ਨਵੀਂ ਦਿੱਲੀ (ਵਿਸ਼ਵਾਸ ਟੀਮ)। ਸਾਵਨ ਦੇ ਸ਼ੁਭ ਮਹੀਨੇ ਵਿਚ ਜਿਥੇ ਕਰੋੜੋਂ ਲੋਕੀਂ ਸ਼ਿਵ ਦੀ ਭਗਤੀ ਵਿਚ ਰੰਗੇ ਹੁੰਦੇ ਹਨ, ਓਥੇ ਹੀ ਕੁਝ ਲੋਕ ਇਨ੍ਹਾਂ ਦੀ ਆਸਥਾ ਦਾ ਗਲਤ ਫਾਇਦਾ ਚੁੱਕ ਕੇ ਆਪਣਾ ਫਾਇਦਾ ਵੇਖਦੇ ਹਨ। ਇਸ ਮਾਹੌਲ ਵਿਚ ਸੋਸ਼ਲ ਮੀਡੀਆ ‘ਤੇ ਇੱਕ ਐਨੀਮੇਟਿਡ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਝਰਨੇ ਦੇ ਹੇਠਾਂ ਵੱਡੇ ਸ਼ਿਵਲਿੰਗ ਨੂੰ ਵੇਖਿਆ ਜਾ ਸਕਦਾ ਹੈ। ਇਹ ਇੱਕ GIF ਵੀਡੀਓ ਹੈ ਜਿਸਦੇ ਪਿੱਛੇ ਸ਼ਿਵ ਭਜਨ ਵੀ ਸੁਣਾਈ ਦਿੰਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਨੇਪਾਲ ਪੈਂਦੇ ਪਸ਼ੂਪਤੀਨਾਥ ਮੰਦਰ ਦਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਇਹ ਇੱਕ ਐਨੀਮੇਟਿਡ ਵੀਡੀਓ ਹੈ ਜਿਸਦਾ ਕਿਸੇ ਮੰਦਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਵਾਇਰਲ ਪੋਸਟ ਵਿਚ ਇੱਕ ਐਨੀਮੇਟਿਡ ਵੀਡੀਓ ਹੈ ਜਿਸ ਵਿਚ ਇੱਕ ਝਰਨੇ ਦੇ ਹੇਠਾਂ ਵੱਡੇ ਸ਼ਿਵਲਿੰਗ ਨੂੰ ਵੇਖਿਆ ਜਾ ਸਕਦਾ ਹੈ। ਇਹ ਇੱਕ GIF ਵੀਡੀਓ ਹੈ ਜਿਸਦੇ ਪਿੱਛੇ ਸ਼ਿਵ ਭਜਨ ਵੀ ਸੁਣਾਈ ਦਿੰਦਾ ਹੈ। ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ, “ਇਹ ਵੀਡੀਓ ਸ਼੍ਰੀ ਪਸ਼ੂਪਤੀਨਾਥ ਜੀ ਕਾਠਮਾੰਡੂ ਦਾ ਹੈ ਜਿਹੜਾ ਕਿ ਨੇਪਾਲ ਵਿਚ ਹੈ। ਇਸ ਸ਼ਿਵਲਿੰਗ ਦਾ ਵੀਡੀਓ ਬੜੀ ਮੁਸ਼ਕਲ ਨਾਲ ਮਿਲਿਆ ਹੈ, ਤੁਸੀਂ ਆਪ ਦਰਸ਼ਨ ਕਰੋ ਅਤੇ ਆਪਣੇ ਦੋਸਤੋਂ ਅਤੇ ਪਰਿਵਾਰ ਵਾਲਿਆਂ ਨੂੰ ਵੀ ਭੇਜੋ, ਤਾਂ ਜੋ ਉਹ ਵੀ ਦਰਸ਼ਨ ਦਾ ਲਾਭ ਲੈ ਸੱਕਣ। 🙏ॐ ਨਮ ਸ਼ਿਵਾਯ🙏”
ਇਸ ਵੀਡੀਓ ਨੂੰ ਵੇਖਦੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਵੀਡੀਓ ਐਨੀਮੇਟਿਡ ਵੀਡੀਓ ਹੈ। ਹਾਲਾਂਕਿ, ਇਸ ਪੋਸਟ ਨੂੰ ਵੱਡੀ ਗਿਣਤੀ ਵਿਚ ਲੋਕ ਸ਼ੇਅਰ ਕਰ ਰਹੇ ਹਨ ਇਸ ਕਰਕੇ ਅਸੀਂ ਇਸਦੀ ਪੜਤਾਲ ਕਰਨ ਦਾ ਫੈਸਲਾ ਕੀਤਾ। ਪੋਸਟ ਵਿਚ ਸ਼੍ਰੀ ਪਸ਼ੂਪਤੀਨਾਥ ਮੰਦਰ ਦਾ ਜਿਕਰ ਹੈ ਇਸਲਈ ਅਸੀਂ ਇਸ ਮੰਦਰ ਦੀ ਅਸਲੀ ਤਸਵੀਰਾਂ ਕੱਢੀਆਂ। Jagran.com ‘ਤੇ 23 Aug 2017 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸ ਵਿਚ ਪਸ਼ੂਪਤੀਨਾਥ ਮੰਦਰ ਦੇ ਸ਼ਿਵਲਿੰਗ ਦੀ ਤਸਵੀਰ ਸੀ। ਇਸ ਤਸਵੀਰ ਨੂੰ ਤੁਸੀਂ ਹੇਠਾਂ ਵੇਖ ਸਕਦੇ ਹੋ।
ਇਸਦੇ ਬਾਅਦ ਅਸੀਂ ਪਸ਼ੂਪਤੀਨਾਥ ਮੰਦਰ ਦੇ ਲੋਕੇਸ਼ਨ ਨੂੰ GOOGLE MAPS ‘ਤੇ ਖੋਲਿਆ ਅਤੇ ਪਾਇਆ ਕਿ ਇਹ ਮੰਦਰ ਬਾਗਮਤੀ ਨਦੀ ਦੇ ਤਟ ‘ਤੇ ਹੈ ਪਰ ਇਸਦੇ ਨੇੜੇ ਕੋਈ ਵੀ ਝਰਨਾ ਨਹੀਂ ਹੈ। ਪਸ਼ੂਪਤੀਨਾਥ ਮੰਦਰ ਦੇ ਸਬਤੋਂ ਨਜ਼ਦੀਕੀ ਝਰਨਾ ਸੁੰਦਰੀਜਲ ਵੀ ਮੰਦਿਰ ਤੋਂ 25 ਕਿਲੋਮੀਟਰ ਦੂਰ ਹੈ।
ਵੱਧ ਪੁਸ਼ਟੀ ਲਈ ਅਸੀਂ ਪਸ਼ੂਪਤੀਨਾਥ ਮੰਦਰ ਮੈਨੇਜਮੈਂਟ ਕਮੇਟੀ ਦੇ ਪ੍ਰਮੁੱਖ ਅਰੁਣ ਕੁਮਾਰ ਸ਼੍ਰੇਸ਼ਠ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ, “ਪਸ਼ੂਪਤੀਨਾਥ ਸ਼ਿਵਲਿੰਗ ਕਿਸੀ ਝਰਨੇ ਦੇ ਹੇਠਾਂ ਨਹੀਂ ਹੈ। ਇਹ ਵੀਡੀਓ ਪਸ਼ੂਪਤੀਨਾਥ ਮੰਦਰ ਦੇ ਸ਼ਿਵਲਿੰਗ ਦਾ ਨਹੀਂ ਹੈ।”
ਇਸ ਵੀਡੀਓ ਦੇ ਉੱਤੇ ਚਿਤਰਾ ਏਡਿਟਜ਼ ਲਿਖਿਆ ਦਿਸਦਾ ਹੈ। ਅਸੀਂ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ ਤੇ ਪਾਇਆ ਕਿ ਇਸ ਵੀਡੀਓ ਨੂੰ ਸਬਤੋਂ ਪਹਿਲੀ ਵਾਰ ਚਿਤਰਾ ਨਾਂ ਦੇ ਅਕਾਊਂਟ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ ShareChat ‘ਤੇ 22 ਜੁਲਾਈ 2019 ਨੂੰ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਦੇ ਕੈਪਸ਼ਨ ਵਿਚ ਲਿਖਿਆ ਸੀ- “ਮਜ਼ੇਦਾਰ ਵੀਡੀਓ”
ਵੀਡੀਓ ਵਿਚ ਕੀਤੇ ਵੀ ਪਸ਼ੂਪਤੀਨਾਥ ਮੰਦਰ ਦਾ ਜਿਕਰ ਨਹੀਂ ਸੀ।
ਇਸ ਵੀਡੀਓ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਜਿਨ੍ਹਾਂ ਵਿਚੋਂ ਦੀ ਇੱਕ ਹਨ ਫੇਸਬੁੱਕ ਯੂਜ਼ਰ Jagdish Purohit, ਜਿਨ੍ਹਾਂ ਦੇ ਪੋਸਟ ਦੀ ਅਸੀਂ ਪੜਤਾਲ ਕੀਤੀ। ਇਨ੍ਹਾਂ ਦੇ ਇਸ ਪੋਸਟ ਨੂੰ ਹੁਣ ਤੱਕ 73,000 ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ ਹੈ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਅਸਲ ਵਿਚ ਇਹ ਇੱਕ ਐਨੀਮੇਟਿਡ ਵੀਡੀਓ ਹੈ ਜਿਸਦਾ ਕਿਸੇ ਮੰਦਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।