X
X

Fact Check: ਕਿਸਾਨ ਅੰਦੋਲਨ ਦੇ ਨਾਮ ‘ਤੇ ਵਾਇਰਲ ਮੋਡੀਫਾਈਡ ਟਰੈਕਟਰ ਦੀ ਇਹ ਤਸਵੀਰ ਅਸਲ ਨਹੀਂ, AI ਕ੍ਰੀਏਟਿਡ ਹੈ

ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਹਾਲੀਆ ਕਿਸਾਨ ਅੰਦੋਲਨ ਨਾਲ ਜੋੜ ਕੇ ਸਾਂਝੀ ਕੀਤੀ ਜਾ ਰਹੀ ਟਰੈਕਟਰਾਂ ਦੀ ਵਾਇਰਲ ਤਸਵੀਰ ਅਸਲ ਨਹੀਂ ਹੈ, ਸਗੋਂ AI ਦੁਆਰਾ ਬਣਾਈ ਗਈ ਹੈ। ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ 13 ਫਰਵਰੀ ਨੂੰ ‘ਦਿੱਲੀ ਚਲੋ’ ਮਾਰਚ ਸ਼ੁਰੂ ਕੀਤਾ। ਕਿਸਾਨਾਂ ਦੇ ਇਸ ਪ੍ਰਦਰਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਗੁੰਮਰਾਹਕੁੰਨ ਅਤੇ ਫਰਜ਼ੀ ਦਾਅਵੇ ਵਾਇਰਲ ਹੋ ਰਹੇ ਹਨ। ਇਸ ਦੌਰਾਨ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਟਰੈਕਟਰ ਟੈਂਕ ਵਾਂਗ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਫੋਟੋ ਹਾਲੀਆ ਕਿਸਾਨ ਅੰਦੋਲਨ ਦੀ ਹੈ।

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਹੋਇਆ ਦਾਅਵਾ ਗ਼ਲਤ ਪਾਇਆ ਗਿਆ। ਵਾਇਰਲ ਤਸਵੀਰ ਅਸਲੀ ਨਹੀਂ ਹੈ, ਬਲਕਿ AI ਦੁਆਰਾ ਬਣਾਈ ਗਈ ਹੈ। ਲੋਕ ਤਸਵੀਰ ਨੂੰ ਅਸਲ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਕੀ ਹੈ ਵਾਇਰਲ ਪੋਸਟ ਵਿੱਚ ?

ਸੋਸ਼ਲ ਮੀਡੀਆ ਯੂਜ਼ਰ Apna mohalla-ਅਪਨਾ ਮੁਹੱਲਾ’ ਨੇ (ਆਰਕਾਈਵ ਲਿੰਕ) ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, “PM आवास को घेरने किसान के रूप में आतंकी भीड़ पहुची दिल्ली,ये तथाकथित किसान अपने देश की राजधानी में प्रदर्शन करने जा रहे है या फिर किसी दुश्मन देश की सीमा पर हमला करने ट्रैक्टर को मोडिफाइड कर ऐसे बनाया है कि वो बैरिकेड्स तोड़ सके आग का सामना कर सके और आंसू गैस का भी इस पर असर न हो कौन किसान एक आंदोलन के लिए इतना खर्चा कर सकता है??????????? ये तो अब स्पष्ट है कि ये किसानों के नाम पर देश विरोधी लोगो का जमावड़ा है….. जो दुश्मनों द्वारा दिए गए पैसों से देश में अराजकता पैदा करना चाहते है।सरकार को चाहिए इनके सारे नेताओ को NSA लगा कर पहले बंद करे……… फिर उनकी अच्छी खातिरदारी कर सच का पता लगाए…….. ।”

ਕਈ ਹੋਰ ਯੂਜ਼ਰਸ ਨੇ ਇਸ ਤਸਵੀਰ ਨੂੰ ਮਿਲਦੇ-ਜੁਲਦੇ ਦਾਅਵੇ ਨਾਲ ਸ਼ੇਅਰ ਕੀਤਾ ਹੈ।

ਪੜਤਾਲ

ਵਾਇਰਲ ਤਸਵੀਰ ਦੀ ਜਾਂਚ ਕਰਨ ਲਈ ਅਸੀਂ ਫੋਟੋ ਨੂੰ ਧਿਆਨ ਨਾਲ ਦੇਖਿਆ। ਫੋਟੋ ਵਿੱਚ ਸੜਕ ਦੀ ਬਨਾਵਟ ਅਤੇ ਸੜਕ ਦੇ ਦੂਜੇ ਪਾਸੇ ਚੱਲ ਰਹੀ ਗੱਡੀਆਂ ਦੀ ਬਨਾਵਟ ਕੁਝ ਵੱਖ ਨਜ਼ਰ ਆ ਰਹੀ ਹੈ। ਜਿਸ ਨਾਲ ਇਸ ਦੇ ਅਸਲੀ ਹੋਣ ਦਾ ਸ਼ੱਕ ਪੈਦਾ ਹੁੰਦਾ ਹੈ। ਅਸੀਂ ਜਾਂਚ ਲਈ AI ਟੂਲਸ ਦੀ ਵਰਤੋਂ ਕੀਤੀ। ਅਸੀਂ ਤਸਵੀਰ ਨੂੰ hivemoderation.com ਟੂਲ ‘ਤੇ ਅਪਲੋਡ ਕੀਤਾ ਹੈ। ਟੂਲ ਮੁਤਾਬਕ ਇਸ ਫੋਟੋ ਦੇ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ 85.4 ਫੀਸਦੀ ਆਈ।

ਜਾਂਚ ਵਿੱਚ ਅੱਗੇ ਅਸੀਂ ਇੱਕ ਹੋਰ AI ਟੂਲ contentatscale.ai ਦੁਆਰਾ ਵਾਇਰਲ ਤਸਵੀਰ ਦੀ ਖੋਜ ਵੀ ਕੀਤੀ। ਇਸ ਟੂਲ ਦੇ ਮੁਤਾਬਕ ਇਸ ਫੋਟੋ ਨੂੰ AI ਦੁਆਰਾ ਬਣਾਏ ਜਾਣ ਦੀ ਸੰਭਾਵਨਾ 82 ਫੀਸਦੀ ਹੈ।

ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਤਾਂ ਸਾਫ਼ ਹੋ ਗਿਆ ਹੈ ਕਿ ਵਾਇਰਲ ਹੋ ਰਹੀ ਤਸਵੀਰ ਅਸਲੀ ਨਹੀਂ ਹੈ ਅਤੇ ਇਸ ਨੂੰ AI ਟੂਲ ਦੀ ਮਦਦ ਨਾਲ ਬਣਾਇਆ ਗਿਆ ਹੈ। ਅਸੀਂ ਏਆਈ ਮਾਹਰ ਅਮਰ ਸਿਨਹਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਤਸਵੀਰ ਨੂੰ ਏਆਈ ਦੁਆਰਾ ਬਣਾਈ ਗਈ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ AI ਦੀ ਵਰਤੋਂ ਇੰਨੀ ਵਧ ਗਈ ਹੈ ਕਿ ਇਸ ਨਾਲ ਕੋਈ ਵੀ ਤਸਵੀਰ ਆਸਾਨੀ ਨਾਲ ਬਣਾਈ ਜਾ ਸਕਦੀ ਹੈ, ਜੋ ਬਿਲਕੁਲ ਅਸਲੀ ਲੱਗਦੀ ਹੈ।

ਕਈ ਯੂਜ਼ਰਸ ਨੇ ਇਸ ਤਸਵੀਰ ਨੂੰ ਇੱਕ ਖਬਰ ਦੇ ਸਕਰੀਨ ਸ਼ਾਟ ਦੇ ਨਾਲ ਸ਼ੇਅਰ ਕੀਤਾ ਹੈ। ਇਸ ਖਬਰ ਵਿੱਚ ANI ਲਿਖਿਆ ਗਿਆ ਹੈ। ਸਾਨੂੰ ਇਹ ਖਬਰ 11 ਫਰਵਰੀ 2024 ਨੂੰ ANI ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਮਿਲੀ। ਪਰ ਖਬਰਾਂ ‘ਚ ਕਿਸੇ ਹੋਰ ਤਸਵੀਰ ਦੀ ਵਰਤੋਂ ਕੀਤੀ ਗਈ ਹੈ।

ਕਿਸਾਨ ਅੰਦੋਲਨ ਨਾਲ ਸਬੰਧਤ ਹੋਰ ਫ਼ੈਕ੍ਟ ਚੈੱਕ ਰਿਪੋਰਟਸ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।

ਗ਼ਲਤ ਦਾਅਵੇ ਨਾਲ ਵਾਇਰਲ ਤਸਵੀਰ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਫੇਸਬੁੱਕ ‘ਤੇ ਕਰੀਬ 47 ਹਜ਼ਾਰ ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਜਾਂਚ ਵਿੱਚ ਪਾਇਆ ਕਿ ਹਾਲੀਆ ਕਿਸਾਨ ਅੰਦੋਲਨ ਨਾਲ ਜੋੜ ਕੇ ਸਾਂਝੀ ਕੀਤੀ ਜਾ ਰਹੀ ਟਰੈਕਟਰਾਂ ਦੀ ਵਾਇਰਲ ਤਸਵੀਰ ਅਸਲ ਨਹੀਂ ਹੈ, ਸਗੋਂ AI ਦੁਆਰਾ ਬਣਾਈ ਗਈ ਹੈ। ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

  • Claim Review : ਕਿਸਾਨ ਅੰਦੋਲਨ ਲਈ ਲਿਆਂਦੇ ਗਏ ਮੋਡੀਫਾਈਡ ਟਰੈਕਟਰ ਦੀ ਤਸਵੀਰ।
  • Claimed By : Apna mohalla-ਅਪਨਾ ਮੁਹੱਲਾ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later