ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਬਾਬਾ ਰਾਮਦੇਵ ਨੂੰ ਹਸਪਤਾਲ ਵਿਚ ਹੱਥ ਜੋੜੇ ਦਿਖਾਇਆ ਗਿਆ ਹੈ। ਇਸ ਤਸਵੀਰ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ “ਬਾਬਾ ਰਾਮਦੇਵ ਜਿਹੜਾ ਕਹਿੰਦਾ ਸੀ ਕਿ ਯੋਗਾ ਕਰਨ ਨਾਲ ਬਿਮਾਰੀਆਂ ਨਜ਼ਦੀਕ ਨਹੀਂ ਆਉਂਦੀ, ਅੱਜ ਆਪ ਡਾਕਟਰਾਂ ਅੱਗੇ ਪਿਆ ਹੋਇਆ ਹੈ।” ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ। ਇਹ ਤਸਵੀਰ ਜੂਨ 2011 ਵਿਚ ਰਾਮਦੇਵ ਦੇ ਕੀਤੇ ਅਨਸ਼ਨ ਖਤਮ ਹੋਣ ਦੇ ਬਾਅਦ ਦੀ ਹੈ। ਤੁਹਾਨੂੰ ਦੱਸ ਦਈਏ ਕਿ ਰਾਮਦੇਵ ਦਾ ਇਹ ਅਨਸ਼ਨ ਕਾਲੇ ਧਨ ਦੇ ਖਿਲਾਫ ਚੱਲਿਆ ਸੀ।
ਸੋਸ਼ਲ ਮੀਡੀਆ ‘ਤੇ “ਗਿ:ਕੰਵਲਜੀਤ ਸਿੰਘ ਟੋਡਰ ਮੱਲ” ਨਾਂ ਦਾ ਪੇਜ 24 ਜੂਨ ਨੂੰ ਇੱਕ ਪੋਸਟ ਸ਼ੇਅਰ ਕਰਦਾ ਹੈ ਜਿਸਵਿਚ ਬਾਬਾ ਰਾਮਦੇਵ ਨੂੰ ਹਸਪਤਾਲ ਵਿਚ ਹੱਥ ਜੋੜੇ ਦਿਖਾਇਆ ਗਿਆ ਹੈ। ਇਸ ਤਸਵੀਰ ਰਾਹੀਂ ਦਾਅਵਾ ਕੀਤਾ ਜਾ ਰਿਹਾ ਹੈ ਕਿ “ਬਾਬਾ ਰਾਮਦੇਵ ਜਿਹੜਾ ਕਹਿੰਦਾ ਸੀ ਕਿ ਯੋਗਾ ਕਰਨ ਨਾਲ ਬਿਮਾਰੀਆਂ ਨਜ਼ਦੀਕ ਨਹੀਂ ਆਉਂਦੀ, ਅੱਜ ਆਪ ਡਾਕਟਰਾਂ ਅੱਗੇ ਪਿਆ ਹੋਇਆ ਹੈ।”
ਇਸ ਤਸਵੀਰ ਨਾਲ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ “ਇਹੋ ਰਾਮ ਦੇਵ ਸੌ ਦੁਨੀਆਂ ਨੂੰ ਮੂਤ ਪਿਆ ਕਿ ਆਪ ਡਾਕਟਰਾਂ ਕੋਲ ਪਿਆ। ਇਸੇ ਨੇ ਕਿਹਾ ਸੀ ਯੋਗਾ ਕਰਨ ਵਾਲਿਆਂ ਨੂੰ ਡਾਕਟਰ ਦੀ ਕੋਈ ਲੋੜ ਨਹੀ।” ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਕੀਤਾ ਜਾ ਰਿਹਾ ਦਾਅਵਾ ਫਰਜ਼ੀ ਹੈ।
ਇਸ ਤਸਵੀਰ ਨੂੰ ਦੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਲਿਆ। ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਕਰਨ ਤੋਂ ਬਾਅਦ ਸਾਡੇ ਸਾਹਮਣੇ ਜੋ ਨਤੀਜੇ ਆਏ ਉਨ੍ਹਾਂ ਨਾਲ ਇਹ ਸਾਫ ਹੋ ਗਿਆ ਕਿ ਇਹ ਤਸਵੀਰ ਅਸਲੀ ਹੈ ਪਰ ਪੁਰਾਣੀ ਹੈ। ਇਹ ਤਸਵੀਰ ਜੂਨ 2011 ਵਿਚ ਰਾਮਦੇਵ ਦੇ ਕੀਤੇ ਅਨਸ਼ਨ ਖਤਮ ਹੋਣ ਦੇ ਬਾਅਦ ਦੀ ਹੈ। ਤੁਹਾਨੂੰ ਦੱਸ ਦਈਏ ਕਿ ਰਾਮਦੇਵ ਦਾ ਇਹ ਅਨਸ਼ਨ ਕਾਲੇ ਧਨ ਦੇ ਖਿਲਾਫ ਚੱਲਿਆ ਸੀ।
ਸਾਨੂੰ ਰੀਵਰਸ ਇਮੇਜ ਦੇ ਨਤੀਜਿਆਂ ਦੌਰਾਨ India Today ਦੀ ਇਸ ਅਨਸ਼ਨ ਨੂੰ ਲੈ ਕੇ ਖਬਰ ਮਿਲੀ ਜਿਸ ਵਿਚ ਦੱਸਿਆ ਗਿਆ ਸੀ ਕਿ ਇਹ ਅਨਸ਼ਨ ਕਿਉਂ ਹੋਇਆ ਸੀ ਅਤੇ ਕਦੋਂ ਖਤਮ ਹੋਇਆ ਸੀ।
India Today ਦੀ ਖਬਰ ਦਾ ਸਕ੍ਰੀਨਸ਼ੋਟ ਹੇਠਾਂ ਦਿੱਤਾ ਗਿਆ ਹੈ:
ਸਾਨੂੰ ਦੈਨਿਕ ਜਾਗਰਣ ਦੀ ਖਬਰ ਦਾ ਵੀ ਲਿੰਕ ਮਿਲਿਆ, ਜਿਸਦੀ ਹੈਡਿੰਗ ਸੀ “ਪੁਲਿਸ ਨੇ ਬਾਬਾ ਰਾਮਦੇਵ ਨੂੰ ਹਿਰਾਸਤ ਵਿਚ ਲਿਆ, ਅੱਥਰੂ ਗੈਸ ਦੇ ਗੋਲੇ ਛੱਡੇ”। ਖਬਰ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ:
ਵੱਧ ਪੁਸ਼ਟੀ ਲਈ ਅਸੀਂ ਪਤੰਜਲੀ ਦੇ ਸਪੋਕਸਪਰਸਨ ਤਿਜਾਰਾਵਾਲਾ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਫੋਟੋ ਉਸ ਸਮੇਂ ਦੀ ਹੈ ਜਦੋਂ ਬਾਬਾ ਰਾਮਦੇਵ ਦੇ ਅਨਸ਼ਨ ਖਤਮ ਹੋਣ ਦੇ ਬਾਅਦ ਉਨ੍ਹਾਂ ਨੂੰ ਦੇਹਰਾਦੂਨ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ “ਅਨਸ਼ਨ ਦੌਰਾਨ ਹੋਏ ਪੁਲਿਸ ਦੇ ਲਾਠੀਚਾਰਜ ਬਾਅਦ ਸਾਨੂੰ ਸਿੱਧਾ ਹਰਿਦੁਆਰ ਭੇਜ ਦਿੱਤਾ ਗਿਆ ਸੀ।”
ਤੁਹਾਨੂੰ ਦੱਸ ਦਈਏ ਕਿ ਇਹ ਅਨਸ਼ਨ 2011 ਵਿਚ ਕਾਲੇ ਧਨ ਦੇ ਖਿਲਾਫ ਚੱਲਿਆ ਸੀ।
ਅੰਤ ਵਿਚ ਅਸੀਂ “ਗਿ:ਕੰਵਲਜੀਤ ਸਿੰਘ ਟੋਡਰ ਮੱਲ” ਨਾਂ ਦੇ ਪੇਜ ਦੀ ਜਾਂਚ ਕੀਤੀ। ਅਸੀਂ ਪਾਇਆ ਕਿ ਇਹ ਪੇਜ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦਾ ਹੈ ਅਤੇ ਇਸ ਪੇਜ ਨੂੰ 11,158 ਲੋਕ ਫਾਲੋ ਕਰਦੇ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਕੀਤੀ ਜਾ ਰਹੀ ਬਾਬਾ ਰਾਮਦੇਵ ਦੀ ਤਸਵੀਰ ਪੁਰਾਣੀ ਹੈ। ਇਹ ਤਸਵੀਰ ਜੂਨ 2011 ਵਿਚ ਰਾਮਦੇਵ ਦੇ ਅਨਸ਼ਨ ਖਤਮ ਹੋਣ ਬਾਅਦ ਦੀ ਹੈ। ਤੁਹਾਨੂੰ ਦੱਸ ਦਈਏ ਕਿ ਰਾਮਦੇਵ ਦਾ ਇਹ ਅਨਸ਼ਨ ਕਾਲੇ ਧਨ ਦੇ ਖਿਲਾਫ ਚੱਲਿਆ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।