Fact Check : ਔਰਤਾਂ ਨੂੰ ਕੁਚਲਣ ਦਾ ਪਾਣੀ ਦੇ ਟੈਂਕਰ ਵਾਲਾ ਵਾਇਰਲ ਵੀਡੀਓ ਪੁਰਾਣਾ ਹੈ, ਹੁਣ ਦਾ ਨਹੀਂ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਪਾਈ ਗਈ। ਪੰਜਾਬ ਵਿੱਚ ਜਨਵਰੀ 2021 ਵਿੱਚ ਵਾਪਰੀ ਘਟਨਾ ਦੀ ਵੀਡੀਓ ਨੂੰ ਹੁਣ ਵਾਇਰਲ ਕਰਕੇ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲ-ਫਿਲਹਾਲ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।
- By: Ashish Maharishi
- Published: Jun 6, 2023 at 06:39 PM
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਪਾਣੀ ਦੇ ਟੈਂਕਰ ਨੂੰ ਕੁਝ ਔਰਤਾਂ ਨੂੰ ਕੁਚਲਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਭਿਆਨਕ ਵੀਡੀਓ ਨੂੰ ਹਾਲ ਦਾ ਸਮਝਦੇ ਹੋਏ ਕੁਝ ਸੋਸ਼ਲ ਮੀਡੀਆ ਯੂਜ਼ਰਸ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਦਾਅਵਾ ਗੁੰਮਰਾਹਕੁੰਨ ਨਿਕਲਿਆ।ਦਰਅਸਲ ਜਨਵਰੀ 2021 ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਜਾ ਰਹੀਆਂ ਔਰਤਾਂ ਨੂੰ ਅੰਮ੍ਰਿਤਸਰ ਦੇ ਕਸਬਾ ਵੱਲ੍ਹਾ ਨੇੜੇ ਇੱਕ ਪਾਣੀ ਦੇ ਟੈਂਕਰ ਨੇ ਕੁਚਲ ਦਿੱਤਾ ਸੀ। ਇਸ ਹਾਦਸੇ ‘ਚ ਕੁਝ ਔਰਤਾਂ ਗੰਭੀਰ ਰੂਪ ਤੋਂ ਜ਼ਖਮੀ ਹੋ ਗਈ ਸੀ ਅਤੇ ਦੋ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।
ਕੀ ਹੋ ਰਿਹਾ ਹੈ ਵਾਇਰਲ
ਫੇਸਬੁੱਕ ਯੂਜ਼ਰ ਦਿਲੀਪ ਕੁਮਾਰ ਨੇ 29 ਮਈ ਨੂੰ ਇੱਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ, “ਜ਼ੁਲਮ ਸਿਤਮ ਦੀ ਹੱਦ ਹੋ ਗਈ, ਜਿਹੜੇ ਟਰੈਕਟਰ ਚਾਲਕ ਬੇਰਹਿਮੀ ਨਾਲ ਲੋਕਾਂ ਨੂੰ ਕੁਚਲ ਰਿਹਾ, ਇਹ ਸਭ ਦੇਖ ਕੇ ਲੱਗਦਾ ਹੈ ਕਿ ਇਨਸਾਨੀਅਤ ਬਿਲਕੁਲ ਖਤਮ ਹੋ ਗਈ ਹੈ। ਇਸ ਦੀ ਸਜ਼ਾ ਗੱਡੀ ਨੂੰ ਅੱਗ ਦੇ ਹਵਾਲੇ ਕਰਕੇ ਡਰਾਈਵਰ ਨੂੰ ਜਲਾ ਕੇ ਮਾਰ ਦੀਓ।”
ਦਾਅਵੇ ਨੂੰ ਸੱਚ ਮੰਨਦੇ ਹੋਏ ਦੂੱਜੇ ਯੂਜ਼ਰਸ ਵੀ ਇਸਨੂੰ ਵਾਇਰਲ ਕਰ ਰਹੇ ਹਨ। ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਨਾਲ ਸਬੰਧਤ ਘਟਨਾ ਦਾ ਪਤਾ ਲਗਾਉਣ ਲਈ ਗੂਗਲ ਓਪਨ ਸਰਚ ਟੂਲ ਦੀ ਵਰਤੋਂ ਕੀਤੀ। ਸੰਬੰਧਿਤ ਕੀਵਰਡਸ ਨਾਲ ਖੋਜ ਕਰਨ ‘ਤੇ ਸਾਨੂੰ ਕਈ ਮੀਡੀਆ ਵੈਬਸਾਈਟਾਂ ‘ਤੇ ਇਸ ਨਾਲ ਸਬੰਧਤ ਖ਼ਬਰਾਂ ਮਿਲੀਆਂ। ਭਾਸਕਰ ਡਾਟ ਕੋਮ ਨੇ 2 ਸਾਲ ਪਹਿਲਾਂ ਇੱਕ ਖਬਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਲਿਖਿਆ, “ਗਣਤੰਤਰ ਦਿਵਸ ‘ਤੇ ਅੰਮ੍ਰਿਤਸਰ ‘ਚ ਕੱਢੇ ਗਏ ਟਰੈਕਟਰ ਮਾਰਚ ‘ਚ ਸ਼ਾਮਿਲ ਹੋਣ ਜਾ ਰਹੀ 5 ਬੁਜੁਰਗ ਔਰਤਾਂ ਨੂੰ ਵੱਲ੍ਹਾ ਐਲੀਮੈਂਟਰੀ ਸਕੂਲ ਨੇੜੇ ਪਾਣੀ ਦੇ ਟੈਂਕਰ ਨਾਲ ਅਟੈਚ ਬੇਕਾਬੂ ਟਰੈਕਟਰ ਨੇ ਰੋਂਦ ਦਿੱਤਾ। ਇਸ ਕਾਰਨ ਦੋ ਬਜ਼ੁਰਗ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਗੰਭੀਰ ਜ਼ਖ਼ਮੀ ਹੋ ਗਈ। ਟਰੈਕਟਰ ਚਾਲਕ ਨੂੰ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ, ਜਿਸ ਦੀ ਪਹਿਚਾਣ ਸੁਖਲਾਲ ਉਰਫ਼ ਬੌਬੀ ਵਾਸੀ ਪਿੰਡ ਮੱਖਣ ਵਿੰਡੀ ਵਜੋਂ ਹੋਈ ਹੈ | ਮ੍ਰਿਤਕਾਂ ਦੀ ਪਛਾਣ ਨਰਿੰਦਰ ਕੌਰ (55) ਅਤੇ ਸਿਮਰਜੀਤ ਕੌਰ (55) ਵਾਸੀ ਵੱਲ੍ਹਾ ਵਜੋਂ ਹੋਈ ਹੈ।”
ਇਸ ਨਾਲ ਜੁੜੀ ਖਬਰ NDTV ਦੀ ਵੈੱਬਸਾਈਟ ‘ਤੇ ਵੀ ਮਿਲੀ। 26 ਜਨਵਰੀ 2021 ਨੂੰ ਪ੍ਰਕਾਸ਼ਿਤ ਖ਼ਬਰ ਵਿੱਚ ਵੱਲ੍ਹਾ ਥਾਣੇ ਦੇ ਐਸਐਚਓ ਸੰਜੀਵ ਕੁਮਾਰ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਇਹ ਔਰਤਾਂ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਜਾ ਰਹੀਆਂ ਸਨ। ਇੱਥੇ ਪੂਰੀ ਖ਼ਬਰ ਪੜ੍ਹੋ।
ਵਿਸ਼ਵਾਸ ਨਿਊਜ ਨੇ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਦੈਨਿਕ ਜਾਗਰਣ ਅੰਮ੍ਰਿਤਸਰ ਦੇ ਚੀਫ ਰਿਪੋਰਟਰ ਵਿਪਿਨ ਕੁਮਾਰ ਰਾਣਾ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਪੁਰਾਣੀ ਹੈ। ਇਸ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜਾਂਚ ਦੇ ਆਖਰੀ ਪੜਾਅ ‘ਚ ਪੁਰਾਣੀ ਵੀਡੀਓ ਨੂੰ ਹੁਣ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਪਤਾ ਲੱਗਾ ਕਿ ਫੇਸਬੁੱਕ ਯੂਜ਼ਰ ਦਿਲੀਪ ਕੁਮਾਰ ਨੂੰ ਛੇ ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ। ਇਸ ਯੂਜ਼ਰ ਦੇ 5 ਹਜਾਰ ਫੇਸਬੁੱਕ ਮਿੱਤਰ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਪਾਈ ਗਈ। ਪੰਜਾਬ ਵਿੱਚ ਜਨਵਰੀ 2021 ਵਿੱਚ ਵਾਪਰੀ ਘਟਨਾ ਦੀ ਵੀਡੀਓ ਨੂੰ ਹੁਣ ਵਾਇਰਲ ਕਰਕੇ ਭਰਮ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲ-ਫਿਲਹਾਲ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।
- Claim Review : ਪਾਣੀ ਦੇ ਟੈਂਕਰ ਨਾਲ ਔਰਤਾਂ ਨੂੰ ਕੁਚਲਦੇ ਹੋਏ ਵੀਡੀਓ
- Claimed By : ਦਿਲੀਪ ਕੁਮਾਰ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...