ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸ਼ਹੀਦ ਭਗਤ ਸਿੰਘ ਦੀ ਫੋਟੋ ‘ਤੇ ਚਲਾਨ ਕੱਟਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਸਕ੍ਰਿਪਟਿਡ ਹੈ ਅਤੇ ਕਲਾਕਾਰਾਂ ਦੁਆਰਾ ਮਨੋਰੰਜਨ ਦੇ ਉੱਦੇਸ਼ ਤੋਂ ਬਣਾਇਆ ਗਿਆ ਹੈ। ਵੀਡੀਓ ਨੂੰ ਕੁਝ ਲੋਕ ਹੁਣ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਵਲੋਂ ਕਾਰ ਦਾ ਚਲਾਨ ਕਰਨ ‘ਤੇ ਉਸ ਨਾਲ ਬਹਿਸ ਕਰਦੇ ਇੱਕ ਆਦਮੀ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਪਿੰਡ ਆਹਲੂਪੁਰ, ਜ਼ਿਲਾ ਮਾਨਸਾ ਦਾ ਹੈ, ਜਿੱਥੇ ਇੱਕ ਪੁਲਿਸ ਮੁਲਾਜ਼ਮ ਨੇ ਗੱਡੀ ‘ਤੇ ਭਗਤ ਸਿੰਘ ਦੀ ਫੋਟੋ ਲੱਗੇ ਹੋਣ ਕਰਕੇ ਚਲਾਨ ਕਰ ਦਿੱਤਾ।
ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਅਸਲ ਵਿੱਚ ਇਹ ਸਕ੍ਰਿਪਟਿਡ ਵੀਡੀਓ ਹੈ,ਜਿਸਨੂੰ ਕਲਾਕਾਰਾਂ ਦੁਆਰਾ ਬਣਾਇਆ ਗਿਆ ਹੈ। ਵੀਡੀਓ ਨੂੰ ਹੁਣ ਕੁਝ ਲੋਕ ਗਲਤ ਦਾਅਵੇ ਨਾਲ ਸੋਸ਼ਲ ਮੀਡਿਆ ‘ਤੇ ਸ਼ੇਅਰ ਕਰ ਰਹੇ ਹਨ।
ਫੇਸਬੁੱਕ ਯੂਜ਼ਰ ਪਿੰਡ ਆਹਲੂਪੁਰ ਨੇ 21 ਜੁਲਾਈ 2024 ਨੂੰ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,”ਭਗਤ ਸਿੰਘ ਦਾ ਚਲਾਨ ਤੇ ਦੇਸ਼ ਵੇਚਣ ਵਾਲਿਆਂ ਨੂੰ ਪਦਵੀਆਂ! ਕਾਨੂੰਨ ? ਭਗਤ ਸਿੰਘ ਦਾ ਚਲਾਨ ਤੇ ਬੇਕਾਰ ਲੀਡਰਾਂ ਨੂੰ ਸਕਿਉਰਟੀਆਂ ਤੇ ਪਦਵੀਆਂ ਇਹ ਕਿਹੜਾ ਕਾਨੂੰਨ ਏ ਇੱਕ ਫੋਟੋ ਨਾਲ ਟ੍ਰੈਫਿਕ ਨਿਯਮਾਂ ਨੂੰ ਕੀ ਖਤਰਾ ਇਹ ਤਾਂ ਜਜ਼ੀਆ ਤੇ ਗੋਰਿਆਂ ਦੇ ਲਗਾਨ ਤੋਂ ਮਾੜਾ ਸਿਸਟਮ ਕਰ ਦਿੱਤਾ ਦੇਸ਼ ਦਾ।”
ਵਾਇਰਲ ਪੋਸਟ ਦੇ ਆਰਕਾਈਵ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਉਹਨਾਂ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਸਾਨੂੰ ਇਹ ਵੀਡੀਓ Monty deepak Sharma ਨਾਮ ਦੇ ਫੇਸਬੁੱਕ ਯੂਜ਼ਰ ਵਲੋਂ ਸ਼ੇਅਰ ਕੀਤਾ ਹੋਇਆ ਮਿਲਾ। 6 ਫਰਵਰੀ 2024 ਨੂੰ ਸ਼ੇਅਰ ਵੀਡੀਓ ਵਿੱਚ 13 ਸੈਕੰਡ ‘ਤੇ ਦਿੱਤੇ ਡਿਸਕਲੇਮਰ ਵਿੱਚ ਲਿਖਿਆ ਗਿਆ ਹੈ, ਕਿ ਇਹ ਵੀਡੀਓ ਸਿਰਫ ਮਨੋਰੰਜਨ ਦੇ ਉੱਦੇਸ਼ ਤੋਂ ਬਣਾਇਆ ਗਿਆ ਹੈ।
ਸਰਚ ਦੌਰਾਨ ਸਾਨੂੰ ਵੀਡੀਓ ਮੌਂਟੀ ਦੀਪਕ ਸ਼ਰਮਾ ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਮਿਲਾ। 22 ਜਨਵਰੀ 2024 ਨੂੰ ਅਪਲੋਡ ਵੀਡੀਓ ਵਿੱਚ ਇਸਨੂੰ ਸਕ੍ਰਿਪਟਿਡ ਦੱਸਿਆ ਗਿਆ ਹੈ।
ਅਸੀਂ ਇਸ ਯੂਟਿਊਬ ਚੈਨਲ ਨੂੰ ਪੂਰੀ ਤਰ੍ਹਾਂ ਖੰਗਾਲਿਆ। ਇਸ ਚੈਨਲ ‘ਤੇ ਵਾਇਰਲ ਵੀਡੀਓ ਵਿੱਚ ਵਰਦੀ ਪਾਏ ਸ਼ਕਸ ਦੇ ਕਈ ਵੀਡੀਓਜ਼ ਮਿਲੇ। ਇਸ ਚੈਨਲ ਦੇ ਬਾਇਓ ਮੁਤਾਬਕ, ਇਹ ਮਨੋਰੰਜਨ ਦੇ ਉੱਦੇਸ਼ ਤੋਂ ਵੀਡੀਓ ਬਣਾਉਂਦੇ ਹਨ।
ਸਰਚ ਦੌਰਾਨ ਸਾਨੂੰ ਦੈਨਿਕ ਜਾਗਰਣ ਦੀ ਇੱਕ ਰਿਪੋਰਟ ਮਿਲੀ। 23 ਅਗਸਤ 2023 ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਗਿਆ, ਮੋਟਰ ਵਹਾਂ ਨਿਯਮ 1989 ਦੇ ਤਹਿਤ ਰਜਿਸਟ੍ਰੇਸ਼ਨ ਨੰਬਰ ਪਲੇਟ ‘ਤੇ ਕੋਈ ਵੀ ਸਟਿੱਕਰ ਲਗਾਉਣ ਦੇ ਖਿਲਾਫ ਸਪੱਸ਼ਟ ਨਿਯਮ ਹੈ, ਪਰ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਨੇ ਵਾਹਨ ਦੇ ਬੋਡੀ ‘ਤੇ ਜਾਤ ਅਤੇ ਧਰਮ ਨੂੰ ਦਰਸਾਉਂਦੇ ਸਟਿੱਕਰ ਲਗਾਉਣ ਦੇ ਖਿਲਾਫ ਆਦੇਸ਼ ਜਾਰੀ ਕੀਤੇ ਹਨ।
ਵਾਇਰਲ ਵੀਡੀਓ ਨੂੰ ਲੈ ਕੇ ਅਸੀਂ ਮੌਂਟੀ ਦੀਪਕ ਸ਼ਰਮਾ ਨਾਲ ਫੇਸਬੁੱਕ ਰਾਹੀਂ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ, ਇਹ ਵੀਡੀਓ ਸਕ੍ਰਿਪਟਿਡ ਹੈ, ਇਸਨੂੰ ਮੰਨਰੰਜਨ ਦੇ ਉੱਦੇਸ਼ ਤੋਂ ਬਣਾਇਆ ਗਿਆ ਹੈ।
ਅੰਤ ਵਿੱਚ ਅਸੀਂ ਵੀਡੀਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਪਤਾ ਲੱਗਿਆ ਕਿ ਯੂਜ਼ਰ ਨੂੰ ਕਰੀਬਨ 8 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਪਿੰਡ ਆਹਲੂਪੁਰ ਦਾ ਰਹਿਣ ਵਾਲਾ ਦੱਸਿਆ ਹੈ।
ਨਤੀਜਾ: ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਪਾਇਆ ਕਿ ਸ਼ਹੀਦ ਭਗਤ ਸਿੰਘ ਦੀ ਫੋਟੋ ‘ਤੇ ਚਲਾਨ ਕੱਟਣ ਦੇ ਦਾਅਵੇ ਨਾਲ ਵਾਇਰਲ ਵੀਡੀਓ ਸਕ੍ਰਿਪਟਿਡ ਹੈ ਅਤੇ ਕਲਾਕਾਰਾਂ ਦੁਆਰਾ ਮਨੋਰੰਜਨ ਦੇ ਉੱਦੇਸ਼ ਤੋਂ ਬਣਾਇਆ ਗਿਆ ਹੈ। ਵੀਡੀਓ ਨੂੰ ਕੁਝ ਲੋਕ ਹੁਣ ਗਲਤ ਦਾਅਵੇ ਨਾਲ ਸਾਂਝਾ ਕਰ ਰਹੇ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।