Fact Check: ਖੰਭਾਂ ਵਾਲੇ ਸੱਪ ਦੀ ਇਹ ਤਸਵੀਰ ਗ੍ਰਾਫਿਕਸ ਹੈ, ਕੋਈ ਅਸਲੀ ਸੱਪ ਨਹੀਂ
ਵਿਸ਼ਵਾਸ ਨਿਊਜ਼ ਨੇ ਪਾਇਆ ਇਹ ਪੋਸਟ ਗੁੰਮਰਾਹਕੁੰਨ ਹੈ। ਤਸਵੀਰ ‘ਚ ਦਿਖਾਈ ਦੇਣ ਵਾਲੇ ਖੰਭਾਂ ਵਾਲੇ ਸੱਪ ਨੂੰ ਡਿਜੀਟਲ ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ।
- By: Pallavi Mishra
- Published: Jul 5, 2022 at 10:38 AM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਖੰਭਾਂ ਵਾਲਾ ਸੱਪ ਦੇਖਿਆ ਜਾ ਸਕਦਾ ਹੈ। ਲੋਕ ਇਹ ਸਮਝ ਕੇ ਪੋਸਟ ਸ਼ੇਅਰ ਕਰ ਰਹੇ ਹਨ ਕਿ ਇਹ ਅਸਲੀ ਖੰਭਾਂ ਵਾਲਾ ਸੱਪ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਦਾਅਵਾ ਝੂਠਾ ਹੈ। ਤਸਵੀਰ ਵਿੱਚ ਦਿਖਾਈ ਦੇਣ ਵਾਲੇ ਸੱਪ ਨੂੰ ਡਿਜੀਟਲ ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ।
ਕੀ ਵਾਇਰਲ ਹੋ ਰਿਹਾ ਹੈ?
Priya Kumari ਨਾਮ ਦੀ ਇੱਕ ਫੇਸਬੁੱਕ ਯੂਜ਼ਰ (ਆਰਕਾਈਵ ਲਿੰਕ) ਨੇ ਇਹ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿੱਚ ਲਿਖਿਆ ਹੈ, “ਇਸਨੂੰ ਨਜ਼ਰਅੰਦਾਜ਼ ਨਾ ਕਰੋ। ਕਿਸਮਤ 3 ਘੰਟਿਆਂ ਵਿੱਚ ਚਮਕੇਗੀ।”
ਪੜਤਾਲ
ਅਸੀਂ ਤਸਵੀਰ ਦੀ ਜਾਂਚ ਕਰਨ ਲਈ ਰਿਵਰਸ ਇਮੇਜ਼ ਖੋਜ ਕੀਤੀ। ਸਾਨੂੰ ਇਹ ਤਸਵੀਰ deviantart.com ਨਾਮ ਦੀ ਵੈੱਬਸਾਈਟ ਤੇ ਮਿਲੀ ਹੈ ਅਤੇ ਇਸ ਨਾਲ ਦਿੱਤੇ ਵਰਣਨ ਦੇ ਅਨੁਸਾਰ, ਇਹ ਇੱਕ ਕੰਪਿਊਟਰ ਗ੍ਰਾਫਿਕ ਪ੍ਰੋਜੈਕਟ ਲਈ ਬਣਾਈ ਗਈ ਇੱਕ ਡਿਜੀਟਲੀ ਤਸਵੀਰ ਹੈ। ਸਾਨੂੰ ਮਿਲੀ ਜਾਣਕਾਰੀ ਅਨੁਸਾਰ ਸੱਪ ਦੀ ਤਸਵੀਰ ਵੱਖਰੀ ਵੈੱਬਸਾਈਟ ਤੋਂ ਲਈ ਗਈ ਹੈ ਅਤੇ ਖੰਭਾਂ ਦੀ ਤਸਵੀਰ ਵੱਖਰੀ ਵੈੱਬਸਾਈਟ ਤੋਂ ਲਈ ਗਈ ਹੈ। ਇਨ੍ਹਾਂ ਦੋਵਾਂ ਵੈੱਬਸਾਈਟਾਂ ਦੇ ਲਿੰਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵੈੱਬਸਾਈਟ ਮੁਤਾਬਿਕ, ਇਸ ਤਸਵੀਰ ਨੂੰ ਗ੍ਰਾਫਿਕ ਡਿਜ਼ਾਈਨਰ ਯਵੋਨ ਕਉ ਨੇ ਬਣਾਇਆ ਹੈ। ਸਾਨੂੰ ਯਵੋਨ ਕਉ ਦੀ ਵੈੱਬਸਾਈਟ ਮਿਲੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਗ੍ਰਾਫਿਕ ਡਿਜ਼ਾਈਨਰ ਦੱਸਿਆ ਹੈ। ਉਹ ਚੀਨੀ ਮੂਲ ਦੀ ਕੈਨੇਡੀਅਨ ਹੈ। ਅਸੀਂ ਮੇਲ ਦੁਆਰਾ ਅਤੇ ਟਵਿੱਟਰ ਤੇ ਯਵੋਨ ਕਉ ਨਾਲ ਸੰਪਰਕ ਕੀਤਾ। ਮੇਲ ਦੇ ਜਵਾਬ ਵਿੱਚ, ਉਨ੍ਹਾਂ ਨੇ ਸਾਨੂੰ ਦੱਸਿਆ, “ਮੈਂ ਇਹ ਤਸਵੀਰ ਇੱਕ ਕੰਪਿਊਟਰ ਗ੍ਰਾਫਿਕ ਪ੍ਰੋਜੈਕਟ ਲਈ ਬਣਾਈ ਹੈ। ਇਹ 2 ਫੋਟੋਆਂ ਨੂੰ ਮਿਲਾ ਕੇ ਬਣਾਈ ਗਈ ਸੀ। ਇਹ ਅਸਲੀ ਸੱਪ ਨਹੀਂ ਹੈ।
ਅਸੀਂ ਇਸ ਸੰਬੰਧੀ ਦਿੱਲੀ ਯੂਨੀਵਰਸਿਟੀ ਦੇ ਜ਼ੂਆਲੋਜੀ ਦੀ ਪ੍ਰੋਫੈਸਰ ਉਰਮਿਲਾ ਗਾਂਗੁਲੀ ਨਾਲ ਵੀ ਸੰਪਰਕ ਕੀਤਾ। ਜਦੋਂ ਉਨ੍ਹਾਂ ਨੂੰ ਖੰਭਾਂ ਵਾਲੇ ਸੱਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, “ਖੰਭਾਂ ਵਾਲੇ ਸੱਪ ਵਰਗੀ ਕੋਈ ਪ੍ਰਜਾਤੀ ਨਹੀਂ ਹੈ। ਹਾਲਾਂਕਿ, 2017 ਵਿੱਚ, ਵਿਗਿਆਨੀਆਂ ਨੂੰ ਅਮਰੀਕਾ ਦੇ ਟੇਨੇਸੀ ਵਿੱਚ ਇੱਕ ਖੰਭ ਵਾਲੇ ਸੱਪ ਦੇ ਜੀਵਾਂਸ਼ਮ ਮਿਲੇ ਸਨ। ਇਸ ਵਿਸ਼ੇ ਵਿੱਚ ਲਿਖੇ ਖੋਜ ਪੱਤਰ ਅਨੁਸਾਰ ਇਹ ਅਵਸ਼ੇਸ਼ ਲੱਖਾਂ ਸਾਲ ਪੁਰਾਣੇ ਸਨ। ਪਰ ਇਹ ਸੱਪ ਪ੍ਰਜਾਤੀ ਕਿਸੇ ਵੀ ਪ੍ਰਮਾਣਿਤ ਖੋਜ ਨਾਲ ਮੇਲ ਨਹੀਂ ਖਾਂਦੀ। ਇਹ ਤਸਵੀਰ ਸਾਫ਼-ਸਾਫ਼ ਐਡੀਟੇਡ ਹੈ।”
ਇਸ ਤਸਵੀਰ ਨੂੰ Priya Kumari ਨਾਮ ਦੀ ਇੱਕ ਫੇਸਬੁੱਕ ਯੂਜ਼ਰ ਨੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਹੈ। ਪ੍ਰੋਫਾਈਲ ਮੁਤਾਬਿਕ ਫੇਸਬੁੱਕ ਤੇ Priya Kumari ਨੂੰ 917,259 ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਪਾਇਆ ਇਹ ਪੋਸਟ ਗੁੰਮਰਾਹਕੁੰਨ ਹੈ। ਤਸਵੀਰ ‘ਚ ਦਿਖਾਈ ਦੇਣ ਵਾਲੇ ਖੰਭਾਂ ਵਾਲੇ ਸੱਪ ਨੂੰ ਡਿਜੀਟਲ ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ।
- Claim Review : ਇਸਨੂੰ ਨਜ਼ਰਅੰਦਾਜ਼ ਨਾ ਕਰੋ। ਕਿਸਮਤ 3 ਘੰਟਿਆਂ ਵਿੱਚ ਚਮਕੇਗੀ।
- Claimed By : Priya Kumari
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...