Fact Check: ਇਹ ਮਹਿਲਾ ਪਰਦਾ ਕਰਨ ਲਈ ਨਹੀਂ, ISIS ਲਈ ਕੰਮ ਕਰਨ ਤੇ ਗ੍ਰਿਫਤਾਰ ਹੋਈ ਸੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਮਹਿਲਾ ਨੂੰ ਬੁਰਖਾ ਪਾਏ ਵੇਖਿਆ ਜਾ ਸਕਦਾ ਹੈ। ਤਸਵੀਰ ਵਿਚ ਮਹਿਲਾ ਦੇ ਹੱਥਾਂ ਵਿਚ ਹੱਥਕੜੀ ਲੱਗੀ ਹੋਈ ਹੈ ਅਤੇ ਕੁੱਝ ਪੁਲਿਸ ਵਾਲੇ ਓਹਨੂੰ ਲੈ ਕੇ ਜਾ ਰਹੇ ਹਨ। ਫੋਟੋ ਵਿਚ ਮੌਜੂਦ ਮਹਿਲਾ ਦੇ ਸਿਰਫ ਹੱਥ ਨਜ਼ਰ ਆ ਰਹੇ ਹਨ ਬਾਕੀ ਪੂਰਾ ਸ਼ਰੀਰ ਓਹਨੇ ਕਾਲੇ ਰੰਗ ਦੇ ਬੁਰਖੇ ਨਾਲ ਕਵਰ ਕਿੱਤਾ ਹੋਇਆ ਹੈ। ਇਸ ਤਸਵੀਰ ਨਾਲ ਲਿਖੇ ਡਿਸਕ੍ਰਿਪਸ਼ਨ ਅਨੁਸਾਰ, ਇਹ ਵਾਕਿਆ ਆਸਟ੍ਰੇਲੀਆ ਦਾ ਹੈ ਜਿਥੇ ਪਰਦਾ ਕਰਨ ਦੇ ਮਾਮਲੇ ਵਿਚ ਇਸ ਮਹਿਲਾ ਦੀ ਗ੍ਰਿਫਤਾਰੀ ਹੋਈ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਅਸਲ ਵਿਚ ਇਹ ਵਾਕਿਆ ਸਪੇਨ ਦਾ ਹੈ ਜਿਥੇ 2015 ਵਿਚ ਇਸ ਮਹਿਲਾ ਨੂੰ ਆਤੰਕੀ ਸੰਗਠਨ ISIS ਲਈ ਕੰਮ ਕਰਨ ਦੇ ਜੁਰਮ ਵਿਚ ਗ੍ਰਿਫਤਾਰ ਕਿੱਤਾ ਸੀ ਨਾ ਕਿ ਬੁਰਖਾ ਪਾਉਣ ਦੇ।

ਕੀ ਹੋ ਰਿਹਾ ਹੈ ਵਾਇਰਲ?

ਤਸਵੀਰ ਵਿਚ ਮਹਿਲਾ ਦੇ ਹੱਥਾਂ ਵਿਚ ਹੱਥਕੜੀ ਲੱਗੀ ਹੋਈ ਹੈ ਅਤੇ ਕੁਝ ਪੁਲਿਸ ਵਾਲੇ ਓਹਨੂੰ ਲੈ ਕੇ ਜਾ ਰਹੇ ਹਨ। ਫੋਟੋ ਵਿਚ ਮੌਜੂਦ ਮਹਿਲਾ ਦੇ ਸਿਰਫ ਹੱਥ ਨਜ਼ਰ ਆ ਰਹੇ ਹਨ ਬਾਕੀ ਪੂਰਾ ਸ਼ਰੀਰ ਓਹਨੇ ਕਾਲੇ ਰੰਗ ਦੇ ਬੁਰਖੇ ਨਾਲ ਕਵਰ ਕਿੱਤਾ ਹੋਇਆ ਹੈ। ਇਸ ਪੋਸਟ ਵਿਚ ਕਲੇਮ ਕਿੱਤਾ ਗਿਆ ਹੈ ਕਿ ਇਹ ਮਹਿਲਾ ਆਸਟ੍ਰੇਲੀਆ ਦੀ ਹੈ ਜਿਥੇ ਪਰਦਾ ਕਰਨ ਦੇ ਮਾਮਲੇ ਵਿਚ ਇਸ ਮਹਿਲਾ ਨੂੰ ਗ੍ਰਿਫਤਾਰ ਕਿੱਤਾ ਗਿਆ। ਪੋਸਟ ਵਿਚ ਲਿਖਿਆ ਹੈ “ਆਸਟ੍ਰੇਲੀਆ ਵਿਚ ਪਰਦਾ ਕਰਨ ਤੇ ਗ੍ਰਿਫਤਾਰੀ…! ਪਰ ਸਲਾਮ ਹੈ ਇਸ ਕੁੜੀ ਨੂੰ ਜੋ ਕੁਫਰ ਦੇ ਅੱਗੇ ਡੱਟ ਕੇ ਖੜੀ ਰਹੀ….!! ਗ੍ਰਿਫਤਾਰੀ ਦੇਦੀ ਮਗਰ ਇਸਲਾਮ ਦੀ ਲਾਜ ਰੱਖ ਲਿੱਤੀ!!! ਸਲਾਮ ਤੁਹਾਡੀ Azmat ਨੂੰ ਇਸਲਾਮੀ ਭੈਣ। ਜੇਕਰ ਤੁਸੀਂ ਸਾਰਿਆਂ ਨੇ ਸ਼ੇਅਰ ਨ ਕਿੱਤੀ ਤਾਂ ਨ ਇਨਸਾਫੀ ਹੋਵੇਗੀ”। ਇਸ ਪੋਸਟ ਨੂੰ ਹੁਣ ਤੱਕ 17000 ਤੋਂ ਵੱਧ ਵਾਰੀ ਸ਼ੇਅਰ ਕਿੱਤਾ ਜਾ ਚੁਕਿਆ ਹੈ।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਫੇਰ ਉਸਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਥੋੜਾ ਜੇਹਾ ਸਰਚ ਕਰਨ ਤੇ ਸਾਡੇ ਹੱਥ UK Daily Mail ਦੀ 2015 ਦੀ ਇੱਕ ਖਬਰ ਲੱਗੀ ਜਿਸ ਵਿਚ ਇਸ ਤਸਵੀਰ ਦਾ ਇਸਤੇਮਾਲ ਕਿੱਤਾ ਗਿਆ ਸੀ। ਇਸ ਖਬਰ ਮੁਤਾਬਕ, ਇਸ ਮਹਿਲਾ ਨੂੰ ਸਪੇਨ ਵਿਚ ਗ੍ਰਿਫਤਾਰ ਕਿੱਤਾ ਗਿਆ ਸੀ, ਕਿਉਂਕਿ ਇਹ ਮਹਿਲਾ ਹੋਰ ਮਹਿਲਾਵਾਂ ਨੂੰ ISIS ਲਈ ਭਰਤੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਖਬਰ ਅਨੁਸਾਰ, ਮਹਿਲਾ ਮੋਰੱਕੋ ਦੀ ਸੀ।

ਇਸ ਖਬਰ ਵਿਚ ਇਸੇ ਤਸਵੀਰ ਦੇ ਕਈ ਵੱਖ-ਵੱਖ ਐਂਗਲ ਹਨ। ਇਨ੍ਹਾਂ ਤਸਵੀਰਾਂ ਵਿਚ ਗੈਟੀ ਇਮੇਜਸ ਨੂੰ ਕਰੈਡਿਟ ਦਿੱਤਾ ਗਿਆ ਹੈ। ਅਸੀਂ ਸਰਚ ਕਰਿਆ ਤਾਂ ਸਾਨੂੰ ਗੈਟੀ ਇਮੈਜਸ ਤੇ ਇਹ ਤਸਵੀਰ ਮਿਲ ਗਈ। ਅਸੀਂ ਇਸ ਤਸਵੀਰ ਦਾ ਐਗਜ਼ਿਫ ਡਾਟਾ ਵੀ ਕੱਡਿਆ ਅਤੇ ਡੇਟਲਾਈਨ ਅਤੇ ਇੰਟ੍ਰੋ ਸਹੀ ਪਾਇਆ।

ਅਸੀਂ ਇਸ ਖਬਰ ਨੂੰ ਹੋਰ ਜਗਾਹਵਾਂ ਤੇ ਵੀ ਲਭਿਆ ਅਤੇ ਸਾਨੂੰ ਇਹ ਖਬਰ ਹੋਰ ਵੀ ਕਈ ਪਲੇਟਫੋਰਮਸ ਤੇ ਮਿਲੀ।

ਅਸੀਂ ਪੁਸ਼ਟੀ ਲਈ ਡੇਲੀ ਮੇਲ ਦੇ ਦਫਤਰ ਵਿਚ ਕਾਲ ਕਿੱਤੀ ਅਤੇ ਉਹਨਾਂ ਦੇ ਰਿਪੋਰਟਰ ਨੇ ਦੱਸਿਆ ਕਿ ਇਹ ਤਸਵੀਰ ਅਤੇ ਹੋਰ ਖਬਰਾਂ ਬਿਲਕੁਲ ਸਹੀ ਹਨ। ਉਹਨਾਂ ਨੇ ਸਾਨੂੰ ਹੋਰ ਵੱਧ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਮਹਿਲਾ ਨਾਲ 4 ਲੋਕਾਂ ਨੂੰ 2018 ਵਿਚ 7 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਅਸੀਂ ਇਸ ਜਾਣਕਾਰੀ ਨੂੰ ਪੱਕਾ ਕਰਨ ਲਈ ਗੂਗਲ ਸਰਚ ਕਿੱਤਾ ਤੇ ਪਾਇਆ ਕਿ ਇਹ ਜਾਣਕਾਰੀ ਸਹੀ ਹੈ।

ਇਸ ਪੋਸਟ ਨੂੰ ‘ਦਾਰੁਲ ਉਲੂਮ ਦੇਵਬੰਦ ਨੇ ਇਸਲਾਮ ਕਾ ਪਰਚਮ ਦੁਨੀਆਂ ਮੈਂ ਲਹਿਰਾਇਆ ਹੈ’ ਨਾਂ ਦੇ ਇੱਕ ਫੇਸਬੁੱਕ ਪੇਜ ਤੇ ਪੋਸਟ ਕਿੱਤਾ ਗਿਆ ਸੀ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਬਿਲਕੁਲ ਗਲਤ ਹੈ। ਅਸਲ ਵਿਚ ਇਹ ਵਾਕਿਆ ਸਪੇਨ ਦਾ ਹੈ ਜਿਥੇ 2015 ਵਿਚ ਇਸ ਮਹਿਲਾ ਨੂੰ ਆਤੰਕੀ ਸੰਗਠਨ ISIS ਲਈ ਕੰਮ ਕਰਨ ਦੇ ਜੁਰਮ ਵਿਚ ਗ੍ਰਿਫਤਾਰ ਕਿੱਤਾ ਸੀ ਨਾ ਕਿ ਬੁਰਖਾ ਪਾਉਣ ਦੇ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts