Fact Check : ਕੇਦਾਰਨਾਥ ਨਹੀਂ, 2 ਸਾਲ ਪਹਿਲਾਂ ਪਾਕਿਸਤਾਨ ਦੀ ਸਵਾਤ ਘਾਟੀ ‘ਚ ਆਏ ਹੜ੍ਹ ਦੀ ਹੈ ਵਾਇਰਲ ਵੀਡੀਓ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਦਾ ਕੇਦਾਰਨਾਥ ਨਾਲ ਕੋਈ ਸਬੰਧ ਨਹੀਂ ਹੈ, ਅਸਲ ਵਿੱਚ ਇਹ ਵੀਡੀਓ ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਸਤੰਬਰ 2020 ਵਿੱਚ ਆਏ ਹੜ੍ਹਾਂ ਦਾ ਹੈ। ਜਿਸ ਨੂੰ ਕੁਝ ਯੂਜ਼ਰਸ ਹੁਣ ਕੇਦਾਰਨਾਥ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ (ਨਵੀਂ ਦਿੱਲੀ)। ਉਤਰਾਖੰਡ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ-ਨਾਲਿਆਂ ‘ਚ ਪਾਣੀ ਭਰ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ‘ਚ ਪਾਣੀ ਦਾ ਤੇਜ਼ ਵਹਾਅ ਦੇਖਿਆ ਜਾ ਸਕਦਾ ਹੈ। ਹੁਣ ਕੁਝ ਯੂਜ਼ਰਸ ਇਸ ਵੀਡੀਓ ਨੂੰ ਕੇਦਾਰਨਾਥ ਦਾ ਹਾਲੀਆ ਵੀਡੀਓ ਦੱਸ ਕੇ ਸ਼ੇਅਰ ਕਰ ਰਹੇ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਦਾ ਕੇਦਾਰਨਾਥ ਨਾਲ ਕੋਈ ਸੰਬੰਧ ਨਹੀਂ ਹੈ। ਵੀਡੀਓ ਸਾਲ 2020 ‘ਚ ਪਾਕਿਸਤਾਨ ਦੀ ਸਵਾਤ ਘਾਟੀ ‘ਚ ਆਏ ਹੜ੍ਹ ਦੀ ਹੈ, ਜਿਸ ਨੂੰ ਹੁਣ ਕੇਦਾਰਨਾਥ ਦੇ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

14 ਅਗਸਤ, 2023 ਨੂੰ ਸ਼ਾਂਤੀਲਾਲ ਪ੍ਰਜਾਪਤ ਨਾਮ ਦੇ ਇੱਕ ਯੂਜ਼ਰ ਨੇ ‘ਸਤਿਸੰਗ-ਸਤਿਸੰਗ-ਪੁਰਾਣਿਕ ਕਹਾਣੀਆਂ-ਧਿਆਨ-ਭਗਤੀ-ਰੀਤੀ ਰਿਵਾਜ ਅਤੇ ਵਿਗਿਆਨਕ ਅਧਾਰ’ ਨਾਮ ਦੇ ਇੱਕ ਫੇਸਬੁੱਕ ਪੇਜ ‘ਤੇ ਵਾਇਰਲ ਵੀਡੀਓ (ਆਰਕਾਈਵ ਲਿੰਕ) ਨੂੰ ਸਾਂਝਾ ਕੀਤਾ। ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ, “ਕੇਦਾਰਨਾਥ ਵਿੱਚ ਪਾਣੀ ਦੀ ਬਹਾੜ ਆਈ ਦੇਖੋ ਇਸ ਵੀਡੀਓ ‘ਚ।”

ਪੜਤਾਲ

ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਵੀਡੀਓ ਦੇ ਸਕਰੀਨ ਸ਼ਾਟ ਨੂੰ ਗੂਗਲ ਇਮੇਜ ‘ਤੇ ਪਾ ਕੇ ਸਰਚ ਕੀਤਾ। ਇਸ ਦੌਰਾਨ ਸਾਨੂੰ ‘aushimalaya.net’ ਦੀ ਵੈੱਬਸਾਈਟ ‘ਤੇ ਵਾਇਰਲ ਵੀਡੀਓ ਨਾਲ ਸਬੰਧਿਤ ਰਿਪੋਰਟ ਮਿਲੀ। ਇੱਥੇ ਵੀਡੀਓ ਦੇ ਸਕਰੀਨ ਸ਼ਾਟ ਦੀ ਵਰਤੋਂ ਕੀਤੀ ਗਈ ਹੈ। ਇੱਥੇ ਇਸਨੂੰ ਸਵਾਤ ਘਾਟੀ ਦਾ ਦੱਸਿਆ ਗਿਆ ਹੈ।

ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ‘ਹਮ ਨਿਊਜ਼ ਸਵਾਤ’ ਦੇ ਬਿਊਰੋ ਚੀਫ ਸ਼ੇਰੀਨ ਜ਼ਦਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਮਿਲੀ। ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਦ੍ਰਿਸ਼ ਨੂੰ 1 ਸਤੰਬਰ 2020 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਪੱਤਰਕਾਰ ਸਵਾਤ, ਬਹਿਰੀਨ ‘ਚ ਆਏ ਹੜ੍ਹਾਂ ਬਾਰੇ ਗੱਲ ਕਰ ਰਿਹਾ ਹੈ। ਸਾਨੂੰ ਇਸ ਚੈਨਲ ‘ਤੇ ਇਸ ਹੜ੍ਹ ਨਾਲ ਸਬੰਧਤ ਇਕ ਹੋਰ ਵੀਡੀਓ ਰਿਪੋਰਟ ਮਿਲੀ ਹੈ।

ਵਾਇਰਲ ਵੀਡੀਓ 2 ਸਤੰਬਰ 2020 ਨੂੰ ‘ਟੋਟਲ ਇਨਫੋ’ ਨਾਮ ਦੇ ਯੂਟਿਊਬ ਚੈਨਲ ‘ਤੇ ਕਿਸੇ ਦੂੱਜੇ ਐਂਗਲ ਤੋਂ ਅਪਲੋਡ ਕੀਤਾ ਹੋਇਆ ਮਿਲਾ। ਇਹ ਵਾਇਰਲ ਵੀਡੀਓ ਨਾਲ ਬਿਲਕੁਲ ਮੇਲ ਖਾਂਦਾ ਹੈ। ਇੱਥੇ ਵੀ ਇਸਨੂੰ ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਆਏ ਹੜ੍ਹਾਂ ਦਾ ਦੱਸਿਆ ਗਿਆ ਹੈ।

ਫੇਸਬੁੱਕ ‘ਤੇ ਵੀ ਕਈ ਯੂਜ਼ਰਸ ਨੇ ਵਾਇਰਲ ਵੀਡੀਓ ਨਾਲ ਮਿਲਦੇ-ਜੁਲਦੇ ਵੀਡੀਓ ਨੂੰ ਸਵਾਤ ਘਾਟੀ ਦਾ ਦੱਸਦਿਆਂ ਸ਼ੇਅਰ ਕੀਤਾ ਹੈ। ᗷᗩしᗩᒍ ᏀᖇᗩᑭᕼᎩ ਨਾਮ ਦੇ ਯੂਜ਼ਰ ਦੁਆਰਾ 1 ਸਤੰਬਰ 2020 ਨੂੰ ਸਾਂਝਾ ਕੀਤਾ ਗਿਆ ਵੀਡੀਓ ਇੱਥੇ ਦੇਖਿਆ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਰੁਦਰਪ੍ਰਯਾਗ ਦੇ ਜ਼ਿਲ੍ਹਾ ਇੰਚਾਰਜ ਬ੍ਰਿਜੇਸ਼ ਭੱਟ ਨਾਲ ਸੰਪਰਕ ਕੀਤਾ। ਉਨ੍ਹਾਂ ਦਾ ਕਹਿਣਾ ਹੈ, “ਇਹ ਵੀਡੀਓ ਕੇਦਾਰਨਾਥ ਦਾ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਉੱਤਰਾਖੰਡ ‘ਚ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਤਬਾਹੀ ਹੋਈ ਹੈ। ਕਈ ਥਾਵਾਂ ‘ਤੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ, ਪਰ ਵਾਇਰਲ ਵੀਡੀਓ ਇੱਥੋਂ ਦਾ ਨਹੀਂ ਹੈ।”

ਅਸੀਂ ਇਸ ਵੀਡੀਓ ਨੂੰ ਲੈ ਕੇ ਰੁਦਰਪ੍ਰਯਾਗ ਜ਼ਿਲ੍ਹਾ ਆਪਦਾ ਪ੍ਰਬੰਧਨ ਅਧਿਕਾਰੀ ਐਨਐਸ ਰਜਵਾਰ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ”ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਰੁਦਰਪ੍ਰਯਾਗ (ਕੇਦਾਰਨਾਥ) ਦਾ ਨਹੀਂ ਹੈ। ਇੰਨਾ ਹੀ ਨਹੀਂ ਰੁਦਰਪ੍ਰਯਾਗ ਜ਼ਿਲ੍ਹੇ ਦੇ ਕਿਸੇ ਵੀ ਖੇਤਰ ਨਾਲ ਸਬੰਧਤ ਨਹੀਂ ਹੈ।”

ਅੰਤ ਵਿੱਚ ਅਸੀਂ ਉਸ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ ਜਿਸ ਨੇ ਗ਼ਲਤ ਦਾਅਵੇ ਨਾਲ ਵੀਡੀਓ ਨੂੰ ਸਾਂਝਾ ਕੀਤਾ ਸੀ। ਅਸੀਂ ਪਾਇਆ ਕਿ ਯੂਜ਼ਰ ਧਨੇਰਾ, ਗੁਜਰਾਤ ਦਾ ਨਿਵਾਸੀ ਹੈ। ਫੇਸਬੁੱਕ ‘ਤੇ ਯੂਜ਼ਰ ਨੂੰ 5 ਹਜ਼ਾਰ ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਦਾਅਵਾ ਗੁੰਮਰਾਹਕੁੰਨ ਹੈ। ਵਾਇਰਲ ਵੀਡੀਓ ਦਾ ਕੇਦਾਰਨਾਥ ਨਾਲ ਕੋਈ ਸਬੰਧ ਨਹੀਂ ਹੈ, ਅਸਲ ਵਿੱਚ ਇਹ ਵੀਡੀਓ ਪਾਕਿਸਤਾਨ ਦੀ ਸਵਾਤ ਘਾਟੀ ਵਿੱਚ ਸਤੰਬਰ 2020 ਵਿੱਚ ਆਏ ਹੜ੍ਹਾਂ ਦਾ ਹੈ। ਜਿਸ ਨੂੰ ਕੁਝ ਯੂਜ਼ਰਸ ਹੁਣ ਕੇਦਾਰਨਾਥ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts