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਤਕਨੀਕ ਦੀ ਮਦਦ ਨਾਲ ਬਣਾਈ ਗਈ ਹੈ, ਇਹ ਅਸਲੀ ਫੋਟੋ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।