X
X

Fact Check: FIFA ਦੇ ਨਾਮ ‘ਤੇ ਵਾਇਰਲ ਵੀਡੀਓ ਅਸਲੀ ਆਤਿਸ਼ਬਾਜ਼ੀ ਨਹੀਂ, ਸਪੈਸ਼ਲ ਇਫੈਕਟਸ ਹੈ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਫੀਫਾ ਵਰਲਡ ਕੱਪ ‘ਚ ਆਤਿਸ਼ਬਾਜ਼ੀ ਦੇ ਨਾਮ ‘ਤੇ ਵਾਇਰਲ ਵੀਡੀਓ ਫਰਜ਼ੀ ਸਾਬਿਤ ਹੋਇਆ ਹੈ। ਵੀਡੀਓ ਅਸਲ ਵਿੱਚ ਡਿਜੀਟਲ ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਫੁੱਟਬਾਲ ਦੇ ਫੀਫਾ ਵਰਲਡ ਕੱਪ 2022 ਦੀ ਮੇਜ਼ਬਾਨੀ ਇਸ ਵਾਰ ਕਤਰ ਕਰ ਰਿਹਾ ਹੈ। 20 ਨਵੰਬਰ ਤੋਂ ਸ਼ੁਰੂ ਹੋਏ ਇਸ ਵਰਲਡ ਕੱਪ ਦਾ ਫਾਈਨਲ ਮੁਕਾਬਲਾ 18 ਦਸੰਬਰ ਨੂੰ ਹੋਵੇਗਾ। ਹੁਣ ਇਸ ਨਾਲ ਜੋੜਦੇ ਹੋਏ ਸੋਸ਼ਲ ਮੀਡੀਆ ‘ਤੇ 1 ਮਿੰਟ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਫੀਫਾ ਵਰਲਡ ਕੱਪ ਦੇ ਆਗਾਜ਼ ਦਾ ਹੈ ਜਿਸ ਵਿੱਚ ਆਤਿਸ਼ਬਾਜ਼ੀ ਨੂੰ ਦੇਖਿਆ ਜਾ ਸਕਦਾ ਹੈ।

ਵਿਸ਼ਵਾਸ ਨਿਊਜ਼ ਨੇ ਵੀਡੀਓ ਦੀ ਜਾਂਚ ਕੀਤੀ ਅਤੇ ਦਾਅਵੇ ਨੂੰ ਫਰਜੀ ਪਾਇਆ। ਵੀਡੀਓ ਅਸਲੀ ਆਤਿਸ਼ਬਾਜ਼ੀ ਦਾ ਨਹੀਂ ਹੈ ਸਗੋ ਸੀਜੀਆਈ ਇਫੈਕਟਸ ਨਾਲ ਤਿਆਰ ਕੀਤਾ ਗਿਆ ਹੈ ਜੋ ਕਤਰ ਵਿੱਚ ਫੀਫਾ ਵਿਸ਼ਵ ਕੱਪ 2022 ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਦਾ ਹੈ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ

ਫੇਸਬੁੱਕ ਯੂਜ਼ਰ ‘ਮੇਜਰ ਸਿੰਘ ਸੰਧੂ’ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,’ਫੀਫਾ ਵਰਲਡ ਕੱਪ ਦਾ ਖ਼ੂਬਸੂਰਤ ਆਗਾਜ਼ ਕਤਰ ਵਿੱਚ।’

Akhi Anjuman ਨਾਮ ਦੇ ਯੂਜ਼ਰ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,’FIFA 2022,,, opening ceremony fireworks. So beautiful ‘

ਫੇਸਬੁੱਕ ‘ਤੇ ਕਈ ਯੂਜ਼ਰਸ ਇਸ ਪੋਸਟ ਨੂੰ ਮਿਲਦੇ – ਜੁਲਦੇ ਦਾਅਵੇ ਨਾਲ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਵੀਡੀਓ ਨੂੰ ਧਿਆਨ ਨਾਲ ਦੇਖਿਆ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਇਹ ਅਸਲੀ ਆਤਿਸ਼ਬਾਜ਼ੀ ਹੁੰਦੀ ਤਾਂ ਪਟਾਕਿਆਂ ਤੋਂ ਧੂਆਂ ਨਿਕਲਦਾ ਪਰ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਪਟਾਕੇ ਧੂਆਂ ਜਾਂ ਸ਼ੋਰ ਕੀਤੇ ਬਿਨਾਂ ਹੀ , ਸਕਰੀਨ ਤੋਂ ਤੁਰੰਤ ਗਾਇਬ ਹੋ ਜਾਂਦੇ ਹਨ। ਵੀਡੀਓ ‘ਚ ਪਟਾਕਿਆਂ ਦੁਆਰਾ ਬਣਾਏ ਪੈਟਰਨ ਵੀ ਕੁਦਰਤੀ ਨਹੀਂ ਜਾਪਦੇ। ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ।

ਪੜਤਾਲ ਵਿੱਚ ਅੱਗੇ ਅਸੀਂ ਵਾਇਰਲ ਵੀਡੀਓ ਦੇ ਕੀਫ੍ਰੇਮ ਨੂੰ ਗੂਗਲ ਇਮੇਜ ‘ਤੇ ਅਪਲੋਡ ਕੀਤਾ। ਸਾਨੂੰ ਅਸਲੀ ਵੀਡੀਓ Michael lee ਨਾਮ ਦੇ ਯੂਟਿਊਬ ਚੈਨਲ ‘ਤੇ 15 ਨਵੰਬਰ, 2022 ਨੂੰ ਅਪਲੋਡ ਮਿਲਿਆ। ਵੀਡੀਓ ਨਾਲ ਲਿਖਿਆ ਗਿਆ ਸੀ,”Its just for FIFA World Cup Qatar 2022 Fireworks Opening Ceremony .’ ਅਸੀਂ ਇਸ ਯੂਟਿਊਬ ਚੈਨਲ ਨੂੰ ਪੂਰੀ ਤਰ੍ਹਾਂ ਖੰਗਾਲਿਆ ਸਾਨੂੰ ਵਾਇਰਲ ਵੀਡੀਓ ਨਾਲ ਜੁੜੇ ਕਈ ਵੀਡੀਓ ਮਿਲੇ। ਚੈਨਲ ਦੇ ਡਿਸਕਰਿਕਪਸ਼ਨ ਵਿੱਚ ਲਿਖਿਆ ਹੈ,’We are the TEAM from China(ਅਸੀਂ ਚੀਨ ਦੀ ਟੀਮ ਹਾਂ।)

ਜਾਂਚ ਨੂੰ ਅੱਗੇ ਲੈ ਜਾਂਦੇ ਹੋਏ ਅਸੀਂ Michael lee ਦੇ ਸੋਸ਼ਲ ਮੀਡਿਆ ਹੈਂਡਲ ਨੂੰ ਖਗਾਲਿਆ l ਸਾਨੂੰ ਲੀ ਦੇ ਟਵਿਟਰ ਹੈਂਡਲ ‘ਤੇ 15 ਨਵੰਬਰ, 2022 ਨੂੰ ਵਾਇਰਲ ਵੀਡੀਓ ਟਵੀਟ ਕੀਤਾ ਮਿਲਾ। ਲੀ ਨੇ ਇਸ ਵੀਡੀਓ ਨੂੰ ਬਣਾਉਂਦੇ ਹੋਏ ਦਾ ਇੱਕ ਸਕ੍ਰੀਨਸ਼ੋਟ ਵੀ ਟਵੀਟ ਸ਼ੇਅਰ ਕੀਤਾ ਸੀ ਜੋ ਵਾਇਰਲ ਵੀਡੀਓ ਨਾਲ ਮਿਲਦਾ – ਜੁਲਦਾ ਹੈ।

ਸਾਡੀ ਇੱਥੇ ਤੱਕ ਦੀ ਜਾਂਚ ਤੋਂ ਇਹ ਤਾਂ ਸਾਫ ਹੋਇਆ ਕਿ ਵੀਡੀਓ ਸੀਜੀਆਈ ਇਫੈਕਟਸ ਨਾਲ ਤਿਆਰ ਕੀਤਾ ਗਿਆ ਹੈ ਅਤੇ ਕਤਰ ਵਿੱਚ ਫੀਫਾ ਵਿਸ਼ਵ ਕੱਪ 2022 ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਦਾ ਹੈ। ਪੂਰੀ ਪੁਸ਼ਟੀ ਲਈ ਅਸੀਂ ਵੀਡੀਓ ਨੂੰ ਲੈ ਕੇ Michael lee ਨਾਲ ਟਵੀਟਰ ਰਾਹੀਂ ਸੰਪਰਕ ਕੀਤਾ। ਲੀ ਨੇ ਜਵਾਬ ਦਿੰਦੇ ਹੋਏ ਦੱਸਿਆ ਕਿ ਇਹ ਉਨ੍ਹਾਂ ਦਾ ਇੱਕ ਡਿਜ਼ਾਈਨ ਹੈ , ਜਿਸਨੂੰ ਸੀਜੀਆਈ ਇਫੈਕਟਸ ਨਾਲ ਬਣਾਇਆ ਗਿਆ ਹੈ।

ਕਈ ਨਿਊਜ਼ ਰਿਪੋਰਟਸ ਦੇ ਮੁਤਾਬਿਕ ਫੀਫਾ ਵਰਲਡ ਕੱਪ 2022 ਦਾ ਉਦਘਾਟਨ ਸਮਾਰੋਹ 20 ਨਵੰਬਰ 2022 ਨੂੰ ਹੋਇਆ ਸੀ ਅਤੇ ਇਸ ਦੌਰਾਨ ਹੋਈ ਆਤਿਸ਼ਬਾਜ਼ੀ ਦੇ ਵੀਡੀਓ ਨੂੰ ਇੱਥੇ ਦੇਖਿਆ ਜਾ ਸਕਦਾ ਹੈ , ਜੋ ਕਿ ਵਾਇਰਲ ਵੀਡੀਓ ਤੋਂ ਅਲੱਗ ਹੈ।

https://www.youtube.com/watch?v=nPRQHa5yPiQ

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਯੂਜ਼ਰ ਦੀ ਪ੍ਰੋਫਾਈਲ ਤੋਂ ਸਾਨੂੰ ਪਤਾ ਲੱਗਿਆ ਕਿ ਯੂਜ਼ਰ ਨੂੰ 152K ਲੋਕ ਫੋਲੋ ਕਰਦੇ ਹਨ ਅਤੇ ਯੂਜ਼ਰ ਯੂਨਾਇਟੇਡ ਕਿੰਗਡਮ ਦਾ ਰਹਿਣ ਵਾਲਾ ਹੈ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਫੀਫਾ ਵਰਲਡ ਕੱਪ ‘ਚ ਆਤਿਸ਼ਬਾਜ਼ੀ ਦੇ ਨਾਮ ‘ਤੇ ਵਾਇਰਲ ਵੀਡੀਓ ਫਰਜ਼ੀ ਸਾਬਿਤ ਹੋਇਆ ਹੈ। ਵੀਡੀਓ ਅਸਲ ਵਿੱਚ ਡਿਜੀਟਲ ਟੂਲਸ ਦੀ ਮਦਦ ਨਾਲ ਬਣਾਇਆ ਗਿਆ ਹੈ।

  • Claim Review : ਫੀਫਾ ਵਰਲਡ ਕੱਪ ਦਾ ਖ਼ੂਬਸੂਰਤ ਆਗਾਜ਼ ਕਤਰ ਵਿੱਚ।
  • Claimed By : ਫੇਸਬੁੱਕ ਯੂਜ਼ਰ -ਮੇਜਰ ਸਿੰਘ ਸੰਧੂ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later