ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਸਲਮਾਨ ਖਾਨ ਅਤੇ ਮੁਹੰਮਦ ਸ਼ਮੀ ਦੀ ਮੁਲਾਕਾਤ ਦੀ ਇਹ ਤਸਵੀਰ ਪੁਰਾਣੀ ਹੈ। ਕੁਝ ਲੋਕ ਸਾਲ 2019 ਦੀ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕਰ ਰਹੇ ਹਨ। ਤਸਵੀਰ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਸ਼ਮੀ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਨਜ਼ਰ ਆ ਰਹੇ ਹਨ। ਹੁਣ ਕੁਝ ਯੂਜ਼ਰਸ ਇਸ ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹਨਾਂ ਦੋਨਾਂ ਦੇ ਮੁਲਾਕਾਤ ਦੀ ਇਹ ਤਸਵੀਰ ਹਾਲ ਦੀ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵਾ ਗ਼ਲਤ ਪਾਇਆ। ਦਰਅਸਲ ਇਹ ਤਸਵੀਰ ਸਾਲ 2018 ਦੀ ਹੈ, ਇਸ ਦਾ ਮੌਜੂਦਾ ਹਾਲਾਤ ਨਾਲ ਕੋਈ ਸਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ Md Akhtar Raza ਨੇ 7 ਦਸੰਬਰ ਨੂੰ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, “ਵਰਲਡ ਕਪ ਦੇ ਹੀਰੋ ਮੁਹੰਮਦ ਸ਼ਮੀ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ। ਇੱਕ ਸਮੇਂ ਜਿਸ ਖਿਡਾਰੀ ਨੂੰ ਯੂਪੀ ਕ੍ਰਿਕਟ ਬੋਰਡ ਨੇ ਨਕਾਰ ਦਿੱਤਾ ਸੀ।ਅੱਜ ਉਹ ਭਾਰਤੀ ਫਿਲਮ ਜਗਤ ਦੇ ਵੱਡੇ ਸਿਤਾਰਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।ਮੁਹੰਮਦ ਸ਼ਮੀ ਨੇ ਸਾਨੂੰ ਸਿਖਾਇਆ ਹੈ, ਦੇਰ ਹੁੰਦੀ ਹੈ ਪਰ ਮੁਸ਼ਕਲਾਂ ਨਾਲ ਲੜ ਕੇ ਮੰਜ਼ਿਲ ਜ਼ਰੂਰ ਮਿਲਦੀ ਹੈ।
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਅਸੀਂ ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਗੂਗਲ ਰਿਵਰਸ ਇਮੇਜ ਦੀ ਵਰਤੋਂ ਕੀਤੀ। ਸਾਨੂੰ ਇਹ ਤਸਵੀਰ ਮੁਹੰਮਦ ਸ਼ਮੀ ਦੇ ਵੈਰੀਫਾਈਡ ਇੰਸਟਾਗ੍ਰਾਮ ਅਕਾਊਂਟ ‘ਤੇ ਮਿਲੀ। ਫੋਟੋ 10 ਦਸੰਬਰ 2019 ਨੂੰ ਸਾਂਝੀ ਕੀਤੀ ਗਈ ਸੀ। ਤਸਵੀਰ ਦੇ ਕੈਪਸ਼ਨ ‘ਚ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਮੀ ਨੇ ਸਲਮਾਨ ਖਾਨ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਫਿਲਮ ਦਬੰਗ 3 ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸ਼ਮੀ ਨੇ 27 ਦਸੰਬਰ 2019 ਨੂੰ ਇਸੇ ਤਸਵੀਰ ਨੂੰ ਦੁਬਾਰਾ ਸ਼ੇਅਰ ਕੀਤਾ ਸੀ। ਫੋਟੋ ਸ਼ੇਅਰ ਕਰਕੇ ਹੋਏ ਸ਼ਮੀ ਨੇ ਸਲਮਾਨ ਖਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਇਹ ਤਸਵੀਰ 10 ਦਸੰਬਰ 2019 ਨੂੰ ਸ਼ਮੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਸੀ।
ਸਰਚ ਦੌਰਾਨ ਸਾਨੂੰ ਏਬੀਪੀ ਦੀ ਵੈੱਬਸਾਈਟ ‘ਤੇ ਤਸਵੀਰ ਨਾਲ ਜੁੜੀ ਖ਼ਬਰ ਮਿਲੀ। ਇਹ ਖ਼ਬਰ 11 ਦਸੰਬਰ 2019 ਨੂੰ ਬੰਗਾਲੀ ਵਿੱਚ ਪ੍ਰਕਾਸ਼ਿਤ ਹੋਈ ਸੀ। ਅਨੁਵਾਦ ਕਰਨ ‘ਤੇ ਪਤਾ ਲੱਗਾ ਕਿ ਇਹ ਤਸਵੀਰ ਭਾਰਤ-ਵੈਸਟਇੰਡੀਜ਼ ਟੀ-20 ਸੀਰੀਜ਼ ਦੌਰਾਨ ਲਈ ਗਈ ਸੀ। ਜਦੋਂ ਸਲਮਾਨ ਖਾਨ ਨੇ ਗੇਂਦਬਾਜ਼ ਮੁਹੰਮਦ ਸ਼ਮੀ ਨਾਲ ਮੁਲਾਕਾਤ ਕੀਤੀ ਸੀ। ਦੋਵਾਂ ਨੇ ਕੁਝ ਸਮਾਂ ਇਕੱਠੇ ਬਿਤਾਇਆ ਅਤੇ ਬਾਅਦ ‘ਚ ਸ਼ਮੀ ਨੇ ਸਲਮਾਨ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਸੀ।
ਤਸਵੀਰ ਨਾਲ ਜੁੜੀ ਖ਼ਬਰ ਨੂੰ crictoday ਦੀ ਵੈੱਬਸਾਈਟ ‘ਤੇ ਵੀ ਪੜ੍ਹੀ ਜਾ ਸਕਦੀ ਹੈ। ਖ਼ਬਰ ਨੂੰ 11 ਦਸੰਬਰ 2019 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।
ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵੀ ਤਸਵੀਰ ਨੂੰ ਪੁਰਾਣੀ ਦੱਸਿਆ ਹੈ।
ਅੰਤ ਵਿੱਚ ਅਸੀਂ ਉਸ ਯੂਜ਼ਰ ਨੂੰ ਸਕੈਨ ਕੀਤਾ ਜਿਸਨੇ ਪੁਰਾਣੀ ਫੋਟੋ ਨੂੰ ਹਾਲੀਆ ਦੱਸਦੇ ਹੋਏ ਸਾਂਝਾ ਕੀਤਾ ਹੈ। ਫੇਸਬੁੱਕ ‘ਤੇ ਯੂਜ਼ਰ ਨੂੰ 6 ਹਜ਼ਾਰ ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗੁੰਮਰਾਹਕੁੰਨ ਪਾਇਆ ਗਿਆ। ਸਲਮਾਨ ਖਾਨ ਅਤੇ ਮੁਹੰਮਦ ਸ਼ਮੀ ਦੀ ਮੁਲਾਕਾਤ ਦੀ ਇਹ ਤਸਵੀਰ ਪੁਰਾਣੀ ਹੈ। ਕੁਝ ਲੋਕ ਸਾਲ 2019 ਦੀ ਤਸਵੀਰ ਨੂੰ ਹਾਲੀਆ ਦੱਸਦੇ ਹੋਏ ਵਾਇਰਲ ਕਰ ਰਹੇ ਹਨ। ਤਸਵੀਰ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।