Fact Check: ਜਲੰਧਰ ‘ਚ ‘ਲਾਲ ਸਿੰਘ ਚੱਢਾ’ ਫਿਲਮ ਦੇ ਸਮਰਥਨ ਦੀ ਹੈ ਇਹ ਫੋਟੋ , ਵਿਰੋਧ ਦੀ ਨਹੀਂ
ਜਲੰਧਰ ‘ਚ ਲਾਲ ਸਿੰਘ ਚੱਢਾ ਫਿਲਮ ਦੇ ਵਿਰੋਧ ਵਿੱਚ ਸ਼ਿਵ ਸੈਨਾ ਨੇ ਪ੍ਰਦਰਸ਼ਨ ਕੀਤਾ ਸੀ, ਜਦੋਂ ਕਿ ਸਿੱਖ ਸੰਗਠਨ ਦੇ ਮੈਂਬਰਾਂ ਨੇ ਫਿਲਮ ਦੇ ਸਮਰਥਨ ‘ਚ ਨਾਅਰੇ ਲਗਾਏ ਸਨ। ਵਾਇਰਲ ਫੋਟੋ ਫਿਲਮ ਦੇ ਸਮਰਥਨ ‘ਚ ਹੋਈ ਨਾਅਰੇਬਾਜ਼ੀ ਦੀ ਹੈ, ਵਿਰੋਧ ਦੀ ਨਹੀਂ। ਇਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- By: Sharad Prakash Asthana
- Published: Aug 16, 2022 at 10:47 AM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਆਮਿਰ ਖਾਨ ਦੀ ਮਸ਼ਹੂਰ ਫਿਲਮ ‘ਲਾਲ ਸਿੰਘ ਚੱਢਾ’ ਦੇ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਸ਼ੇਅਰ ਕੀਤੀ ਜਾ ਰਹੀ ਹੈ। ਇਸ ‘ਚ ਕੁਝ ਸਿੱਖ ਫਿਲਮ ਦੇ ਪੋਸਟਰ ਚੁੱਕੇ ਨਜ਼ਰ ਆ ਰਹੇ ਹਨ। ਫੋਟੋ ਸ਼ੇਅਰ ਕਰਕੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਫੋਟੋ ਜਲੰਧਰ ‘ਚ ‘ਲਾਲ ਸਿੰਘ ਚੱਢਾ’ ਦੇ ਖਿਲਾਫ ਹੋਏ ਪ੍ਰਦਰਸ਼ਨ ਦੀ ਹੈ। ਇਸ ਦੌਰਾਨ ਆਮਿਰ ਖਾਨ ਮੁਰਦਾਬਾਦ ਦੇ ਨਾਅਰੇ ਵੀ ਲੱਗੇ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਾਇਰਲ ਫੋਟੋ ਫਿਲਮ ਦੇ ਵਿਰੋਧ – ਪ੍ਰਦਰਸ਼ਨ ਦੀ ਨਹੀਂ, ਸਗੋਂ ਸਮਰਥਨ ‘ਚ ਹੋਏ ਪ੍ਰੋਟੇਸਟ ਦੀ ਹੈ। ਜਲੰਧਰ ‘ਚ ਸ਼ਿਵ ਸੈਨਾ ਨੇ ਫਿਲਮ ਹਾਲ ਦੇ ਬਾਹਰ ਫਿਲਮ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਸਿੱਖਾਂ ਨੇ ਉੱਥੇ ਪਹੁੰਚ ਕੇ ਫਿਲਮ ਦਾ ਸਮਰਥਨ ਕੀਤਾ ਸੀ। ਵਾਇਰਲ ਫੋਟੋ ਮੂਵੀ ਦੇ ਸਮਰਥਨ ਦੀ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ‘ਪੰਕਜ ਪਾਲ‘ (ਆਰਕਾਈਵ ਲਿੰਕ) ਨੇ 12 ਅਗਸਤ ਨੂੰ ਫੋਟੋ ਸਾਂਝੀ ਕਰਦੇ ਹੋਏ ਲਿਖਿਆ,
ਲਾਲ ਸਿੰਘ ਚੱਢਾ ਦਾ ਜਲੰਧਰ ਵਿੱਚ ਵਿਰੋਧ
ਲੱਗੇ ਆਮਿਰ ਖਾਨ ਮੁਰਦਾਬਾਦ ਦੇ ਨਾਅਰੇ।।
ਪੜਤਾਲ
ਵਾਇਰਲ ਦਾਅਵੇ ਦੀ ਜਾਂਚ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਸ ਨੂੰ ਕੀਵਰਡਸ ਨਾਲ ਗੂਗਲ ‘ਤੇ ਖੋਜਿਆ। ਇਸ ਵਿੱਚ ਸਾਨੂੰ 12 ਅਗਸਤ ਨੂੰ ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ ਦਾ ਲਿੰਕ ਮਿਲਿਆ। ਇਸ ਵਿੱਚ ਵਾਇਰਲ ਫੋਟੋ ਵੀ ਮਿਲ ਗਈ। ਇਸ ਦੇ ਕੈਪਸ਼ਨ ‘ਚ ਲਿਖਿਆ ਹੈ, ‘ਫਿਲਮ ‘ਲਾਲ ਸਿੰਘ ਚੱਢਾ’ ਦੇ ਸਮਰਥਨ ‘ਚ ਪ੍ਰਦਰਸ਼ਨ ਕਰਦੇ ਹੋਏ ਸਿੱਖ। ਖਬਰ ਦੇ ਮੁਤਾਬਿਕ ,ਜਲੰਧਰ ਦੇ ਪੀ.ਵੀ.ਆਰ ਸਿਨੇਪਲੈਕਸ ‘ਚ ਸਕ੍ਰੀਨਿੰਗ ਦੌਰਾਨ ਸ਼ਿਵ ਸੈਨਾ ਦੇ ਮੈਂਬਰਾਂ ਨੇ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਸਿਨੇਮਾ ਹਾਲ ਦੇ ਮੈਨੇਜਰ ਨਾਲ ਗੱਲ ਕਰਕੇ ਸਕ੍ਰੀਨਿੰਗ ਨੂੰ ਰੋਕਵਾ ਦਿੱਤਾ। ਇਸ ਤੋਂ ਬਾਅਦ ਉੱਥੇ ਸਿੱਖ ਸੰਗਠਨ ਦੇ ਲੋਕ ਪਹੁੰਚ ਗਏ ਅਤੇ ਉਨ੍ਹਾਂ ਨੇ ਫਿਲਮ ਦੇ ਸਮਰਥਨ ਵਿੱਚ ਨਾਅਰੇ ਲਗਾਏ।
ਟ੍ਰਿਬਿਊਨ ਇੰਡੀਆ ਵਿੱਚ ਵੀ 11 ਅਗਸਤ ਨੂੰ ਛਪੀ ਖ਼ਬਰ ਵਿੱਚ ਵਾਇਰਲ ਫੋਟੋ ਨਾਲ ਮਿਲਦੀ – ਜੁਲਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ। ਖਬਰ ਦੇ ਮੁਤਾਬਿਕ ,ਜਲੰਧਰ ਦੇ ਐਮਬੀਡੀ ਮਾਲ ਦੇ ਬਾਹਰ ਸ਼ਿਵ ਸੈਨਾ ਨੇ ਫਿਲਮ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਸਿੱਖ ਸੰਗਠਨ ਵੀ ਉੱਥੇ ਪਹੁੰਚ ਗਏ। ਉਨ੍ਹਾਂ ਨੇ ਸ਼ਿਵ ਸੈਨਿਕਾਂ ਦਾ ਵਿਰੋਧ ਕਰਦੇ ਹੋਏ ਫਿਲਮ ਦਾ ਸਮਰਥਨ ਕੀਤਾ।
ਵਧੇਰੇ ਜਾਣਕਾਰੀ ਲਈ ਅਸੀਂ ਜਲੰਧਰ ਵਿੱਚ ਦੈਨਿਕ ਜਾਗਰਣ ਦੇ ਮੁੱਖ ਰਿਪੋਰਟਰ ਮਨੋਜ ਤ੍ਰਿਪਾਠੀ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ, ‘ਐਮਬੀਡੀ ਮਾਲ ਜਲੰਧਰ ਵਿੱਚ ਸ਼ਿਵ ਸੈਨਾ ਨੇ ਵਿਰੋਧ ਕੀਤਾ ਸੀ ਅਤੇ ਸਿੱਖ ਜਥੇਬੰਦੀਆਂ ਨੇ ਫਿਲਮ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ ਸੀ। ਫੋਟੋ ਸਮਰਥਨ ਵਿੱਚ ਹੋਈ ਨਾਅਰੇਬਾਜ਼ੀ ਦੀ ਹੈ।’
ਫੋਟੋ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ‘ਪੰਕਜ ਪਾਲ’ ਨੂੰ ਅਸੀਂ ਸਕੈਨ ਕੀਤਾ। 1 ਫਰਵਰੀ 2018 ਨੂੰ ਬਣਾਏ ਗਏ ਇਸ ਪੇਜ ਦੇ 18 ਹਜ਼ਾਰ ਫੋਲੋਅਰਸ ਹਨ।
ਨਤੀਜਾ: ਜਲੰਧਰ ‘ਚ ਲਾਲ ਸਿੰਘ ਚੱਢਾ ਫਿਲਮ ਦੇ ਵਿਰੋਧ ਵਿੱਚ ਸ਼ਿਵ ਸੈਨਾ ਨੇ ਪ੍ਰਦਰਸ਼ਨ ਕੀਤਾ ਸੀ, ਜਦੋਂ ਕਿ ਸਿੱਖ ਸੰਗਠਨ ਦੇ ਮੈਂਬਰਾਂ ਨੇ ਫਿਲਮ ਦੇ ਸਮਰਥਨ ‘ਚ ਨਾਅਰੇ ਲਗਾਏ ਸਨ। ਵਾਇਰਲ ਫੋਟੋ ਫਿਲਮ ਦੇ ਸਮਰਥਨ ‘ਚ ਹੋਈ ਨਾਅਰੇਬਾਜ਼ੀ ਦੀ ਹੈ, ਵਿਰੋਧ ਦੀ ਨਹੀਂ। ਇਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
- Claim Review : ਇਹ ਫੋਟੋ ਜਲੰਧਰ 'ਚ 'ਲਾਲ ਸਿੰਘ ਚੱਢਾ' ਦੇ ਖਿਲਾਫ ਹੋਏ ਪ੍ਰਦਰਸ਼ਨ ਦੀ ਹੈ। ਇਸ ਦੌਰਾਨ ਆਮਿਰ ਖਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।
- Claimed By : 'ਪੰਕਜ ਪਾਲ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...