Fact Check : ਗੁਜਰਾਤ ਚੋਣਾਂ ਵਿੱਚ ‘ਆਪ’ ਦੀ ਜਿੱਤ ਦਿਖਾਉਂਦਾ Exit ਪੋਲ ਦਾ ਇਹ ਆਂਕੜਾ ਫਰਜੀ ਅਤੇ ਮਨਘੜਤ ਹੈ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਗੁਜਰਾਤ ਚੋਣਾਂ ਸੰਬੰਧੀ ਵਾਇਰਲ ਓਪੀਨੀਅਨ ਪੋਲ ਦਾ ਸਕ੍ਰੀਨਸ਼ੋਟ ਐਡੀਟੇਡ ਨਿਕਲਿਆ । ਏਬੀਪੀ ਵੱਲੋਂ ਅਜੇ ਤੱਕ ਅਜਿਹਾ ਕੋਈ ਓਪੀਨੀਅਨ ਪੋਲ ਨਹੀਂ ਕੀਤਾ ਗਿਆ ਹੈ। ਵਾਇਰਲ ਸਕ੍ਰੀਨਸ਼ੋਟ ਐਡੀਟੇਡ ਹੈ , ਜਿਸਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
- By: Pragya Shukla
- Published: Dec 7, 2022 at 05:13 PM
- Updated: Dec 8, 2022 at 08:16 AM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਅਨੁਮਾਨ ਕਰਦਾ ਇੱਕ ਐਗਜ਼ਿਟ ਪੋਲ ਦੇ ਹਵਾਲੇ ਤੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਸੂਬੇ ‘ਚ ਜਿੱਤ ਹੋਵੇਗੀ। ਵਾਇਰਲ ਪੋਸਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੁਜਰਾਤ ਚੋਣਾਂ ਨੂੰ ਲੈ ਕੇ ਸਾਹਮਣੇ ਆਇਆ ਹਾਲੀਆ ਐਗਜ਼ਿਟ ਪੋਲ ਹੈ, ਜਿਸ ਮੁਤਾਬਕ ਆਮ ਆਦਮੀ ਪਾਰਟੀ ਨੂੰ 49-54 ਸੀਟਾਂ ਮਿਲਣ ਦਾ ਅਨੁਮਾਨ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ। ਏਬੀਪੀ ਨੇ ਅਜਿਹਾ ਕੋਈ ਓਪੀਨੀਅਨ ਪੋਲ ਜਾਰੀ ਨਹੀਂ ਕੀਤਾ ਹੈ। ਵਾਇਰਲ ਸਕ੍ਰੀਨਸ਼ੋਟ ਐਡੀਟੇਡ ਹੈ ਅਤੇ ਗ਼ਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ ਮੁਹੰਮਦ ਯਾਮੀਨ ਅਮਾਨਤੀ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, “ਭਾਜਪਾ ਦੀ ਗੁਜਰਾਤ ਵਿੱਚ ਨੀਂਦ ਉੱਡ ਗਈ ਹੈ.. AAP ਨੂੰ ਚੋਣਾਂ ਦੇ ਪਹਿਲੇ ਪੜਾਅ ਵਿੱਚ ਮਿਲ ਸਕਦੀਆਂ ਹਨ 49-54 ਸੀਟਾਂ … ਬਦਲਾਵ ਆ ਗਿਆ ਹੈ।”
ਫੇਸਬੁੱਕ ‘ਤੇ ਕਈ ਹੋਰ ਯੂਜ਼ਰਸ ਨੇ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਦੇ ਨਾਲ ਗੂਗਲ ‘ਤੇ ਖੋਜ ਕਰਨਾ ਸ਼ੁਰੂ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਕੋਈ ਭਰੋਸੇਯੋਗ ਮੀਡੀਆ ਰਿਪੋਰਟ ਪ੍ਰਾਪਤ ਨਹੀਂ ਹੋਈ।
ਵਾਇਰਲ ਗ੍ਰਾਫਿਕ ਪਲੇਟ ਦੀ ਸੱਚਾਈ ਜਾਣਨ ਲਈ ਅਸੀਂ ਪੋਸਟ ਨੂੰ ਧਿਆਨ ਨਾਲ ਦੇਖਿਆ। ਅਸੀਂ ਦੇਖਿਆ ਕਿ ਪੋਸਟ ‘ਤੇ APB ਨਿਊਜ਼ ਦਾ ਲੋਗੋ ਲਗਿਆ ਹੋਇਆ ਹੈ। ਇਸ ਤੋਂ ਬਾਅਦ ਅਸੀਂ ਏਬੀਪੀ ਨਿਊਜ਼ ਦੇ ਯੂਟਿਊਬ ਚੈਨਲ ਨੂੰ ਖੰਗਾਲਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਦਾਅਵੇ ਨਾਲ ਸਬੰਧਤ ਨਿਊਜ਼ ਬੁਲੇਟਿਨ ਦਾ ਇੱਕ ਵੀਡੀਓ 2 ਦਸੰਬਰ, 2022 ਨੂੰ ਅੱਪਲੋਡ ਹੋਇਆ ਮਿਲਿਆ। ਵੀਡੀਓ ਨੂੰ ਧਿਆਨ ਨਾਲ ਦੇਖਣ ‘ਤੇ ਅਸੀਂ ਪਾਇਆ ਕਿ ਇਸ ਹੀ ਨਿਊਜ਼ ਬੁਲੇਟਿਨ ਤੋਂ ਵਾਇਰਲ ਗ੍ਰਾਫਿਕ ਪਲੇਟ ਲਿਆ ਗਿਆ ਹੈ। ਵੀਡੀਓ ਵਿੱਚ 18 ਮਿੰਟ 14 ਸਕਿੰਟ ਤੋਂ ਅਸਲੀ ਗ੍ਰਾਫਿਕ ਨੂੰ ਦੇਖਿਆ ਜਾ ਸਕਦਾ ਹੈ।
ਅਸੀਂ ਤਾਜ਼ਾ ਐਗਜ਼ਿਟ ਪੋਲ ਬਾਰੇ ਜਾਣਨ ਲਈ ਏਬੀਪੀ ਨਿਊਜ਼ ਦੇ ਯੂਟਿਊਬ ਚੈਨਲ ਅਤੇ ਵੈੱਬਸਾਈਟ ਨੂੰ ਦੇਖਣਾ ਸ਼ੁਰੂ ਕੀਤਾ। 5 ਦਸੰਬਰ 2022 ਨੂੰ ਜਾਰੀ ਏਬੀਪੀ ਨਿਊਜ਼ ਦੇ ਐਗਜ਼ਿਟ ਪੋਲ ਦੇ ਅਨੁਸਾਰ, ਗੁਜਰਾਤ ਚੋਣਾਂ ਵਿੱਚ ਭਾਜਪਾ ਦੀ ਜਿੱਤ ਹੋ ਸਕਦੀ ਹੈ।
ਹੋਰ ਜਾਣਕਾਰੀ ਲਈ ਅਸੀਂ ਏਬੀਪੀ ਨਿਊਜ਼ ਦੇ ਇੱਕ ਰਿਪੋਰਟਰ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਵਾਇਰਲ ਗ੍ਰਾਫਿਕ ਪਲੇਟ ਐਡੀਟੇਡ ਹੈ। ਏਬੀਪੀ ਨੇ ਅਜਿਹਾ ਕੋਈ ਓਪੀਨੀਅਨ ਪੋਲ ਜਾਰੀ ਨਹੀਂ ਕੀਤਾ ਹੈ। “
ਜਾਂਚ ਦੇ ਅੰਤ ਵਿੱਚ ਅਸੀਂ ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਮੁਹੰਮਦ ਯਾਮੀਨ ਅਮਾਨਤੀ ਦੇ ਪੰਜ ਹਜ਼ਾਰ ਤੋਂ ਵੱਧ ਫੋਲੋਵਰਸ ਹਨ। ਯੂਜ਼ਰ ਉੱਤਰਾਖੰਡ ਦਾ ਰਹਿਣ ਵਾਲਾ ਹੈ ਅਤੇ 2015 ਤੋਂ ਫੇਸਬੁੱਕ ‘ਤੇ ਮੌਜੂਦ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਗੁਜਰਾਤ ਚੋਣਾਂ ਸੰਬੰਧੀ ਵਾਇਰਲ ਓਪੀਨੀਅਨ ਪੋਲ ਦਾ ਸਕ੍ਰੀਨਸ਼ੋਟ ਐਡੀਟੇਡ ਨਿਕਲਿਆ । ਏਬੀਪੀ ਵੱਲੋਂ ਅਜੇ ਤੱਕ ਅਜਿਹਾ ਕੋਈ ਓਪੀਨੀਅਨ ਪੋਲ ਨਹੀਂ ਕੀਤਾ ਗਿਆ ਹੈ। ਵਾਇਰਲ ਸਕ੍ਰੀਨਸ਼ੋਟ ਐਡੀਟੇਡ ਹੈ , ਜਿਸਨੂੰ ਗ਼ਲਤ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਏਬੀਪੀ ਦੇ ਐਗਜ਼ਿਟ ਪੋਲ ਦੇ ਅਨੁਸਾਰ, AAP ਨੂੰ ਚੋਣਾਂ ਦੇ ਪਹਿਲੇ ਚਰਣ ਵਿੱਚ ਮਿਲ ਸਕਦੀਆਂ ਹਨ 49-54 ਸੀਟਾਂ ।
- Claimed By : ਮੁਹੰਮਦ ਯਾਮੀਨ ਅਮਾਨਤੀ
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...