FACT CHECK: ਇਹ ਕੰਕਾਲ ਕੁਰਕਸ਼ੇਤਰ ਅੰਦਰ ਖੁਦਾਈ ਵਿਚ ਨਹੀਂ ਨਿਕਲਿਆ, ਇਟਾਲੀਅਨ ਕਲਾਕਾਰ ਦੀ ਕਲਾ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਇੱਕ ਵੱਡੇ ਕੰਕਾਲ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਅੰਦਰ ਕੰਕਾਲ ਦੇ ਨਾਲ ਕੁੱਝ ਲੋਕਾਂ ਨੂੰ ਖੜਾ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਕੰਕਾਲ ਹਰਿਆਣਾ ਦੇ ਕੁਰਕਸ਼ੇਤਰ ਅੰਦਰ ਹੋਈ ਖੁਦਾਈ ਵਿਚ ਨਿਕਲਿਆ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਇਹ ਕੰਕਾਲ ਅਸਲੀ ਨਹੀਂ ਹੈ, ਬਲਕਿ ਇਸਨੂੰ ਇੱਕ ਇਟਾਲੀਅਨ ਕਲਾਕਾਰ ਗੀਨੋ ਡੀ ਡੋਮੀਨਿਕ ਨੇ ਬਣਾਇਆ ਸੀ। ਇਸ ਕੰਕਾਲ ਦਾ ਕੁਰਕਸ਼ੇਤਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਫੋਟੋ ਵਿਚ ਇੱਕ ਵੱਡੇ ਕੰਕਾਲ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਅੰਦਰ ਕੰਕਾਲ ਦੇ ਨਾਲ ਕੁੱਝ ਲੋਕਾਂ ਨੂੰ ਖੜਾ ਵੇਖਿਆ ਜਾ ਸਕਦਾ ਹੈ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਕੰਕਾਲ ਹਰਿਆਣਾ ਦੇ ਕੁਰਕਸ਼ੇਤਰ ਅੰਦਰ ਹੋਈ ਖੁਦਾਈ ਵਿਚ ਨਿਕਲਿਆ ਹੈ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “ਕੁਰਕਸ਼ੇਤਰ ਦੇ ਕੋਲ ਖੁਦਾਈ ਕਰਦੇ ਸਮੇਂ ਵਿਦੇਸ਼ੀ ਪੁਰਾਤੱਤਵ ਵਿਗਿਆਨੀਆਂ ਨੂੰ ਇੱਕ 80 ਫੁੱਟ ਦੀ ਲੰਬਾਈ ਵਾਲੇ ਮਾਨਵ ਕੰਕਾਲ ਦੇ ਅਵਸ਼ੇਸ਼ ਮਿਲੇ ਹਨ ਜਿਹੜੇ ਮਹਾਭਾਰਤ ਦੇ ਭੀਮ ਪੁੱਤਰ ਘਟੋਟਕਚ ਨਾਲ ਮੇਲ ਖਾਂਦੇ ਹਨ ਅਤੇ ਸਾਨੂੰ ਭਾਰਤਵਾਸੀਆਂ ਨੂੰ ਮਹਾਭਾਰਤ ਕਲਪਨਾ ਲਗਦੀ ਹੈ। ਇਸਨੂੰ ਡਿਸਕਵਰੀ ਅਤੇ ਨੈਸ਼ਨਲ ਜਿਓਗ੍ਰਾਫੀਕ ਚੈਨਲ ਨੇ ਵੀ ਦਿਖਾਇਆ ਹੈ!”

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਫੋਟੋ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਇਸ ਸਰਚ ਵਿਚ ਸਾਡੇ ਹੱਥ theinspirationgrid.com ਨਾਂ ਦੀ ਵੈੱਬਸਾਈਟ ‘ਤੇ ਪੋਸਟ ਹੋਈ ਇੱਕ ਫੋਟੋ ਲੱਗੀ। ਇਸ ਵੈੱਬਸਾਈਟ ਅਨੁਸਾਰ, ਇਹ ਕੰਕਾਲ ਅਸਲ ਵਿਚ ਇੱਕ ਮੂਰਤੀ ਹੈ ਜਿਸਨੂੰ ਇਟਲੀ ਦੇ ਇੱਕ ਕਲਾਕਾਰ ਗੀਨੋ ਡੀ ਡੋਮੀਨਿਕ ਨੇ ਬਣਾਇਆ ਸੀ।

ਇਸ ਵਿਸ਼ੇ ਵਿਚ ਪੁਸ਼ਟੀ ਲਈ ਅਸੀਂ ਹਰਿਆਣਾ ਪੁਰਾਤੱਤਵ ਅਤੇ ਸੰਘਰਾਲੇ ਵਿਭਾਗ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਵੀ ਇਹੀ ਦੱਸਿਆ ਗਿਆ ਕਿ ਇਹ ਤਸਵੀਰ ਕੁਰਕਸ਼ੇਤਰ ਦੀ ਨਹੀਂ ਹੈ।

ਅਸੀਂ ਇਸ ਵਿਸ਼ੇ ਵਿਚ ਇਟਲੀ ਅੰਦਰ ਪੈਂਦੇ ਚਰਚ ਆੱਫ ਦ ਹੋਲੀ ਟ੍ਰਿਨਿਟੀ ਵਿਚ ਵੀ ਗੱਲ ਕੀਤੀ ਜਿਥੇ ਇਸ ਸਮੇਂ ਇਸ ਮੂਰਤੀ ਕੰਕਾਲ ਨੂੰ ਰੱਖਿਆ ਗਿਆ ਹੈ। ਸਾਨੂੰ ਦੱਸਿਆ ਗਿਆ, “ਇਹ ਮੂਰਤੀ ਇੱਕ ਮੂਰਤੀਕਾਰ ਗੀਨੋ ਡੀ ਡੋਮੀਨਿਕ ਦੀ ਕਲਾ ਹੈ। ਇਸਨੂੰ ਕਿਧਰੋਂ ਵੀ ਖੁਦਾਈ ਕਰਕੇ ਨਹੀਂ ਕੱਡਿਆ ਗਿਆ ਹੈ। ‘ਕੋਸਮਿਕ ਮੈਗਨੇਟ’ ਗੀਨੋ ਡੀ ਡੋਮੀਨਿਕ ਦੀ ਇੱਕ ਸਮਕਾਲੀਨ ਕਲਾਕ੍ਰਿਤੀ ਹੈ। ਇਹ ਪ੍ਰਾਚੀਨ ਚਰਚ ਆੱਫ ਦ ਹੋਲੀ ਟ੍ਰਿਨਿਟੀ ਦੇ ਸੰਦਰ ਇਟਾਲਵੀ ਕਲਾ ਦੇ ਸਮਕਾਲੀਨ ਕੇਂਦਰ ਵਿਚ ਰੱਖਿਆ ਗਿਆ ਹੈ। ਇਹ ਇੱਕ ਮੂਰਤੀਕਲਾ ਹੈ, ਜੋ ਇੱਕ ਸਮਾਰਕ ਮਾਨਵਵਿਗਿਆਨੀ ਕੰਕਾਲ ਨੂੰ ਦਰਸਾਉਂਦਾ ਹੈ, ਜਿਸਵਿਚ ਨੱਕ ਦੀ ਥਾਂ ‘ਤੇ ਪਕਸ਼ੀ ਦੀ ਚੁੰਜ ਹੈ। ਇਹ ਮੂਰਤੀ 24 ਮੀਟਰ ਲੰਮੀ, 9 ਮੀਟਰ ਚੋੜੀ ਅਤੇ ਲਗਭਗ ਚਾਰ ਮੀਟਰ ਉੱਚੀ ਹੈ।”

ਇਸ ਪੋਸਟ ਨੂੰ Kurukshetra-The Historical Place ਨਾਂ ਦੇ ਇੱਕ ਫੇਸਬੁੱਕ ਪੇਜ ਨੇ ਸ਼ੇਅਰ ਕੀਤਾ ਹੈ ਜਿਸਨੂੰ ਹੁਣ ਤੱਕ 6000 ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁਕਿਆ ਹੈ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਇਹ ਕੰਕਾਲ ਅਸਲੀ ਨਹੀਂ ਹੈ, ਬਲਕਿ ਇਸਨੂੰ ਇੱਕ ਇਟਾਲੀਅਨ ਕਲਾਕਾਰ ਗੀਨੋ ਡੀ ਡੋਮੀਨਿਕ ਨੇ ਬਣਾਇਆ ਸੀ। ਇਸ ਕੰਕਾਲ ਦਾ ਕੁਰਕਸ਼ੇਤਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts