Fact Check: ਪਿੰਡ ਸੁੰਡਰਾ ਹਾਦਸੇ ‘ਚ ਹੋਈ ਬੱਚੀ ਦੀ ਮੌਤ ਦੇ ਨਾਮ ਤੇ ਕਿਸੇ ਹੋਰ ਬੱਚੀ ਦੀ ਫੋਟੋ ਕੀਤੀ ਜਾ ਰਹੀ ਹੈ ਵਾਇਰਲ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਦਾਅਵੇ ਨੂੰ ਗ਼ਲਤ ਪਾਇਆ। ਜਿਸ ਤਸਵੀਰ ਨੂੰ ਸੁੰਡਰਾ ਘਟਨਾ ‘ਚ ਮਾਰੀ ਗਈ ਬੱਚੀ ਦੀ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ ਉਹ ਕਿਸੇ ਹੋਰ ਬੱਚੀ ਦੀ ਤਸਵੀਰ ਹੈ ਜੋ ਬਿਲਕੁਲ ਸਹੀ ਸਲਾਮਤ ਹੈ। ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਬੱਚੀ ਦੇ ਪਿਤਾ ਨੇ ਇਸ ਖਬਰ ਦਾ ਖੰਡਨ ਕੀਤਾ ਹੈ।
- By: Jyoti Kumari
- Published: May 18, 2022 at 05:01 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਕੁਝ ਦਿਨਾਂ ਪਹਿਲਾਂ ਪੰਜਾਬ ਦੇ ਡੇਰਾ ਬੱਸੀ ਦੇ ਪਿੰਡ ਸੁੰਡਰਾ ਵਿਖੇ ਝੁੱਗੀਆਂ ਵਿੱਚ ਅੱਗ ਲੱਗਣ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਇੱਕ ਛੋਟੀ ਬੱਚੀ ਦੀ ਮੌਤ ਹੋ ਗਈ ਸੀ। ਹੁਣ ਉਸ ਘਟਨਾ ਨਾਲ ਜੋੜਦੇ ਹੋਏ ਇੱਕ ਸਾਈਕਲ ਚ ਬੈਠੀ ਬੱਚੀ ਦੀ ਤਸਵੀਰ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਪਿੰਡ ਸੁੰਡਰਾ ਘਟਨਾ ‘ਚ ਮਾਰੀ ਗਈ ਬੱਚੀ ਦੀ ਤਸਵੀਰ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਦਾਅਵੇ ਨੂੰ ਗ਼ਲਤ ਪਾਇਆ। ਜਿਸ ਤਸਵੀਰ ਨੂੰ ਪਿੰਡ ਸੁੰਡਰਾ ਘਟਨਾ ‘ਚ ਮਾਰੀ ਗਈ ਬੱਚੀ ਦੀ ਦੱਸਦਿਆ ਵਾਇਰਲ ਕੀਤਾ ਜਾ ਰਿਹਾ ਹੈ ਉਹ ਕਿਸੇ ਹੋਰ ਬੱਚੀ ਦੀ ਤਸਵੀਰ ਹੈ ਜੋ ਬਿਲਕੁਲ ਸਹੀ ਸਲਾਮਤ ਹੈ। ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਬੱਚੀ ਦੇ ਪਿਓ ਨੇ ਇਸ ਖਬਰ ਦਾ ਖੰਡਨ ਕੀਤਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ Ekam Jot ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਓਮ ਸ਼ਾਂਤੀ ………..
ਤਸਵੀਰ ਵਿੱਚ ਇੱਕ ਛੋਟੀ ਬੱਚੀ ਸਾਈਕਲ ਤੇ ਬੈਠੀ ਹੈ ਅਤੇ ਨਾਲ ਲਿਖਿਆ ਹੈ ,’ਕਣਕ ਦੀ ਨਾੜ ‘ਚ ਜਿਊਂਦੀ ਸੜੀ ਪਿੰਡ ਸੁੰਡਰਾ ਦੀ 7 ਸਾਲਾਂ ਮਾਸੂਮ ਬੱਚੀ।
ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ। ਪੋਸਟ ਦਾ ਆਰਕਾਈਵ ਵਰਜਨ ਇੱਥੇ ਦੇਖੋ।
ਪੜਤਾਲ
ਅਸੀਂ ‘ਪਿੰਡ ਸੁੰਡਰਾ’, ‘ਮਾਸੂਮ ਬੱਚੀ’, ‘ਝੁੱਗੀਆਂ ਸੜ ਕੇ ਸੁਆਹ’ ਵਰਗੇ ਕਈ ਕੀਵਰਡਸ ਦੀ ਵਰਤੋਂ ਕਰਕੇ ਗੂਗਲ ਤੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਇਸ ਘਟਨਾ ਨਾਲ ਜੁੜੀ ਰਿਪੋਰਟ ਪੰਜਾਬੀ ਜਾਗਰਣ ਦੀ ਵੈੱਬਸਾਈਟ ਤੇ 15 ਮਈ 2022 ਨੂੰ ਪ੍ਰਕਾਸ਼ਿਤ ਮਿਲੀ। ਖਬਰ ਮੁਤਾਬਿਕ ,’ਪਿੰਡ ਸੁੰਡਰਾ ਵਿਖੇ ਅੱਜ ਦੁਪਹਿਰ ਬਾਅਦ ਖੇਤਾਂ ਦੇ ਨੇੜੇ ਵਸੀ ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ। ਅੱਗ ਨਾਲ ਸਾਰੀ 45 ਝੁੱਗੀਆਂ ਸੜ ਕੇ ਸੁਆਹ ਹੋ ਗਈਆ। ਅੱਤ ਦੀ ਗਰਮੀ ਵਿੱਚ ਕੁਝ ਦੇਰ ਵਿੱਚ ਅੱਗ ਨੇ ਸਾਰੀ ਝੁੱਗੀਆਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ। ਉੱਥੇ ਰਹਿ ਰਹੇ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਭਾਜੜਾਂ ਦੌਰਾਨ ਇੱਕ ਝੁੱਗੀ ਵਿੱਚ ਖੇਡ ਰਹੀ ਡੇਢ ਸਾਲ ਦੀ ਬੱਚੀ ਦੀ ਅੱਗ ਵਿੱਚ ਸੜ ਕੇ ਮੌਤ ਹੋ ਗਈ।’
divyahimachal.com ਦੀ ਵੈੱਬਸਾਈਟ ਤੇ ਵੀ ਇਸ ਘਟਨਾ ਨਾਲ ਜੁੜੀ ਖਬਰ ਨੂੰ ਪੜ੍ਹਿਆ ਜਾ ਸਕਦਾ ਹੈ। 15 ਮਈ 2022 ਨੂੰ ਪ੍ਰਕਾਸ਼ਿਤ ਖਬਰ ਮੁਤਾਬਿਕ ,’सुंडरा में खेतों के नज़दीक प्रवासी लोग गत कई सालों से यहां 45 के करीब झुग्गियां बनाकर रह रहे थे। शनिवार को गांव के एक व्यक्ति की तरफ से खेतों में गेहूं की कटाई के बाद में नाड़ को आग लगाई हुई थी। नाड़ की आग ने झुग्गियों को अपनी लपेट में ले लिया। ऐसे में वहां रह रहे लोगों में भागदौड़ मच गई।भागदौड़ के दौरान एक झुग्गी में खेल रही डेढ़ साल की बच्ची की आग में जल कर मौत हो गई। इसके अलावा एक तीन साल की बच्ची बुरी तरह झुलस गई, जिसको निजी अस्पताल में दाखि़ल करवाया गया है। आग की सूचना मिलने बाद में हरियाणा के पंचकूला, रामगढ़ और डेराबस्सी से पहुंची फायर ब्रिगेड की गाडिय़ों ने तकरीबन साढ़े छह बजे तक तीन घंटों की मशक्कत के बाद आग पर काबू पाया।’
ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਫੇਸਬੁੱਕ ਤੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਕਈ ਯੂਜ਼ਰਸ ਦੁਆਰਾ ਘਟਨਾ ‘ਚ ਮਾਰੀ ਗਈ ਅਸਲ ਬੱਚੀ ਦੀ ਤਸਵੀਰ ਸ਼ੇਅਰ ਕੀਤੀ ਹੋਈ ਮਿਲੀ। ਸਰਚ ਦੌਰਾਨ ਹੀ ਸਾਨੂੰ ਇੱਕ ਫੇਸਬੁੱਕ ਯੂਜ਼ਰ ‘Baljit Gumti’ ਦਾ ਪੋਸਟ ਵੀ ਮਿਲਿਆ। ਬਲਜੀਤ ਗੁੰਮਟੀ ਨੇ 15 ਮਈ 2022 ਨੂੰ ਵਾਇਰਲ ਤਸਵੀਰ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਕਿ ,”ਏ ਮੇਰੀ ਬੇਟੀ ਦੀ ਤਸਵੀਰ ਹੈ ਕੁਝ ਸਾਥੀ ਸੁੰਡਰਾ ਮਾਮਲੇ ਨਾਲ ਜੋੜ ਕੇ ਫੋਟੋ ਪੋਸਟ ਕਰ ਰਹੇ ਹਨ ਨਾ ਪਾਓ ਪਲੀਜ਼🙏”
17 ਮਈ 2022 ਨੂੰ ਪੰਜਾਬੀ ਜਾਗਰਣ ਦੀ ਇੱਕ ਰਿਪੋਰਟ ਵਿੱਚ ਸੋਸ਼ਲ ਮੀਡਿਆ ਤੇ ਵਾਇਰਲ ਫੋਟੋ ਬਾਰੇ ਦੱਸਿਆ ਗਿਆ ਕਿ ,”ਪਿੰਡ ਸੁੰਡਰਾਂ (ਡੇਰਾਬੱਸੀ) ‘ਚ ਕਿਸਾਨ ਵੱਲੋਂ ਲਗਾਈ ਅੱਗ ਕਾਰਨ ਝੁੱਗੀਆਂ ‘ਚ ਜ਼ਿੰਦਾ ਸੜੀ ਬੱਚੀ ਦੀ ਗ਼ਲਤ ਤਸਵੀਰ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਦਕਿ ਤਸਵੀਰ ‘ਚ ਮਰੀ ਦਰਸਾਈ ਜਾ ਰਹੀ ਬੱਚੀ ਜ਼ਿੰਦਾ ਹੈ। ਵਾਇਰਲ ਹੋ ਰਹੀ ਤਸਵੀਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਬਸਪਾ ਦੀ ਬਹੁਜਨ ਵਲੰਟੀਅਰ ਫੋਰਸ ਦੇ ਸੀਨੀਅਰ ਆਗੂ ਬਲਜੀਤ ਸਿੰਘ ਗੁੰਮਟੀ ਦੀ 8 ਸਾਲਾ ਦੀ ਬੇਟੀ ਦੀ ਹੈ।”
ਅਸੀਂ ਵਾਇਰਲ ਫੋਟੋ ਦੀ ਖਬਰ ਲਿਖਣ ਵਾਲੇ ਪੰਜਾਬੀ ਜਾਗਰਣ ਦੇ ਰਿਪੋਰਟਰ ਜਸਵੀਰ ਸਿੰਘ ਵਜੀਦਕੇ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਹੋ ਰਹੀ ਤਸਵੀਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਗੁੰਮਟੀ ਦੇ ਬਸਪਾ ਦੀ ਬਹੁਜਨ ਵਲੰਟੀਅਰ ਫੋਰਸ ਦੇ ਸੀਨੀਅਰ ਆਗੂ ਬਲਜੀਤ ਸਿੰਘ ਗੁੰਮਟੀ ਦੀ 8 ਸਾਲਾ ਬੇਟੀ ਦੀ ਹੈ। ਉਨ੍ਹਾਂ ਨੇ ਸਾਡੇ ਨਾਲ ਬਸਪਾ ਆਗੂ ਬਲਜੀਤ ਸਿੰਘ ਗੁੰਮਟੀ ਦਾ ਨੰਬਰ ਵੀ ਸ਼ੇਅਰ ਕੀਤਾ। ਬਲਜੀਤ ਸਿੰਘ ਗੁੰਮਟੀ ਨੇ ਸਾਨੂੰ ਦੱਸਿਆ ਕਿ ਸੋਸ਼ਲ ਮੀਡਿਆ ਤੇ ਵਾਇਰਲ ਫੋਟੋ ਉਨ੍ਹਾਂ ਦੀ ਧੀ ਦੀ ਹੈ ਅਤੇ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਾਡੇ ਨਾਲ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ।
ਪੜਤਾਲ ਦੇ ਅੰਤਿਮ ਪੜਾਵ ਵਿੱਚ ਅਸੀਂ ਤਸਵੀਰ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਯੂਜ਼ਰ ਦੇ ਫੇਸਬੁੱਕ ਅਕਾਊਂਟ ਤੋਂ ਪਤਾ ਲੱਗਿਆ ਕਿ ਯੂਜ਼ਰ ਗੁਰਦਾਸਪੁਰ ਜ਼ਿਲ੍ਹਾ ਦੀਨਾਨਗਰ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਦਾਅਵੇ ਨੂੰ ਗ਼ਲਤ ਪਾਇਆ। ਜਿਸ ਤਸਵੀਰ ਨੂੰ ਸੁੰਡਰਾ ਘਟਨਾ ‘ਚ ਮਾਰੀ ਗਈ ਬੱਚੀ ਦੀ ਦੱਸਦਿਆਂ ਵਾਇਰਲ ਕੀਤਾ ਜਾ ਰਿਹਾ ਹੈ ਉਹ ਕਿਸੇ ਹੋਰ ਬੱਚੀ ਦੀ ਤਸਵੀਰ ਹੈ ਜੋ ਬਿਲਕੁਲ ਸਹੀ ਸਲਾਮਤ ਹੈ। ਵਿਸ਼ਵਾਸ ਨਿਊਜ਼ ਨਾਲ ਗੱਲ ਕਰਦੇ ਹੋਏ ਬੱਚੀ ਦੇ ਪਿਤਾ ਨੇ ਇਸ ਖਬਰ ਦਾ ਖੰਡਨ ਕੀਤਾ ਹੈ।
- Claim Review : ਕਣਕ ਦੀ ਨਾੜ ‘ਚ ਜਿਊਂਦੀ ਸੜੀ ਪਿੰਡ ਸੁੰਡਰਾ ਦੀ 7 ਸਾਲਾਂ ਮਾਸੂਮ ਬੱਚੀ।
- Claimed By : Ekam Jot
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...