Fact Check: ਕਰਾਚੀ ਦੇ ‘ਡ੍ਰੀਮ ਬਾਜ਼ਾਰ ਮਾਲ’ ਦੀ ਨਹੀਂ ਹੈ ਇਹ ਤਸਵੀਰ, AI ਤਸਵੀਰ ਵਾਇਰਲ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਰਾਚੀ ਦੇ ‘ਡ੍ਰੀਮ ਬਾਜ਼ਾਰ ਮਾਲ’ ਦੀ ਨਹੀਂ ਹੈ। ਇਹ ਤਸਵੀਰ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਹਾਲ ਹੀ ‘ਚ ਪਾਕਿਸਤਾਨ ਦੇ ਕਰਾਚੀ ‘ਚ ‘ਡ੍ਰੀਮ ਬਜ਼ਾਰ ਮਾਲ’ ਦੀ ਓਪਨਿੰਗ ਤੋਂ ਬਾਅਦ ਹੋਈ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਦੋਂ ਤੋਂ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ। ਵਾਇਰਲ ਫੋਟੋ ‘ਚ ਇਕ ਇਮਾਰਤ ਦਿਖਾਈ ਦੇ ਰਹੀ ਹੈ, ਜਿਸ ‘ਤੇ ‘ਡ੍ਰੀਮ ਬਜ਼ਾਰ ਮਾਲ’ ਲਿਖਿਆ ਹੋਇਆ ਹੈ ਅਤੇ ਨੇੜੇ-ਤੇੜੇ ਲੋਕਾਂ ਦੀ ਭੀੜ ਅਤੇ ਬਹੁਤ ਸਾਰਾ ਕੂੜਾ ਨਜ਼ਰ ਆ ਰਿਹਾ ਹੈ। ਕਈ ਯੂਜ਼ਰਸ ਵਾਇਰਲ ਤਸਵੀਰ ਨੂੰ ਅਸਲੀ ਸਮਝ ਕੇ ਫੈਲਾ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਰਾਚੀ ਦੇ ‘ਡ੍ਰੀਮ ਬਾਜ਼ਾਰ ਮਾਲ’ ਦੀ ਨਹੀਂ ਹੈ। ਇਹ ਤਸਵੀਰ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਭਿਖਾਰੀਆਂ ਨੇ ਭੰਡਾਰਾ ਲੱਗਿਆ ਸਮਝ ਕੇ ਸਭ ਕੁਝ ਲੁੱਟ ਲਿਆ। ਇਤਿਹਾਸ ਵਿੱਚ ਕਿਸੇ ਵੀ ਸ਼ਾਪਿੰਗ ਮਾਲ ਦੀ ਇੰਨੀ ਸ਼ਾਨਦਾਰ ਓਪਨਿੰਗ ਨਹੀਂ ਹੋਈ ਹੋਗੀ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਦੇਖਿਆ। ਫੋਟੋ ਵਿੱਚ ਕਈ ਕਮੀਆਂ ਨਜ਼ਰ ਆ ਰਹੀਆਂ ਸਨ। ਇਮਾਰਤ ‘ਤੇ ਅੰਗਰੇਜ਼ੀ ‘ਚ ‘ਡ੍ਰੀਮ ਬਜ਼ਾਰ’ ਵਿਗੜੇ ਹੋਏ ਅੰਦਾਜ ਵਿੱਚ ਲਿਖਿਆ ਹੋਇਆ ਨਜਰ ਆਇਆ। ਉੱਥੇ ਹੀ, ਇਮਾਰਤ ‘ਚ ਲੱਗੇ ਸ਼ੀਸ਼ੇ ਵੀ ਅਜੀਬ ਲੱਗ ਰਹੇ ਹਨ। ਇਸ ਤੋਂ ਇਲਾਵਾ ਤਸਵੀਰ ‘ਚ ਦਿਖਾਈ ਦੇ ਰਹੀ ਭੀੜ ‘ਚ ਇੱਕ ਧੁੰਦਲਾਪਣ ਹੈ ਅਤੇ ਹੱਥਾਂ-ਪੈਰਾਂ ਦੀ ਬਣਤਰ ਵੀ ਥੋੜੀ ਵੱਖਰੀ ਨਜ਼ਰ ਆਈ। ਇਨ੍ਹਾਂ ਸਾਰੀਆਂ ਕਮੀਆਂ ਨੂੰ ਦੇਖਣ ਤੋਂ ਬਾਅਦ, ਸਾਨੂੰ ਵਾਇਰਲ ਤਸਵੀਰ ਦੇ AI ਦੁਆਰਾ ਬਣੇ ਹੋਣ ਦੀ ਸੰਭਾਵਨਾ ਲੱਗੀ।

ਇਸ ਬੁਨਿਆਦ ‘ਤੇ, ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਵਾਇਰਲ ਫੋਟੋ ਨੂੰ AI ਫੋਟੋ ਦੀ ਜਾਂਚ ਕਰਨ ਵਾਲੇ ਟੂਲ Hive Moderation ‘ਤੇ ਅਪਲੋਡ ਕੀਤਾ। ਇੱਥੇ ਦਿੱਤੇ ਗਏ ਨਤੀਜਿਆਂ ਦੇ ਅਨੁਸਾਰ, ਇਸ ਤਸਵੀਰ ਦੇ AI ਦੁਆਰਾ ਬਣੇ ਹੋਣ ਦੀ ਸੰਭਾਵਨਾ 99.9 ਪ੍ਰਤੀਸ਼ਤ ਹੈ।

ਪੜਤਾਲ ਨੂੰ ਅੱਗੇ ਵਧਾਉਦੇ ਹੋਏ ਅਸੀਂ ਇੱਕ ਹੋਰ ਟੂਲ huggingface.co ਦੀ ਵਰਤੋਂ ਕੀਤੀ। ਇਸ ਟੂਲ ਨੇ ਵੀ ਇਸ ਤਸਵੀਰ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਣਾਈ ਗਈ ਦੱਸਿਆ ਹੈ। ਟੂਲ ਮੁਤਾਬਕ, 79 ਫੀਸਦੀ ਤਸਵੀਰ AI ਦੀ ਮਦਦ ਨਾਲ ਬਣਾਈ ਗਈ ਹੈ।

ਹੁਣ ਤੱਕ ਦੀ ਜਾਂਚ ਤੋਂ ਇਹ ਸਾਫ਼ ਹੋ ਗਿਆ ਸੀ ਕਿ ਵਾਇਰਲ ਫੋਟੋ ਏ.ਆਈ. ਤੋਂ ਬਣੀ ਹੈ। ਹਾਲਾਂਕਿ, ਕਰਾਚੀ ਦੇ ‘ਡ੍ਰੀਮ ਬਾਜ਼ਾਰ ਮਾਲ’ ਬਾਰੇ ਖੋਜ ਕੀਤੀ ਤਾਂ ਸਾਨੂੰ ਕੁਝ ਖਬਰਾਂ ਮਿਲੀਆਂ, ਜਿਸ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਕਰਾਚੀ ਦੇ ਗੁਲਿਸਤਾਨ-ਏ-ਜੌਹਰ ਖੇਤਰ ਵਿੱਚ ਡ੍ਰੀਮ ਬਾਜ਼ਾਰ ਮਾਲ ਵਿਚ ਲੋਕਾਂ ਨੂੰ ਲੁਭਾਉਣ ਲਈ ਉਦਘਾਟਨ ਵਾਲੇ ਦਿਨ ਵੱਡੇ- ਵੱਡੇ ਆਫਰ ਦਿੱਤੇ ਗਏ ਸਨ। ਆਫ਼ਰ ਨੂੰ ਦੇਖ ਕੇ ਵੱਡੀ ਗਿਣਤੀ ਵਿੱਚ ਲੋਕ ਮਾਲ ਦੇ ਬਾਹਰ ਇਕੱਠੇ ਹੋ ਗਏ। ਭੀੜ ਨੂੰ ਦੇਖਦੇ ਹੋਏ ਮਾਲ ਦੇ ਕਰਮਚਾਰੀਆਂ ਨੇ ਦੁਕਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ। ਇਹ ਦੇਖ ਕੇ ਭੀੜ ਭੜਕ ਗਈ।ਲੋਕਾਂ ਨੇ ਜ਼ਬਰਦਸਤੀ ਦਰਵਾਜ਼ੇ ਤੋੜ ਦਿੱਤੇ। ਬੇਕਾਬੂ ਭੀੜ ਨੂੰ ਸੰਭਾਲਣ ਵਿੱਚ ਮਾਲ ਦੇ ਕਰਮਚਾਰੀ ਵੀ ਅਸਮਰੱਥ ਦਿਖੇ।

ਪਾਕਿਸਤਾਨ ਦੇ ਅਜਰਕ ਟੀਵੀ ਨਾਮ ਦੇ ਯੂਟਿਊਬ ਚੈਨਲ ‘ਤੇ 31 ਅਗਸਤ 2024 ਨੂੰ ਅਪਲੋਡ ਕੀਤੇ ਗਏ ਵੀਡੀਓ ਵਿਚ ‘ਡ੍ਰੀਮ ਬਾਜ਼ਾਰ ਮਾਲ’ ਦੇ ਬਾਹਰ ਦੀ ਸਥਿਤੀ ਦਿਖਾਈ ਦਿੱਤੀ। ਇਹ ਵਾਇਰਲ ਤਸਵੀਰ ਤੋਂ ਵੱਖ ਹੈ।

ਵਾਇਰਲ ਫੋਟੋ ਨਾਲ ਸਬੰਧਤ ਪੁਸ਼ਟੀ ਲਈ ਅਸੀਂ ਪਾਕਿਸਤਾਨੀ ਪੱਤਰਕਾਰ ਆਦਿਲ ਅਲੀ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਵਾਇਰਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਸਾਨੂੰ ਪੁਸ਼ਟੀ ਕੀਤੀ ਕਿ ਇਹ ਫੋਟੋ ਕਰਾਚੀ ਦੇ ਡ੍ਰੀਮ ਬਾਜ਼ਾਰ ਮਾਲ ਦੀ ਨਹੀਂ ਹੈ।

ਇਸ ਤਸਵੀਰ ਬਾਰੇ ਕਰਾਚੀ ਦੇ ਪੱਤਰਕਾਰ ਬੱਬਰ ਜਲੰਧਰੀ ਦਾ ਕਹਿਣਾ ਹੈ ਕਿ ਇਹ ‘ਡ੍ਰੀਮ ਬਜ਼ਾਰ ਮਾਲ’ ਦੀ ਅਸਲ ਤਸਵੀਰ ਨਹੀਂ ਹੈ।

ਫਰਜੀ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਦੌਰਾਨ, ਅਸੀਂ ਪਾਇਆ ਕਿ ਇਹ ਪੇਜ ਪਹਿਲਾਂ ਵੀ ਕਈ ਵਾਰ ਫਰਜ਼ੀ ਪੋਸਟ ਫੈਲਾ ਚੁੱਕਿਆ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਕਰਾਚੀ ਦੇ ‘ਡ੍ਰੀਮ ਬਾਜ਼ਾਰ ਮਾਲ’ ਦੀ ਨਹੀਂ ਹੈ। ਇਹ ਤਸਵੀਰ AI ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤਿਆਰ ਕੀਤੀ ਗਈ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts