ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਿਦਿਆਰਥੀਆਂ ਦੇ ਸਕੂਲ ਦੇ ਸਮੇਂ ਵਰਦੀ ਪਾ ਕੇ ਸਾਰਵਜਨਿਕ ਥਾਵਾਂ ‘ਤੇ ਦੋ ਸਾਲ ਪਹਿਲਾਂ ਪਾਬੰਦੀ ਲਗਾਈ ਗਈ ਸੀ। ਸਾਲ 2022 ਵਿੱਚ ਉੱਤਰ ਪ੍ਰਦੇਸ਼ ਦੇ ਬਾਲ ਅਧਿਕਾਰ ਸੰਰਕਸ਼ਨ ਆਯੋਗ ਨੇ ਇਹ ਨਿਯਮ ਜਾਰੀ ਕੀਤਾ ਸੀ, ਤਾਂ ਜੋ ਨਾਬਾਲਗ ਵਿਦਿਆਰਥੀਆਂ ਨਾਲ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸਕੂਲਾਂ ਨੂੰ ਬੰਕ ਕਰਨ ਵਾਲੇ ਵਿਦਿਆਰਥੀਆਂ ਲਈ ਨਵਾਂ ਨਿਯਮ ਜਾਰੀ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ, ਸਕੂਲ ਸਮੇਂ ਵਿੱਚ ਵਿਦਿਆਰਥੀ ਵਰਦੀ ਪਾ ਕੇ ਮਾਲ, ਰੈਸਟੋਰੈਂਟ ਅਤੇ ਪਾਰਕਾਂ ‘ਚ ਨਹੀਂ ਜਾ ਸਕਦੇ ਹਨ। ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਪੋਸਟ ਵਿੱਚ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਸਾਲ 2022 ਵਿੱਚ ਉੱਤਰ ਪ੍ਰਦੇਸ਼ ਦੇ ਬਾਲ ਅਧਿਕਾਰ ਸੰਰਕਸ਼ਨ ਆਯੋਗ ਨੇ ਇਹ ਨਿਯਮ ਜਾਰੀ ਕੀਤਾ ਸੀ, ਤਾਂ ਜੋ ਨਾਬਾਲਗ ਵਿਦਿਆਰਥੀਆਂ ਨਾਲ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਫੇਸਬੁੱਕ ਯੂਜ਼ਰ ਫੈਕਟ ਟੇਕੂ ਨੇ 22 ਜੁਲਾਈ 2024 ਨੂੰ ਵਾਇਰਲ ਪੋਸਟ ਸ਼ੇਅਰ ਕੀਤੀ ਸੀ। ਪੋਸਟ ‘ਤੇ ਲਿਖਿਆ ਹੈ, ”ਉੱਤਰ ਪ੍ਰਦੇਸ਼ ਦੇ ਯੋਗੀ ਸਰਕਾਰ ਦਾ ਨਵਾਂ ਹੁਕਮ ਸਕੂਲ ਟਾਈਮ ਵਿੱਚ ਵਰਦੀ ਪਾ ਕੇ ਵਿਦਿਆਰਥੀਆਂ ਦਾ ਮਾਲ, ਰੈਸਟੋਰੈਂਟ ਅਤੇ ਪਾਰਕਾਂ ‘ਚ ਜਾਣਾ ਬੇਨ। ਇਸ ਬਾਰੇ ਵਿੱਚ ਤੁਹਾਡੀ ਕੀ ਰਾਏ ਹੈ ਕਮੈਂਟ ਵਿੱਚ ਦੱਸੋ?”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਸੰਬੰਧਿਤ ਕੀਵਰਡਸ ਦੀ ਮਦਦ ਨਾਲ ਗੂਗਲ ‘ਤੇ ਸਰਚ ਕੀਤਾ। ਸਾਨੂੰ ਦਾਅਵੇ ਨਾਲ ਜੁੜੀ ਰਿਪੋਰਟ ਏਬੀਪੀ ਨਿਊਜ਼ ਦੀ ਵੈੱਬਸਾਈਟ ‘ਤੇ ਮਿਲੀ। ਰਿਪੋਰਟ ਨੂੰ 28 ਜੁਲਾਈ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਰਿਪੋਰਟ ਮੁਤਾਬਕ, ਉੱਤਰ ਪ੍ਰਦੇਸ਼ ਦੇ ਬਾਲ ਅਧਿਕਾਰ ਸੰਰਕਸ਼ਨ ਆਯੋਗ ਨੇ ਇਕ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ, ਸਕੂਲ ਦੇ ਸਮੇਂ ਵਿੱਚ ਸਕੂਲੀ ਵਿਦਿਆਰਥੀਆਂ ਦਾ ਵਰਦੀ ਪਾ ਕੇ ਪਾਰਕਾਂ, ਮਾਲਾਂ, ਰੈਸਟੋਰੈਂਟਾਂ ਵਰਗੀਆਂ ਸਾਰਵਜਨਿਕ ਥਾਵਾਂ ‘ਤੇ ਜਾਣ ‘ਤੇ ਰੋਕ ਲਗਾਈ ਗਈ ਹੈ।
ਨਵਭਾਰਤ ਟਾਈਮਜ਼ ਦੀ ਵੈਬਸਾਈਟ ‘ਤੇ 28 ਜੁਲਾਈ 2022 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਯੂਪੀ ਦੇ ਬਾਲ ਅਧਿਕਾਰ ਸੰਰਕਸ਼ਨ ਆਯੋਗ ਨੇ ਇਹ ਸਿਫਾਰਸ਼ ਪੱਤਰ ਪ੍ਰਦੇਸ਼ ਦੇ ਸਾਰੇ ਜਿਲਾਧਿਕਾਰੀਆਂ ਨੂੰ ਭੇਜਿਆ ਸੀ ਅਤੇ ਜਲਦੀ ਤੋਂ ਜਲਦੀ ਆਦੇਸ਼ ‘ਤੇ ਅਮਲ ਕਰਨ ਦੇ ਲਈ ਕਿਹਾ ਸੀ। ਇਸ ਨਵੇਂ ਨਿਯਮ ਨੂੰ ਜਾਰੀ ਕਰਨ ਦੇ ਪੀਛੇ ਦਾ ਕਾਰਨ ਬਾਲ ਆਯੋਹ ਨੇ ਨਾਬਾਲਗ ਵਿਦਿਆਰਥੀਆਂ ਨਾਲ ਵਾਪਰ ਰਹੀਆਂ ਅਣਸੁਖਾਵੀਂ ਘਟਨਾਵਾਂ ਨੂੰ ਦੱਸਿਆ ਹੈ।ਬਾਲ ਕਮਿਸ਼ਨ ਦੇ ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਸਾਡੇ ਧਿਆਨ ਵਿੱਚ ਗੱਲ ਆਈ ਹੈ ਕਿ ਸਕੂਲੀ ਲੜਕੇ ਅਤੇ ਲੜਕੀਆਂ ਸਕੂਲ ਦੇ ਸਮੇਂ ਸਕੂਲ ਨਾ ਜਾ ਕੇ ਦੁੱਜੀਆਂ ਥਾਵਾਂ ਜਿਵੇਂ ਪਾਰਕਾਂ, ਮਾਲਾਂ, ਹੋਟਲਾਂ ਅਤੇ ਹੋਰ ਥਾਵਾਂ ‘ਤੇ ਸਮਾਂ ਬਿਤਾਉਂਦੇ ਹਨ। ਅਜਿਹੇ ਹਾਲਾਤ ਵਿੱਚ ਬੱਚਿਆਂ ਨਾਲ ਕਈ ਤਰ੍ਹਾਂ ਦੀ ਅਣਹੋਣੀ ਹੋ ਸਕਦੀ ਹੈ। ਇਸ ਲਈ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਇਹ ਨਵਾਂ ਨਿਯਮ ਲਿਆਂਦਾ ਗਿਆ ਹੈ। ਪੋਸਟ ਵਿੱਚ ਅਯੋਗ ਦੇ ਪੱਤਰ ਨੂੰ ਵੀ ਦੇਖਿਆ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਬਾਲ ਆਯੋਗ ਦੇ ਅਧਿਕਾਰੀ ਡਾ. ਸੁਚਿਤਾ ਚਤੁਰਵੇਦੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਨਿਯਮ ਨੂੰ ਬਾਲ ਆਯੋਗ ਨੇ ਸਾਲ 2022 ਵਿੱਚ ਜਾਰੀ ਕੀਤਾ ਸੀ। ਹਾਲ ਹੀ ਵਿੱਚ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ।
ਅੰਤ ਵਿੱਚ ਅਸੀਂ ਪੋਸਟ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਅਸੀਂ ਪਾਇਆ ਕਿ ਯੂਜ਼ਰ ਨੂੰ 2.5 ਹਜ਼ਾਰ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ‘ਚ ਪਾਇਆ ਕਿ ਵਿਦਿਆਰਥੀਆਂ ਦੇ ਸਕੂਲ ਦੇ ਸਮੇਂ ਵਰਦੀ ਪਾ ਕੇ ਸਾਰਵਜਨਿਕ ਥਾਵਾਂ ‘ਤੇ ਦੋ ਸਾਲ ਪਹਿਲਾਂ ਪਾਬੰਦੀ ਲਗਾਈ ਗਈ ਸੀ। ਸਾਲ 2022 ਵਿੱਚ ਉੱਤਰ ਪ੍ਰਦੇਸ਼ ਦੇ ਬਾਲ ਅਧਿਕਾਰ ਸੰਰਕਸ਼ਨ ਆਯੋਗ ਨੇ ਇਹ ਨਿਯਮ ਜਾਰੀ ਕੀਤਾ ਸੀ, ਤਾਂ ਜੋ ਨਾਬਾਲਗ ਵਿਦਿਆਰਥੀਆਂ ਨਾਲ ਵਾਪਰ ਰਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।