Fact Check: ਇਹ ਫੋਟੋ ਫੈਸ਼ਨ ਬਲਾਗਰ ਕਰੀਸਡਾ ਰੋਡਰੀਗਜ ਦੀ ਨਹੀਂ ਹੈ, ਫਰਜੀ ਦਾਅਵਾ ਹੋਇਆ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਾਅਵਾ ਗ਼ਲਤ ਸਾਬਿਤ ਹੋਇਆ। ਵਾਇਰਲ ਹੋ ਰਹੀ ਇਹ ਤਸਵੀਰ ਕਰੀਸਡਾ ਰੋਡਰੀਗਜ ਦੀ ਨਹੀਂ ਹੈ। ਅਸਲ ਵਿੱਚ ਇਹ Nicole Call Schweppe ਦੀ ਹੈ ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
- By: Jyoti Kumari
- Published: Apr 27, 2022 at 04:01 PM
- Updated: Apr 27, 2022 at 04:20 PM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਸੋਸ਼ਲ ਮੀਡਿਆ ਤੇ ਹਸਪਤਾਲ ਦੇ ਬੈਡ ਤੇ ਬੈਠੀ ਇੱਕ ਔਰਤ ਦੀ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ,’ਮਸ਼ਹੂਰ ਫੈਸ਼ਨ ਡਿਜ਼ਾਈਨਰ ਤੇ ਲੇਖਿਕਾ ਕਰੀਸਡਾ ਰੋਡਰੀਗਜ ਦੀ ਹੈ ਜਿਸ ਦੀ ਕੈਂਸਰ ਦੇ ਕਾਰਨ ਮੌਤ ਹੋ ਗਈ ਅਤੇ ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਇਹ ਆਖ਼ਰੀ ਸੰਦੇਸ਼ ਦਿੱਤਾ। ਯੂਜ਼ਰਸ ਇਸਨੂੰ ਸੱਚ ਮੰਨਦੇ ਹੋਏ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਸਾਬਿਤ ਹੋਇਆ। ਵਾਇਰਲ ਹੋ ਰਹੀ ਇਹ ਤਸਵੀਰ ਕਰੀਸਡਾ ਰੋਡਰੀਗਜ ਦੀ ਨਹੀਂ ਹੈ। ਅਸਲ ਵਿੱਚ ਇਹ Nicole Call Schweppe ਦੀ ਹੈ ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਪੇਜ “ਸੱਚ ਦੇ ਪੈਰੋਕਾਰ” ਨੇ 22 ਅਪ੍ਰੈਲ ਨੂੰ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਤਸਵੀਰ ਨਾਲ ਲਿਖਿਆ ਹੈ ,’ਦੁਨੀਆਂ ਦੀ ਬਹੁਤ ਹੀ ਮਸਹੂਰ ਫ਼ੈਸ਼ਨ ਡਿਜ਼ਾਇਨਰ ਤੇ ਲੇਖਿਕਾ ਕਰੀਸਡਾ ਰੋਡਰੀਗਜ ਕੈਂਸਰ ਨਾਲ ਆਪਣੀ ਮੌਤ ਤੋਂ ਪਹਿਲਾਂ ਲਿਖਦੀ ਹੈ।
- ਮੇਰੇ ਕਾਰ ਗੈਰਾਜ ਵਿੱਚ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਖੜੀ ਹੈ ਪਰ ਮੈਂ ਹਸਪਤਾਲ ਦੀ ਵੀਲ-ਚੇਅਰ ਵਿੱਚ ਸਫਰ ਕਰਦੀ ਹਾਂ।
- ਘਰ ਮੇਰੀ ਅਲਮਾਰੀ ਵਿੱਚ ਹਰ ਤਰਾਂ ਦੇ ਮਹਿੰਗੇ ਕੱਪੜੇ ਪਏ ਹਨ ਹੀਰੇ ਜਵਾਹਰਾਤ ਗਹਿਣੇ ਪਏ ਹਨ ਬੇਸੁਮਾਰ ਮਹਿੰਗੇ ਜੁੱਤੇ ਪਏ ਹਨ ਪਰ ਮੈਂ ਹਸਪਤਾਲ ਦੀ ਦਿੱਤੀ ਇੱਕ ਚਾਦਰ ਵਿੱਚ ਨੰਗੇ ਪੈਰ ਲਿਪਟੀ ਹਾਂ।
- ਮੇਰੇ ਬੈਂਕ ਵਿੱਚ ਬੇਸ਼ੁਮਾਰ ਪੈਸੇ ਹਨ ਪਰ ਹੁਣ ਉਹ ਮੇਰੇ ਕਿਸੇ ਕੰਮ ਦੇ ਨਹੀਂ।
- ਮੇਰਾ ਘਰ ਇੱਕ ਮਹਿਲ ਦੀ ਤਰਾਂ ਹੈ ਪਰ ਮੈਂ ਹਸਪਤਾਲ ਦੇ ਡਬਲ ਸਾਇਜ਼ ਬੈਂਡ ਵਿੱਚ ਪਈ ਹਾਂ।
- ਮੈਂ 5 ਸਿਤਾਰਾ ਹੋਟਲ ਤੋਂ ਦੂਜੇ 5 ਸਿਤਾਰਾ ਹੋਟਲ ਵਿੱਚ ਬਦਲ ਸਕਦੀ ਹਾਂ ਪਰ ਇੱਥੇ ਇੱਕ ਲੈਬਾਰਟਰੀ ਤੋਂ ਦੂਜੀ ਲੈਬਾਰਟਰੀ ਵਿੱਚ ਘੁੰਮਦੀ ਹਾਂ।
- ਮੈਂ ਕਰੋੜਾਂ ਚਾਹੁਣ ਵਾਲ਼ਿਆਂ ਨੂੰ ਆਪਣੇ ਆਟੋਗਰਾਫ਼ ਦਿੱਤੇ ਹਨ ਪਰ ਅੱਜ ਡਾਕਟਰ ਦੇ ਆਖਰੀ ਨੋਟ ਤੇ ਦਸਤਖ਼ਤ ਕੀਤੇ ਹਨ।
- ਮੇਰੇ ਕੋਲ 7 ਮਹਿੰਗੇ ਵਾਲਾਂ ਨੂੰ ਸ਼ਿੰਗਾਰਨ ਵਾਲੇ ਜਿਊਲਰੀ ਸੈਟ ਹਨ ਪਰ ਅੱਜ ਮੇਰੇ ਸਿਰ ਤੇ ਵਾਲ ਹੀ ਨਹੀਂ ਹਨ।
- ਆਪਣੇ ਨਿੱਜੀ ਜਹਾਜ਼ ਤੇ ਮੈਂ ਕਿਤੇ ਵੀ ਇੱਕ ਥਾਂ ਤੋਂ ਦੂਜੀ ਥਾਂ ਜਾ ਸਕਦੀ ਸੀ ਪਰ ਅੱਜ ਵੀਲ-ਚੇਅਰ ਤੇ ਬਿਠਾਉਣ ਲਈ ਵੀ 2 ਬੰਦਿਆਂ ਦੀ ਲੋੜ ਪੈਂਦੀ ਹੈ।
- ਵੈਸੇ ਤਾਂ ਬਹੁਤ ਤਰਾਂ ਦੇ ਖਾਣੇ ਹਨ ਮੇਰੇ ਲਈ ਕੋਈ ਔਖੇ ਨਹੀਂ ਖਾਣੇ,ਪਰ ਮੇਰਾ ਖਾਣਾ ਸਵੇਰੇ 2 ਗੋਲ਼ੀਆਂ ਤੇ ਸ਼ਾਮ ਨੂੰ ਥੋੜਾ ਜਿਹਾ ਲੂਣ ਹੈ।
ਮੇਰਾ ਘਰ, ਮੇਰਾ ਪੈਸਾ, ਮੇਰੀਆਂ ਕਾਰਾਂ, ਮੇਰੀ ਮਹਿੰਗੀ ਜਿਊਲਰੀ ਮੇਰੀ ਸ਼ੋਹਰਤ, ਕਿਸੇ ਕੰਮ ਨਹੀਂ ਆ ਰਹੀ। ਜਿਸ ਪਿੱਛੇ ਮੈਂ ਸਾਰੀ ਉਮਰ ਜੱਦੋ-ਜਹਿਦ ਕੀਤੀ। ਇਹ ਸਭ ਕੁਝ ਹੁਣ ਮੈਨੂੰ ਸਕੂਨ ਨਹੀਂ ਦੇ ਸਕਦੇ।
ਜ਼ਿੰਦਗੀ ਬਹੁਤ ਛੋਟੀ ਹੈ। ਮੌਤ ਸਭ ਤੋਂ ਵੱਡਾ ਸੱਚ ਹੈ ਪਰ ਅਸੀਂ ਇਸ ਸੱਚ ਨੂੰ ਭੁਲਾਈ ਬੈਠੇ ਹਾਂ। ਕੋਸ਼ਿਸ਼ ਕਰੀਏ ਹਰ ਇੱਕ ਦੀ ਮਦਦ ਕਰੀਏ, ਕਿਸੇ ਦਾ ਹੱਕ ਨਾ ਮਾਰੀਏ। ਹੰਕਾਰੀ ਨਾ ਬਣੀਏ, ਹਰ ਇਕ ਦਾ ਸਤਿਕਾਰ ਕਰੀਏ। ਹਰ ਇਕ ਨੂੰ ਗਲਵੱਕੜੀ ਵਿਚ ਲੈਣ ਦੀ ਕੋਸ਼ਿਸ਼ ਕਰੀਏ।
ਸੋਸ਼ਲ ਮੀਡੀਆ ਉੱਪਰ ਕਈ ਹੋਰ ਯੂਜ਼ਰਸ ਇਸ ਪੋਸਟ ਨਾਲ ਮਿਲਦੇ – ਜੁਲਦੇ ਦਾਅਵੇ ਸਾਂਝੇ ਕਰ ਰਹੇ ਹਨ। ਫੇਸਬੁੱਕ ਪੋਸਟ ਦੇ ਕੰਟੇੰਟ ਨੂੰ ਇੱਥੇ ਹੂਬਹੂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਬਾਰੇ ਜਾਂਚ ਕੀਤੀ। ਅਸੀਂ ਵਾਇਰਲ ਤਸਵੀਰ ਦੀ ਗੂਗਲ ਰਿਵਰਸ ਇਮੇਜ ਸਰਚ ਰਾਹੀਂ ਖੋਜ ਕੀਤੀ। ਸਾਨੂੰ ਇੱਕ ਬਲੋਗਿੰਗ ਵੈੱਬਸਾਈਟ ambrygen.com ਤੇ 18 ਅਕਤੂਬਰ 2017 ਨੂੰ ਪ੍ਰਕਾਸ਼ਿਤ ਆਰਟੀਕਲ ਤੇ ਇਹ ਫੋਟੋ ਮਿਲੀ। ਆਰਟੀਕਲ ਦਾ ਸਿਰਲੇਖ ਸੀ, “ਮੇਰੀ ਬ੍ਰੈਸਟ ਕੈਂਸਰ ਦੀ ਯਾਤਰਾ, ਭਾਗ 2- ਮੈਂ ਕੀਮੋਥੈਰੇਪੀ ਲਈ ਆਪਣੇ ਆਪ ਨੂੰ ਕਿਵੇਂ ਤਿਆਰ ਕੀਤਾ।” ਪੂਰਾ ਆਰਟੀਕਲ ਇੱਥੇ ਪੜ੍ਹੋ।
ਇਸਨੂੰ ਆਧਾਰ ਬਣਾ ਕੇ ਅਸੀਂ Nichole Schweppe ਦੇ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਵਾਇਰਲ ਤਸਵੀਰ ਸਾਨੂੰ Nichole Schweppe ਦੇ ਇੰਸਟਾਗ੍ਰਾਮ ਅਕਾਉਂਟ ਤੇ 6 ਜੁਲਾਈ 2017 ਵਿੱਚ ਅਪਲੋਡ ਮਿਲੀ। ਇਸ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਫੋਟੋ ਕਰੀਸਡਾ ਰੋਡਰੀਗਜ ਦੀ ਨਹੀਂ ਨਿਕੋਲ ਦੀ ਹੈ।
ਅੱਗੇ ਵੱਧਦੇ ਹੋਏ ਅਸੀਂ ਕਰੀਸਡਾ ਰੋਡਰੀਗਜ ਬਾਰੇ ਗੂਗਲ ਤੇ ਸਰਚ ਕੀਤਾ। ਸਾਨੂੰ ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਮਿਲੀਆਂ ਜਿਸ ਦੇ ਮੁਤਾਬਿਕ ਮਸ਼ਹੂਰ ਫੈਸ਼ਨ ਬਲਾਗਰ ਕਰੀਸਡਾ ਰੋਡਰੀਗਜ ਤਕਰੀਬਨ ਇੱਕ ਸਾਲ ਪੇਟ ਦੇ ਕੈਂਸਰ ਤੋਂ ਜੂਝਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।
ਸਾਨੂੰ ਸੋਸ਼ਲ ਮੀਡੀਆ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਇੱਕ ਭਾਵਨਾਤਮਕ ਵੀਡੀਓ ਮਿਲਿਆ।
ਅਸੀਂ Kyrzayda Rodriguez ਦੇ ਸੋਸ਼ਲ ਮੀਡਿਆ ਅਕਾਊਂਟ ਨੂੰ ਵੀ ਖੰਗਾਲਿਆ । ਸਾਨੂੰ ਕਈ ਤਸਵੀਰਾਂ ਮਿਲੀਆ ਜਿਸਦੀ ਤੁਲਨਾ ਅਸੀਂ ਵਾਇਰਲ ਤਸਵੀਰ ਨਾਲ ਕੀਤੀ। ਦੋਵਾਂ ਦੇ ਵਿੱਚਕਾਰ ਦਾ ਅੰਤਰ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ।
ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੀ ਡਿਪਟੀ ਐਡੀਟਰ ਰੂਹੀ ਪਰਵੇਜ਼ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਦੋਵੇਂ ਫੋਟੋਆਂ ਅਲੱਗ – ਅਲੱਗ ਹਨ ਅਤੇ ਵਾਇਰਲ ਦਾਅਵਾ ਗ਼ਲਤ ਹੈ।
ਅੰਤ ਵਿੱਚ ਅਸੀਂ ਇਸ ਪੋਸਟ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 26 ਲੋਕ ਫੋਲੋ ਕਰਦੇ ਹਨ ਅਤੇ ਫੇਸਬੁੱਕ ਤੇ ਪੇਜ ਨੂੰ 3 ਮਾਰਚ 2022 ਨੂੰ ਬਣਾਇਆ ਗਿਆ ਸੀ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਾਅਵਾ ਗ਼ਲਤ ਸਾਬਿਤ ਹੋਇਆ। ਵਾਇਰਲ ਹੋ ਰਹੀ ਇਹ ਤਸਵੀਰ ਕਰੀਸਡਾ ਰੋਡਰੀਗਜ ਦੀ ਨਹੀਂ ਹੈ। ਅਸਲ ਵਿੱਚ ਇਹ Nicole Call Schweppe ਦੀ ਹੈ ਜਿਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
- Claim Review : ਦੁਨੀਆਂ ਦੀ ਬਹੁਤ ਹੀ ਮਸਹੂਰ ਫ਼ੈਸ਼ਨ ਡਿਜ਼ਾਇਨਰ ਤੇ ਲੇਖਿਕਾ ਕਰੀਸਡਾ ਰੋਡਰੀਗਜ ਕੈਂਸਰ ਨਾਲ ਆਪਣੀ ਮੌਤ ਤੋਂ ਪਹਿਲਾਂ ਲਿਖਦੀ ਹੈ।
- Claimed By : ਸੱਚ ਦੇ ਪੈਰੋਕਾਰ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...