ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਟਵੀਟ ਸ਼ਵੇਤਾ ਸਿੰਘ ਨਾਮ ਦੇ ਬਣੇ ਇੱਕ ਫਰਜ਼ੀ ਹੈਂਡਲ ਦੁਆਰਾ ਕੀਤਾ ਗਿਆ ਸੀ ਅਤੇ ਹੁਣ ਇਹ ਹੈਂਡਲ ਸਸਪੈਂਡ ਵੀ ਹੋ ਚੁੱਕਿਆ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਪੱਤਰਕਾਰ ਸ਼ਵੇਤਾ ਸਿੰਘ ਦੇ ਨਾਂ ‘ਤੇ ਇੱਕ ਟਵੀਟ ਦਾ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ। ਟਵੀਟ ਵਿੱਚ ਸ਼ਵੇਤਾ ਸਿੰਘ ਦੀ ਤਸਵੀਰ ਬਣੀ ਹੋਈ ਹੈ ਅਤੇ ਬਾਬਾ ਸਾਹਿਬ ਅੰਬੇਦਕਰ ਬਾਰੇ ਟਵੀਟ ਕਰਦੇ ਹੋਏ ਲਿਖਿਆ ਗਿਆ ਹੈ ਕਿ ਜੇਕਰ IPL 1947 ਵਿੱਚ ਸ਼ੁਰੂ ਹੁੰਦਾ ਤਾਂ ਛੇ ਖਿਡਾਰੀ ਦਲਿਤ ਹੁੰਦੇ। ਯੂਜ਼ਰਸ ਇਸ ਸਕਰੀਨਸ਼ਾਟ ਨੂੰ ਸ਼ਵੇਤਾ ਸਿੰਘ ਵੱਲੋਂ ਕੀਤੇ ਗਏ ਟਵੀਟ ਦੇ ਰੂਪ ‘ਚ ਸ਼ੇਅਰ ਕਰ ਰਹੇ ਹਨ। ਜਦੋਂ ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਟਵੀਟ ਸ਼ਵੇਤਾ ਸਿੰਘ ਨਾਂ ਤੋਂ ਬਣੇ ਫਰਜ਼ੀ ਹੈਂਡਲ ਨੇ ਕੀਤਾ ਸੀ ਅਤੇ ਹੁਣ ਇਹ ਹੈਂਡਲ ਸਸਪੈਂਡ ਵੀ ਹੋ ਚੁੱਕਿਆ ਹੈ।
ਕੀ ਹੈ ਵਾਇਰਲ ਪੋਸਟ ਚ ?
ਫੇਸਬੁੱਕ ਯੂਜ਼ਰ ਨੇ ਵਾਇਰਲ ਟਵੀਟ ਦਾ ਸਕਰੀਨਸ਼ਾਟ ਸ਼ੇਅਰ ਕੀਤਾ, ਟਵੀਟ ‘ਚ ਲਿਖਿਆ ਸੀ, ‘ਚੰਗਾ ਹੋਇਆ ਜੋ IPL 2008 ‘ਚ ਸ਼ੁਰੂ ਹੋਇਆ, ਜੇਕਰ 1947 ਹੁੰਦਾ ਤਾਂ ਬਾਬਾ ਸਾਹਿਬ ਲਿਖ ਦਿੰਦੇ ਕਿ ਟੀਮ ‘ਚ 6 ਖਿਡਾਰੀ ਦਲਿਤ ਹੋਣਗੇ।’ ਉੱਥੇ ਹੀ ਇਸ ਸਕ੍ਰੀਨਸ਼ੌਟ ਵਿੱਚ ਇੱਕ ਟਵੀਟ ਦਾ ਰਿਪਲਾਈ ਵੀ ਹੈ। ਇਸ ਪੋਸਟ ਨੂੰ ‘ਇੱਟ ਦਾ ਜਵਾਬ ਪੱਥਰ’ ਦਾ ਦੱਸਦੇ ਹੋਏ ਸ਼ੇਅਰ ਕੀਤਾ ਗਿਆ ਹੈ।
ਪੋਸਟ ਦੇ ਆਰਕਾਈਵ ਵਰਜਨ ਨੂੰ ਇੱਥੇ ਦੇਖੋ।
ਪੜਤਾਲ
ਵਾਇਰਲ ਟਵੀਟ ਦੇ ਯੂਜ਼ਰ ਨੇਮ ਵਿੱਚ ਸ਼ਵੇਤਾ ਸਿੰਘ ਦਾ ਨਾਮ ਹੈ ਅਤੇ ਪ੍ਰੋਫਾਈਲ ਵਿੱਚ ਉਨ੍ਹਾਂ ਦੀ ਤਸਵੀਰ ਹੈ ਅਤੇ ਟਵਿੱਟਰ ਆਈਡੀ ‘@iSwetaSinghAT‘ ਹੈ। ਆਪਣੀ ਜਾਂਚ ਸ਼ੁਰੂ ਕਰਨ ਲਈ, ਅਸੀਂ ਪਹਿਲਾਂ ਟਵਿੱਟਰ ‘ਤੇ ਇਸ ਪ੍ਰੋਫਾਈਲ ਨੂੰ ਸਰਚ ਕੀਤਾ। ਸਰਚ ਕਰਨ ‘ਤੇ ਸਾਨੂੰ ਇਹ ਹੈਂਡਲ ਸਸਪੈਂਡ ਕੀਤਾ ਹੋਇਆ ਮਿਲਿਆ।
ਸਰਚ ਵਿੱਚ ਅਸੀਂ ਪਾਇਆ ਕਿ ਸ਼ਵੇਤਾ ਸਿੰਘ ਦਾ ਵੇਰੀਫਾਈਡ ਟਵਿੱਟਰ ਹੈਂਡਲ @SwetaSinghAT ਹੈ ਅਤੇ ਇਸਨੂੰ 3.7 ਮਿਲੀਅਨ ਲੋਕ ਫੋਲੋ ਕਰਦੇ ਹਨ। ਵਾਇਰਲ ਟਵੀਟ ਵਰਗਾ ਕੋਈ ਵੀ ਟਵੀਟ ਸਾਨੂੰ ਸ਼ਵੇਤਾ ਸਿੰਘ ਦੁਆਰਾ ਸ਼ੇਅਰ ਹੋਇਆ ਨਹੀਂ ਮਿਲਿਆ।
ਪੁਸ਼ਟੀ ਦੇ ਲਈ ਅਸੀਂ ਸ਼ਵੇਤਾ ਸਿੰਘ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨਾਲ ਵਾਇਰਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਇਹ ਉਨ੍ਹਾਂ ਦਾ ਟਵੀਟ ਨਹੀਂ ਹੈ, ਇਹ ਫਰਜ਼ੀ ਹੈ।
ਫਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ਦੀ ਸੋਸ਼ਲ ਸਕੈਨਿੰਗ ‘ਚ ਅਸੀਂ ਪਾਇਆ ਕਿ ਯੂਜ਼ਰ Md Shahabuddin ਬਲੀਆ ਦਾ ਰਹਿਣ ਵਾਲਾ ਹੈ। ਇਸ ਪ੍ਰੋਫਾਈਲ ਤੋਂ ਜ਼ਿਆਦਾਤਰ ਰਾਜਨਿਤਿਕ ਪੋਸਟਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ।
ਪੋਸਟ ਸ਼ਵੇਤਾ ਸਿੰਘ ਦੇ ਨਾਂ ‘ਤੇ ਬਣੇ ਪੈਰੋਡੀ ਅਕਾਊਂਟ ਤੋਂ ਪਹਿਲਾਂ ਵੀ ਫਰਜੀ ਪੋਸਟ ਵਾਇਰਲ ਹੋ ਚੁੱਕੀ ਹੈ, ਜਿਸ ਦੇ ਤੱਥਾਂ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਇੱਥੇ ਤੱਥ ਜਾਂਚ ਪੜ੍ਹੋ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਟਵੀਟ ਸ਼ਵੇਤਾ ਸਿੰਘ ਨਾਮ ਦੇ ਬਣੇ ਇੱਕ ਫਰਜ਼ੀ ਹੈਂਡਲ ਦੁਆਰਾ ਕੀਤਾ ਗਿਆ ਸੀ ਅਤੇ ਹੁਣ ਇਹ ਹੈਂਡਲ ਸਸਪੈਂਡ ਵੀ ਹੋ ਚੁੱਕਿਆ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।