ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਅਸਲ ਵਿਚ ਸੜਕ ‘ਤੇ ਘੁੰਮਦਾ ਇਹ ਤੇਂਦੂਆ ਹੈਦਰਾਬਾਦ ਵਿਚ ਨਜ਼ਰ ਆਇਆ ਸੀ। ਇਹ ਵੀਡੀਓ ਦਿੱਲੀ ਦਾ ਨਹੀਂ, ਹੈਦਰਾਬਾਦ ਦਾ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸਦੇ ਵਿਚ ਇੱਕ ਤੇਂਦੂਏ ਨੂੰ ਸੜਕ ‘ਤੇ ਘੁੰਮਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਕਾਫੀ ਲੋਕ ਸ਼ੇਅਰ ਕਰ ਰਹੇ ਹਨ। ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤੇਂਦੂਆ ਲੋਕਡਾਊਨ ਦੌਰਾਨ ਦਿੱਲੀ ਦੀ ਸੜਕਾਂ ‘ਤੇ ਘੁੰਮਦਾ ਨਜ਼ਰ ਆਇਆ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਅਸਲ ਵਿਚ ਇਹ ਵੀਡੀਓ ਹੈਦਰਾਬਾਦ ਦਾ ਹੈ, ਦਿੱਲੀ ਦਾ ਨਹੀਂ।
ਵਾਇਰਲ ਵੀਡੀਓ ਵਿਚ ਇੱਕ ਤੇਂਦੂਏ ਨੂੰ ਸੜਕ ‘ਤੇ ਘੁੰਮਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਕਾਫੀ ਲੋਕਾਂ ਨੇ ਸ਼ੇਅਰ ਕੀਤਾ ਹੈ। ਵਾਇਰਲ ਪੋਸਟ ਵਿਚ ਡਿਸਕ੍ਰਿਪਸ਼ਨ ਲਿਖਿਆ ਗਿਆ ਹੈ, “बाग÷द्वारका एयरपोर्ट अंडरपास के पास अभी का दृश्य 16/05/2020” ਪੰਜਾਬੀ ਅਨੁਵਾਦ: ਬਾਘ: ਦਵਾਰਕਾ ਏਅਰਪੋਰਟ ਅੰਡਰਪਾਸ ਦੇ ਨੇੜੇ ਹੁਣੇ ਦਾ ਨਜ਼ਾਰਾ 16/05/2020
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਇਸ ਵਾਇਰਲ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਵੀਡੀਓ ਨੂੰ InVID ਟੂਲ ‘ਤੇ ਪਾਇਆ ਅਤੇ ਇਸ ਵੀਡੀਓ ਦੇ ਕੀਫਰੇਮ ਨੂੰ ਗੂਗਲ ਰਿਵਰਸ ਇਮੇਜ ਟੂਲ ‘ਤੇ ਸਰਚ ਕੀਤਾ। ਸਾਨੂੰ 14 ਮਈ ਨੂੰ ANI ਦੇ ਅਧਿਕਾਰਿਕ ਯੂਟਿਊਬ ਚੈਨਲ ‘ਤੇ ਅਪਲੋਡ ਇਹ ਵੀਡੀਓ ਮਿਲਿਆ, ਇਸਦੇ ਨਾਲ ਟਾਇਟਲ ਲਿਖਿਆ ਸੀ- “ਤੇਂਦੂਏ ਨੂੰ ਹੈਦਰਾਬਾਦ ਰੋਡ ‘ਤੇ ਆਰਾਮ ਕਰਦੇ ਹੋਏ ਵੇਖਿਆ ਗਿਆ”
ਵੀਡੀਓ ਨੂੰ ਟਾਈਮਜ਼ ਆਫ ਇੰਡੀਆ ਨੇ ਵੀ ਕਵਰ ਕੀਤਾ ਸੀ। ਰਿਪੋਰਟ ਦੇ ਅਨੁਸਾਰ, ਵੀਡੀਓ ਹੈਦਰਾਬਾਦ ਦੇ ਮੇਲਦੇਰਵਪੱਲੀ ਦੀ ਹੈ।
ਸਰਚ ਕਰਨ ‘ਤੇ ਸਾਨੂੰ 14 ਮਈ ਨੂੰ ਹੀ ਭਾਰਤੀ ਵਨ ਸੇਵਾ ਦੇ ਅਧਿਕਾਰੀ ਸੁਸ਼ਾਂਤ ਨੰਦਾ ਦਾ ਇੱਕ ਟਵੀਟ ਮਿਲਿਆ। ਇਸ ਟਵੀਟ ਵਿਚ ਨੰਦਾ ਨੇ ਸਪੱਸ਼ਟ ਕੀਤਾ ਕਿ ਵੀਡੀਓ ਹੈਦਰਾਬਾਦ ਦੇ ਮੇਲਦੇਰਵਪੱਲੀ ਦਾ ਹੀ ਹੈ।
ਵੱਧ ਪੁਸ਼ਟੀ ਲਈ ਅਸੀਂ ਵਨ ਅਧਿਕਾਰੀ ਸੁਸ਼ਾਂਤ ਨੰਦਾ ਨਾਲ ਸੰਪਰਕ ਕੀਤਾ। ਨੰਦਾ ਨੇ ਸਾਨੂੰ ਦੱਸਿਆ, “ਵੀਡੀਓ ਵਿਚ ਦਿੱਸ ਰਿਹਾ ਤੇਂਦੂਆ ਹੈਦਰਾਬਾਦ ਦੀ ਸੜਕ ‘ਤੇ ਨਜ਼ਰ ਆਇਆ ਸੀ। ਤੇਂਦੂਏ ਨੂੰ ਫੜ ਲਿਆ ਗਿਆ ਹੈ ਅਤੇ ਜਾਂਚ ਤੋਂ ਬਾਅਦ ਉਸਨੂੰ ਜੰਗਲ ਵਿਚ ਛੱਡ ਦਿੱਤਾ ਗਿਆ ਸੀ।”
ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Arjun Singh Negi ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਅਸਲ ਵਿਚ ਸੜਕ ‘ਤੇ ਘੁੰਮਦਾ ਇਹ ਤੇਂਦੂਆ ਹੈਦਰਾਬਾਦ ਵਿਚ ਨਜ਼ਰ ਆਇਆ ਸੀ। ਇਹ ਵੀਡੀਓ ਦਿੱਲੀ ਦਾ ਨਹੀਂ, ਹੈਦਰਾਬਾਦ ਦਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।