Fact Check : ਸਮੁੰਦਰ ਤਲ ਵਿੱਚ ਦਵਾਰਕਾ ਦੇ ਨਾਮ ‘ਤੇ ਵਾਇਰਲ ਵੀਡੀਓ 3ਡੀ ਐਨੀਮੇਸ਼ਨ ਹੈ
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਜਲਮਗਨ ਦਵਾਰਕਾ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਅਸਲੀ ਨਹੀਂ ਹੈ, ਸਗੋਂ 3ਡੀ ਤਕਨੀਕ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਵੀਡੀਓ ਸ਼੍ਰੀ ਰਾਮ ਨਾਮ ਦੇ ਇੱਕ ਕਲਾਕਾਰ ਦੁਆਰਾ ਬਣਾਈ ਗਈ ਹੈ, ਜਿਸਨੂੰ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Mar 7, 2024 at 06:04 PM
- Updated: Mar 7, 2024 at 07:04 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ‘ਤੇ 15 ਸੈਕਿੰਡ ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਮੰਦਰ ਨੂੰ ਪਾਣੀ ਦੇ ਅੰਦਰ ਦਿਖਾਇਆ ਗਿਆ ਹੈ। ਹੁਣ ਕੁਝ ਯੂਜ਼ਰਸ ਇਸ ਕਲਿੱਪ ਨੂੰ ਸਾਂਝਾ ਕਰ ਦਾਅਵਾ ਕਰ ਰਹੇ ਹਨ ਕਿ ਇਹ ਜਲਮਗਨ ਦਵਾਰਕਾ ਦੀ ਇੱਕ ਦੁਰਲੱਭ ਵੀਡੀਓ ਹੈ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਦਾਅਵਾ ਫਰਜ਼ੀ ਪਾਇਆ। ਵਾਇਰਲ ਵੀਡੀਓ ਅਸਲੀ ਨਹੀਂ ਹੈ, ਬਲਕਿ 3ਡੀ ਤਕਨੀਕ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਜਿਸ ਨੂੰ ਯੂਜ਼ਰਸ ਗ਼ਲਤ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ ਯੂਜ਼ਰ ਪ੍ਰਿਅੰਕਾ ਹਿੰਦੁਸਤਾਨੀ ਨੇ 27 ਫਰਵਰੀ ਨੂੰ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਸਮੁੰਦਰ ਤਲ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਨਗਰੀ ਦੇ ਦਰਸ਼ਨ ਕਰੋ। ਅਦਭੁਤ ਅਲੌਕਿਕ।”
ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓਜ਼ ਬਾਰੇ ਜਾਣਨ ਲਈ ਅਸੀਂ ਕਿ-ਫਰੇਮਾਂ ਨੂੰ ਕੱਢ ਕੇ ਗੂਗਲ ਲੈਂਸ ਦੀ ਮਦਦ ਨਾਲ ਖੋਜਿਆ। ਸਾਨੂੰ ਇਹ ਵੀਡੀਓ ਬਹੁਤ ਸਾਰੇ ਫੇਸਬੁੱਕ ਪੇਜਾਂ ‘ਤੇ ਅਪਲੋਡ ਕੀਤਾ ਹੋਇਆ ਮਿਲਿਆ। ਇਹ ਵੀਡੀਓ 31 ਮਾਰਚ 2023 ਨੂੰ ਲੌਸਟ ਟੈਂਪਲਜ਼ ਨਾਮ ਦੇ ਫੇਸਬੁੱਕ ਪੇਜ ‘ਤੇ ਅਪਲੋਡ ਕੀਤਾ ਗਿਆ ਸੀ। ਵੀਡੀਓ ਦੇ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਇਸ ਨੂੰ 3ਡੀ ਐਨੀਮੇਸ਼ਨ ਦੁਆਰਾ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਦਾ ਕਰੈਡਿਟ @artz_by_ram ਨੂੰ ਦਿੱਤਾ ਗਿਆ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ @artz_by_ram ‘ਤੇ ਵੀਡੀਓ ਨੂੰ ਸਰਚ ਕੀਤਾ। ਸਾਨੂੰ ਇਹ ਵੀਡੀਓ 20 ਮਾਰਚ 2023 ਨੂੰ @artz_by_ram ਨਾਮ ਦੇ ਇੱਕ Instagram ਪੇਜ ‘ਤੇ ਸ਼ੇਅਰ ਕੀਤਾ ਹੋਇਆ ਮਿਲਾ। ਵੀਡੀਓ ਦੇ ਕੈਪਸ਼ਨ ‘ਚ ਦੱਸਿਆ ਗਿਆ ਹੈ ਕਿ ਇਹ ਵੀਡੀਓ 3ਡੀ ਦੇ ਇਸਤੇਮਾਲ ਨਾਲ ਬਣਾਇਆ ਗਿਆ ਹੈ।
ਅਸੀਂ artz_by_ram ਦੇ Instagram ਪੇਜ ਨੂੰ ਸਰਚ ਕੀਤਾ। ਸਾਨੂੰ ਇਸ ਅਕਾਊਂਟ ‘ਤੇ ਬਹੁਤ ਸਾਰੇ 3D ਵੀਡੀਓ ਮਿਲੇ। ਬਾਇਓ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਅਕਾਊਂਟ ਦਾ ਮਾਲਕ ਇੱਕ ਆਰਟ ਵਿਦਿਆਰਥੀ ਹੈ ਅਤੇ ਉਹ 3ਡੀ ਮਾਡਲ, ਡਿਜੀਟਲ ਪੋਰਟਰੇਟ ਆਦਿ ਕਲਾਕ੍ਰਿਤੀਆਂ ਬਣਾਉਂਦਾ ਹੈ।
ਇਹ ਦਾਅਵਾ ਸੋਸ਼ਲ ਮੀਡੀਆ ‘ਤੇ ਪਹਿਲਾਂ ਹੀ ਵਾਇਰਲ ਹੋ ਚੁੱਕਾ ਹੈ। ਵਿਸ਼ਵਾਸ ਨਿਊਜ਼ ਨੇ ਉਸ ਦੌਰਾਨ ਦਾਅਵੇ ਦੀ ਜਾਂਚ ਕੀਤੀ ਸੀ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਨੂੰ ਲੈ ਕੇ ਦਵਾਰਕਾ ਦੇ ਪੁਜਾਰੀ ਜੀਤੂ ਗੌੜ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਇਹ ਦਵਾਰਕਾ ਦੇ ਡੁੱਬਣ ਦੀ ਅਸਲੀ ਵੀਡੀਓ ਨਹੀਂ ਹੈ। ਇਹ ਐਡੀਟੇਡ ਹੈ। ਇੱਥੇ ਫ਼ੈਕ੍ਟ ਚੈੱਕ ਰਿਪੋਰਟ ਪੜ੍ਹੋ।
ਅੰਤ ਵਿੱਚ ਅਸੀਂ ਉਸ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ ਜਿਸਨੇ ਗ਼ਲਤ ਦਾਅਵੇ ਨਾਲ ਪੋਸਟ ਸਾਂਝੀ ਕੀਤੀ ਸੀ। ਅਸੀਂ ਪਾਇਆ ਕਿ ਯੂਜ਼ਰ ਨੂੰ 14,735 ਲੋਕ ਫੋਲੋ ਕਰਦੇ ਹਨ। ਯੂਜ਼ਰ ਦਿੱਲੀ ਦੀ ਰਹਿਣ ਵਾਲੀ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਜਲਮਗਨ ਦਵਾਰਕਾ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਵੀਡੀਓ ਅਸਲੀ ਨਹੀਂ ਹੈ, ਸਗੋਂ 3ਡੀ ਤਕਨੀਕ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ। ਵੀਡੀਓ ਸ਼੍ਰੀ ਰਾਮ ਨਾਮ ਦੇ ਇੱਕ ਕਲਾਕਾਰ ਦੁਆਰਾ ਬਣਾਈ ਗਈ ਹੈ, ਜਿਸਨੂੰ ਅਸਲੀ ਸਮਝ ਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...