ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਮਥੁਰਾ ਵਿੱਚ ਚੇਨ ਲੁੱਟ ਦੀ ਘਟਨਾ ਬਾਰੇ ਸਾਂਝਾ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਦਰਅਸਲ, ਇਹ ਵੀਡੀਓ ਸਤੰਬਰ 2024 ਵਿੱਚ ਹਰਿਆਣਾ ਦੇ ਪੰਚਕੂਲਾ ਵਿੱਚ ਵਾਪਰੀ ਘਟਨਾ ਦਾ ਹੈ, ਜਦੋਂ ਇੱਕ ਔਰਤ ਦਾ ਪਿੱਛਾ ਕਰਦਾ ਇੱਕ ਆਦਮੀ ਔਰਤ ਦੀ ਚੇਨ ਖੋਹ ਕੇ ਭੱਜ ਗਿਆ। ਵੀਡੀਓ ਨੂੰ ਮਥੁਰਾ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ 14 ਸੈਕਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇਕ ਔਰਤ ਸਕੂਟੀ ਲੈ ਕੇ ਘਰ ਦੇ ਅੰਦਰ ਆਉਂਦੀ ਹੈ, ਉਸੇ ਸਮੇਂ ਹੈਲਮੇਟ ਪਹਿਨੇ ਇਕ ਵਿਅਕਤੀ ਔਰਤ ਦੇ ਪਿੱਛੇ ਤੋਂ ਅੰਦਰ ਆਉਂਦਾ ਹੈ ਅਤੇ ਮਹਿਲਾ ਦੇ ਗਲੇ ‘ਚੋਂ ਚੇਨ ਝਪਟ ਕੇ ਭੱਜ ਜਾਂਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਮਥੁਰਾ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਦਰਅਸਲ ਚੇਨ ਲੁੱਟ ਦੀ ਇਹ ਵੀਡੀਓ ਮਥੁਰਾ ਦੀ ਨਹੀਂ ਹੈ। ਇਹ ਘਟਨਾ ਹਰਿਆਣਾ ਦੇ ਪੰਚਕੂਲਾ ਦੀ ਹੈ, ਜਦੋਂ ਐਕਟਿਵਾ ‘ਤੇ ਘਰ ਜਾ ਰਹੀ ਔਰਤ ਦਾ ਪਿੱਛਾ ਕਰਦੇ ਹੋਏ ਇਕ ਸਨੈਚਰ ਘਰ ‘ਚ ਘੁਸ ਗਿਆ ਅਤੇ ਔਰਤ ਦੀ ਚੇਨ ਖੋਹ ਕੇ ਭੱਜ ਗਿਆ। ਵੀਡੀਓ ਨੂੰ ਮਥੁਰਾ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਬਿਜਨੌਰ ਲਾਈਵ ਨੇ 21 ਸਤੰਬਰ 2024 ਨੂੰ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਬਦਮਾਸ਼ਾਂ ਦੀ ਹਿੰਮਤ ਦੇਖੋ… ਮਥੁਰਾ ਵਿੱਚ ਘਰ ਦੇ ਅੰਦਰ ਤੋਂ ਔਰਤ ਦੀ ਚੇਨ ਲੁੱਟ ਲੈ ਗਏ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ।
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ, ਅਸੀਂ ਇਸਦੇ ਕੀਫ਼੍ਰੇਮਸ ਕੱਢੇ ਅਤੇ ਉਹਨਾਂ ਨੂੰ ਗੂਗਲ ਰਿਵਰਸ ਇਮੇਜ ਨਾਲ ਸਰਚ ਕੀਤਾ। ਸਾਨੂੰ ਅਮਰ ਉਜਾਲਾ ਦੀ ਵੈੱਬਸਾਈਟ ‘ਤੇ ਵੀਡੀਓ ਨਾਲ ਸਬੰਧਤ ਰਿਪੋਰਟ ਮਿਲੀ। 14 ਸਤੰਬਰ 2024 ਨੂੰ ਛਪੀ ਖ਼ਬਰ ਵਿੱਚ ਦੱਸਿਆ ਗਿਆ, ਇਹ ਘਟਨਾ ਪੰਚਕੂਲਾ ਦੀ ਹੈ, ਜਿੱਥੇ ਇੱਕ ਔਰਤ ਆਪਣੇ ਬੱਚੇ ਨੂੰ ਲੈ ਕੇ ਘਰ ਪਹੁੰਚੀ, ਤਾਂ ਉਸੇ ਸਮੇਂ ਇੱਕ ਵਿਅਕਤੀ ਪੀਛੇ ਅੰਦਰ ਆਇਆ ਅਤੇ ਔਰਤ ਦੇ ਗਲੇ ਵਿੱਚੋਂ ਚੇਨ ਝਪਟ ਕੇ ਭੱਜ ਗਿਆ।
ਸਾਨੂੰ ਨਿਊਜ਼ 18 ਪੰਜਾਬ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਵੀ ਵੀਡੀਓ ਮਿਲਿਆ। 15 ਸਤੰਬਰ 2024 ਨੂੰ ਅਪਲੋਡ ਵੀਡੀਓ ਨਾਲ ਦਿਤੀ ਗਈ ਜਾਣਕਾਰੀ ਅਨੁਸਾਰ, ਇਹ ਘਟਨਾ 13 ਸਤੰਬਰ 2024 ਨੂੰ ਦੁਪਹਿਰ 12 ਵਜੇ ਦੀ ਹੈ, ਜਦੋਂ ਪੰਚਕੂਲਾ ‘ਚ ਇੱਕ ਸਕੋਟੀ ਸਵਾਰ ਮਹਿਲਾ ਦੇ ਪੀਛੇ ਘਰ ਦੇ ਅੰਦਰ ਹੈਲਮੇਟ ਪਹਿਨੇ ਇੱਕ ਵਿਅਕਤੀ ਆ ਗਿਆ ਅਤੇ ਔਰਤ ਦੀ ਸੋਨੇ ਦੀ ਚੇਨ ਲੈ ਕੇ ਭੱਜ ਗਿਆ। ਜਦੋਂ ਤੱਕ ਔਰਤ ਦਾ ਪਤੀ ਬਾਹਰ ਆਇਆ, ਉਦੋਂ ਤੱਕ ਆਰੋਪੀ ਭੱਜ ਗਿਆ।
ਵੀਡੀਓ ਨਾਲ ਜੁੜਦੀ ਹੋਰ ਰਿਪੋਰਟਾਂ ਇੱਥੇ ਦੇਖੀਆਂ ਜਾ ਸਕਦੀਆਂ ਹਨ।
ਅਸੀਂ ਵੀਡੀਓ ਨੂੰ ਪੰਚਕੂਲਾ ਦੇ ਦੈਨਿਕ ਜਾਗਰਣ, ਪੰਚਕੂਲਾ ਦੇ ਇੰਚਾਰਜ ਰਾਜੇਸ਼ ਮਲਕਾਨੀਆ ਨਾਲ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਇਰਲ ਵੀਡੀਓ ਪੰਚਕੂਲਾ ਦਾ ਹੈ ਅਤੇ ਇਹ ਘਟਨਾ ਹਾਲ ਹੀ ‘ਚ ਵਾਪਰੀ ਹੈ।
ਅਸੀਂ ਮਥੁਰਾ ਵਿੱਚ ਦੈਨਿਕ ਜਾਗਰਣ ਦੇ ਸੰਪਾਦਕੀ ਇੰਚਾਰਜ ਵਿਨੀਤ ਮਿਸ਼ਰਾ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਮਥੁਰਾ ਦਾ ਨਹੀਂ ਹੈ।
ਅੰਤ ਵਿੱਚ ਅਸੀਂ ਵੀਡੀਓ ਸ਼ੇਅਰ ਕਰਨ ਵਾਲੇ ਪੇਜ ਨੂੰ ਸਕੈਨ ਕੀਤਾ। ਪਤਾ ਲੱਗਾ ਕਿ ਇਸ ਪੇਜ ਨੂੰ 21 ਹਜ਼ਾਰ ਲੋਕ ਫਾਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਮਥੁਰਾ ਵਿੱਚ ਚੇਨ ਲੁੱਟ ਦੀ ਘਟਨਾ ਬਾਰੇ ਸਾਂਝਾ ਕੀਤਾ ਜਾ ਰਿਹਾ ਦਾਅਵਾ ਗ਼ਲਤ ਹੈ। ਦਰਅਸਲ, ਇਹ ਵੀਡੀਓ ਸਤੰਬਰ 2024 ਵਿੱਚ ਹਰਿਆਣਾ ਦੇ ਪੰਚਕੂਲਾ ਵਿੱਚ ਵਾਪਰੀ ਘਟਨਾ ਦਾ ਹੈ, ਜਦੋਂ ਇੱਕ ਔਰਤ ਦਾ ਪਿੱਛਾ ਕਰਦਾ ਇੱਕ ਆਦਮੀ ਔਰਤ ਦੀ ਚੇਨ ਖੋਹ ਕੇ ਭੱਜ ਗਿਆ। ਵੀਡੀਓ ਨੂੰ ਮਥੁਰਾ ਦਾ ਦੱਸਦੇ ਹੋਏ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।