Fact Check : ਪ੍ਰਧਾਨ ਮੰਤਰੀ ਜਿਸ ਮਹਿਲਾ ਦਾ ਝੁਕ ਕੇ ਅਭਿਵਾਦਨ ਕਰ ਰਹੇ ਹਨ ਉਹ ਉਦਯੋਗਪਤੀ ਅਡਾਨੀ ਦੀ ਪਤਨੀ ਨਹੀਂ ਹੈ
- By: Bhagwant Singh
- Published: Apr 28, 2019 at 11:10 AM
- Updated: Jun 24, 2019 at 11:52 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਦਿਖਾਈ ਜਾ ਰਹੀ ਤਸਵੀਰ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਝੁਕ ਕੇ ਹੱਥ ਜੋੜ ਕੇ ਜਿਸ ਮਹਿਲਾ ਦਾ ਅਭਿਵਾਦਨ ਕਰ ਰਹੇ ਹਨ ਉਹ ਉਦਯੋਗਪਤੀ ਗੌਤਮ ਅਡਾਨੀ ਦੀ ਪਤਨੀ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਤਹਿਕੀਕਾਤ ਵਿਚ ਇਸ ਵਾਇਰਲ ਦੇ ਤੱਥ (ਹੈਡਲਾਈਨ) ਨੂੰ ਫਰਜ਼ੀ ਸਾਬਿਤ ਕੀਤਾ, ਜਦਕਿ ਤਸਵੀਰ ਅਸਲੀ ਹੈ ਅਤੇ ਪੁਰਾਣੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ (Facebook) ਦੇ ਇਕ ਪੇਜ ”ਰਾਹੁਲ ਗਾਂਧੀ ਸਮਰਥਕ ਮਿਸ਼ਨ 2019” ‘ਤੇ ਫੇਸਬੁੱਕ ਯੂਜ਼ਰ ਅੰਕਿਤ ਸੂਰਜ ਨੇ 10 ਅਪ੍ਰੈਲ ਨੂੰ ਇਹ ਤਸਵੀਰ ਸ਼ੇਅਰ ਕੀਤੀ ਅਤੇ ਇਸ ਦਾ ਕੈਪਸਨ ਪਾਇਆ” ਦੇਖ ਲਓ ਹਿੰਦੁਸਤਾਨ ਕਿਸ ਦਾ ਪ੍ਰਧਾਨ ਮੰਤਰੀ ਹੈ” ਅਤੇ ਤਸਵੀਰ ‘ਤੇ ਵੀ ਲਿਖਿਆ ਹੋਇਆ ਸੀ” ਗਜ਼ਬ ਪ੍ਰੋਟੋਕਾਲ ਦੇਖਣ ਨੂੰ ਮਿਲ ਰਿਹਾ ਹੈ। ਨਿਊ ਇੰਡੀਆ ਵਿਚ ਇਕ ਪੀ ਐਮ (PM) ਹੋ ਕੇ ਇਸ ਬਿਜ਼ਨੈਸਮੈਨ ਦੇ ਅੱਗੇ ਝੁਕ ਜਾਣਾ।”
ਪੜਤਾਲ
ਵਿਸ਼ਵਾਸ ਟੀਮ ਨੇ ਇਸ ਤਸਵੀਰ ਦੀ ਸੱਚਾਈ ਜਾਨਣ ਦੇ ਲਈ ਤਹਿਕੀਕਾਤ ਸ਼ੁਰੂ ਕੀਤੀ, ਸਭ ਤੋਂ ਪਹਿਲਾਂ ਅਸੀਂ ਇਸ ਖਬਰ ਨੂੰ ਸਰਚ ਕਰਨਾ ਸ਼ੁਰੂ ਕੀਤਾ ਅਤੇ ਪਾਇਆ ਕਿ ਇਹ ਖਬਰ ਸ਼ੋਸਲ ਮੀਡੀਆ ਦੇ ਪਲੇਟਫਾਰਮ ਤੇ ਅਲੱਗ-ਅਲੱਗ ਤਰੀਕਿਆਂ ਨਾਲ ਪਹਿਲਾਂ ਵੀ ਵਾਇਰਲ ਹੋ ਚੁੱਕੀ ਹੈ।
ਇਸ ਤਸਵੀਰ ਨੂੰ ਅਸੀਂ ਗੂਗਲ (Google) ਰੀਵਰਸ ਇਮੇਜ ਵਿਚ ਸਰਚ ਕੀਤਾ ਤਾਂ 2014 ਦੀ ਕੁਝ ਪੋਸਟ ਅਤੇ ਆਰਟੀਕਲਜ਼ ਮਿਲੇ, ਜਿਸ ਵਿਚ ਇਸ ਤਸਵੀਰ ਦਾ ਪ੍ਰਯੋਗ ਕੀਤਾ ਗਿਆ ਸੀ ਅਤੇ ਟਵਿੱਟਰ (Twitter) ਦੇ ਕੁਝ ਹੈਂਡਲਸ ਵੀ ਮਿਲੇ ਜਿਥੇ ਇਹ ਖਬਰਾਂ ਸਨ।
ਇਕ ਟਵੀਟ ਜੋ ਕਿ ਪੱਤਰਕਾਰ ਮਥਾਂਗ ਸ਼ੇਸਗਿਰੀ ਦਾ ਸੀ ਉਨ੍ਹਾਂ ਨੇ ਇਸ ਤਸਵੀਰ ਨੂੰ ਮਿਤੀ 25 ਸਤੰਬਰ, 2014 ਨੂੰ ਟਵੀਟ ਕੀਤਾ ਸੀ। ਅਸੀਂ ਗੂਗਲ (Google) ਰੀਵਰਸ ਇਮੇਜ ਦੀ ਸਹਾਇਤਾ ਨਾਲ ਵਾਇਰਲ ਤਸਵੀਰ ਵਿਚ ਦਿਸ ਰਹੀ ਮਹਿਲਾ ਦੇ ਬਾਰੇ ਵਿਚ ਸਰਚ ਕੀਤਾ ਤਾਂ ਇਹ ਪਾਇਆ ਕਿ ਇਹ ਤਸਵੀਰ ਉਦਯੋਗਪਤੀ ਗੌਤਮ ਅਡਾਨੀ ਦੀ ਪਤਨੀ ਦੀ ਨਹੀਂ ਹੈ। ਗੌਤਮ ਅਡਾਨੀ ਦੀ ਪਤਨੀ ਦਾ ਨਾਮ ਪ੍ਰੀਤੀ ਅਡਾਨੀ ਹੈ ਅਤੇ ਉਹ ਅਡਾਨੀ ਫਾਊਂਡੇਸਨ ਦੀ ਚੇਅਰਪਰਸਨ ਹੈ। ਆਪਣੇ ਯੂਜ਼ਰਸ/ਰੀਡਰਸ ਦੇ ਲਈ ਇਥੇ ਗੌਤਮ ਅਡਾਨੀ ਅਤੇ ਮਿਸੇਜ਼ ਪ੍ਰੀਤਿ ਅਡਾਨੀ ਦੀ ਫੋਟੋ ਦੇ ਰਹੇ ਹਾਂ।
ਗੂਗੁਲ (Google) ਰੀਵਰਸ ਇਮੇਜ ਵਿਚ ਤਸਵੀਰ ਨੂੰ ਸਰਚ ਕਰਨ ‘ਤੇ ਅਸੀਂ ਪਾਇਆ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਰਨਾਟਕ ਵਿਚ ਤੁਮਕੁਰ ਸਿਟੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਮਿਸੇਜ ਗੀਤਾ ਰੁਦ੍ਰੇਸ਼ ਦਾ ਅਭਿਵਾਦਨ ਕਰ ਰਹੇ ਹਨ। ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਨੇ ਵੀ ਇਸੇ ਇਮੇਜ ਨੂੰ 25 ਸਤੰਬਰ 2014 ਨੂੰ ਸ਼ੇਅਰ ਕੀਤਾ ਸੀ। ਇਸ ਦੇ ਇਲਾਵਾ ਸਾਨੂੰ ਨਵਭਾਰਤ ਟਾਈਮਜ਼ ‘ਤੇ ਵੀ ਇਕ ਰਿਪੋਰਟ ਮਿਲੀ, ਜਿਸ ਨੇ ਇਸ ਵਾਇਰਲ ਤਸਵੀਰ ‘ਤੇ ਖਬਰ ਕੀਤੀ ਸੀ।
ਹੁਣ ਇਸ ਦੇ ਬਾਅਦ ਅਸੀਂ ਗੌਤਮ ਅਡਾਨੀ ਦੀ ਪਤਨੀ ਨਾਲ ਸੰਬੰਧਿਤ ਸਟੀਕ ਕੀ-ਵਰਡ ਪਾ ਕੇ ਗੂਗਲ (Google) ‘ਤੇ ਖੋਜਣਾ ਸ਼ੁਰੂ ਕੀਤਾ ਤਾਂ ਕੁਝ ਅਹਿਮ ਜਾਣਕਾਰੀਆਂ ਸਾਡੇ ਅੱਗੇ ਆਈਆਂ। ਗੌਤਮ ਅਡਾਨੀ ਦੀ ਪਤਨੀ ਦਾ ਨਾਮ ਪ੍ਰੀਤੀ ਅਡਾਨੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਫਿਰ ਉਸ ਦੇ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਵੀ ਦੇਖਿਆ ਤਾਂ ਉਨ੍ਹਾਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ।
ਇਹ ਪ੍ਰੋਗਰਾਮ ਕੀ ਸੀ ਅਤੇ ਪ੍ਰਧਾਨ ਮੰਤਰੀ ਉਥੇ ਕਦੋ ਗਏ ਸਨ ਇਸ ਦੀ ਜਾਣਕਾਰੀ ਅਸੀਂ ਗੂਗਲ ‘ਤੇ ਸਰਚ ਕੀਤੀ ਤਾਂ ਸਾਡੇ ਅੱਗੇ ਪ੍ਰੋਗਰਾਮ ਦੀਆਂ ਤਸਵੀਰਾਂ ਅਤੇ ਜਾਣਕਾਰੀ ਆ ਗਈ, ”24 ਸਤੰਬਰ 2014 ਨੂੰ ਕਰਨਾਟਕ ਦੇ ਤੁਮਕੁਰ ਵਿਚ ਫੂਡ ਪਾਰਕ ਦਾ ਉਦਘਾਟਨ ਸੀ, ਜਿਸ ਵਿਚ ਪ੍ਰਧਾਨ ਮੰਤਰੀ ਪਹੁੰਚੇ ਸਨ ਭਾਵ ਕਿ ਸਾਫ਼ ਹੋ ਗਿਆ ਕਿ ਇਹ ਤਸਵੀਰ ਕਰੀਬ ਪੰਜ ਸਾਲ ਪੁਰਾਣੀ ਹੈ ਅਤੇ ਹੁਣ ਵਾਇਰਲ ਹੋ ਰਹੀ ਹੈ ਇਕ ਗਲਤ ਹੈੱਡਲਾਈਨ ਅਤੇ ਵਿਵਰਣ ਦੇ ਨਾਲ।
ਜਿਸ ਫੇਸਬੁੱਕ (Facebook) ਯੂਜ਼ਰ ਅਤੇ ਪੇਜ਼ ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਉਸ ਦਾ ਸੋਸ਼ਲ ਅਕਾਊਂਟ ਸਕੈਨਿੰਗ ਕਰਨਾ ਬੇਹਦ ਜ਼ਰੂਰੀ ਸੀ, ਜਦ ਇਸ ਪੇਜ਼ ਨੂੰ ਖੰਗਾਲਿਆ ਗਿਆ ਤਾਂ ਪਤਾ ਲੱਗਾ ਕਿ ਇਸ ‘ਤੇ ਇਕ ਤਰ੍ਹਾਂ ਦੇ ਸਮਰਥਨ ਦੀਆਂ ਤਸਵੀਰਾਂ ਜ਼ਿਆਦਾ ਸਨ ਅਤੇ ਇਹ ਪੇਜ਼ 27 ਜੁਲਾਈ 2018 ਵਿਚ ਬਣਾਇਆ ਗਿਆ ਸੀ ਅਤੇ ਇਸ ਦੇ 48,044 ਫਾਲੋਅਰਸ ਹਨ।
ਜਿਸ ਯੂਜ਼ਰ ਨੇ ਇਹ ਪੋਸਟ ਸ਼ੇਅਰ ਕੀਤੀ ਉਹ ਅੰਕਿਤ ਸੂਰਜ ਹੈ ਅਤੇ ਉਹ ਮੁੰਬਈ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ।
ਨਤੀਜਾ : ਇਹ ਤਸਵੀਰ ਪੁਰਾਣੀ ਹੈ ਅਤੇ ਇਸ ‘ਤੇ ਦਿੱਤੀ ਗਈ ਹੈੱਡਲਾਈਨ (ਵਿਵਰਣ) ਗਲਤ ਹੈ ਅਤੇ ਇਹ ਗਲਤ ਹੈਡਲਾਈਨ ਦੇ ਨਾਲ ਅੱਜ ਵਾਇਰਲ ਹੋ ਰਹੀ ਹੈ। ਇਹ ਮਹਿਲਾ ਅਡਾਨੀ ਦੀ ਪਤਨੀ ਨਹੀਂ, ਬਲਕਿ ਤੁਮਪੁਰ ਦੀ ਸਾਬਕਾ ਮੇਅਰ ਗੀਤਾ ਰੁਦ੍ਰੇਸ਼ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : ਪ੍ਰਧਾਨ ਮੰਤਰੀ ਜਿਸ ਮਹਿਲਾ ਦਾ ਝੁਕ ਕੇ ਅਭਿਵਾਦਨ ਕਰ ਰਹੇ ਹਨ ਉਹ ਉਦਯੋਗਪਤੀ ਅਡਾਨੀ ਦੀ ਪਤਨੀ ਹੈ
- Claimed By : FB User- Rahul Gandhi's Supporters (MISSION 2019)
- Fact Check : ਫਰਜ਼ੀ