ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਕਿਸਾਨ ਵੱਲੋਂ ਸੜਕ ‘ਤੇ ਪਿਆਜ਼ ਸੁੱਟਣ ਦਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਦੋਂ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਨੇ ਪਿਆਜ਼ ਸੜਕ ‘ਤੇ ਸੁੱਟ ਦਿੱਤੇ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਵੀਡੀਓ ਵਿੱਚ ਇੱਕ ਕਿਸਾਨ ਨੂੰ ਇੱਕ ਸੜਕ ਦੇ ਚੌਂਕ ‘ਤੇ ਟਰਾਲੀ ਭਰ ਕੇ ਪਿਆਜ਼ ਸੁੱਟਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਹੈ ਅਤੇ ਮਹਾਰਾਸ਼ਟਰ ਦੇ ਨਾਸ਼ਿਕ ਤੋਂ ਸਾਹਮਣੇ ਆਇਆ ਹੈ।
ਵਿਸ਼ਵਾਸ ਨਿਊਜ ਦੀ ਪੜਤਾਲ ਵਿੱਚ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਵੀਡੀਓ ਨਾਸਿਕ ਦਾ ਹੀ ਹੈ, ਪਰ ਹਾਲੀਆ ਨਹੀਂ, ਬਲਕਿ 2018 ਦਾ। ਜਦੋਂ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਨੇ ਪਿਆਜ਼ ਸੜਕ ‘ਤੇ ਸੁੱਟ ਦਿੱਤੇ ਸੀ।
ਫੇਸਬੁੱਕ ਪੇਜ Jagda deep ਜਗਦਾ ਦੀਪ ਨੇ 12 ਮਈ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਵਪਾਰੀ ਤੋਂ ਅੱਕ ਕੇ ਕਿਸਾਨ ਨੇਂ ਕੀਤਾ ਇਹ ਕੰਮ”
ਵਾਇਰਲ ਵੀਡੀਓ ਵਿੱਚ ਇਸ ਘਟਨਾ ਨੂੰ ਨਾਸਿਕ ਦੀ ਦੱਸਿਆ ਗਿਆ ਹੈ।
ਕਈ ਯੂਜ਼ਰਸ ਨੇ ਇਸ ਵੀਡੀਓ ਹਾਲ ਦਾ ਦੱਸਦੇ ਹੋਏ ਵੀ ਸ਼ੇਅਰ ਕੀਤਾ ਹੈ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਹਾਲ ਦੇ ਸਮੇਂ ਵਿੱਚ ਅਜਿਹੀ ਕਈ ਰਿਪੋਰਟ ਮਿਲੀ ਜਿਸ ਵਿੱਚ ਦੱਸਿਆ ਗਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੂਲ ਨਾ ਮਿਲਣ ਦੇ ਕਾਰਣ ਉਨ੍ਹਾਂ ਨੇ ਆਪਣੀ ਫ਼ਸਲ ਨਸ਼ਟ ਕਰ ਦਿੱਤੀ। ਪਰ ਕਿਸੇ ਵੀ ਰਿਪੋਰਟ ਵਿੱਚ ਸਾਨੂੰ ਵਾਇਰਲ ਵੀਡੀਓ ਨਹੀਂ ਮਿਲੀ। ਵਾਇਰਲ ਵੀਡੀਓ ਦੀ ਜਾਂਚ ਲਈ ਅਸੀਂ ਸੰਬੰਧਿਤ ਕੀਵਰਡ ਨਾਲ ਖੋਜਣਾ ਸ਼ੁਰੂ ਕੀਤਾ। ਇਸ ਦੌਰਾਨ ਸਾਨੂੰ ਫੇਸਬੁੱਕ ‘ਤੇ ਇਹ ਵੀਡੀਓ ਸ਼ੇਅਰ ਕੀਤਾ ਹੋਇਆ ਮਿਲਾ। ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਮੁਖਿਆ ਅਤੇ ਸਾਬਕਾ ਵਿਧਾਇਕ ਵੀਐਮ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। 25 ਦਿਸੰਬਰ 2019 ਨੂੰ ਸ਼ੇਅਰ ਕੀਤੇ ਵੀਡੀਓ ਨਾਲ ਲਿਖਿਆ ਗਿਆ, “ਕਿਸਾਨ ਦੀ ਫਸਲ ਵਿਕਣ ਦਾ ਸਮਾਂ ਹੁੰਦਾ ਹੈ ਤਾਂ ਉਸ ਨੂੰ ਉੰਨਾ ਵੀ ਦਾਮ ਨਹੀਂ ਮਿਲਦਾ ਜਿੰਨੀ ਲਾਗਤ ਲਗਾਈ ਹੁੰਦੀ ਹੈ, ਪਰ ਜਦੋਂ ਉਹੀ ਕਿਸਾਨ ਉਪਭੋਕਤਾ ਬਣ ਜਾਂਦਾ ਹੈ ਤਾਂ ਉਸੇ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਜਾਂਦੀਆਂ ਹਨ।(ਮਹਾਰਾਸ਼ਟਰ ਦੀ ਇੱਕ ਵੀਡੀਓ, ਮਜਬੂਰ ਕਿਸਾਨ ਦਾਮ ਨਾ ਮਿਲਣ ਦੇ ਕਾਰਨ ਫਸਲ ਸੜਕ ‘ਤੇ ਸੁੱਟਣ ਲਈ ਮਜ਼ਬੂਰ)”
‘More Nandu Baburao’ ਨਾਮ ਦੇ ਟਵਿੱਟਰ ਯੂਜ਼ਰ ਨੇ ਇਸ ਵੀਡੀਓ ਨੂੰ 1 ਦਿਸੰਬਰ 2018 ਨੂੰ ਸ਼ੇਅਰ ਕੀਤਾ ਹੈ। ਵੀਡੀਓ ਨੂੰ ਨਾਸਿਕ ਦਾ ਦੱਸਿਆ ਗਿਆ ਹੈ।
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਨਿਊਜ ਰਿਪੋਰਟ NDTV ਦੇ ਵੇਰੀਫਾਈਡ ਯੂਟਿਊਬ ਚੈਨਲ ‘ਤੇ ਅਪਲੋਡ ਮਿਲੀ। 18 ਦਿਸੰਬਰ 2018 ਨੂੰ ਅਪਲੋਡ ਵੀਡੀਓ ਨਾਲ ਦਿਤੀ ਗਈ ਜਾਣਕਾਰੀ ਮੁਤਾਬਿਕ, “ਮਹਾਰਾਸ਼ਟਰ ਦੇ ਨਾਸ਼ਿਕ ‘ਚ ਆਪਣੀ ਫਸਲ ਦੇ ਸਹੀ ਦਾਮ ਨਾ ਮਿਲਣ ਕਾਰਨ ਕਿਸਾਨਾਂ ਨੇ ਪਿਆਜ਼ ਸੜਕਾਂ ‘ਤੇ ਸੁੱਟ ਦਿੱਤੇ।” ਵੀਡੀਓ ਰਿਪੋਰਟ ਵਿੱਚ ਵਾਇਰਲ ਵੀਡੀਓ ਦੇ ਹਿੱਸੇ ਨੂੰ ਦੇਖਿਆ ਜਾ ਸਕਦਾ ਹੈ।
ਵੱਧ ਜਾਣਕਾਰੀ ਲਈ ਅਸੀਂ ਲੋਕਮਾਤ ਟਾਈਮਜ਼ ਦੇ ਨਾਸਿਕ ਦੇ ਐਡੀਟਰ ਰਿਕਿਨ ਮਰਚੈਂਟ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਵੀਡੀਓ ਪੁਰਾਣੀ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਿਆ ਫੇਸਬੁੱਕ ‘ਤੇ ਪੇਜ ਨੂੰ ਇੱਕ ਲੱਖ 33 ਹਜਾਰ ਲੋਕ ਫੋਲੋ ਕਰਦੇ ਹਨ। ਫੇਸਬੁੱਕ ਤੇ ਇਸ ਪੇਜ ਨੂੰ 20 ਅਗਸਤ 2021 ਨੂੰ ਬਣਾਇਆ ਗਿਆ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਕਿਸਾਨ ਵੱਲੋਂ ਸੜਕ ‘ਤੇ ਪਿਆਜ਼ ਸੁੱਟਣ ਦਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਜਦੋਂ ਆਪਣੀ ਫਸਲ ਦਾ ਸਹੀ ਮੁੱਲ ਨਾ ਮਿਲਣ ਕਾਰਨ ਕਿਸਾਨ ਨੇ ਪਿਆਜ਼ ਸੜਕ ‘ਤੇ ਸੁੱਟ ਦਿੱਤੇ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।