Fact Check: ਟਾਈਮ ਮੈਗਜ਼ੀਨ ਨੇ ਨਹੀਂ ਛਾਪੀ ਯੂਕ੍ਰੇਨੀ ਰਾਸ਼ਟਰਪਤੀ ਵਲਾਦਿਮੀਰ ਜ਼ੇਲੇਂਸਕੀ ਦੀ ਇਹ ਤਸਵੀਰ , ਗ਼ਲਤ ਦਾਅਵਾ ਹੋਇਆ ਵਾਇਰਲ
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ ਹੈ। ਟਾਈਮ ਮੈਗਜ਼ੀਨ ਵੱਲੋਂ ਅਜਿਹੀ ਕੋਈ ਫੋਟੋ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ। ਵਾਇਰਲ ਤਸਵੀਰ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ।
- By: Pragya Shukla
- Published: Apr 22, 2022 at 03:32 PM
- Updated: Apr 22, 2022 at 03:34 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡੀਆ ਤੇ ਟਾਈਮ ਮੈਗਜ਼ੀਨ ਦੀ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਈਮ ਮੈਗਜ਼ੀਨ ਨੇ ਯੂਕ੍ਰੇਨੀ ਰਾਸ਼ਟਰਪਤੀ ਵਲਾਦਿਮੀਰ ਜ਼ੇਲੇਂਸਕੀ ਦੀ ਇੱਕ ਤਸਵੀਰ ਨੂੰ ਕਵਰ ਪੇਜ ਤੇ ਛਾਪਦੇ ਹੋਏ ਦੱਸਿਆ ਹੈ ਕਿ ਰੂਸੀ ਆਕ੍ਰਮਣ ਦੇ ਵਿਰੋਧ ‘ਚ ਉਨ੍ਹਾਂ ਨੇ ਆਪਣੇ ਨਾਂ ਤੇ ‘ਜ਼ੈੱਡ’ ਅਤੇ ‘ਵੀ’ ਅੱਖਰ ਹਟਾ ਦਿੱਤਾ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ। ਟਾਈਮ ਮੈਗਜ਼ੀਨ ਵੱਲੋਂ ਅਜਿਹੀ ਕੋਈ ਫੋਟੋ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ। ਵਾਇਰਲ ਤਸਵੀਰ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Tanka Gaspai ਨੇ ਵਾਇਰਲ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ,“The Ukrainian parliament banned the letters “Z” and “V” as symbols of Russian special operations. The American weekly magazine Time had this news on its cover and wrote “Ladimir Elensky”.
(ਪੰਜਾਬੀ ਅਨੁਵਾਦ – “ਯੂਕਰੇਨ ਸੰਸਦ ਨੇ Z ਅਤੇ V ਅੱਖਰਾਂ ‘ਨੂੰ ਰੂਸੀ ਹਮਲੇ ਦਾ ਪ੍ਰਤੀਕ ਮੰਨਦੇ ਹੋਏ ਬੈਨ ਕਰ ਦਿੱਤਾ ਹੈ। ਅਮਰੀਕੀ ਮੈਗਜ਼ੀਨ ਨੇ ਇਸ ਖਬਰ ਨੂੰ ਆਪਣੇ ਕਵਰ ਪੇਜ ਤੇ ਛਾਪਿਆ ਹੈ ਅਤੇ ਲਿਖਿਆ ਹੈ ਅਤੇ ਲਦੀਮਿਰ ਏਲੇਂਸਕੀ”)
ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਪੜਤਾਲ –
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਦੇ ਲਈ ਅਸੀਂ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਪ੍ਰਕਿਰਿਆ ਵਿੱਚ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ। ਇਸ ਤੋਂ ਬਾਅਦ ਅਸੀਂ ਟਾਈਮ ਮੈਗਜ਼ੀਨ ਦੀ ਵੈੱਬਸਾਈਟ ਨੂੰ ਖੰਗਾਲਣਾ ਸ਼ੁਰੂ ਕੀਤਾ , ਪਰ ਸਾਨੂੰ ਉੱਥੇ ਅਜਿਹੀ ਕੋਈ ਤਸਵੀਰ ਨਹੀਂ ਮਿਲੀ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਟਾਈਮ ਮੈਗਜ਼ੀਨ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੰਗਾਲਣਾ ਸ਼ੁਰੂ ਕੀਤਾ । ਸਾਨੂੰ ਉੱਥੇ ਵੀ ਵਾਇਰਲ ਤਸਵੀਰ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਮਿਲੀ। ਜਿਸ ਤੋਂ ਬਾਅਦ ਇਹ ਸਾਫ ਹੁੰਦਾ ਹੈ ਕਿ ਫੋਟੋ ਨੂੰ ਐਡਿਟ ਕਰਕੇ ਕੰਪਿਊਟਰ ਨਾਲ ਤਿਆਰ ਕੀਤਾ ਗਿਆ ਹੈ। ਟਾਈਮ ਮੈਗਜ਼ੀਨ ਦੁਆਰਾ ਇਹ ਤਸਵੀਰ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਟਾਈਮ ਮੈਗਜ਼ੀਨ ਨੂੰ ਮੇਲ ਕੀਤਾ ਹੈ। ਜਵਾਬ ਆਉਣ ਤੇ ਰਿਪੋਰਟ ਨੂੰ ਅਪਡੇਟ ਕੀਤਾ ਜਾਵੇਗਾ।
ਵਿਸ਼ਵਾਸ ਨਿਊਜ਼ ਨੇ ਜਾਂਚ ਦੇ ਆਖਰੀ ਪੜਾਅ ਵਿੱਚ ਵਾਇਰਲ ਪੋਸਟ ਨੂੰ ਸਾਂਝਾ ਕਰਨ ਵਾਲੇ ਪ੍ਰੋਫਾਈਲ ਦੀ ਪਿਛੋਕੜ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਯੂਜ਼ਰ ਦੇ ਫੇਸਬੁੱਕ ਤੇ ਹਜ਼ਾਰ ਤੋਂ ਵੱਧ ਦੋਸਤ ਮੌਜੂਦ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਗ਼ਲਤ ਪਾਇਆ ਗਿਆ ਹੈ। ਟਾਈਮ ਮੈਗਜ਼ੀਨ ਵੱਲੋਂ ਅਜਿਹੀ ਕੋਈ ਫੋਟੋ ਪ੍ਰਕਾਸ਼ਿਤ ਨਹੀਂ ਕੀਤੀ ਗਈ ਹੈ। ਵਾਇਰਲ ਤਸਵੀਰ ਨੂੰ ਐਡਿਟ ਕਰਕੇ ਬਣਾਇਆ ਗਿਆ ਹੈ।
- Claim Review : The Ukrainian parliament banned the letters “Z” and “V” as symbols of Russian special operations. The American weekly magazine Time had this news on its cover and wrote “Ladimir Elensky
- Claimed By : Tanka Gaspai
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...