ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਪੰਜਾਬ ਦੇ ਪਟਿਆਲਾ ਦਾ ਨਹੀਂ ਹੈ, ਬਲਕਿ ਰਾਜਸਥਾਨ ਦਾ ਹੈ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਜਾਨਵਰ ਨੂੰ ਘਰ ਦੇ ਅੰਦਰ ਘੁਸ ਕੇ ਇੱਕ ਕੁੱਤੇ ‘ਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਕੁਝ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਕੁੱਤੇ ‘ਤੇ ਹਮਲਾ ਕਰਦੇ ਤੇਂਦੂਏ ਦਾ ਇਹ ਵੀਡੀਓ ਪਟਿਆਲਾ ਦਾ ਹੈ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਵੀਡੀਓ ਰਾਜਸਥਾਨ ਦਾ ਹੈ, ਜਿਸਨੂੰ ਹੁਣ ਪਟਿਆਲਾ ਦਾ ਦੱਸਕੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਦਾ ਪੰਜਾਬ ਨਾਲ ਕੋਈ ਸੰਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ Kanwarbedi Patiala ਨੇ (ਆਰਕਾਈਵ ਲਿੰਕ ) 28 ਅਗਸਤ ਨੂੰ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, “ਆਹ ਫਿਰਦਾ ਕੁੱਤੇ ਮਾਰਦਾ ਤੇਦੂਆ..ਪਿੰਡ ਲੰਗ ਦਾ ਘਰ..”
ਵੀਡੀਓ ਉੱਤੇ ਲਿਖਿਆ ਹੋਇਆ ਹੈ: ਪਟਿਆਲਾ ਦੇ ਪਿੰਡਾ ‘ਚ ਚੀਤਾ ” ਹੁਣ ਸ਼ਹਿਰ ਪੁੱਜਿਆ ਸੁਚੇਤ ਰਹੋ।
ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਸਭਤੋਂ ਪਹਿਲਾਂ ਵੀਡੀਓ ਦੇ ਕਈ ਕੀਫ਼੍ਰੇਮਸ ਕੱਢੇ ਅਤੇ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਸਾਨੂੰ ਵੀਡੀਓ ਨਾਲ ਜੁੜੀ ਖਬਰ ਦੈਨਿਕ ਭਾਸਕਰ ਦੀ ਵੈਬਸਾਈਟ ‘ਤੇ ਮਿਲੀ। ਇੱਕ ਮਹੀਨਾ ਪਹਿਲਾਂ ਪ੍ਰਕਾਸ਼ਿਤ ਖਬਰ ਵਿੱਚ ਦੱਸਿਆ ਗਿਆ ਕਿ, ਇਹ ਘਟਨਾ ਰਾਜਸਥਾਨ ਦੀ ਹੈ। ਰਾਜਸਥਾਨ ਦੇ ਨਾਥਦੁਆਰੇ ਦੇ ਆਬਾਦੀ ਵਾਲੇ ਇਲਾਕੇ ‘ਚ ਲੈਪਰਡ ਦਾ ਮੂਵਮੇੰਟ: ਘਰ ‘ਚ ਘੁਸ ਕੇ ਪਾਲਤੂ ਕੁੱਤੇ ਦਾ ਕੀਤਾ ਸ਼ਿਕਾਰ।
ਵੀਡੀਓ ਨਾਲ ਜੁੜੀ ਰਿਪੋਰਟ ਸਮਾਚਾਰ ਪਲੱਸ 24×7 ਦੇ ਯੂਟਿਊਬ ਚੈਨਲ ‘ਤੇ ਮਿਲੀ। 31 ਜੁਲਾਈ 2024 ਨੂੰ ਅਪਲੋਡ ਵੀਡੀਓ ਨਾਲ ਦਿੱਤੀ ਗਈ ਜਾਣਕਾਰੀ ਮੁਤਾਬਕ, ਨਾਥਦੁਆਰੇ ਵਿੱਚ ਪੈਂਥਰ ਨੇ ਕੁੱਤੇ ਨੂੰ ਸ਼ਿਕਾਰ ਬਣਾਇਆ। ਘਰ ਵਿੱਚ ਘੁਸ ਕੇ ਕੀਤਾ ਸ਼ਿਕਾਰ, ਘਟਨਾ ਦਾ ਸੀਸੀਟੀਵੀ ਵੀਡੀਓ ਆਇਆ ਸਾਹਮਣੇ।
ਸਾਨੂੰ ਵੀਡੀਓ ਨਾਲ ਜੁੜੀ ਕਈ ਹੋਰ ਰਿਪੋਰਟਾਂ ਮਿਲਿਆ, ਜਿਸ ਵਿੱਚ ਇਸਨੂੰ ਰਾਜਸਥਾਨ ਦਾ ਦੱਸਿਆ ਗਿਆ ਹੈ।
ਕੁੰਭਲਗੜ੍ਹ ਨਿਊਜ਼ ਨਾਮ ਦੇ ਫੇਸਬੁੱਕ ਪੇਜ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। 31 ਜੁਲਾਈ 2024 ਨੂੰ ਵੀਡੀਓ ਸ਼ੇਅਰ ਕਰ ਦੱਸਿਆ ਹੈ, “राजसमंद नाथद्वारा में एक बार फिर दिखा पैंथर जिले में लगातार बढ़ रहे पैंथर के हमले एक घर में पेंथर ने किया कुत्ते का शिकार घटना हुई सीसीटीवी में कैद।”
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਰਾਜਸਥਾਨ , ਦੈਨਿਕ ਜਾਗਰਣ ਦੇ ਸੀਨੀਅਰ ਪੱਤਰਕਾਰ ਨਰਿੰਦਰ ਸ਼ਰਮਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਰਾਜਸਥਾਨ ਦਾ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਸਕੈਨ ਕੀਤਾ। ਪਤਾ ਲੱਗਿਆ ਕਿ ਯੂਜ਼ਰ ਨੂੰ ਕਰੀਬਨ 7 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਪਟਿਆਲਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਪੰਜਾਬ ਦੇ ਪਟਿਆਲਾ ਦਾ ਨਹੀਂ ਹੈ, ਬਲਕਿ ਰਾਜਸਥਾਨ ਦਾ ਹੈ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।