ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਦਾ ਨਹੀਂ ਹੈ। ਵੀਡੀਓ ‘ਚ ਤਲਵਾਰਬਾਜ਼ੀ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਮਹਿਲਾ ਗੁਜਰਾਤ ਦੀ ਤਲਵਾਰਬਾਜ਼ੀ ਟ੍ਰੇਨਰ ਅਤੇ ਸਮਾਜਿਕ ਵਰਕਰ ਨਿਕਿਤਾਬਾ ਰਾਠੌੜ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ‘ਤੇ ਇਕ ਮਹਿਲਾ ਦਾ ਕਿਸੇ ਸਮਾਗਮ ਦੌਰਾਨ ਤਲਵਾਰਬਾਜ਼ੀ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਮਹਿਲਾ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਦਾ ਨਹੀਂ ਹੈ। ਵੀਡੀਓ ‘ਚ ਤਲਵਾਰਬਾਜ਼ੀ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਮਹਿਲਾ ਗੁਜਰਾਤ ਦੀ ਤਲਵਾਰਬਾਜ਼ੀ ਟ੍ਰੇਨਰ ਅਤੇ ਸਮਾਜਿਕ ਵਰਕਰ ਨਿਕਿਤਾਬਾ ਰਾਠੌੜ ਹੈ।
ਵਾਇਰਲ ਪੋਸਟ ਨੂੰ ਸਾਂਝਾ ਕਰਦੇ ਹੋਏ ਫੇਸਬੁੱਕ ਯੂਜ਼ਰ ਨੇ ਲਿਖਿਆ, “ਤੁआप हैं..राजस्थान की उपमुख्यमंत्री – दिया कुमारी जी..बस यही जोश और जज्बा भारत की हर बेटी में हो।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਆਪਣੀ ਜਾਂਚ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਗੂਗਲ ਲੈਂਸ ਦੇ ਜ਼ਰੀਏ ਵਾਇਰਲ ਵੀਡੀਓ ਦੀ ਖੋਜ ਕੀਤੀ। ਸਰਚ ਦੌਰਾਨ ਸਾਨੂੰ ‘ਨਿਕਿਤਬਾ ਰਾਠੌਰ’ ਨਾਮ ਦਾ ਇੰਸਟਾਗ੍ਰਾਮ ਹੈਂਡਲ ‘ਤੇ 22 ਜਨਵਰੀ 2024 ਨੂੰ ਵੀਡੀਓ ਅਪਲੋਡ ਕੀਤਾ ਹੋਇਆ ਮਿਲਿਆ। ਇੱਥੇ ਹੈਸ਼ਟੈਗ ‘ਚ ‘ਨਿਕਿਤਬਾ ਰਾਠੌਰ, ਅਯੁੱਧਿਆ ਰਾਮ ਟੈਮਪਲ ਅਤੇ ਗੁਜਰਾਤ’ ਲਿਖਿਆ ਗਿਆ ਹੈ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਨਿਕਿਤਾਬਾ ਰਾਠੌੜ ਦੇ ਇੰਸਟਾਗ੍ਰਾਮ ਹੈਂਡਲ ਨੂੰ ਸਕੈਨ ਕੀਤਾ, ਇਸ ਅਕਾਊਂਟ ਨੂੰ 54 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸ ਅਕਾਊਂਟ ‘ਤੇ ਸਾਨੂੰ ਵਾਇਰਲ ਵੀਡੀਓ ਵਾਲੀ ਮਹਿਲਾ ਯਾਨੀ ਨਿਕਿਤਾਬਾ ਰਾਠੌੜ ਦੇ ਹੋਰ ਵੀ ਕਈ ਪੋਸਟ ਮਿਲੇ।
ਵਾਇਰਲ ਵੀਡੀਓ ਨੂੰ ਨਿਕਿਤਾਬਾ ਰਾਠੌੜ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ। ਇੱਥੇ ਉਨ੍ਹਾਂ ਦੀ ਪ੍ਰੋਫਾਈਲ ‘ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਹ ਇੱਕ ਡਿਜੀਟਲ ਕ੍ਰਿਏਟਰ ਹੈ।
ਵਾਇਰਲ ਵੀਡੀਓ ਦੀ ਪੁਸ਼ਟੀ ਲਈ ਅਸੀਂ ਨਿਕਿਤਾਬਾ ਰਾਠੌੜ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਵੀਡੀਓ ਉਨ੍ਹਾਂ ਦਾ ਹੀ ਹੈ।ਅਯੁੱਧਿਆ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ‘ਤੇ ਗੁਜਰਾਤ ‘ਚ ਹੋਏ ਇੱਕ ਸਮਾਰੋਹ ‘ਚ ਉਨ੍ਹਾਂ ਨੇ ਤਲਵਾਰਬਾਜ਼ੀ ਨਾਲ ਡਾਂਸ ਕੀਤਾ ਸੀ, ਜਿਸ ਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਆਪਣੇ ਬਾਰੇ ਗੱਲ ਕਰਦਿਆਂ ਰਾਠੌੜ ਨੇ ਕਿਹਾ ਕਿ ਉਹ ਤਲਵਾਰਬਾਜ਼ੀ ਦੀ ਟ੍ਰੇਨਰ ਅਤੇ ਸਮਾਜ ਸੇਵੀ ਹੈ।
ਗੁੰਮਰਾਹਕੁੰਨ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ਦੌਰਾਨ, ਅਸੀਂ ਪਾਇਆ ਕਿ ਯੂਜ਼ਰ ਦੇ ਬਾਇਓ ਅਨੁਸਾਰ, ਉਹ ਭਾਜਪਾ ਯੁਵਾ ਮੋਰਚਾ ਨੋਖਾ ਸ਼ਹਿਰ ਦੇ ਮੰਡਲ ਅਧਿਅਕਸ਼ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਰਾਜਸਥਾਨ ਦੀ ਉਪ ਮੁੱਖ ਮੰਤਰੀ ਦੀਆ ਕੁਮਾਰੀ ਦਾ ਨਹੀਂ ਹੈ। ਵੀਡੀਓ ‘ਚ ਤਲਵਾਰਬਾਜ਼ੀ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਮਹਿਲਾ ਗੁਜਰਾਤ ਦੀ ਤਲਵਾਰਬਾਜ਼ੀ ਟ੍ਰੇਨਰ ਅਤੇ ਸਮਾਜਿਕ ਵਰਕਰ ਨਿਕਿਤਾਬਾ ਰਾਠੌੜ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।