ਵਾਇਰਲ ਫੋਟੋ ਕੈਟਰੀਨਾ ਕੈਫ ਦੀ ਮਹਿੰਦੀ ਸਮਾਰੋਹ ਦੀ ਨਹੀਂ ਹੈ। ਇਹ ਇੱਕ ਵਿਗਿਆਪਨ ਦੀ ਸ਼ੂਟਿੰਗ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ ਅਤੇ ਜਯਾ ਬੱਚਨ ਵੀ ਸਨ। ਵਾਇਰਲ ਦਾਅਵਾ ਗ਼ਲਤ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਚਰਚਾਵਾਂ ਪੂਰੇ ਦੇਸ਼ ‘ਚ ਹੋ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 9 ਦਸੰਬਰ ਨੂੰ ਦੋਵੇਂ ਵਿਆਹ ਦੇ ਬੰਧਨ ‘ਚ ਬੰਧ ਜਾਣਗੇ। ਇਸ ਦੌਰਾਨ ਸੋਸ਼ਲ ਮੀਡਿਆ ਤੇ ਕੈਟਰੀਨਾ ਕੈਫ ਦੀਆਂ ਦੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ‘ਚ ਉਹ ਹੱਥਾਂ ‘ਤੇ ਮਹਿੰਦੀ ਲਗਾ ਕੇ ਦੁਲਹਨ ਦੇ ਲਿਬਾਸ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫੋਟੋ ਕੈਟਰੀਨਾ ਕੈਫ ਦੀ ਮਹਿੰਦੀ ਸੈਰੇਮਨੀ ਦੀਆਂ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਇਹ ਦਾਅਵਾ ਗ਼ਲਤ ਪਾਇਆ। ਦਰਅਸਲ, ਕੈਟਰੀਨਾ ਕੈਫ ਦੀਆਂ ਵਾਇਰਲ ਤਸਵੀਰਾਂ ਇੱਕ ਵਿਗਿਆਪਨ ਦੀ ਸ਼ੂਟਿੰਗ ਦੀਆਂ ਹਨ। ਇਸ ਵਿੱਚ ਕੈਟਰੀਨਾ ਦੇ ਨਾਲ ਅਮਿਤਾਭ ਬੱਚਨ ਅਤੇ ਜਯਾ ਬੱਚਨ ਵੀ ਸਨ।
ਟਵੀਟਰ ਯੂਜ਼ਰ Dishu Chaurasia (ਆਰਕਾਈਵ ) ਨੇ ਇਹਨਾਂ ਫੋਟੋਆਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ She is looking so adorable on her mehandi day ( ਉਹ ਆਪਣੀ ਮਹਿੰਦੀ ਡੇ ਤੇ ਬਹੁਤ ਪਿਆਰੀ ਲੱਗ ਰਹੀ ਹੈ ।)
ਕੁਝ ਇਸ ਨਾਲ ਮਿਲਦਾ -ਜੁਲਦਾ ਦਾਅਵਾ ਕਰਦੇ ਹੋਏ ਟਵੀਟਰ ਯੂਜ਼ਰ vickat weeding (ਆਰਕਾਈਵ) ਨੇ ਇਸ ਫੋਟੋ ਨੂੰ ਸ਼ੇਅਰ ਕੀਤਾ ਹੈ।
ਅਸੀਂ ਵਾਇਰਲ ਫੋਟੋ ਦੀ ਪੜਤਾਲ ਦੇ ਲਈ ਇਸਨੂੰ ਗੂਗਲ ਰਿਵਰਸ ਇਮੇਜ ਟੂਲ ਨਾਲ ਸਰਚ ਕੀਤਾ । ਇਸ ਵਿੱਚ ਸਾਨੂੰ republicworld ਵਿੱਚ 24 ਜਨਵਰੀ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਇਸ ਵਿੱਚ ਸਾਨੂੰ ਵਾਇਰਲ ਫੋਟੋ ਵੀ ਮਿਲੀ । ਇਸ ਵਿੱਚ ਉਹ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਖਬਰ ਦੇ ਮੁਤਾਬਿਕ, ਕੁਝ ਵਿਅਕਤੀਗਤ ਨੁਕਸਾਨ ਦੇ ਬਾਅਦ ਅਮਿਤਾਭ ਬੱਚਨ ਨੇ ਦੋ ਦਿਨ ਕੰਮ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਬਲੌਂਗ ‘ਤੇ ਇਸ ਦੁੱਖ ਭਰੀ ਖਬਰ ਨੂੰ ਸ਼ੇਅਰ ਕੀਤਾ ਸੀ । 24 ਜਨਵਰੀ 2020 ਨੂੰ ਸੀਨੀਅਰ ਬੱਚਨ ਫਿਰ ਤੋਂ ਕੰਮ ਤੇ ਮੁੜ ਆਏ। ਕੰਮ ਤੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ‘ਚ ਉਹ ਸੈੱਟ ‘ਤੇ ਕਮਰਸ਼ੀਅਲ ਸ਼ੂਟ ਕਰਾਉਂਦੇ ਦਿੱਖ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੇ ਨਾਲ ਜਯਾ ਬੱਚਨ ਅਤੇ ਕੈਟਰੀਨਾ ਕੈਫ ਵੀ ਨਜ਼ਰ ਆ ਰਹੀ ਹੈ।
ਇਸਦੀ ਹੋਰ ਪੁਸ਼ਟੀ ਲਈ ਅਸੀਂ ਬਾਲੀਵੁੱਡ ਦੇ ਸੀਨੀਅਰ ਇੰਟਰਟੇਨਮੇੰਟ ਰਿਪੋਰਟਰ ਪਰਾਗ ਛਾਪੇਕਰ ਨਾਲ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੈਟਰੀਨਾ ਅਤੇ ਵਿੱਕੀ ਕੌਸ਼ਲ ਦੇ ਵਿਆਹ ਸਮਾਗਮ ਦੀ ਫੋਟੋ ਨਹੀਂ ਹੈ। ਇਹ ਕਲਿਆਣ ਜਵੈਲਰਜ਼ ਦੇ ਵਿਗਿਆਪਨ ਦੀ ਸ਼ੂਟਿੰਗ ਸਮੇਂ ਦੀ ਤਸਵੀਰ ਹੈ। ਇਸ ‘ਚ ਅਮਿਤਾਭ ਅਤੇ ਜਯਾ ਕੈਟਰੀਨਾ ਦੇ ਮਾਤਾ-ਪਿਤਾ ਬਣੇ ਸੀ ।
ਨਤੀਜਾ: ਵਾਇਰਲ ਫੋਟੋ ਕੈਟਰੀਨਾ ਕੈਫ ਦੀ ਮਹਿੰਦੀ ਸਮਾਰੋਹ ਦੀ ਨਹੀਂ ਹੈ। ਇਹ ਇੱਕ ਵਿਗਿਆਪਨ ਦੀ ਸ਼ੂਟਿੰਗ ਹੈ। ਇਸ ਵਿੱਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ ਅਤੇ ਜਯਾ ਬੱਚਨ ਵੀ ਸਨ। ਵਾਇਰਲ ਦਾਅਵਾ ਗ਼ਲਤ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।