Fact Check: ਕੋਲਕਾਤਾ ਵਿੱਚ ਦੋ ਸਾਲ ਪਹਿਲਾਂ ਹੋਏ ਪ੍ਰਦਰਸ਼ਨ ਦੀ ਤਸਵੀਰ ਪੀਐਮ ਮੋਦੀ ਦੇ ਤਾਮਿਲਨਾਡੂ ਦੌਰੇ ਨਾਲ ਜੋੜ ਕੇ ਵਾਇਰਲ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਮਿਲਨਾਡੂ ਦੌਰੇ ਤੇ ਵਿਰੋਧ ਪ੍ਰਦਰਸ਼ਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਕੋਲਕਾਤਾ ‘ਚ ਹੋਏ ਪੁਰਾਣੇ ਪ੍ਰਦਰਸ਼ਨ ਨਾਲ ਸਬੰਧਿਤ ਹੈ।
- By: Jyoti Kumari
- Published: May 31, 2022 at 08:46 AM
- Updated: May 31, 2022 at 08:53 AM
ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਮਿਲਨਾਡੂ ਦੌਰੇ ਦੌਰਾਨ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਐਮ ਮੋਦੀ ਦੇ ਤਾਮਿਲਨਾਡੂ ਦੌਰੇ ਦਾ ਵਿਰੋਧ ਕਰਨ ਲਈ ਸੜਕ ਤੇ ਗੋ ਬੈਕ ਮੋਦੀ ਲਿਖਿਆ ਗਿਆ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਤਸਵੀਰ ਨਾ ਤਾਂ ਨਵੀਂ ਹੈ ਅਤੇ ਨਾ ਹੀ ਤਾਮਿਲਨਾਡੂ ਦੀ ਹੈ। ਤਸਵੀਰ ਜਨਵਰੀ 2020 ਵਿੱਚ ਕੋਲਕਾਤਾ ਚ ਨਾਗਰਿਕਤਾ ਸੰਸ਼ੋਧਨ ਕਾਨੂੰਨ (CAA) ਦੇ ਖਿਲਾਫ ਹੋਏ ਪੁਰਾਣੇ ਵਿਰੋਧ ਪ੍ਰਦਰਸ਼ਨ ਦੀ ਹੈ। ਇਸ ਨੂੰ ਹਾਲੀਆ ਦੱਸਦੇ ਹੋਏ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਚ ?
ਫੇਸਬੁੱਕ ਯੂਜ਼ਰ ” Pasupathi Viswanathan ” ਨੇ 26 ਮਈ ਨੂੰ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “TN hate you & your party ideology…..#GoBackModi
ਫੇਸਬੁੱਕ ਪੇਜ RZ News & Entertainment Network ਨੇ ਵੀ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,”Ahead of Prime Minister Narendra Modi’s visit to #tamilnadu #telangana today, #GoBackModi is trending on Twitter.”
ਫ਼ੈਕਟ ਚੈੱਕ ਦੇ ਉੱਦੇਸ਼ ਲਈ ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸ ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਤਸਵੀਰ ਦੀ ਸੱਚਾਈ ਜਾਣਨ ਦੇ ਲਈ ਅਸੀਂ ਫੋਟੋ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਵਾਇਰਲ ਤਸਵੀਰ ਕੋਲਕਾਤਾ ਦੇ ਪੱਤਰਕਾਰ ਮਯੁਖ ਰੰਜਨ ਘੋਸ਼ ਦੁਆਰਾ ਕੀਤੇ ਗਏ ਇੱਕ ਟਵੀਟ ਵਿੱਚ ਮਿਲੀ। 11 ਜਨਵਰੀ 2020 ਨੂੰ ਕੀਤੇ ਇਸ ਟਵੀਟ ਦੇ ਨਾਲ ਮਯੁਖ ਰੰਜਨ ਘੋਸ਼ ਨੇ ਲਿਖਿਆ, “ਇਹ ਕੋਲਕਾਤਾ ਦੀ ਸਭ ਤੋਂ ਵਿਅਸਤ ਸੜਕਾਂ ਵਿੱਚੋਂ ਇੱਕ ਹੈ, ਐਸਪਲੇਨੇਡ। ਲੱਖਾਂ ਲੋਕ ਆਉਂਦੇ-ਜਾਂਦੇ ਹਨ, ਜਾਮ ਤੋਂ ਭਰਿਆ ਟ੍ਰੈਫਿਕ ਦੇਖਿਆ ਜਾਂਦਾ ਹੈ। ਬੱਸ ਅੱਜ ਰਾਤ ਇਸ ਜਗ੍ਹਾ ਨੂੰ ਦੇਖੋ। ਸੜਕਾਂ ਭੀਤਿਚਿਤਰਾਂ ਵਿੱਚ ਬਾਦਲ ਗਈਆਂ , ਟ੍ਰੈਫਿਕ ਨਹੀਂ, ਸਾਰੀਆਂ ਸੜਕਾਂ ਬੰਦ ਹਨ, ਵਿਦਿਆਰਥੀਆਂ ਨੇ ਰਾਤ ਭਰ ਵਿਰੋਧ ਕੀਤਾ। ਇਹ ਹੈ #Kolkata #modiinkolkata “
“Madhurima | মধুরিমা ” ਨਾਮ ਦੀ ਇੱਕ ਯੂਜ਼ਰ ਨੇ ਵੀ ਇਸ ਤਸਵੀਰ ਨੂੰ ਆਪਣੇ ਟਵਿਟਰ ਅਕਾਊਂਟ ਤੋਂ ਟਵੀਟ ਕੀਤਾ ਹੈ। 11 ਜਨਵਰੀ 2020 ਨੂੰ ਕੀਤੇ ਗਏ ਇਸ ਟਵੀਟ ਵਿੱਚ ਵਾਇਰਲ ਤਸਵੀਰ ਦੇ ਨਾਲ ਇਸ ਪ੍ਰੋਟੈਸਟ ਨਾਲ ਜੁੜੀਆਂ ਕਈ ਹੋਰ ਤਸਵੀਰਾਂ ਵੀ ਮਿਲੀਆਂ। ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ”ਹੁਣ ਐਸਪਲੇਨੇਡ। ਸੜਕ ਤੇ ਪੇਂਟਿੰਗ ਕਰਦੇ ਵਿਦਿਆਰਥੀ। ਕੋਲਕਾਤਾ ਤੇ ਜ਼ੋਰਦਾਰ ਅਤੇ ਸਪਸ਼ਟ ਸੰਦੇਸ਼। #GoBackModiFromBengal ਕਾਇਰ ਮੋਦੀ ਵਿਦਿਆਰਥੀਆਂ ਅਤੇ ਨੌਜਵਾਨਾਂ ਤੋਂ ਡਰਦੇ ਹਨ । ਸੜਕ ਤੋਂ ਬੱਚਦੇ ਹਨ। ਪੂਰੇ ਸ਼ਹਿਰ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹਨ।”
ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਸਾਂਝੀ ਕੀਤੀ ਤਸਵੀਰ ਨੂੰ ਧਿਆਨ ਨਾਲ ਦੇਖਿਆ। ਇਸ ਵਿੱਚ ਸਾਨੂ “Metro Channel Control Post, Hare Street Police Station” ਲਿਖਿਆ ਨਜ਼ਰ ਆਇਆ। ਅਸੀਂ ਗੂਗਲ ਤੇ ਤਸਵੀਰ ਵਿੱਚ ਦਿਖਾਈ ਦੇਣ ਵਾਲੇ ਸ਼ਬਦਾਂ ਨੂੰ ਕੀਵਰਡਸ ਰਾਹੀਂ ਸਰਚ ਕੀਤਾ। ਸਰਚ ਵਿੱਚ ਅਸੀਂ ਪਾਇਆ ਕਿ ਇਹ ਥਾਂ ਕੋਲਕਾਤਾ ਵਿੱਚ ਹੈ।
ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਕੋਲਕਾਤਾ ਬਿਊਰੋ ਚੀਫ ਜੇ.ਕੇ ਵਾਜਪਾਈ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ , ‘ਇਹ ਤਸਵੀਰ ਕੋਲਕਾਤਾ ‘ਚ ਨਾਗਰਿਕਤਾ ਸੰਸ਼ੋਧਨ ਕਾਨੂੰਨ ਦੇ ਖਿਲਾਫ ਹੋਏ ਪ੍ਰਦਰਸ਼ਨ ਦੀ ਹੈ। ਹਾਲ ਹੀ ਵਿੱਚ ਇੱਥੇ ਅਜਿਹਾ ਕੁਝ ਨਹੀਂ ਹੋਇਆ ਹੈ। ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਇਹ ਤਸਵੀਰ ਪਹਿਲਾਂ ਵੀ ਇੱਕ ਵਾਰ ਇਸ ਹੀ ਦਾਅਵੇ ਨਾਲ ਵਾਇਰਲ ਹੋ ਚੁੱਕੀ ਹੈ। ਜਿਸ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਸਾਡੀ ਪਿਛਲੀ ਜਾਂਚ ਨੂੰ ਇੱਥੇ ਪੜ੍ਹ ਸਕਦੇ ਹੋ।
ਫਰਜ਼ੀ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ “Pasupathi Viswanathan” ਦੀ ਫੇਸਬੁੱਕ ਪ੍ਰੋਫਾਈਲ ਨੂੰ ਸਕੈਨ ਕੀਤਾ। ਇਸ ਦੇ ਮੁਤਾਬਿਕ, ਯੂਜ਼ਰ ਮਲੇਸ਼ੀਆ ਦੇ ਕੁਆਲਾਲੰਪੁਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਨਿਕਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਮਿਲਨਾਡੂ ਦੌਰੇ ਤੇ ਵਿਰੋਧ ਪ੍ਰਦਰਸ਼ਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਕੋਲਕਾਤਾ ‘ਚ ਹੋਏ ਪੁਰਾਣੇ ਪ੍ਰਦਰਸ਼ਨ ਨਾਲ ਸਬੰਧਿਤ ਹੈ।
- Claim Review : TN hate you & your party ideology.....
- Claimed By : Pasupathi Viswanathan
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...