Fact Check: ਇਸ ਮੁੰਡੇ ਦੀ ਇਹ ਹਾਲਤ ਪੱਬ ਜੀ ਗੇਮ ਦੇ ਐਡਿਕਸ਼ਨ ਨਾਲ ਨਹੀਂ ਹੋਈ, ਵਾਇਰਲ ਦਾਅਵਾ ਗੁੰਮਰਾਹਕੁੰਨ ਹੈ

ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਇਸ ਦਾਅਵੇ ਨੂੰ ਫਰਜੀ ਪਾਇਆ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼) : ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਲੜਕੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਲੜਕੇ ਨੂੰ ਅਸਮਾਨ ਵੱਲ ਦੇਖਦੇ ਹੋਏ ਅਤੇ ਹੱਥਾਂ ਨੂੰ ਅਜੀਬ ਤਰੀਕੇ ਨਾਲ ਘੁਮਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜਕੇ ਦੀ ਹਾਲਤ PUBG ਗੇਮ ਦੀ ਆਦਤ ਕਰਕੇ ਅਜਿਹੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਸ ਦਾਅਵੇ ਨੂੰ ਫਰਜ਼ੀ ਪਾਇਆ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ াঠক ਨੇ 10 ਅਪ੍ਰੈਲ ਨੂੰ ਇੱਕ ਵੀਡੀਓ ਪੋਸਟ ਕੀਤਾ ਅਤੇ ਬੰਗਾਲੀ ਵਿੱਚ ਲਿਖਿਆ: PUBg লা া িশুৰ ি হল াওঁক । ।।।। িয়েই িশুক মোবাল িয়া ন্ধ , নলে নিও নেকুৱা িন িবলি াব ..

ਅਨੁਵਾਦ: ਦੇਖੋ ਕੀ ਹੋਇਆ PUBG ਖੇਡਣ ਵਾਲੇ ਉਸ ਮੁੰਡੇ ਦੇ ਨਾਲ। …ਅੱਜ ਹੀ ਬੱਚਿਆਂ ਨੂੰ ਮੋਬਾਈਲ ਫ਼ੋਨ ਦੇਣਾ ਬੰਦ ਕਰ ਦਿਓ, ਨਹੀਂ ਤਾਂ ਭਵਿੱਖ ਵਿੱਚ ਅਜਿਹੇ ਦਿਨ ਦੇਖਣੇ ਪੈਣਗੇ।

ਪੋਸਟ ਅਤੇ ਉਸਦੇ ਆਰਕਾਈਵ ਵਰਜਨ ਨੂੰ ਇੱਥੇ ਵੇਖੋ।

ਪੜਤਾਲ

ਵਿਸ਼ਵਾਸ ਨਿਊਜ਼ ਨੇ InVid ਟੂਲ ਤੇ ਵੀਡੀਓ ਅਪਲੋਡ ਕਰਕੇ ਵੀਡੀਓ ਦੇ ਕੀ ਫ਼੍ਰੇਮਸ ਦੀ ਜਾਂਚ ਕੀਤੀ। ਵਿਸ਼ਵਾਸ ਨਿਊਜ਼ ਨੂੰ 8 ਅਪ੍ਰੈਲ, 2022 ਨੂੰ ਪ੍ਰਕਾਸ਼ਿਤ ETVBharat ਤੇ ਇੱਕ ਖਬਰ ਮਿਲੀ। ਖਬਰ ਦੇ ਮੁਤਾਬਿਕ, ਲੜਕੇ ਨੂੰ ਕੋਈ ਲੱਤ ਨਹੀਂ ਸੀ, ਸਗੋਂ ਉਹ ਜਾਣ-ਬੁੱਝ ਕੇ ਅਜਿਹਾ ਕਰ ਰਿਹਾ ਸੀ।

ਸਾਨੂੰ ਟਾਈਮਜ਼ ਆਫ ਇੰਡੀਆ ਦੀ ਵੈੱਬਸਾਈਟ ਤੇ ਵੀ ਇਸ ਮਾਮਲੇ ਦੀ ਇੱਕ ਖਬਰ ਮਿਲੀ। ਖਬਰ ਦੀ ਹੈੱਡਲਾਈਨ ਸੀ ਵੀਡੀਓ ‘ਚ ਦਿੱਖ ਰਹੇ ਲੜਕੇ ਨੂੰ ਨਹੀਂ ਹੈ ‘PUBG ਦੀ ਲਤ’, ਡਾਕਟਰਾਂ ਨੇ ਕੀਤੀ ਪੁਸ਼ਟੀ। ਲੇਖ 8 ਅਪ੍ਰੈਲ, 2022 ਨੂੰ ਪ੍ਰਕਾਸ਼ਿਤ ਹੋਇਆ ਸੀ। ਖਬਰ ਦੇ ਮੁਤਾਬਿਕ, ਇਹ ਲੜਕਾ ਜਾਣਬੁੱਝ ਕੇ ਅਜਿਹੀ ਹਰਕਤ ਕਰ ਰਿਹਾ ਸੀ ਅਤੇ ਉਸ ਨੂੰ ਕੋਈ ਲੱਤ ਨਹੀਂ ਹੈ।

ਇਸ ਖ਼ਬਰ ਵਿੱਚ ਤਿਰੂਨੇਲਵੇਲੀ ਐਮਸੀਐਚ ਹਸਪਤਾਲ ਦੇ ਡੀਨ ਡਾ. ਐਮ. ਰਵੀਚੰਦਰਨ ਦਾ ਵੀ ਸਪਸ਼ਟੀਕਰਨ ਸੀ। ਇਸ ਲੜਕੇ ਨੂੰ ਇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਜਾਂਚ ਦੇ ਅਗਲੇ ਪੜਾਅ ਵਿੱਚ, ਅਸੀਂ ਦ ਹਿੰਦੂ ਦੇ ਵਰਿਸ਼ਠ ਪੱਤਰਕਾਰ ਪੀ ਸੁਧਾਕਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਇੱਕ ਹਫ਼ਤਾ ਪਹਿਲਾਂ ਦਾ ਹੈ। “ਲੜਕੇ ਨੂੰ ਸ਼ੁਰੂ ਵਿੱਚ ਤਿਰੂਨੇਲਵੇਲੀ ਐਮ.ਸੀ.ਐਚ ਵਿੱਚ ਦਾਖਲ ਕਰਵਾਇਆ ਗਿਆ ਸੀ, ਮਾਂ – ਪਿਓ ਨਿਦਾਨ ਤੋਂ ਨਾਖੁਸ਼ ਸਨ, ਫਿਰ ਉਸਨੂੰ ਇੱਕ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਡਾਕਟਰਾਂ ਨੇ ਸਪੱਸ਼ਟ ਤੌਰ ਤੇ ਕਿਹਾ ਸੀ ਕਿ ਇਹ ਪੱਬ ਜੀ ਦੀ ਲੱਤ ਦਾ ਮਾਮਲਾ ਨਹੀਂ ਸੀ, ਸਗੋਂ ਦੁਰਭਾਵਨਪੁਰਣ ਜਾਂ ਹਿਸਟੀਰੀਕਲ ਐਂਠਨ ਪ੍ਰਤੀਕ੍ਰਿਆ ਦਾ ਮਾਮਲਾ ਸੀ। ਲੜਕਾ ਜਾਣ-ਬੁੱਝ ਕੇ ਅਜਿਹੀ ਹਰਕਤ ਕਰ ਰਿਹਾ ਸੀ।”

ਜਾਂਚ ਦੇ ਅੰਤਮ ਪੜਾਅ ਵਿੱਚ ਵਿਸ਼ਵਾਸ ਨਿਊਜ਼ ਨੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ , াঠক (ਅਚਾਰੀਆ ਪੰਕਜ ਪਾਠਕ) ਸੰਜੀਵਨੀ ਹਰਬਸ, ਗੁਵਾਹਾਟੀ ਵਿਖੇ ਪ੍ਰਬੰਧ ਨਿਦੇਸ਼ਕ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਪੜਤਾਲ ਵਿੱਚ ਇਸ ਦਾਅਵੇ ਨੂੰ ਫਰਜੀ ਪਾਇਆ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts