ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਰੂਹਾਨੀ ਗੁਰੂ ਸਾਧਗੁਰੂ ਜੱਗੀ ਵਾਸੁਦੇਵ ਦੀ ਗੋਦ ਵਿਚ ਇੱਕ ਔਰਤ ਨੂੰ ਬੈਠਾ ਵੇਖਿਆ ਜਾ ਸਕਦਾ ਹੈ। ਤਸਵੀਰ ਨਾਲ ਦਿੱਤੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “ਜਨਾਬ ਇਨ੍ਹਾਂ ਦਾ ਵੀ ਸਮੇਂ ਨਜ਼ਦੀਕ ਆ ਰਿਹਾ ਹੈ ਲੱਗਦਾ ਹੈ”। ਸ਼ਬਦਾਂ ਦੇ ਪਿੱਛੇ ਦੀ ਭਾਵਨਾ ਨੂੰ ਵੇਖਿਆ ਜਾਵੇ ਤਾਂ ਇਹ ਲਾਈਨ ਸਾਧਗੁਰੂ ‘ਤੇ ਤਨਜ ਕਸਦੀ ਹੈ ਅਤੇ ਉਨ੍ਹਾਂ ਖਿਲਾਫ ਗੰਭੀਰ ਗੱਲ ਕਹਿੰਦੀ ਹੋਈ ਨਜ਼ਰ ਆਉਂਦੀ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਗਲਤ ਹੈ। ਅਸਲ ਵਿਚ ਸਾਧਗੁਰੂ ਦੀ ਗੋਦ ਵਿਚ ਉਨ੍ਹਾਂ ਦੀ ਕੁੜੀ ਬੈਠੀ ਹੋਈ ਹੈ।
ਵਾਇਰਲ ਤਸਵੀਰ ਵਿਚ ਰੂਹਾਨੀ ਗੁਰੂ ਸਾਧਗੁਰੂ ਦੀ ਗੋਦ ਵਿਚ ਇੱਕ ਔਰਤ ਨੂੰ ਬੈਠਾ ਵੇਖਿਆ ਜਾ ਸਕਦਾ ਹੈ। ਤਸਵੀਰ ਨਾਲ ਦਿੱਤੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “ਜਨਾਬ ਇਨ੍ਹਾਂ ਦਾ ਵੀ ਸਮੇਂ ਨਜ਼ਦੀਕ ਆ ਰਿਹਾ ਹੈ ਲੱਗਦਾ ਹੈ”।
ਪੜਤਾਲ ਕਰਨ ਲਈ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ ਅਤੇ ਪਾਇਆ ਕਿ ਇਸ ਤਸਵੀਰ ਨੂੰ ਸਬਤੋਂ ਪਹਿਲਾਂ 17 ਜੂਨ 2019 ਨੂੰ ਸਾਧਗੁਰੂ ਜੱਗੀ ਵਾਸੁਦੇਵ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਅਪਲੋਡ ਕੀਤਾ ਸੀ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਇੱਕ ਤਸਵੀਰ ਹੋਰ ਵੀ ਪੋਸਟ ਕੀਤੀ ਸੀ ਜਿਸ ਵਿਚ ਉਹ ਇੱਕ ਬੁਜ਼ੁਰਗ ਵਿਅਕਤੀ ਨਾਲ ਬੈਠੇ ਹਨ। ਇਸ ਪੋਸਟ ਨਾਲ ਦਿੱਤੇ ਡਿਸਕ੍ਰਿਪਸ਼ਨ ਨਾਲ ਇਹ ਤਾਂ ਸਾਫ ਸੀ ਕਿ ਪਹਿਲੀ ਫੋਟੋ ਵਿਚ ਮੌਜੂਦ ਬੁਜ਼ੁਰਗ ਵਿਅਕਤੀ ਸਾਧਗੁਰੂ ਵਾਸੁਦੇਵ ਜੱਗੀ ਦੇ ਪਿਤਾ ਹਨ ਪਰ ਦੂਸਰੀ ਫੋਟੋ ਵਿਚ ਉਨ੍ਹਾਂ ਨਾਲ ਮੌਜੂਦ ਔਰਤ ਕੌਣ ਹੈ ਇਸਦੀ ਕੋਈ ਪਛਾਣ ਨਹੀਂ ਦੱਸੀ ਗਈ ਹੈ। ਹਾਲਾਂਕਿ, ਅਸੀਂ ਜਦੋਂ ਇਸ ਟਵੀਟ ‘ਤੇ ਆਏ ਕਮੈਂਟਸ ਨੂੰ ਪੜ੍ਹਿਆ ਤਾਂ ਲੋਕਾਂ ਨੇ ਕਿਹਾ ਕਿ ਇਹ ਮਹਿਲਾ ਉਨ੍ਹਾਂ ਦੀ ਕੁੜੀ ਹੈ।
https://twitter.com/SadhguruJV/status/1008296594607767553/photo/1
ਵੱਧ ਪੁਸ਼ਟੀ ਲਈ ਅਸੀਂ ਈਸ਼ਾ ਫਾਊਂਡੇਸ਼ਨ ਦੇ ਕੋਂਬਟੂਰ ਸਥਿਤ ਦਫਤਰ ਵਿਚ ਕਾਲ ਕੀਤੀ ਅਤੇ ਸਾਨੂੰ ਸਾਧਗੁਰੂ ਦੇ ਮੀਡੀਆ ਸੰਪਰਕ ਅਧਿਕਾਰੀ ਸਤਿਅਮ ਕੁਮਾਰ ਨੇ ਦੱਸਿਆ ਕਿ ਇਹ ਔਰਤ ਸਾਧਗੁਰੂ ਦੀ ਕੁੜੀ ਰਾਧੇ ਹੈ। ਸਾਧਗੁਰੂ ਨੇ Fathers Day ਦੇ ਮੌਕੇ ‘ਤੇ ਇਹ ਤਸਵੀਰਾਂ ਪੋਸਟ ਕੀਤੀਆਂ ਸਨ।
ਇਸ ਤਸਵੀਰ ਨੂੰ Swami Sakshi Sune ਨਾਂ ਦੇ ਇੱਕ ਫੇਸਬੁੱਕ ਯੂਜ਼ਰ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਨ੍ਹਾਂ ਦੇ ਕੁੱਲ 1,951 ਫਾਲੋਅਰਸ ਹਨ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਪੋਸਟ ਗਲਤ ਹੈ। ਅਸਲ ਵਿਚ ਸਾਧਗੁਰੂ ਦੀ ਗੋਦ ਵਿਚ ਬੈਠੀ ਔਰਤ ਉਨ੍ਹਾਂ ਦੀ ਕੁੜੀ ਰਾਧੇ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।